ਸਮੱਗਰੀ 'ਤੇ ਜਾਓ

ਮੋਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਹੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਸੁਧਾਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਲੁਧਿਆਣਾ

ਮੋਹੀ ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਦਾ ਪਿੰਡ ਹੈ।[1] ਇਹ ਪਿੰਡ ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਯੋਧਾਂ ਤੋ ਤਕਰੀਬਨ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਪਿੰਡ ਦਾ ਇਤਿਹਾਸ

[ਸੋਧੋ]

ਇਸ ਪਿੰਡ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬਧਿਤ ਹੈ।‌ ਜੋਧਾਂ ਤੋਂ ਹੇਰਾਂ ਵੱਲ ਨੂੰ ਜਾਂਦੇ ਸਮੇਂ ਗੁਰੂ ਜੀ ਇਸ ਸਥਾਨ ਤੇ ਰੁਕੇ ਸਨ। ਉਨ੍ਹਾਂ ਦੀ ਉਂਗਲ ਵਿੱਚ ਪਾਈ ਹੋਈ (ਤੀਰ ਚਲਾਉਣ ਵਾਲੀ) ਮੁੰਦਰੀ ਤੰਗ ਹੋ ਗਈ ਸੀ ਜੋ ਉਨ੍ਹਾਂ ਨੇ ਇਸ ਪਿੰਡ ਦੇ ਇੱਕ ਮਿਸਤਰੀ(ਰਾਮਗੜੀਆ ਸਿੰਘ)ਭਾਈ ਜਵਾਲਾ ਜੀ ਕੋਲੋ ਉਤਰਵਾਈ ਸੀ। ਇਸ ਸਥਾਨ ਉੱਤੇ ਅੱਜ ਕਲ ਗੁਰੂਦੁਆਰਾ ਛੱਲਾ ਸਾਹਿਬ ਪਾਤਸ਼ਾਹੀ ਦਸਮੀ ਬਣਿਆ ਹੋਇਆ ਹੈ। ਇਸ ਗੁਰੂਘਰ ਦੀ ਉਸਾਰੀ ਸੰਨ 1936 ਈ। ਵਿੱਚ ਕਰਵਾਈ ਗਈ ਅਤੇ ਇੱਕ ਗੁਰੂਸਰ ਸਰੋਵਰ ਦੀ ਉਸਾਰੀ ਵੀ ਕੀਤੀ ਗਈ। ਪਿੰਡ ਦਾ ਇਹ ਗੁਰੂਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ ਅਤੇ ਇਸ ਦੀ ਦੇਖ-ਰੇਖ ਹੇਰਾਂ ਪਿੰਡ ਗੁਰੂਦੁਆਰਾ ਕਮੇਟੀ ਕਰਦੀ ਹੈ।

ਪਿੰਡ ਦੀ ਬਣਤਰ

[ਸੋਧੋ]

ਹਾਲੇ ਵੀ ਇਸ ਪਿੰਡ ਦੀ ਬਣਤਰ ਬਿਲਕੁਲ ਪੁਰਾਣੇ ਪੰਜਾਬ ਦੇ ਪਿੰਡਾਂ ਹੈ। ਪਿੰਡ ਵਿੱਚ ਚਾਰ ਦਰਵਾਜ਼ੇ ਅਜੇ ਵੀ ਸਥਿਤ ਹਨ ਜਿਨ੍ਹਾਂ ਨੂੰ ਪਿੰਡ ਵਾਲਿਆ ਨੇ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ। ਪਹਿਲਾਂ ਪੂਰਾ ਪਿੰਡ ਇਨ੍ਹਾਂ ਦਰਵਾਜਿਆਂ ਅੰਦਰ ਹੁੰਦਾ ਸੀ ਪਰ ਦਿਨ ਦਿਨ ਵਧ ਰਹੀ ਆਬਾਦੀ ਕਰਨ ਹੁਣ ਪਿੰਡ ਦੇ ਬਹੁਤ ਸਾਰੇ ਘਰ ਇਨ੍ਹਾਂ ਦਰਵਾਜਿਆਂ ਤੋਂ ਬਾਹਰ ਆ ਗਏ ਹਨ। ਪਿੰਡ ਵਿੱਚ ਦੋ ਗੁਰੂ ਘਰ ਹਨ ਅਤੇ ਇੱਕ ਸਮਾਧ ਬਣੀ ਹੋਈ ਹੈ। ਇਸ ਪਿੰਡ ਨੂੰ ਤਿੰਨ ਛੋਟੇ ਸ਼ਹਿਰ ਲੱਗਦੇ ਹਨ। ਯੋਧਾਂ ਨੋਂ ਕਿਲੋਮੀਟਰ, ਮੁੱਲਾਪੁਰ ਪੰਜ ਕਿਲੋਮੀਟਰ ਅਤੇ ਸੁਧਾਰ ਸੱਤ ਕਿਲੋਮੀਟਰ ਹੈ।

ਸਿੱਖਿਆ ਢਾਂਚਾ

[ਸੋਧੋ]

ਸਿੱਖਿਆ ਦੇ ਪ੍ਰਸਾਰ ਦੇ ਲਈ ਪਿੰਡ ਵਿੱਚ ਇਕ ਪ੍ਰਇਮਰੀ, ਇਕ ਮਿਡਲ ਅਤੇ ਇਕ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਹੈ। ਉਚ ਸਿਖਿਆ ਲਈ ਸੁਧਾਰ ਗੂਰੁ ਹਰਗੋਬਿੰਦ ਸਿੰਘ ਕਾਲਜ ਲੱਗਦਾ ਹੈ।

ਹਵਾਲੇ

[ਸੋਧੋ]