ਮੋਹੱਬਤ ਤੁਮਸੇ ਨਫਰਤ ਹੈ
ਮੋਹੱਬਤ ਤੁਮਸੇ ਨਫਰਤ ਹੈ | |
---|---|
ਸ਼ੈਲੀ | ਰੁਮਾਂਟਿਕ ਡਰਾਮਾ |
ਲੇਖਕ | ਖ਼ਲੀਲ-ਉਰ-ਰਹਿਮਾਨ ਕਮਰ |
ਨਿਰਦੇਸ਼ਕ | ਫਾਰੂਕ ਰਿੰਦ |
ਸਟਾਰਿੰਗ | ਆਇਜ਼ਾ ਖਾਨ ਇਮਰਾਨ ਅੱਬਾਸ |
ਓਪਨਿੰਗ ਥੀਮ | "ਕੇ ਜਿਨ ਕੋ ਦਿਮ ਮੇਂ ਰਖਤੇ ਹੈਂ ਵਹੀ ਦਿਲ ਤੋੜ ਜਾਤੇ ਹੈਂ" |
ਸਮਾਪਤੀ ਥੀਮ | "ਤੁਮਹਾਰਾ ਨਾਮ ਲੇ ਲੇ ਕਰ ਤੜਪਨਾ ਕਿਆ ਸੁਲਗਨਾ ਕਿਆ" |
ਮੂਲ ਭਾਸ਼ਾ | ਉਰਦੂ |
No. of episodes | 29 |
ਨਿਰਮਾਤਾ ਟੀਮ | |
ਲੰਬਾਈ (ਸਮਾਂ) | 35-38 ਮਿੰਟ |
Production company | 7th ਸਕਾੲੀ ਇੰਟਰਟੇਨਮੈਂਟ |
Distributor | ਜੀਓ ਇੰਟਰਟੇਨਮੈਂਟ |
ਰਿਲੀਜ਼ | |
Original network | ਜੀਓ ਟੀਵੀ |
Original release | 08 ਅਪਰੈਲ 2017 – 20 ਅਕਤੂਬਰ 2017 |
Chronology | |
Preceded by | ਖੁਦਾ ਔਰ ਮੁਹੱਬਤ |
ਮੋਹੱਬਤ ਤੁਮਸੇ ਨਫਰਤ ਹੈ ਜੀਓ ਟੀਵੀ ਉੱਪਰ ਪ੍ਰਸਾਰਿਤ ਹੋਣ ਵਾਲਾ ਇਕ ਪਾਕਿਸਤਾਨੀ ਡਰਾਮਾ ਹੈ। ਇਸਨੁੰ ਖ਼ਲੀਲ-ਉਰ-ਰਹਿਮਾਨ ਕਮਰ ਨੇ ਲਿਖਿਆ ਹੈ। ਇਸਦੇ ਨਿਰਮਾਤਾ 7th ਸਕਾੲੀ ਇੰਟਰਟੇਨਮੈਂਟ ਅਤੇ ਨਿਰਦੇਸ਼ਕ ਫਾਰੂਕ ਰਿੰਦ ਹਨ। ਇਸ ਵਿਚ ਅਦਾਕਾਰਾਂ ਵਜੋਂ ਆਇਜ਼ਾ ਖਾਨ, ਇਮਰਾਨ ਅੱਬਾਸ ਅਤੇ ਸ਼ਹਿਜ਼ਾਦ ਸ਼ੇਖ ਦੇ ਨਾਂ ਸ਼ਾਮਿਕ ਹਨ। ਡਰਾਮੇ ਦਾ ਪਹਿਲਾ ਪ੍ਰਸਾਰਨ 8 ਅਪਰੈਲ 2017 ਨੂੰ ਜੀਓ ਟੀਵੀ ਉੱਪਰ ਹੋਇਆ।[1][2][3][4]
ਪਲਾਟ
[ਸੋਧੋ]ਸੀਰੀਅਲ ਕਾਨੀਜ ਬੇਗਮ ਦੇ ਪਰਿਵਾਰ ਦੀ ਕਹਾਣੀ ਨਾਲ ਸ਼ੁਰੂ ਹੁੰਦਾ ਹੈ। ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਦੁੱਖ ਝੱਲੇ ਹਨ ਅਤੇ ਬਹੁਤ ਸਾਰੇ ਪਰਿਵਾਰਾਂ ਦੀ ਮੌਤ ਦੇਖੀ ਹੈ। ਸੰਸਾਰ ਦੇ ਸਾਰੇ ਆਕਰਸ਼ਣ ਨੂੰ ਗੁਆਉਣ ਦੇ ਬਾਵਜੂਦ, ਉਸ ਨੇ ਜ਼ਿੰਦਗੀ ਦੇ ਬਾਕੀ ਰਹਿੰਦੇ ਪਲਾਂ ਨੂੰ ਭਰਪੂਰ ਬਣਾਉਣ ਲਈ ਉਸ ਦੇ ਘਰ ਵਿੱਚ ਉੱਚੇ-ਨੀਵੇਂ ਵਾਤਾਵਰਣ ਪੈਦਾ ਕੀਤੇ ਹਨ। ਕਨੀਜ਼ ਬੇਗਮ ਦੀ ਦੋਹਤਰੀ ਮਾਹੀਨ ਔਰੰਗਜ਼ੇਬ (ਅਾਇਜ਼ਾ ਖਾਨ), ਇਕ ਕਿਸਮ ਦੀ ਗੁਸੈਲ ਅਤੇ ਅਹੰਕਾਰੀ ਹੈ ਪਰ ਅਜੇ ਵੀ ਪਰਿਵਾਰ ਵਿਚ ਹਰ ਕਿਸੇ ਦੀ ਅੱਖ ਦਾ ਤਾਰਾ ਹੈ। ਵਕਾਰ ਅਹਿਮਦ (ਇਮਰਾਨ ਅੱਬਾਸ) ਕਨੀਜ਼ ਬੇਗਮ ਦਾ ਇਕ ਪੋਤਾ ਲੰਡਨ ਤੋਂ ਵਾਪਸ ਆਇਆ ਹੈ ਅਤੇ ਉਹ ਮਾਹੀਨ ਵਿਚ ਦਿਲਚਸਪੀ ਲੈਣਾ ਸ਼ੁਰੂ ਕਰ ਰਿਹਾ ਹੈ। ਹਾਲਾਂਕਿ ਉਹ ਦੋਵੇਂ ਆਪਣੀਆਂ ਭਾਵਨਾਵਾਂ ਨੂੰ ਲੁਕਾ ਰਹੇ ਸਨ ਪਰ ਕਨੀਜ਼ ਬੇਗਮ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ। ਉਹ ਇਸ ਗੱਲ ਦੇ ਵਿਰੁੱਧ ਹੈ ਕਿਉਂਕਿ ਮਾਹੀਨ ਦੀ ਗੁਲਰੇਜ (ਸ਼ਹਿਜਾਦ ਸ਼ੇਖ) ਨਾਲ ਮੰਗਣੀ ਹੋ ਚੁੱਕੀ ਹੈ। ਗੁਲਰੇਜ ਇੱਕ ਸ਼ਰਮੀਲਾ, ਪੋਲਟ੍ਰੌਨ ਅਤੇ ਅੰਦਰੂਨੀ ਕਿਸਮ ਦਾ ਵਿਅਕਤੀ ਹੈ ਭਾਵੇਂ ਉਹ ਮਾਹੀਨ ਨੂੰ ਅੰਦਰੋਂ ਡੂੰਘੀ ਪਿਆਰ ਕਰਦਾ ਹੈ। ਗੁਲਰੇਜ਼ ਨੂੰ ਜਦ ਵਕਾਰ-ਮਾਹੀਨ ਦੇ ਆਪਸੀ ਪਿਆਰ ਦਾ ਪਤਾ ਲੱਗਦਾ ਹੈ ਤਾਂ ਉਹ ਮੰਗਣੀ ਤੋੜ ਦਿੰਦਾ ਹੈ। ਕਿਸੇ ਸਾਜਿਸ਼ ਦੇ ਚੱਲਦੇ ਵਕਾਰ ਮਾਹੀਨ ਨੂੰ ਛੱਡ ਚਲਾ ਜਾਂਦਾ ਹੈ। ਮਾਹੀਨ ਵਕਾਰ ਦੇ ਇਸ ਵਿਛੋੜੇ ਨੂੰ ਸਹਿਣ ਨਹੀਂ ਕਰ ਪਾਉਂਦੀ ਅਤੇ ਉਹ ਉਸਨੂੰ ਨਫਰਤ ਕਰਨ ਲੱਗ ਜਾਂਦੀ ਹੈ। 8 ਸਾਲਾਂ ਬਾਅਦ ਜਦ ਵਕਾਰ ਲੰਡਨ ਤੋਂ ਵਾਪਿਸ ਆਉਂਦਾ ਹੈ ਤਾਂ ਕਨੀਜ਼ ਉਸਦਾ ਨਿਕਾਹ ਮਾਹੀਨ ਨਾਲ ਦੁਬਾਰਾ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਨਿਕਾਹ ਹੋ ਵੀ ਜਾਂਦਾ ਹੈ ਪਰ ਮਾਹੀਨ ਵਕਾਰ ਤੋਂ ਬਦਲਾ ਲੈਣ ਲਈ ਖੁਦਕੁਸ਼ੀ ਕਰ ਲੈਂਦੀ ਹੈ।
ਕਾਸਟ
[ਸੋਧੋ]- ਆਇਜ਼ਾ ਖਾਨ (ਮਾਹੀਨ ਔਰੰਗਜ਼ੇਬ ਵਜੋਂ)
- ਇਮਰਾਨ ਅੱਬਾਸ (ਵਕਾਰ ਅਹਿਮਦ ਵਜੋਂ)[5]
- ਸ਼ਹਿਜ਼ਾਦ ਸ਼ੇਖ (ਗੁਰਲੇਜ਼ ਅਖਤਰ ਵਜੋਂ)
- ਸਬਾ ਫੈਸਲ (ਕਨੀਜ਼ ਬੇਗਮ/ਅੰਮੀ ਬੇਗਮ/ਨਾਨੋ/ਦਾਦੋ)
- ਕਿੰਜ਼ਾ ਹਾਸ਼ਮੀ (ਫਜ਼ਰ)
- ਹਾਰੂਨ ਕਦਵਾਨੀ (ਅਲੀ)
- ਸਮਨ ਅੰਸਾਰੀ (ਮੇਹਰੁਨਿਸਾ)
- ਫਰਹਾਨ ਅਲੀ ਆਗਾ (ਮਸ਼ਹੂਦ ਅਹਿਮਦ)
- ਬੀਨਾ ਚੌਧਰੀ (ਸੁਰੱਈਆ)
- ਫਰਿਆਲ ਮਹਿਮੂਦ (ਜਿਆ)
- ਸਬਰੀਨ ਹਿਸਬਾਨੀ (ਨੀਲਮ)
- ਖਾਲਿਦ ਮਲਿਕ (ਵਲੀ ਅਹਿਮਦ)
- ਦਸਤੂਰ ਅਹਿਮਦ
- ਮੁਸ਼ੀ ਅਾਲਮ
ਬਾਹਰੀ ਕੜੀਆਂ
[ਸੋਧੋ]- ਮੋਹੱਬਤ ਤੁਮਸੇ ਨਫਰਤ ਹੈ ਫੇਸਬੁੱਕ 'ਤੇ
- ਮੋਹੱਬਤ ਤੁਮਸੇ ਨਫਰਤ ਹੈ ਇੰਸਟਾਗ੍ਰਾਮ ਉੱਤੇ
- Imran Abbas @ Instagram|https://www.instagram.com/imranabbas.official/
- Ayeza khan@ Instagram|https://www.instagram.com/ayezakhan.ak/
ਹਵਾਲੇ
[ਸੋਧੋ]- ↑ Sarym, Ahmed (27 June 2016). "Imran Abbas and Sajal Aly come together for Khalil Ur Rehman Qamar's next". HIP in Pakistan. Archived from the original on 30 ਅਪ੍ਰੈਲ 2017. Retrieved 26 ਅਕਤੂਬਰ 2017.
{{cite news}}
: Check date values in:|archive-date=
(help) - ↑ "Mohabbat Tumse Nafrat Hai Drama Details". Drama Industry. 18 March 2017. Archived from the original on 19 ਮਾਰਚ 2017. Retrieved 18 March 2017.
{{cite web}}
: Unknown parameter|dead-url=
ignored (|url-status=
suggested) (help) - ↑ "mohabbat tumse nafrat hai to begin from april 8". www.thenews.com.pk. Retrieved 7 April 2017.
- ↑ "mohabbat tumse nafrat hai ayeza khan new drama". www.viralsaeen.com. Archived from the original on 5 ਮਈ 2017. Retrieved 12 March 2017.
{{cite web}}
: Unknown parameter|dead-url=
ignored (|url-status=
suggested) (help) - ↑ "star studded drama mohabbat tumse nafrat hai to air from april". www.gulfnews.com. Retrieved 7 April 2017.