ਸਮੱਗਰੀ 'ਤੇ ਜਾਓ

ਰਣਜੀਤ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਣਜੀਤ ਕੌਰ
ਰਣਜੀਤ ਕੌਰ ਇੱਕ ਸਮਾਗਮ ਵਿੱਚ ਗਾਉਂਦੀ ਹੋਈ
ਜਾਣਕਾਰੀ
ਜਨਮ ਦਾ ਨਾਮਰਣਜੀਤ ਕੌਰ
ਜਨਮ(ਉਮਰ 63-64 ਸਾਲ)[1]
ਰੋਪੜ ਪੰਜਾਬ
ਵੰਨਗੀ(ਆਂ)ਲੋਕ ਗੀਤ, ਦੁਗਾਣੇ
ਕਿੱਤਾਗਾਇਕੀ, ਪਲੇਬੈਕ ਗਾਇਕੀ

ਰਣਜੀਤ ਕੌਰ ਭਾਰਤੀ ਪੰਜਾਬ ਦੀ ਇੱਕ ਉੱਘੀ ਪੰਜਾਬੀ ਗਾਇਕਾ[1][2][3] ਹੈ। ਇਨ੍ਹਾਂ ਨੇ ਗਾਇਕ ਮੁਹੰਮਦ ਸਦੀਕ ਨਾਲ ਇਕੱਠਿਆਂ ਲਗਭਗ 35 ਸਾਲ ਗਾਇਆ। ਇਸ ਜੋੜੀ ਦੇ ਗਾਏ ਦੋਗਾਣੇ ਬਹੁਤ ਪ੍ਰਸਿੱਧ ਹੋਏ। ਰਣਜੀਤ ਕੌਰ ਨੇ ਬਤੌਰ ਅਦਾਕਾਰਾ ਵਜੋਂ ਕੁੱਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿੱਚੋਂ ਰਾਣੋ (1982), ਗੁੱਡੋ (1985), ਪਟੋਲਾ (1987) ਤੇ ਪੁੰਨਿਆ ਦੀ ਰਾਤ (2009) ਪ੍ਰਮੁੱਖ ਹਨ। ਸੰਨ 2002 ਵਿੱਚ ਇਨ੍ਹਾਂ ਦੀ ਜੋੜੀ ਮੁਹੰਮਦ ਸਦੀਕ ਨਾਲੋਂ ਟੁੱਟ ਗਈ, ਉਸ ਤੋਂ ਬਾਦ ਇਨ੍ਹਾਂ ਨੇ ਇੱਕਾ ਦੁੱਕਾ ਗੀਤ ਹੀ ਗਾਏ ਹਨ।

ਜੀਵਨ

[ਸੋਧੋ]

ਰਣਜੀਤ ਕੌਰ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਰੋਪੜ ਵਿੱਚ ਪਿਤਾ ਗਿਆਨੀ ਆਤਮਾ ਸਿੰਘ ਦੇ ਘਰ ਹੋਇਆ ਸੀ। ਰੋਪੜ ਵਿਚ ਪ੍ਰਾਇਮਰੀ ਸਕੂਲ ਦੀ ਵਿਦਿਆ ਹਾਸਲ ਕਰਨ ਤੋਂ ਬਾਅਦ ਗਿਆਨੀ ਆਤਮਾ ਸਿੰਘ ਜੀ ਪਰਿਵਾਰ ਸਮੇਤ ਲੁਧਿਆਣਾ ਆ ਕੇ ਵੱਸ ਗਏ। 1966 ਵਿੱਚ ਰਣਜੀਤ ਕੌਰ ਦੀ ਦਸਵੀਂ ਵਿੱਚ ਪੜ੍ਹਦਿਆਂ ਦੀ ਪਹਿਲੀ ਜੋੜੀ ਅਮਰ ਸਿੰਘ ਸ਼ੇਰਪੁਰੀ ਬਣੀ ਤੇ ਇਨ੍ਹਾਂ ਨੇ ਦੋ ਗੀਤ ਰਿਕਾਰਡ ਕਰਵਾਏ ;ਉਹ ਦੋ ਗੀਤ ਸਨ 'ਮਾਹੀ ਵੇ ਮਾਹੀ ਮੈਨੂੰ ਭੰਗ ਚੜ ਗਈ' ਦੂਸਰਾ 'ਗਾਲ ਬਿਨਾ ਨਾ ਬੋਲੇ ਨੀ ਜੱਟ ਜਿਹਾ'। ਇਹ ਦੋਵੇਂ ਗੀਤ ਉਸ ਸਮੇ ਬਹੁਤ ਮਸ਼ਹੂਰ ਹੋਏ। 1967 ਵਿਚ ਇਨ੍ਹਾਂ ਦੀ ਜੋੜੀ ਮੁਹੰਮਦ ਸਦੀਕ ਨਾਲ ਬਣ ਗਈ ਤੇ ਲਗਭਗ 35 ਸਾਲ ਇਕੱਠਿਆਂ ਗਾਇਆ। ਰਣਜੀਤ ਕੌਰ ਨੇ ਉਸਤਾਦ ਜਨਾਬ ਬਾਕਿਰ ਹੁਸੈਨ ਨੂੰ ਉਸਤਾਦ ਧਾਰਿਆ।

ਗਾਇਕੀ

[ਸੋਧੋ]

ਇਹਨਾਂ ਨੇ ਮੁਹੰਮਦ ਸਦੀਕ ਨਾਲ਼ ਕਰੀਬ 250 ਦੋਗਾਣੇ ਅਤੇ 39 ਸੋਲੋ ਗੀਤ ਰਿਕਾਰਡ ਕਰਵਾਏ।[1] ਇਹਨਾਂ ਨੇ ਜ਼ਿਆਦਾਤਰ ਮਾਨ ਮਰਾੜਾਂ ਵਾਲ਼ਾ, ਸੁਰਜੀਤ ਸਿੰਘ ਢਿੱਲੋਂ (ਪਿੱਥੋ), ਗਾਮੀ ਸੰਗਤਪੁਰੀਆ, ਬਿੱਕਰ ਮਹਿਰਾਜ, ਮਰਹੂਮ ਗੁਰਮੇਲ ਸਿੰਘ ਢਿੱਲੋਂ (ਭੁੱਖਿਆਂਵਾਲੀ ਵਾਲਾ), ਦੇਵ ਸੰਗਤਪੁਰਾ, ਧਰਮ ਕੰਮੇਆਣਾ, ਬਾਂਸਲ ਬਾਪਲੇ ਵਾਲਾ ਅਤੇ ਜਨਕ ਸ਼ਰਮੀਲਾ ਦੇ ਲਿਖੇ ਗੀਤ ਗਾਏ। ਇਹਨਾਂ ਦੇ ਕੁਝ ਪ੍ਰਸਿੱਧ ਗੀਤ:

ਸੋਲੋ

[ਸੋਧੋ]
  • ਅੱਜ ਤੈਂ ਮੈਨੂੰ ਮਾਰ ਪੁਆਈ ਨਣਦੇ
  • ਤੇਰਾ ਸੋਨੇ ਦੀ ਜ਼ੰਜੀਰੀ ਵਾਲਾ ਕੁੜਤਾ ਮੈਂ ਕਿਹੜੀ ਕਿੱਲੀ ਟੰਗਾਂ ਵੀਰਨਾ
  • ਖ਼ਾਲੀ ਘੋੜੀ ਹਿਣਕਦੀ ਉੱਤੇ ਨ੍ਹੀਂ ਦੀਂਹਦਾ ਵੀਰ
  • ਲੈ ਖ਼ਬਰ ਨਿਆਣੀ ਦੀ ਬਾਬਲਾ ਦਰਦ ਵੰਡਾ ਲੈ ਧੀ ਦੇ (ਗੀਤਕਾਰ ਬਾਬੂ ਰਜਬ ਅਲੀ)
  • ਮਾਏ ਨੀ ਮਾਏ ਮੇਰੇ ਦਿਲਾਂ ਦੀਏ ਮਹਿਰਮੇ, ਬੁੱਝ ਮੇਰੀ ਮੁੱਠੀ ਵਿੱਚ ਕੀ
  • ਲਾਹ ਲਈ ਮੁੰਦਰੀ ਮੇਰੀ, ਚਾਲਾਂ ਦੇ ਨਾਲ ਵਈ ਵਈ
  • ਘੜਿਆ ਝਨਾਂ ਤੋਂ ਮੈਨੂੰ ਲਾ ਦੇ ਪਾਰ ਵੇ
  • ਡੂੰਘੇ ਡੁੱਬ ਗੇ ਜਿਗਰੀਆ ਯਾਰਾ ,ਮੈਂ ਪੱਤਣਾਂ ਤੇ ਭਾਲਦੀ ਫਿਰਾਂ
  • ਗੁੱਡੀ ਵਾਂਗੂੰ ਅੱਜ ਮੈਨੂੰ ਸੱਜਣਾ , ਉਡਾਈ ਜਾ ਉਡਾਈ ਜਾ
  • ਗੱਲਾਂ ਮੁੱਕੀਆਂ ਨਾ ਮਾਹੀ ਨਾਲ ਮੇਰੀਆਂ ਰੱਬਾ ਵੇ ਤੇਰੀ ਰਾਤ ਮੁੱਕ ਗਈ

ਦੋਗਾਣੇ

[ਸੋਧੋ]
  • ਤੇਰਾ ਲੈਣ ਮੁਕਲਾਵਾ ਨੀ ਮੈਂ ਆਇਆ ਬੱਲੀਏ
  • ਮੁੰਡਾ ਤੇਰਾ ਮੈਂ ਚੱਕ ਲੂੰ, ਚੱਲ ਚੱਲੀਏ, ਚੜਿੱਕ ਦੇ ਮੇਲੇ
  • ਆਪੇ ਭੌਰ ਨੇ ਥੱਪੀਆਂ ਰੋਟੀਆਂ, ਆਪੇ ਦਾਲ ਬਣਾਈ ਨੀ
  • ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
  • ਸਾਉਣ ਦਾ ਮਹੀਨਾ,ਮੈਂ ਨੀ ਜਾਣਾ ਤੇਰੇ ਨਾਲ ਵੇ
  • ਅਸੀਂ ਅੱਲੜ੍ਹਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ
  • ਛਟੀਆਂ ਦੀ ਅੱਗ ਨਾ ਬਲੇ, ਫੂਕਾਂ ਮਾਰੇ ਨੀ ਲਿਆਓ

ਛੜਾ ਫੜਕੇ

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 "ਪੰਜਾਬੀ ਸੱਭਿਆਚਾਰ ਦਾ ਅਸਲ ਸਿਰਨਾਵਾਂ". ਪੰਜਾਬੀ ਟ੍ਰਿਬਿਊਨ. 30 ਮਾਰਚ 2013. Retrieved 10 ਨਵੰਬਰ 2014.
  2. "ਕਾਲਜ ਵਿੱਚ ਤੀਆਂ ਮਨਾਈਆਂ". ਪੰਜਾਬੀ ਟ੍ਰਿਬਿਊਨ. 11 ਅਗਸਤ 2011. Retrieved 16 ਜੂਨ 2012.
  3. "ਨਿਊਜ਼ੀਲੈਂਡ 'ਪੰਜਾਬੀ ਕਲਚਰਲ ਫੈਸਟੀਵਲ-2011' ਵਿੱਚ ਪੰਜਾਬੀ ਗਾਇਕਾਂ ਵੱਲੋਂ ਰੌਣਕਾਂ". ਰੋਜ਼ਾਨਾ ਅਜੀਤ. 22 ਅਗਸਤ 2011. Retrieved 16 ਜੂਨ 2012.[permanent dead link]