ਮੰਜੂ ਬਾਂਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੰਜੂ ਬਾਂਸਲ
ਜਨਮ ਦਸੰਬਰ 1, 1950
ਦਿਹਰਾਦੂਨ
ਰਿਹਾਇਸ਼ ਭਾਰਤ
ਕੌਮੀਅਤ ਭਾਰਤੀ
ਸੰਸਥਾਵਾਂ ਜੈਵਿਕ ਸੂਚਨਾ ਵਿਗਿਆਨ ਅਤੇ ਅਨੁਪ੍ਰ੍ਯੁਕਤ ਜੈਵ ਪ੍ਰੋਧਿਓਗਿਕੀ, ਬੰਗਲੌਰ; ਭਾਰਤੀ ਵਿਗਿਆਨ ਸੰਸਥਾਨ, ਬੰਗਲੌਰ]]
ਮਾਂ-ਸੰਸਥਾ ਉਸਮਾਨਿਆ ਯੂਨੀਵਰਸਿਟੀ, ਹੈਦਰਾਬਾਦ
ਪ੍ਰਸਿੱਧੀ ਦਾ ਕਾਰਨ ਅਣੂ-ਭੌਤਿਕੀ, ਸੰਸਥਾਗਤ ਅਤੇ ਕੰਪਿਊਟੇਸ਼ਨਲ ਜੀਵ ਵਿਗਿਆਨ 

ਮੰਜੂ ਬੰਸਲ (ਜਨਮ. ਦਸੰਬਰ ' ਤੇ 1, 1950) ਦੀ ਅਣੂ ਜੀਵ ਭੌਤਿਕੀ ਦੇ ਖੇਤਰ ਵਿੱਚ ਮੁਹਾਰਤ ਹੈ, ਅਤੇ ਮੌਜੂਦਾ ਸਮੇਂ ਵਿੱਚ ਉਹ ਭਾਰਤੀ ਵਿਗਿਆਨ ਸੰਸਥਾ, ਬੰਗਲੌਰ ਦੇ ਅਣੁ ਜੀਵ ਭੌਤਿਕੀ ਇਕਾਈ ਵਿੱਚ  ਸਿਧਾਂਤੀ ਜੀਵ ਭੌਤਿਕੀ ਸਮੂਹ ਦੇ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ। ਜੀਵ ਸੂਚਨਾ ਵਿਗਿਆਨ ਅਤੇ ਅਪਲਾਈਡ ਬਾਇਓਟੈਕਨਾਲੋਜੀ, ਬੰਗਲੌਰ ਸੰਸਥਾਨ ਦੇ ਸੰਸਥਾਪਕ ਨਿਰਦੇਸ਼ਕ ਹਨ। [1][2]

ਸਿੱਖਿਆ[ਸੋਧੋ]

ਡਾ ਬਾਂਸਲ ਨੇ ਆਪਣੀ ਪ੍ਰਾਥਮਿਕ ਸਿੱਖਿਆ ਹੈਦਰਾਬਾਦ ਅਤੇ ਦੇਹਰਾਦੂਨ ਵਿੱਚ ਕੀਤੀ। ਉਨ੍ਹਾਂ ਦੀ ਦਿਲਚਸਪੀ ਵਿਗਿਆਨ ਵਿੱਚ ਵਿਕਸਤ ਹੋਈ , ਅਤੇ ਉਨ੍ਹਾਂ ਨੇ ਬਾਅਦ ਵਿੱਚ ਬੀਐਸਸੀ ਅਤੇ ਐਮਐਸਸੀ ਉਸਮਾਨਿਆ ਯੂਨੀਵਰਸਿਟੀ, ਹੈਦਰਾਬਾਦ ਤੋਂ ਕੀਤੀ। 1972 ਵਿੱਚ ਉਹ ਭਾਰਤੀ ਵਿਗਿਆਨ ਸੰਸਥਾ ਦੇ ਅਣੂ ਜੀਵ ਭੌਤਿਕੀ ਇਕਾਈ, ਬੰਗਲੌਰ ਵਿੱਚ ਡਾਕਟਰੇਟ ਦੇ ਸ਼ੋਧ ਅਤੇ ਡਿਗਰੀ ਲੈ ਸ਼ਾਮਿਲ ਹੋਏ। ਉਹਨਾਂ ਨੂੰ ਰੇਸ਼ੇਦਾਰ ਪ੍ਰੋਟੀਨ, ਕੌਲੇਜਨ ਦੀ ਸਿਧਾਂਤਿਕ ਮਾਡਲਿੰਗ ਦੀ ਤੀਹਰੀ-ਪੇਚਦਾਰ ਬਣਤਰ ' ਤੇ ਜੀ ਐਨ ਰਾਮਚੰਦਰਨ ਦੇ  ਦਿਸ਼ਾ ਨਿਰਦੇਸ਼ਨ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਪੀਐੱਚਡੀ ਦੀ ਡਿਗਰੀ 1977 ਵਿੱਚ ਮਿਲੀ। ਇਸ ਦੇ ਬਾਅਦ, ਉਨ੍ਹਾਂ  ਨੇ ਭਾਰਤੀ ਵਿਗਿਆਨ ਸੰਸਥਾ ਵਿੱਚ ਪੀਐੱਚਡੀ ਤੋਂ ਅਗੇਰੀ ਖੋਜ ਜਾਰੀ ਰੱਖੀ ਅਤੇ ਡੀਐਨਏ ਦੇ ਵੱਖਰੀ ਅਜੀਬ ਬਣਤਰ ' ਤੇ 1981 ਤੱਕ ਕੰਮ ਜਾਰੀ ਰੱਖਿਆ। ਫਿਰ ਉਹ ਯੂਰਪੀ ਅਣੂ ਜੀਵ ਵਿਗਿਆਨ ਪ੍ਰਯੋਗਸ਼ਾਲਾ, ਹਿਡਲਬਰਗ ਵਿੱਚ ਅਲੈਗਜੈਨਡਰ ਵੌਨ ਹੰਬੋਲਟ ਸ਼ੋਧਕਾਰ ਦੇ ਤੌਰ ਤੇ ਇੱਕ ਸਾਲ ਲਈ ਜਰਮਨੀ ਚੇਲ ਗਏ ਅਤੇ ਉੱਥੇ ਉਨ੍ਹਾਂ ਨੇ ਫ਼ਿਲਾਮੈੰਟ ਫੇਗਸ ਦੀ ਬਣਤਰ 'ਤੇ ਕੰਮ ਕੀਤਾ। 

ਫੈਲੋਸ਼ਿਪ[ਸੋਧੋ]

ਡਾ. ਬਾਂਸਲ ਨੂੰ ਈਐਮਬੀਐਲ ਵਿਜ਼ੀਟਿੰਗ ਫੈਲੋਸ਼ਿਪ ਅਤੇ ਏਵੀਐਚ ਫੈਲੋਸ਼ਿਪ, ਜਰਮਨੀ ਅਤੇ ਸੀਨੀਅਰ ਫੁੱਲਬ੍ਰਾਇਟ ਫੈਲੋਸ਼ਿਪ, ਸੰਯੁਕਤ ਰਾਸ਼ਟਰ ਅਮਰੀਕਾ ਮਿਲੀ। ਉਹ ਰੂਜ਼ਰ ਯੂਨਿਵਰਸਿਟੀ , ਸੰਯੁਕਤ ਰਾਸ਼ਟਰ ਅਮਰੀਕਾ ਵਿੱਚ ਵਿਜ਼ਟਰ ਪ੍ਰੋਫੈਸਰ  ਰਹਿ ਚੁੱਕੀ ਹਨ ਅਤੇ ਐਨਆਈਐਚ, ਬੇਥੇਸਦਾ , ਸੰਯੁਕਤ ਰਾਸ਼ਟਰ ਅਮਰੀਕਾ ਵਿੱਚ ਅਤਿਥੀ ਸਲਾਹਕਾਰ ਹਨ। [3]

ਪੁਰਸਕਾਰ ਅਤੇ ਸਨਮਾਨ[ਸੋਧੋ]

ਡਾ ਬਾਂਸਲ ਨੂੰ 1979 ਵਿੱਚ ਨੌਜਵਾਨ ਵਿਗਿਆਨੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਭਾਰਤੀ ਵਿਗਿਆਨ ਅਕੈਡਮੀ, ਬੰਗਲੂਰੂ ਅਤੇ ਰਾਸ਼ਟਰੀ ਵਿਗਿਆਨ ਅਕੈਡਮੀ (ਭਾਰਤ), ਇਲਾਹਾਬਾਦ, ਵਿੱਚ 1998 ਤੋਂ ਖੋਜਕਾਰ ਹਨ।

ਹਵਾਲੇ[ਸੋਧੋ]