ਮੁਹੰਮਦ ਸਦੀਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਹੰਮਦ ਸਦੀਕ
Muhammad Sadiq (singer).jpg
ਜਾਣਕਾਰੀ
ਉਰਫ਼ਸਦੀਕ਼
ਜਨਮ1942[1]
ਰਾਮਪੁਰ (ਹੁਣ ਲੁਧਿਆਣਾ ਜ਼ਿਲ੍ਹਾ), ਬਰਤਾਨਵੀ ਪੰਜਾਬ
ਵੰਨਗੀ(ਆਂ)ਲੋਕ-ਗੀਤ, ਦੋਗਾਣੇ
ਕਿੱਤਾਗਾਇਕ, ਅਦਾਕਾਰ, ਸਿਆਸਤਦਾਨ
ਸਾਜ਼ਤੂੰਬੀ

ਮੁਹੰਮਦ ਸਦੀਕ, ਉਰਦੂ: محمد صدیق‎), ਇੱਕ ਉੱਘਾ ਪੰਜਾਬੀ ਗਾਇਕ,[2][3][4] ਅਦਾਕਾਰ ਅਤੇ ਸਿਆਸਤਦਾਨ ਹੈ। ਇਹ ਅਤੇ ਰਣਜੀਤ ਕੌਰ ਆਪਣੇ ਦੋਗਾਣਿਆਂ ਕਰ ਕੇ ਜਾਣੇ ਜਾਂਦੇ ਹਨ। ਉਸਨੇ ਪੰਜਾਬ ਵਿਧਾਨ ਸਭਾ 2012 ਦੀ ਚੋਣ ਹਲਕਾ ਭਦੌੜ ਤੋਂ ਲੜ ਕੇ[5] ਅਤੇ ਜਿੱਤ ਕੇ[2] ਸਰਗਰਮ ਸਿਆਸਤਦਾਨ ਵਜੋਂ ਵੀ ਆਪਣੀ ਪਛਾਣ ਬਣਾ ਲਈ ਹੈ। ਮੁਹੰਮਦ ਸਦੀਕ ਨੂੰ ਦੋਗਾਣਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਪਰ ਉਸ ਨੇ ਬਹੁਤ ਸਾਰੇ ਸੋਲੋ ਗੀਤ ਵੀ ਰਿਕਾਰਡ ਕਰਵਾਏ ਹਨ। ਦੀਦਾਰ ਸੰਧੂ ਦਾ ਲਿਖਿਆ, ਮੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲੀ-ਗਲੀ ਸਦੀਕ ਦੇ ਸਭ ਤੋਂ ਵਧ ਪਸੰਦ ਕੀਤੇ ਗਾਏ ਗੀਤਾਂ ਵਿੱਚੋਂ ਇੱਕ ਹੈ। ਜ਼ਿਆਦਾਤਰ ਉਸ ਨੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ਗੀਤ ਗਾਏ ਹਨ। ਹੋਰਨਾਂ ਗੀਤਕਾਰਾਂ ਵਿੱਚ ਗੁਰਮੇਲ ਸਿੰਘ ਢਿੱਲੋਂ (ਭੁੱਖਿਆਂਵਾਲ਼ੀ), ਗਾਮੀ ਸੰਗਤਪੁਰਾ, ਭੱਟੀ ਭੜੀ ਵਾਲ਼ਾ ਆਦਿ ਦੇ ਨਾਮ ਸ਼ਾਮਲ ਹਨ।

ਸਿਆਸਤ ਦਾ ਸਫਰ[ਸੋਧੋ]

ਉਹ 2012 ਵਿੱਚ ਭਦੌੜ ਹਲਕੇ ਤੋਂ ਪੰਜਾਬ ਵਿਧਾਨਸਭਾ ਲਈ ਚੁਣੇ ਗਏ ਅਤੇ ਵਿਧਾਇਕ ਬਣੇ।ਪਰ ਉਹਨਾਂ ਨੂੰ ਸਿਆਸਤ ਰਾਸ ਨਾ ਆਈ।[6]

ਪੰਜਾਬ ਵਿਧਾਨ ਸਭਾ ਵਿੱਚ ਲੋਕ-ਪਿਆਰੇ ਗਾਇਕ ਮੁਹੰਮਦ ਸਦੀਕ ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਉੱਚ-ਦੁਮਾਲੜੇ ਨਾਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਇੱਕ ਬੇਹੱਦ ਖ਼ੂਬਸੂਰਤ ਅਤੇ ਅਰਥਭਰਪੂਰ ਰਚਨਾ ਪੇਸ਼ ਕੀਤੇ ਜਾਣ ਦੇ ਸੰਬੰਧ ਵਿੱਚ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ।[7] ਭਦੌੜ ਤੋਂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਦੀ ਵਿਧਾਨ ਸਭਾ ਮੈਂਬਰਸ਼ਿਪ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁਹੰਮਦ ਸਦੀਕ ਦੀ ਵਿਧਾਇਕੀ ਰੱਦ ਕੀਤੀ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਹੰਮਦ ਸਦੀਕ ਕਾਂਗਰਸੀ ਟਿਕਟ ਤੋਂ ਚੋਣ ਲੜੇ ਸਨ।ਸ਼੍ਰੋਮਣੀ ਅਕਾਲੀ ਦਲ ਦੇ ਹਾਰੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਸਦੀਕ ਨੇ ਰਾਖਵੇਂਕਰਨ ਦਾ ਝੂਠਾ ਸਰਟੀਫਿਕੇਟ ਦਿਖਾ ਕੇ ਚੋਣ ਲੜੀ ਸੀ। ਪਟੀਸ਼ਨ ਮੁਤਾਬਕ ਭਦੌੜ ਦੀ ਸੀਟ ਪੱਛੜੀ ਸ਼੍ਰੇਣੀ ਲਈ ਰਾਖਵੀਂ ਸੀ ਪਰ ਸਦੀਕ ਅਸਲ ਵਿੱਚ ਰਾਖਵੇਂਕਰਨ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ।[8] ਪਰ ਸੁਪਰੀਮ ਕੋਰਟ ਨੇ ਮੁਹੰਮਦ ਸਦੀਕ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਪਟੀਸ਼ਨ ਮਨਜੂਰ ਕਰ ਲਈ ਹੈ ਤੇ ਵਿਧਾਇਕ ਅਹੁਦੇ ਲਈ ਯੋਗ ਕਰਾਰ ਦੇ ਦਿੱਤਾ।[9]

ਹਵਾਲੇ[ਸੋਧੋ]

  1. "Singers - Punjabi kalma ਪੰਜਾਬੀ ਕਲਮਾ". Date of Births of Famous Punjabi singers. www.punjabikalma.com. Retrieved 2 ਮਾਰਚ 2012.  Check date values in: |access-date= (help)
  2. 2.0 2.1 "Sadiq won't sing in Bhadaur". ਚੰਡੀਗੜ੍ਹ. ਦ ਟ੍ਰਿਬਿਊਨ. 9 ਅਪਰੈਲ 2012. Retrieved 4 ਮਈ 2012.  Check date values in: |access-date=, |date= (help)
  3. "A song on their lips, aprayer in their hearts". ਚੰਡੀਗੜ੍ਹ. ਦ ਟ੍ਰਿਬਿਊਨ. 11 ਜਨਵਰੀ 2012. Retrieved 4 ਮਈ 2012.  Check date values in: |access-date=, |date= (help)
  4. "Artistes mourn Kuldeep Manak's demise". ਲੁਧਿਆਣਾ. ਦ ਟ੍ਰਿਬਿਊਨ. 1 ਦਿਸੰਬਰ 2011. Retrieved 4 ਮਈ 2012.  Check date values in: |access-date=, |date= (help)
  5. "Election of Congress MLA from Bhadaur challenged". ਚੰਡੀਗੜ੍ਹ. lawetalnews. 30 ਮਾਰਚ 2012. Retrieved 4 ਮਈ 2012.  Check date values in: |access-date=, |date= (help)
  6. "ਗਾਇਕੀ ਛੱਡ ਸਿਆਸਤ ਰਾਸ ਨਾ ਆਈ ਮੁਹੰਮਦ ਸਦੀਕ ਨੂੰ…!!!". ਹਿੱਮਤਪੁਰਾ. 
  7. ਗੁਰਬਚਨ ਸਿੰਘ, ਭੁੱਲਰ. "ਕਲਾ ਦੀ ਬੁਲੰਦੀ ਤੇ ਸਿਆਸਤ ਦੀ ਨਿਵਾਣ!". 
  8. "ਹਾਈਕੋਰਟ ਵੱਲੋਂ ਮੁਹੰਮਦ ਸਦੀਕ ਦੀ ਵਿਧਾਇਕੀ ਰ¤ਦ". ਡੇਲੀ ਪੰਜਾਬ ਟਾਈਮਸ. [ਮੁਰਦਾ ਕੜੀ]
  9. "ਮੁਹੰਮਦ ਸਦੀਕ ਦੀ ਵਿਧਾਇਕੀ ਸੁਪਰੀਮ ਕੋਰਟ ਨੇ ਰੱਖੀ ਕਾਇਮ". ਸਿੱਖ ਸੰਘਰਸ਼. [ਮੁਰਦਾ ਕੜੀ]