ਮੰਜੂ ਭਰਗਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੰਜੂ ਭਰਗਵੀ
Manju Bhargavi BNC.jpg
ਜਨਮਮੰਜੂਲਾ
1955 (1955)
ਭਾਰਤ
ਕੱਦ1.83 ਮੀ (6 ਫ਼ੁੱਟ 0 ਇੰਚ)

ਮੰਜੂ ਭਰਗਵੀ (ਜਨਮ 1955) ਇੱਕ ਅਭਿਨੇਤਰੀ ਅਤੇ ਡਾਂਸਰ ਹੈ, ਉਹ ਤੇਲਗੂ ਬਲਾਕਬਸਟਰ ਫ਼ਿਲਮ ਸੰਕਰਭਾਰਨਮ (1979) ਅਤੇ ਨਾਇਆਕੁਡੂ ਵਿਨਾਯਕੁਡੂ (1980) ਵਿੱਚ ਆਪਣੀ ਅਦਾਕਾਰੀ ਲਈ ਮਸ਼ਹੂਰ ਹੈ।

ਮੁੱਢਲਾ ਜੀਵਨ[ਸੋਧੋ]

ਮੰਜੂ ਭਰਗਵੀ ਦੇ ਮਾਪੇ ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ ਪਰ ਬਾਅਦ ਵਿੱਚ ਉਹ ਮਦਰਾਸ ਵਿੱਚ ਰਹਿਣ ਲੱਗੇ। ਉਸਦਾ ਨਾਮ ਪਹਿਲਾਂ ਮੰਜੂਲਾ ਰੱਖਿਆ ਗਿਆ ਸੀ, ਪਰ ਬਾਅਦ ਵਿੱਚ ਇਸਨੂੰ ਬਦਲ ਕੇ ਮੰਜੂ ਭਰਗਵੀ ਕਰ ਦਿੱਤਾ ਸੀ।

ਕਰੀਅਰ[ਸੋਧੋ]

ਉਸ ਨੂੰ ਕਲਾਸੀਕਲ ਡਾਂਸਰ ਵਜੋਂ ਸਿਖਲਾਈ ਦਿੱਤੀ ਗਈ ਸੀ ਅਤੇ ਉਸਨੇ ਕਈ ਡਾਂਸ ਸ਼ੋਅਜ਼ ਵਿੱਚ ਪੇਸ਼ਕਾਰੀ ਦਿੱਤੀ। ਇਹਨਾਂ ਵਿੱਚੋਂ ਇੱਕ ਸ਼ੋਅ 'ਤੇ ਫ਼ਿਲਮ ਨਿਰਮਾਤਾ ਪ੍ਰਕਾਸ਼ ਰਾਓ ਨੇ ਉਸਨੂੰ ਵੇਖਿਆ ਅਤੇ ਉਸਨੂੰ ਤੇਲਗੂ ਫ਼ਿਲਮ ਗਾਲੀਪਤਾਲਾਲੂ (1974) ਵਿੱਚ ਡਾਂਸ ਲਈ ਕੰਮ ਦਿੱਤਾ। ਉਸ ਨੇ ਹਿੱਟ ਫ਼ਿਲਮਾਂ ਕ੍ਰਿਸ਼ਣਾਵੇਨੀ (1974), ਸੋਗਾਡੂ (1975) ਅਤੇ ਯਾਮਗੋਲਾ (1977) ਵਿੱਚ ਨ੍ਰਿਤ ਕੀਤਾ। ਉਹ ਏ.ਐਨ.ਆਰ ਅਤੇ ਜੈਲਲਿਤਾ ਨਾਲ ਨਯਾਕੂਡੂ ਵਿਨਾਯਕੁਡੂ ਵਿੱਚ ਇੱਕ ਪਿਸ਼ਾਚ ਦੀ ਭੂਮਿਕਾ ਨਿਭਾਈ ਸੀ। ਉਸ ਤੋਂ ਬਾਅਦ ਉਸ ਨੂੰ ਫ਼ਿਲਮ ਪ੍ਰੇਜ਼ੀਡੇਟ ਪੈਰਮਮਾ ਵਿੱਚ ਕੰਮ ਕੀਤਾ ਅਤੇ ਫਿਰ ਫ਼ਿਲਮ ਨਿਰਦੇਸ਼ਕ ਕੇ. ਵਿਸ਼ਵਨਾਥ ਨੇ ਉਸ ਨੂੰ ਕੁਝ ਫੋਟੋਆਂ ਪੇਸ਼ ਕਰਨ ਲਈ ਕਿਹਾ ਜਿਨ੍ਹਾਂ ਵਿੱਚ ਉਸਨੇ ਕੋਈ ਮੇਕ-ਅਪ ਨਾ ਕੀਤਾ ਹੋਵੇ। ਮੰਜੂ ਨੇ ਇਸਦਾ ਪਾਲਣ ਕੀਤਾ ਅਤੇ ਆਪਣੀਆਂ ਕੁਝ ਫੋਟੋਆਂ ਬਿਨਾਂ ਮੇਕ-ਅਪ ਤੋਂ ਨਿਰਦੇਸ਼ਕ ਨੂੰ ਭੇਜੀਆਂ, ਜਿਨ੍ਹਾਂ ਨੂੰ ਪਸੰਦ ਕੀਤਾ ਗਿਆ ਅਤੇ ਉਸਨੂੰ ਅਗਲੀ ਫ਼ਿਲਮ ਸੰਕਰਭਾਰਨਮ (1979) ਵਿੱਚ ਕੰਮ ਮਿਲਿਆ, ਜਿਸਨੇ ਬਾਕਸ ਆਫਿਸ ਦਾ ਰਿਕਾਰਡ ਤੋੜ ਦਿੱਤਾ ਅਤੇ ਤੇਲਗੂ ਸਿਨੇਮਾ ਵਿੱਚ ਇੱਕ ਨਿਸ਼ਾਨ ਬਣ ਗਈ। ਸੰਕਰਭਾਰਨਮ ਦੇ ਡੱਬ ਵਰਜਨ ਤੋਂ ਇਲਾਵਾ, ਉਸਨੇ ਕੁਝ ਮਹੱਤਵਪੂਰਣ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।[1] ਉਸਨੇ "ਬਿੱਲਾ" 1980 ਵਿੱਚ ਇੱਕ ਤਾਮਿਲ ਫ਼ਿਲਮ ਦੇ ਗਾਣੇ ਦੇ ਨਾਲ ਨਾਲ ਕਮਲ ਹਸਨ ਨਾਲ 1983 ਵਿੱਚ ਫ਼ਿਲਮ ਸਾਗਰ ਸੰਗਮ ਵਿੱਚ ਮਸ਼ਹੂਰ ਕਲਾਸੀਕਲ ਡਾਂਸ ਸੀਕਨ ਵਿੱਚ ਕੈਮਿਓ ਵੀ ਕੀਤਾ ਸੀ। ਹਾਲਾਂਕਿ ਉਹ ਫ਼ਿਲਮ ਤੋਂ ਬਹੁਤ ਸੰਤੁਸ਼ਟ ਸੀ ਕਿਉਂਕਿ ਇਸ ਨੇ ਉਸ ਨੂੰ ਪ੍ਰਸਿੱਧੀ ਅਤੇ ਸਤਿਕਾਰ ਦਿੱਤਾ ਸੀ, ਉਸ ਤੋਂ ਬਾਅਦ ਫ਼ਿਲਮਾਂ ਵਿੱਚ ਉਸ ਨੂੰ ਬਹੁਤ ਸਾਰੀਆਂ ਭੂਮਿਕਾਵਾਂ ਨਹੀਂ ਮਿਲੀਆਂ ਸਨ, ਪਰ ਉਸਦੀ ਡਾਂਸ ਪ੍ਰੋਗਰਾਮਾਂ ਵਿੱਚ ਡਾਂਸ ਕਰਨ ਅਤੇ ਡਾਂਸ ਸਕੂਲ ਚਲਾਉਣ ਦੀ ਚੋਣ ਕੀਤੀ ਜਾਂਦੀ ਹੈ।

ਪਰਿਵਾਰ[ਸੋਧੋ]

ਉਸ ਦਾ ਪਤੀ ਇੱਕ ਰਿਟਾਇਰਡ ਚੀਫ ਸੈਕਟਰੀ ਦਾ ਬੇਟਾ ਹੈ। ਉਸਦਾ ਪਰਿਵਾਰ ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਤੋਂ ਸੀ ਜੋ ਬਾਅਦ ਵਿੱਚ ਬੰਗਲੌਰ ਵਿੱਚ ਰਹਿਣ ਲੱਗਾ ਸੀ, ਜਿਥੇ ਉਹ ਇਸ ਸਮੇਂ ਰਹਿੰਦੀ ਹੈ। ਉਸ ਦੇ ਦੋ ਬੇਟੇ ਸਨ, ਪਰ ਉਸ ਦੇ ਇੱਕ ਬੇਟੇ ਦੀ 2007 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਉਹ ਬੰਗਲੌਰ ਵਿੱਚ ਇੱਕ ਡਾਂਸ ਸਕੂਲ ਚਲਾਉਂਦੀ ਹੈ ਅਤੇ ਉਸਦੇ ਡਾਂਸ ਸ਼ੋਅ ਕਾਰਨ ਉਸ ਕੋਲ ਫ਼ਿਲਮਾਂ ਵਿੱਚ ਕੰਮ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ, ਉਹ ਕਦੇ-ਕਦਾਈਂ ਕੁਝ ਭੂਮਿਕਾਵਾਂ ਵਿੱਚ ਹਿੱਸਾ ਲੈਂਦੀ ਹੈ, ਪਰ ਓਦੋਂ ਹੀ ਜਦੋਂ ਉਸ ਕੋਲ ਸਮਾਂ ਹੁੰਦਾ ਹੈ।[2] 2008 ਵਿੱਚ ਉਸਨੇ ਹੈਟ੍ਰਿਕ ਹੋਡੀ ਮੈਗਾ ਵਿੱਚ ਸ਼ਿਵਰਾਜ ਕੁਮਾਰ ਦੀ ਮਾਂ ਦੀ ਭੂਮਿਕਾ ਨਿਭਾਉਂਦੇ ਹੋਏ ਕੰਨੜ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ।[3]

ਉਸਨੇ ਸਨ ਟੀਵੀ ਉੱਤੇ ਮਸ਼ਹੂਰ ਟੀ.ਵੀ. ਸੀਰੀਅਲ ਥੰਗਮ ਵਿੱਚ ਸੁਬੁਲਕਸ਼ਮੀ ਦੀ ਭੂਮਿਕਾ ਨਿਭਾਈ ਸੀ।

ਫ਼ਿਲਮੋਗ੍ਰਾਫੀ[ਸੋਧੋ]

ਤਾਮਿਲ[ਸੋਧੋ]

 • ਤ੍ਰਿਪੁਰਾ ਸੁੰਦਰੀ (1978)
 • ਸੰਕਰਭਾਰਨਾਮ (1979) - ਡਬਡ
 • ਗੰਧਾਰਵ ਕੰਨੀ (1979)
 • ਦੇਵੀ ਧਰੀਸਾਨਮ (1980)
 • ਬਿੱਲਾ (1980)
 • ਬਾਲਾ ਨਗਮਾ (1981)
 • ਮਮੀਯਾਰਾ ਮਾਰੂਮਗਾਲਾ (1982)
 • ਮੈਗਨੇ ਮੈਗਨੇ (1982)
 • ਸਲੰਗਾਈ ਓਲੀ (1983)
 • ਸ੍ਰੀਨਗਰਾਮ (2007)

ਮਲਿਆਲਮ[ਸੋਧੋ]

 • ਦੇਵੀ ਕੰਨਿਆਕੁਮਾਰੀ (1974)
 • ਪੁਲੀਵਾਲੁ (1975)
 • ਨਾਜਾਵਲੱਪਜ਼ੰਗਲ (1976)
 • ਸਰਿਤਾ (1977)
 • ਸਥਰਾਥਿਲ ਓਰੂ ਰਾਤਰੀ (1978)
 • ਸੰਕਰਭਾਰਨਮ (1979) - ਡਬਡ

ਤੇਲਗੂ[ਸੋਧੋ]

 • ਸੋਗਾਡੂ (1976)
 • ਯਮਗੋਲਾ (1979)
 • ਅੰਥੁਲੇਨੀ ਵਿੰਥਾ ਕਥਾ (1979)
 • ਕ੍ਰਿਸ਼ਨਵੇਨੀ (1974)
 • ਕੋਠਲਾ ਰਾਯੂਡੂ (1979)
 • ਸੰਕਰਭਾਰਨਮ (1980)
 • ਕੋਡੱਲੂ ਵਾਸਤੁੰਨਾਰੁ ਜਾਗ੍ਰਥ (1980)
 • ਬਾਲਾ ਨਗਾਮਾ (1981)
 • ਪ੍ਰੇਮਾ ਸਿੰਘਸਨਮ (1981)
 • ਸਾਗਰ ਸੰਗਮ (1983)
 • ਯਮਾਲੀਲਾ (1994)
 • '' ਮੰਮੀ ਮੈਂ ਆਯੋਨਾਚਦੂ '' (1995)
 • ਜਬੀਲੰਮਾ ਪੈਲੀ (1996)
 • ਨਿੰਨੇ ਪੇਲਦਾਟਾ (1996)
 • ਪੂਰਨਮੀ (2006)
 • ਸ਼ਕਤੀ (2011)
 • ਅਟੈਕ (2016)

ਹਵਾਲੇ[ਸੋਧੋ]