ਰਚਨਾ ਸਿੰਘ
ਰਚਨਾ ਸਿੰਘ | |
---|---|
ਬ੍ਰਿਟਿਸ਼ ਕੋਲੰਬੀਆ ਦਾ ਸਿੱਖਿਆ ਅਤੇ ਬਾਲ ਦੇਖਭਾਲ ਮੰਤਰੀ | |
ਦਫ਼ਤਰ ਸੰਭਾਲਿਆ 7 ਦਸੰਬਰ 2022 | |
ਪ੍ਰੀਮੀਅਰ | ਡੇਵਿਡ ਏਬੀ |
ਤੋਂ ਪਹਿਲਾਂ | ਜੈਨੀਫਰ ਵ੍ਹਾਈਟਸਾਈਡ (ਸਿੱਖਿਆ ਮੰਤਰੀ) |
ਬ੍ਰਿਟਿਸ਼ ਕੋਲੰਬੀਆ ਵਿੱਚ ਨਸਲਵਾਦ ਵਿਰੋਧੀ ਪਹਿਲਕਦਮੀਆਂ ਲਈ ਸੰਸਦੀ ਸਕੱਤਰ | |
ਦਫ਼ਤਰ ਵਿੱਚ 26 ਨਵੰਬਰ 2020 – 7 ਦਸੰਬਰ 2022 | |
ਪ੍ਰੀਮੀਅਰ | ਜੌਹਨ ਹੌਰਗਨ ਡੇਵਿਡ ਏਬੀ |
ਤੋਂ ਬਾਅਦ | ਮੈਬਲ ਐਲਮੋਰ |
ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਅਸੈਂਬਲੀ ਮੈਂਬਰ (ਸਰੀ-ਗ੍ਰੀਨ ਟਿੰਬਰਜ਼) | |
ਦਫ਼ਤਰ ਸੰਭਾਲਿਆ 9 ਮਈ 2017 | |
ਤੋਂ ਪਹਿਲਾਂ | ਸੂ ਹੈਮਲ |
ਨਿੱਜੀ ਜਾਣਕਾਰੀ | |
ਜਨਮ | 1972 (ਉਮਰ 51–52) ਦਿੱਲੀ, ਭਾਰਤ[1] |
ਸਿਆਸੀ ਪਾਰਟੀ | ਨਿਊ ਡੈਮੋਕ੍ਰੇਟਿਕ ਪਾਰਟੀ |
ਜੀਵਨ ਸਾਥੀ | ਗੁਰਪ੍ਰੀਤ ਸਿੰਘ |
ਬੱਚੇ | 2 |
ਰਿਹਾਇਸ਼ | ਸਰੀ, ਬ੍ਰਿਟਿਸ਼ ਕੋਲੰਬੀਆ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ |
ਰਚਨਾ ਸਿੰਘ (ਜਨਮ 1972) ਇੱਕ ਕੈਨੇਡੀਅਨ ਸਿਆਸਤਦਾਨ ਅਤੇ ਟਰੇਡ ਯੂਨੀਅਨਿਸਟ ਹੈ ਜੋ 2017 ਤੋਂ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਸਰੀ-ਗ੍ਰੀਨ ਟਿੰਬਰਜ਼ ਦੇ ਚੋਣਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਰਹੀ ਹੈ। ਉਹ ਬ੍ਰਿਟਿਸ਼ ਕੋਲੰਬੀਆ ਨਿਊ ਡੈਮੋਕ੍ਰੇਟਿਕ ਪਾਰਟੀ (BC NDP) ਕਾਕਸ ਦੀ ਇੱਕ ਮੈਂਬਰ ਹੈ [2] ਅਤੇ ਉਹ ਦਸੰਬਰ 2022 ਤੋਂ ਬ੍ਰਿਟਿਸ਼ ਕੋਲੰਬੀਆ ਦੀ ਸਿੱਖਿਆ ਅਤੇ ਬਾਲ ਦੇਖਭਾਲ ਮੰਤਰੀ ਵਜੋਂ ਕੰਮ ਕਰ ਰਹੀ ਹੈ।
ਜੀਵਨੀ
[ਸੋਧੋ]ਰਚਨਾ ਸਿੰਘ ਦਾ ਜਨਮ ਦਿੱਲੀ ਵਿੱਚ ਹੋਇਆ ਅਤੇ ਚੰਡੀਗੜ੍ਹ ਵਿੱਚ ਵੱਡਾ ਹੋਈ ਸੀ। [3] ਉਹ ਪੰਜਾਬੀ ਦੇ ਵਿਦਵਾਨ ਸਾਹਿਤ ਆਲੋਚਕ ਅਤੇ ਸਾਹਿਤਕ ਮੈਗਜ਼ੀਨ ਸਿਰਜਣਾ ਦੇ ਸੰਪਾਦਕ ਡਾ. ਰਘਬੀਰ ਸਿੰਘ ਦੀ ਪੁੱਤਰੀ ਅਤੇ ਉਘੇ ਕਮਿਊਨਿਸਟ ਕਾਰਕੁਨ ਅਤੇ ਲੇਖਕ ਤੇਰਾ ਸਿੰਘ ਚੰਨ ਦੀ ਦੋਹਤੀ ਹੈ। ਉਸਨੇ ਪੰਜਾਬ ਯੂਨੀਵਰਸਿਟੀ ਵਿੱਚੋਂ ਮਨੋਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਕੀਤੀ। [4] ਉਹ 2001 ਵਿੱਚ ਕੈਨੇਡਾ ਦੇ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਵਸ ਗਈ। [5] [4] ਵਿਧਾਨ ਸਭਾ ਲਈ ਆਪਣੀ ਚੋਣ ਤੋਂ ਪਹਿਲਾਂ, ਰਚਨਾ ਸਿੰਘ ਡਰੱਗ ਅਤੇ ਅਲਕੋਹਲ ਸਲਾਹਕਾਰ ਵਜੋਂ ਕੰਮ ਕਰਦੀ ਸੀ। ਉਹ ਆਪਣੀ ਲੇਬਰ ਯੂਨੀਅਨ ਲੋਕਲ ਵਿੱਚ ਸਰਗਰਮ ਹੋ ਗਈ, ਅਤੇ ਆਖਰਕਾਰ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ [5] ਦੀ ਇੱਕ ਰਾਸ਼ਟਰੀ ਪ੍ਰਤੀਨਿਧੀ ਬਣ ਗਈ। ਉਹ ਸ਼ਿਕਾਇਤਾਂ ਦੇ ਨਿਪਟਾਰੇ, ਲੇਬਰ ਸਾਲਸੀਆਂ, ਸੰਗਠਨਾਤਮਕ, ਸਮਾਜਕ ਅਤੇ ਰਾਜਨੀਤਿਕ ਸਰਗਰਮੀਆਂ ਅਤੇ ਸਥਾਨਕ ਯੂਨੀਅਨਾਂ ਨੂੰ ਅੰਦਰੂਨੀ ਪ੍ਰਸ਼ਾਸਨ ਦੇ ਮਾਮਲਿਆਂ ਵਿੱਚ ਸਲਾਹ ਦੇਣ ਰਾਹੀਂ ਵਰਕਰਾਂ ਦੀ ਸਹਾਇਤਾ ਕਰਦੀ ਹੈ।
ਸਰੀ-ਗ੍ਰੀਨ ਟਿੰਬਰਜ਼ ਲਈ ਵਿਧਾਨ ਸਭਾ ਦੇ ਉਸ ਸਮੇਂ ਦੇ ਮੈਂਬਰ (ਐਮਐਲਏ) ਸੂ ਹੈਮੈਲ ਨੇ 2017 ਵਿੱਚ ਦੁਬਾਰਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ, ਤਾਂ ਰਚਨਾ ਨੇ ਰਾਈਡਿੰਗ ਤੋਂ ਬੀਸੀ ਐਨਡੀਪੀ ਨਾਮਜ਼ਦਗੀ ਲਈ ਦਾਹਵੇਦਾਰੀ ਦਾ ਫੈਸਲਾ ਕੀਤਾ। [6] ਉਸ ਨੂੰ ਐਨਡੀਪੀ ਦੀ ਉਮੀਦਵਾਰੀ ਮਿਲ਼ ਗਈ, [5] ਫਿਰ ਆਮ ਚੋਣਾਂ ਵਿੱਚ ਲਿਬਰਲ ਉਮੀਦਵਾਰ ਅਤੇ ਸਰੀ-ਗ੍ਰੀਨ ਟਿੰਬਰਜ਼ ਦੀ ਸਾਬਕਾ ਵਿਧਾਇਕ ਬਰੈਂਡਾ ਲੌਕ ਨੂੰ ਹਰਾ ਕੇ ਉਹ ਐਮਐਲਏ ਬਣ ਗਈ। [7]
2020 ਵਿੱਚ ਮੁੜ ਚੋਣ ਜਿੱਤਣ ਤੋਂ ਬਾਅਦ, [8] ਰਚਨਾ ਸਿੰਘ ਨੂੰ ਪ੍ਰੀਮੀਅਰ ਜੌਹਨ ਹੌਰਗਨ ਨੇ ਨਸਲਵਾਦ ਵਿਰੋਧੀ ਪਹਿਲਕਦਮੀਆਂ ਲਈ ਸੰਸਦੀ ਸਕੱਤਰ ਨਿਯੁਕਤ ਕੀਤਾ। [9] 7 ਦਸੰਬਰ, 2022 ਨੂੰ ਪ੍ਰੀਮੀਅਰ ਡੇਵਿਡ ਏਬੀ ਨੇ ਉਸ ਨੂੰ ਸਿੱਖਿਆ ਅਤੇ ਬਾਲ ਦੇਖਭਾਲ ਮੰਤਰੀ ਨਿਯੁਕਤ ਕੀਤਾ। [10] [11]
ਰਚਨਾ ਸਿੰਘ ਦਾ ਵਿਆਹ ਜਾਰਜੀਆ ਸਟ੍ਰੇਟ ਲਈ ਪੱਤਰਕਾਰ ਅਤੇ ਰੈਡੀਕਲ ਦੇਸੀ ਮੈਗਜ਼ੀਨ ਦੇ ਪ੍ਰਕਾਸ਼ਕ ਗੁਰਪ੍ਰੀਤ ਸਿੰਘ ਨਾਲ ਹੋਇਆ ਹੈ; ਉਨ੍ਹਾਂ ਦੇ ਦੋ ਬੱਚੇ ਹਨ। [5] ਦੋਵੇਂ ਆਪਣੇ ਜੱਦੀ ਭਾਰਤ ਵਿੱਚ ਸਮਾਜਿਕ ਅਤੇ ਆਰਥਿਕ ਕਾਜਾਂ ਲਈ ਸੰਘਰਸ਼ ਦੇ ਇਤਿਹਾਸ ਵਾਲੇ ਪਰਿਵਾਰਾਂ ਵਿੱਚੋਂ ਹਨ। ਉਹ ਧਰਮ ਨਿਰਪੱਖ ਸਿੱਖ ਹੈ। [12]
ਹਵਾਲੇ
[ਸੋਧੋ]- ↑ "Rachna Singh - South Asian Canadian Heritage" (in ਅੰਗਰੇਜ਼ੀ (ਕੈਨੇਡੀਆਈ)). University of the Fraser Valley. Retrieved 2023-03-09.
- ↑ Saltman, Jennifer; Fumano, Dan (2017-05-10). "B.C. Election 2017: Brar, NDP take six of nine Surrey ridings" (in ਅੰਗਰੇਜ਼ੀ (ਕੈਨੇਡੀਆਈ)). The Province/The Vancouver Sun. Retrieved 2023-03-08.
- ↑ Smith, Charlie (2017-01-29). "B.C. NDP nominates Rachna Singh in Surrey–Green Timbers" (in ਅੰਗਰੇਜ਼ੀ (ਕੈਨੇਡੀਆਈ)). The Georgia Straight. Retrieved 2023-03-08.
- ↑ 4.0 4.1 Bhasin, Sukhmeet (2022-12-08). "Punjab native Rachna Singh first South Asian woman Education Minister in British Columbia" (in Indian English). The Tribune. Retrieved 2023-03-08.
- ↑ 5.0 5.1 5.2 5.3 Smith, Charlie (2017-01-29). "B.C. NDP nominates Rachna Singh in Surrey–Green Timbers" (in ਅੰਗਰੇਜ਼ੀ (ਕੈਨੇਡੀਆਈ)). The Georgia Straight. Retrieved 2023-03-08.Smith, Charlie (January 29, 2017).
- ↑ Kupchuk, Rick (2017-01-18). "Community activist seeks NDP nomination" (in ਅੰਗਰੇਜ਼ੀ (ਕੈਨੇਡੀਆਈ)). Peace Arch News. Retrieved 2023-03-08.
- ↑ Saltman, Jennifer; Fumano, Dan (2017-05-10). "B.C. Election 2017: Brar, NDP take six of nine Surrey ridings" (in ਅੰਗਰੇਜ਼ੀ (ਕੈਨੇਡੀਆਈ)). The Province/The Vancouver Sun. Retrieved 2023-03-08.Saltman, Jennifer; Fumano, Dan (May 10, 2017).
- ↑ Zytaruk, Tom (2020-10-24). "Surrey-Green Timbers: NDP's Rachna Singh re-elected, defeating Liberal Dilraj Atwal" (in ਅੰਗਰੇਜ਼ੀ (ਕੈਨੇਡੀਆਈ)). Surrey Now-Leader. Retrieved 2023-03-09.
- ↑ Zytaruk, Tom (2020-11-26). "Surrey gets two cabinet ministers, a parliamentary secretary and government whip" (in ਅੰਗਰੇਜ਼ੀ (ਕੈਨੇਡੀਆਈ)). Surrey Now-Leader. Retrieved 2023-03-09.
- ↑ "B.C. Premier David Eby unveils new cabinet with Niki Sharma, Katrine Conroy and Ravi Kahlon in top posts" (in ਅੰਗਰੇਜ਼ੀ (ਕੈਨੇਡੀਆਈ)). Retrieved 2022-12-07.
- ↑ Zytaruk, Tom (2022-12-08). "Four Surrey MLAs named to Eby's cabinet" (in ਅੰਗਰੇਜ਼ੀ (ਕੈਨੇਡੀਆਈ)). Peace Arch News. Retrieved 2023-03-09.
- ↑ Saltman, Jennifer (2019-11-29). "Prayers to continue at B.C. legislature, but now there will also be 'reflections'" (in ਅੰਗਰੇਜ਼ੀ (ਕੈਨੇਡੀਆਈ)). The Vancouver Sun. Retrieved 2023-03-08.