ਮੋਨ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਨ ਭਾਸ਼ਾ (ਮੋਨ: ဘာသာ မန်; ਬਰਮੀ: မွန်ဘာသာ) ਇੱਕ ਆਸਟਰੋਏਸ਼ੀਆਈ ਭਾਸ਼ਾ ਹੈ ਜੋ ਮਿਆਂਮਾਰ ਅਤੇ ਥਾਈਲੈਂਡ ਦੇ ਮੋਨ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਬਾਕੀ ਆਸਟਰੋਏਸ਼ੀਆਈ ਭਾਸ਼ਾਵਾਂ ਤੋਂ ਵੱਖਰੀ ਹੈ ਕਿਉਂਕਿ ਇਹ ਖਮੇਰ ਭਾਸ਼ਾ ਵਾਂਗੂੰ ਹੀ ਸੁਰਾਤਮਕ ਨਹੀਂ ਹੈ। ਅੱਜ ਦੀ ਤਾਰੀਖ਼ ਵਿੱਚ ਇਸਦੇ 10 ਲੱਖ ਤੋਂ ਵੱਧ ਬੁਲਾਰੇ ਹਨ।[1] ਪਿਛਲੇ ਸਾਲਾਂ ਵਿੱਚ ਨਵੀਂ ਪੀੜ੍ਹੀ ਵਿੱਚ ਇਸ ਭਾਸ਼ਾ ਦੀ ਵਰਤੋਂ ਘੱਟ ਗਈ ਹੈ।[1] ਕਈ ਨਸਲੀ ਤੌਰ ਉੱਤੇ ਮੋਨ ਲੋਕ ਸਿਰਫ਼ ਬਰਮੀ ਬੋਲਦੇ ਹਨ। ਮਿਆਂਮਾਰ ਵਿੱਚ ਇਸਦੇ ਜ਼ਿਆਦਾਤਰ ਬੁਲਾਰੇ ਮੋਨ ਸੂਬੇ ਅਤੇ ਉਸ ਤੋਂ ਬਾਅਦ ਤਨੀਂਥਾਰਾਈ ਮੰਡਲ ਅਤੇ ਕਾਇਨ ਸੂਬੇ ਵਿੱਚ ਰਹਿੰਦੇ ਹਨ।[2]

ਮੋਨ ਲਿਪੀ ਭਾਰਤੀ ਮੂਲ ਬ੍ਰਾਹਮੀ ਲਿਪੀ ਤੋਂ ਵਿਕਸਤ ਹੋਈ ਹੈ।

ਇਤਿਹਾਸ[ਸੋਧੋ]

ਬਰਮੀ ਇਤਿਹਾਸ ਵਿੱਚ ਮੋਨ ਭਾਸ਼ਾ ਦਾ ਅਹਿਮ ਸਥਾਨ ਰਿਹਾ ਹੈ। 12ਵੀਂ ਸਦੀ ਤੱਕ ਇਹ ਇਰਾਵਤੀ ਘਾਟੀ ਅਤੇ ਬਮਾ ਲੋਕਾਂ ਦੇ ਪਾਗਾਨ ਸਾਮਰਾਜ ਵਿੱਚ ਆਮ ਬੋਲ ਚਾਲ ਦੀ ਭਾਸ਼ਾ ਰਹੀ ਹੈ। 1057 ਵਿੱਚ ਥਾਟੋਨ ਦੇ ਮੋਨ ਸਾਮਰਾਜ ਦੇ ਪਤਨ ਤੋਂ ਬਾਅਦ ਵੀ ਮੋਨ ਭਾਸ਼ਾ ਪ੍ਰਮੁੱਖ ਭਾਸ਼ਾ ਬਣੀ ਰਹੀ। ਪਾਗਾਨ ਰਾਜਾ ਕਿਆਨਸਿੰਥ ਮੋਨ ਸੱਭਿਆਚਾਰ ਨੂੰ ਵਧੀਆ ਮੰਨਦਾ ਸੀ ਅਤੇ ਉਸ ਨੇ ਮੋਨ ਭਾਸ਼ਾ ਦੀ ਸਰਪ੍ਰਸਤੀ ਕੀਤੀ। ਬਰਮੀ ਭਾਸ਼ਾ ਲਈ ਮੋਨ ਲਿਪੀ ਦੀ ਵਰਤੋਂ ਵੀ ਇਸਦੇ ਰਾਜ ਵਿੱਚ ਹੀ ਸ਼ੁਰੂ ਹੋਈ।

ਕਿਆਨਸਿੰਥ ਦੀ ਮੌਤ ਤੋਂ ਬਾਅਦ ਮੋਨ ਭਾਸ਼ਾ ਦੀ ਵਰਤੋਂ ਘੱਟਦੀ ਗਈ ਅਤੇ ਆਮ ਬੋਲ ਚਾਲ ਦੀ ਭਾਸ਼ਾ ਵਜੋਂ ਬਰਮੀ ਭਾਸ਼ਾ ਨੂੰ ਵਰਤਿਆ ਜਾਣ ਲੱਗਿਆ।[3]

ਉਪਭਾਸ਼ਾਵਾਂ[ਸੋਧੋ]

ਬਰਮਾ ਦੀਆਂ 3 ਪ੍ਰਮੁੱਖ ਉਪਭਾਸ਼ਾਵਾਂ ਹਨ; ਕੇਂਦਰੀ, ਬਾਗੋ ਅਤੇ ਯੇ।[4] ਇਹ ਆਪਸ ਵਿੱਚ ਸਮਝੀਆਂ ਜਾਂਦੀਆਂ ਹਨ। ਥਾਈ ਮੋਨ ਦੇ ਵੀ ਮੋਨ ਦੀਆਂ ਉਪਭਾਸ਼ਾਵਾਂ ਨਾਲੋਂ ਕੁਝ ਵਖਰੇਵੇਂ ਹਨ ਪਰ ਇਹ ਵੀ ਆਪਸ ਵਿੱਚ ਸਮਝੀਆਂ ਜਾਂਦੀਆਂ ਹਨ।

ਲਿਪੀ[ਸੋਧੋ]

ਪੁਰਾਣੀ ਮੋਨ ਲਿਪੀ ਦਾ ਸਮਾਂ 6 ਸਦੀ ਮੰਨਿਆ ਜਾਂਦਾ ਹੈ[5] ਅਤੇ ਇਸਦੀਆਂ ਮੁੱਢਲੀਆਂ ਲਿਖਤਾਂ ਥਾਈਲੈਂਡ ਵਿੱਚ ਨਾਖੋਨ ਪਾਥੋਮ ਅਤੇ ਸਾਰਾਬੂਰੀ ਵਿੱਚੋਂ ਮਿਲੀਆਂ ਹਨ।

က

k (/kaˀ/)


kh (/kʰaˀ/)


g (/kɛ̀ˀ/)


gh (/kʰɛ̀ˀ/)


ṅ (/ŋɛ̀ˀ/)


c (/caˀ/)


ch (/cʰaˀ/)


j (/cɛ̀ˀ/)


jh (/cʰɛ̀ˀ/)

ဉ /ည

ñ (/ɲɛ̀ˀ/)


ṭ (/taˀ/)


ṭh (/tʰaˀ/)


ḍ (/ɗaˀ/)


ḍ (/tʰaˀ/)


ṇ (/naˀ/)


t (/taˀ/)


th (/tʰaˀ/)


d (/tɛ̀ˀ/)


dh (/tʰɛ̀ˀ/)


n (/nɛ̀ˀ/)


p (/paˀ/)


ph (/pʰaˀ/)


b (/pɛ̀ˀ/)


bh (/pʰɛ̀ˀ/)


m (/mɛ̀ˀ/)


y (/yɛ̀ˀ/)


r (/rɛ̀ˀ/)


l (/lɛ̀ˀ/)


w (/wɛ̀ˀ/)


s (/saˀ/)


h (/haˀ/)


ḷ (/laˀ/)


b (/baˀ/)


a (/aˀ/)


mb (/bɛ̀ˀ/)

ਹਵਾਲੇ[ਸੋਧੋ]

  1. 1.0 1.1 Gordon, Raymond G., Jr. (2005). "Mon: A language of Myanmar". Ethnologue: Languages of the World, Fifteenth edition. SIL International. Retrieved 2006-07-09.
  2. Dr. SM. "The Mon Language (An endangered species)". Monland Restoration Council. Retrieved 2006-07-12.
  3. Strachan, Paul (1990). Imperial Pagan: Art and Architecture of Burma. University of Hawaii Press. p. 66. ISBN 0-8248-1325-1.
  4. South, Ashley (2003). Mon Nationalism and Civil War in Burma: The Golden Sheldrake. Routledge. ISBN 0-7007-1609-2.
  5. Bauer, Christian (1991). "Notes on Mon Epigraphy". Journal of the Siam Society. 79 (1): 35.