ਸਮੱਗਰੀ 'ਤੇ ਜਾਓ

ਤੇਰਾ ਸਿੰਘ ਚੰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੇਰਾ ਸਿੰਘ ਚੰਨ
ਜਨਮ(1921-01-06)6 ਜਨਵਰੀ 1921
ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ, ਜ਼ਿਲ੍ਹਾ ਕੈਂਬਲਪੁਰ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ)
ਮੌਤ9 ਜੁਲਾਈ 2009(2009-07-09) (ਉਮਰ 88)
ਚੰਡੀਗੜ੍ਹ, ਭਾਰਤ
ਕਿੱਤਾਗੀਤਕਾਰ, ਨਾਟਕਕਾਰ, ਕਮਿਊਨਿਸਟ ਕਾਰਕੁਨ
ਰਾਸ਼ਟਰੀਅਤਾਭਾਰਤੀ
ਸ਼ੈਲੀਕਵਿਤਾ, ਗੀਤ, ਨਾਟਕ
ਪ੍ਰਮੁੱਖ ਕੰਮਕਾਗ ਸਮੇਂ ਦਾ ਬੋਲਿਆ
ਜੀਵਨ ਸਾਥੀਸ੍ਰੀਮਤੀ ਬਸੰਤ ਕੌਰ

ਤੇਰਾ ਸਿੰਘ ਚੰਨ' (6 ਜਨਵਰੀ 1921 - 9 ਜੁਲਾਈ 2009) ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲਾ ਲੇਖਕ,ਅਨੁਵਾਦਕ ਅਤੇ ਕਮਿਊਨਿਸਟ ਕਾਰਕੁਨ ਸੀ। ਉਹ ਲੋਕ ਲਹਿਰਾਂ ਵਿੱਚ ਹਰਮਨਪਿਆਰੇ ਹੋਏ ਕਈ ਅਮਰ ਗੀਤਾਂ ਦਾ ਰਚਾਇਤਾ ਸੀ।

ਜੀਵਨੀ

[ਸੋਧੋ]

ਤੇਰਾ ਸਿੰਘ ਦਾ ਜਨਮ 6 ਜਨਵਰੀ 1921 ਨੂੰ ਸਵਾਂ ਨਦੀ ਕੰਢੇ ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ, ਜ਼ਿਲ੍ਹਾ ਕੈਂਬਲਪੁਰ, ਪਾਕਿਸਤਾਨ ਵਿੱਚ ਮਾਤਾ ਜੀਵੀ ਦੀ ਕੁੱਖੋਂ ਬਾਪੂ ਸਰਦਾਰ ਮੇਲਾ ਸਿੰਘ ਦੇ ਘਰ ਹੋਇਆ ਸੀ।[1]

ਤੇਰਾ ਭਾਵ ਸਤਿਗੁਰ ਦਾ

[ਸੋਧੋ]

ਪਿੰਡ ਬਿਲਾਵਲ ਤਿੰਨ ਪਾਸਿਓਂ ਸਵਾਂ ਨਦੀ ਦੇ ਕਲ-ਕਲ ਕਰਦੇ ਸ਼ੀਤਲ ਜਲ ਨਾਲ ਘਿਰਿਆ ਕੁਦਰਤੀ ਖੂਬਸੂਰਤੀ ਨਾਲ ਲਬਰੇਜ਼ ਸੀ। ਪਰਿਵਾਰ ਵਿੱਚ ਕੋਈ ਬੱਚਾ ਬਚਦਾ ਨਹੀਂ ਸੀ ਇਸ ਲਈ ਮਾਂ ਬਾਪ ਨੇ ਸਤਿਗੁਰ ਦੇ ਸ਼ੁਕਰਾਨੇ ਵਜੋਂ ਉਹਨਾਂ ਦਾ ਨਾਂ ‘ਤੇਰਾ’ ਭਾਵ ਸਤਿਗੁਰ ਦਾ ਕਹਿ ਕੇ ਹੀ ਤੇਰਾ ਸਿੰਘ ਰੱਖਿਆ। ਬਚਪਨ ਤੋਂ ਹੀ ਸੁੰਦਰ ਦਿੱਖ ਦਾ ਮਾਲਕ ਹੋਣ ਕਾਰਨ ਵੀ ਮਾਂ ਉਹਨਾਂ ਨੂੰ ‘ਚੰਨ ਪੁੱਤ’ ਕਹਿ ਕੇ ਬੁਲਾਉਂਦੀ ਸੀ ਤੇ ਮਾਂ ਦਾ ਸੁਘੜ ਸਿਆਣਾ ਪੁੱਤ ਝਟ ਮਾਂ ਦੀ ਤਾਬਿਆ ਵਿੱਚ ਹਾਜ਼ਰ ਹੋ ਜਾਂਦਾ ਸੀ। ਇੰਜ ਬਚਪਨ ਵਿੱਚ ਹੀ ਮਾਂ ਵੱਲੋਂ ਉਹਨਾਂ ਨੂੰ ਚੰਨ ਕਹਿਣ ਤੇ ਉਹਨਾਂ ਦੇ ਨਾਂ ਨਾਲ ‘ਚੰਨ’ ਜੁੜ ਗਿਆ ਪਰ ਮਾਂ ਦਾ ਸੁੱਖ ਚੰਨ ਜੀ ਦੇ ਹਿੱਸੇ ਜ਼ਿਆਦਾ ਦੇਰ ਨਾ ਰਿਹਾ ਤੇ ਉਹਨਾਂ ਦੀ ਮਾਤਾ ਉਹਨਾਂ ਨੂੰ ਬਿਲਾਵਲ ਵਿੱਚ ਹੀ ਬਚਪਨ ਦੀ ਅਣਭੋਲ ਉਮਰੇ ਵਿਲਕਦੇ ਛੱਡ ਅਕਾਲ ਚਲਾਣਾ ਕਰ ਗਈ।

ਵਿਦਿਆ

[ਸੋਧੋ]

ਉਹਨਾਂ ਦੇ ਬਾਬਾ ਜੀ ਤੇ ਪਿਤਾ ਜੀ ਪਹਿਲਾਂ ਚੂਹੜਕਾਣਾ ਨੇੜੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਰਹਿੰਦੇ ਸਨ ਜਿਥੇ ਚੰਨ ਜੀ ਨੇ ਮੁੱਢਲੀ ਸਕੂਲੀ ਵਿਦਿਆ ਪਾਈ। ਫੇਰ ਉਹ ਅੰਮ੍ਰਿਤਸਰ ਆ ਕੇ ਫੁੱਫੜ ਸਰਦਾਰ ਸਰੂਪ ਸਿੰਘ ਕੋਲ ਰਹਿਣ ਲੱਗੇ ਤੇ ਉਹਨਾਂ ਨੂੰ ਸੁਘੜ ਸਿਆਣੀ ਭੂਆ ਭਾਗਵੰਤੀ ਤੋਂ ਮਾਂ ਵਰਗਾ ਪਿਆਰ ਮਿਲਿਆ। ਉਹਨਾਂ ਦੇ ਪਿਤਾ ਪਿੰਡਾਂ ਵਿੱਚ ਭਾਂਡੇ ਤੇ ਕੱਪੜੇ ਵੇਚਣ ਜਾਂਦੇ ਤਾਂ ਬਹੁਤ ਦਿਨਾਂ ਪਿੱਛੋਂ ਘਰ ਪਰਤਦੇ।

ਜੰਗ-ਏ-ਆਜ਼ਾਦੀ

[ਸੋਧੋ]

ਉਹਨਾਂ ਦੇ ਫੁੱਫੜ ਅਕਾਲੀ ਨੇਤਾ ਕਰਮ ਸਿੰਘ ਗੰਗਵਾਲ ਤੇ ਤੇਜਾ ਸਿੰਘ ਚੂਹੜਕਾਣਾ ਦੀ ਅਗਵਾਈ ਵਿੱਚ ਕੰਮ ਕਰਦੇ ਅੰਗਰੇਜ਼ ਸਰਕਾਰ ਖ਼ਿਲਾਫ ਜੰਗ-ਏ-ਆਜ਼ਾਦੀ ਲੜ ਰਹੇ ਸੀ। ਅੰਗਰੇਜ਼ੀ ਕੱਪੜਿਆਂ ਦਾ ਤਿਆਗ ਕਰਨਾ, ਕੱਪੜੇ ਸਾੜਨਾ ਅਤੇ ਜਲ੍ਹਿਆਂਵਾਲੇ ਬਾਗ ਦਾ ਸਾਕਾ ਚੰਨ ਜੀ ਦੇ ਸੰਵੇਦਨਸ਼ੀਲ ਤੇ ਕੋਮਲ ਹਿਰਦੇ ਉੱਤੇ ਬਹੁਤ ਗਹਿਰਾ ਅਸਰ ਕਰ ਗਿਆ ਤੇ ਉਹ ਵੀ ਜੰਗ-ਏ-ਆਜ਼ਾਦੀ ਲੜ ਰਹੇ ਸੀ। ਅੰਗਰੇਜ਼ੀ ਕੱਪੜਿਆਂ ਦਾ ਤਿਆਗ ਕਰਨਾ, ਕੱਪੜੇ ਸਾੜਨਾ ਅਤੇ ਜਲ੍ਹਿਆਂਵਾਲੇ ਬਾਗ ਦਾ ਸਾਕਾ ਚੰਨ ਜੀ ਦੇ ਸੰਵੇਦਨਸ਼ੀਲ ਤੇ ਕੋਮਲ ਹਿਰਦੇ ਉੱਤੇ ਬਹੁਤ ਗਹਿਰਾ ਅਸਰ ਕਰ ਗਿਆ ਤੇ ਉਹ ਵੀ ਜੰਗ-ਏ-ਆਜ਼ਾਦੀ ਲੜਨ ਲਈ ਮੈਦਾਨ ਵਿੱਚ ਨਿੱਤਰ ਪਏ।

ਵਿਆਹ

[ਸੋਧੋ]

ਤੇਰਾ ਸਿੰਘ ਚੰਨ ਦਾ ਵਿਆਹ ਪਿੰਡ ਦੁੱਲਾ, ਨੇੜੇ ਨੀਲਾ ਪਿੰਡ, ਜ਼ਿਲ੍ਹਾ ਜੇਹਲਮ, ਪਾਕਿਸਤਾਨ ਵਿਖੇ ਸ੍ਰੀਮਤੀ ਬਸੰਤ ਕੌਰ ਨਾਲ ਹੋਇਆ। ਉਹਨਾਂ ਦੇ ਤਿੰਨ ਧੀਆਂ ਸੁਲੇਖਾ, ਨਤਾਸ਼ਾ ਤੇ ਮਮਤਾ ਅਤੇ ਤਿੰਨ ਪੁੱਤਰ ਮਨਦੀਪ ਸਿੰਘ, ਦਿਲਦਾਰ ਸਿੰਘ ਅਤੇ ਜਨਮੀਤ ਸਿੰਘ ਹਨ।

ਸਾਹਿਤ

[ਸੋਧੋ]

ਚੰਨ ਜੀ ਨੇ ਬਚਪਨ ਵਿੱਚ ਵੇਖਿਆ ਕਿ ਪਿੰਡ ਬਿਲਾਵਲ ਵਿੱਚ ਸਵਾਂ ਨਦੀ ਕੰਢੇ ਰੇਤ ਦੇ ਟਿੱਬਿਆਂ ਉਤੇ-ਢੱਕੀ ਉੱਤੇ ਖੇਡਾਂ ਹੁੰਦੀਆਂ।[2] ਨਾਚ, ਗਾਣੇ ਅਤੇ ਨਾਟ ਹੁੰਦੇ। ਸੱਸੀ ਪੁਨੂੰ, ਹੀਰ ਰਾਂਝਾ ਅਤੇ ਹੋਰਨਾਂ ਲੋਕ ਗਾਥਾਵਾਂ ਉੱਤੇ ਅਧਾਰਤ ਨਾਟਕ ਜਾਂ ਕਾਵਿ ਓਪੇਰੇ ਖੇਡੇ ਜਾਂਦੇ। ਪੁੰਨੂ ਦੇ ਰੋਲ ਵਾਲਾ ਕਲਾਕਾਰ ਊਠ ਉੱਤੇ ਬੈਠ ਕੇ ਹੀ ਅਦਾਕਾਰੀ ਕਰਦਾ ਉਚੀ ਹੇਕ ਲਾ ਕੇ ਗੀਤ ਗਾਉਂਦਾ। ਕਲਾਕਾਰ ਹੀਰ ਗਾਉਂਦਾ ਜੋ ਦੂਰ ਦੂਰ ਤੱਕ ਸੁਣਾਈ ਦਿੰਦੀ। ਇਨ੍ਹਾਂ ਲੋਕ ਗੀਤਾਂ, ਨਾਟਕਾਂ, ਸਾਂਗਾਂ ਤੇ ਨਾਚਾਂ ਨੇ ਉਹਨਾਂ ਦੇ ਮਨ ਵਿੱਚ ਘਰ ਕਰ ਲਿਆ ਤੇ ਉਹ ਵੀ ਸਾਹਿਤ ਵੱਲ ਪ੍ਰੇਰਿਤ ਹੋਏ। ਉਹਨਾਂ ਕਵਿਤਾ ਦੀ ਐਸੀ ਬਾਂਹ ਫੜੀ ਕਿ ਸਾਹਿਤ ਖੇਤਰ ਵਿੱਚ ਅਮਿੱਟ ਛਾਪ ਛੱਡਦੇ ਹੋਏ ਸਦੀਵੀ ਗੌਲਣਯੋਗ ਤੇ ਮਹੱਤਵਪੂਰਨ ਕਵਿਤਾਵਾਂ, ਗ਼ਜ਼ਲਾਂ, ਓਪੇਰੇ, ਨਾਟਕ ਗੀਤ ਤੇ ਨਾਟਕ ਲਿਖੇ ਤੇ ਸਾਹਿਤਕ ਖੇਤਰ ਵਿੱਚ ਨਿੱਗਰ ਹਾਜ਼ਰੀ ਲਵਾਈ।

ਪੰਜਾਬੀ ਲੇਖਕ ਸਭਾ

[ਸੋਧੋ]

ਉਹਨਾਂ ਪ੍ਰੋ. ਮੋਹਨ ਸਿੰਘ ਤੇ ਹੀਰਾ ਸਿੰਘ ਦਰਦ ਨਾਲ ਮਿਲ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਥਾਪਨਾ ਕੀਤੀ। ਉਹਨਾਂ ਨਾਲ ਬਠਿੰਡਾ ਵਿਖੇ ਜਗਦੀਸ਼ ਫਰਿਆਦੀ,ਹੁਕਮ ਚੰਦ ਖਲੀਲੀ, ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ (ਮਸ਼ਹੂਰ ਗਾਇਕਾ) ਅਤੇ ਕਪੂਰ ਚੰਦ ਖਲੀਲੀ ਨਾਲ ਮਿਲ ਕੇ ਇਪਟਾ[3] ਥੀਏਟਰ ਦਾ ਗਠਨ ਕਰ ਕੇ ਬਠਿੰਡਾ ਨੂੰ ਓਪੇਰਾ ਥੀਏਟਰ ਦੇ ਗੜ੍ਹ ਵਜੋਂ ਵਿਕਸਤ ਕੀਤਾ।[2]

ਕਿਤਾਬਾਂ

[ਸੋਧੋ]
  • ਸਿਸਕੀਆਂ (1943, ਦੇਵ ਦੀਪਕ ਮੰਡਲ ਨੇ ਹਮਦਰਦ ਸਟੀਮ ਪ੍ਰੈਸ ਰਾਵਲਪਿੰਡੀ)
  • ਜੈ ਹਿੰਦ (1945)
  • ਸਮੇਂ ਸਮੇਂ ਦੀਆਂ ਗੱਲਾਂ (1954, ਮੀਤ ਪ੍ਰਿੰਟਿੰਗ ਪ੍ਰੈਸ, ਅੰਮ੍ਰਿਤਸਰ)
  • ਕਾਗ ਸਮੇਂ ਦਾ ਬੋਲਿਆ (1995, ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਅੰਮ੍ਰਿਤਸਰ)

ਨਾਟ ਰਚਨਾਵਾਂ

[ਸੋਧੋ]

('ਲੱਕੜ ਦੀ ਲੱਤ' ਅਜਿਹੇ ਸੈਨਿਕਾਂ ਦੇ ਦੁੱਖੜਿਆ ਬਾਰੇ ਹੈ ਜਿਹਨਾਂ ਨੇ ਜੰਗ ਦੇ ਮੁਹਾਜ਼ ਤੇ ਆਪਣੀਆਂ ਲੱਤਾਂ ਬਾਹਾਂ ਗੁਆ ਲਈਆਂ ਹਨ।)[4]

ਲੋਕ ਪੱਖੀ ਸਾਹਿਤ

[ਸੋਧੋ]

ਲੋਕ ਪੱਖੀ ਸਾਹਿਤ ਤੇ ਰੰਗਮੰਚ ਸਮਾਜ ਉੱਤੇ ਹਮੇਸ਼ਾ ਗਹਿਰੀ ਛਾਪ ਛੱਡਦੇ ਹਨ ਜਿਵੇਂ ਸਾਡੇ ਦਿਲਾਂ ਵਿੱਚ ਅੱਜ ਵੀ ਵਸਿਆ ਹੈ ‘ਹੇ ਪਿਆਰੀ ਭਾਰਤ ਮਾਂ ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ…'

ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ, ਮਾਖਿਉਂ ਵਰਗੀ ਮਸਤੀ ਜਿਸ ਕਣ ਕਣ ਵਿੱਚ ਘੋਲੀ…

ਤੇਰਾ ਸਿੰਘ ਚੰਨ ਦੀ ਸ਼ਖਸੀਅਤ ਦਾ ਇੱਕ ਹੋਰ ਪਸਾਰ ਇਹ ਵੀ ਹੈ ਕਿ ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜਾਬੀ ਸਾਹਿਤ ਅਕਾਦਮੀ, ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਪੰਜਾਬੀ ਲੋਕ ਸੱਭਿਆਚਾਰਕ ਮੰਚ ਦੇ ਮੋਢੀ ਤੇ ਸੰਸਥਾਪਕ ਮੈਂਬਰ ਸਨ। ਉਹਨਾਂ ਅਨੇਕਾਂ ਸਾਹਿਤਕ ਸਭਾਵਾਂ ਲਈ ਅਣਥੱਕ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਵੱਡੀ ਗਿਣਤੀ ਵਿੱਚ ਲੇਖਕਾਂ ਨੂੰ ਮਾਂ ਬੋਲੀ ਦੀ ਸੇਵਾ ਵੱਲ ਪ੍ਰੇਰਿਆ ਤੇ ਸੰਘਰਸ਼ ਕੀਤੇ।

ਤੇਰਾ ਸਿੰਘ ਚੰਨ 9 ਜੁਲਾਈ, 2009 ਨੂੰ ਸਦਾ ਲਈ ਸੌਂ ਕੇ ਵੀ ਸਾਡੇ ਖਾਬਾਂ ਖਿਆਲਾਂ ਵਿੱਚ ਸਦਾ ਜਿਉਂਦੇ-ਜਾਗਦੇ ਅਤੇ ਪ੍ਰੇਰਣਾ ਦਿੰਦੇ ਰਹਿਣਗੇ।

ਹਵਾਲੇ

[ਸੋਧੋ]