ਰਵੀ ਬਿਸ਼ਨੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਵੀ ਬਿਸ਼ਨੋਈ (ਜਨਮ 5 ਸਤੰਬਰ 2000) ਇੱਕ ਭਾਰਤੀ ਕ੍ਰਿਕਟਰ ਹੈ।[1] ਉਸਨੇ ਫਰਵਰੀ 2022 ਵਿੱਚ ਭਾਰਤੀ ਕ੍ਰਿਕਟ ਟੀਮ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਉਹ ਘਰੇਲੂ ਕ੍ਰਿਕਟ ਵਿੱਚ ਰਾਜਸਥਾਨ ਲਈ ਖੇਡਦਾ ਹੈ। ਉਸਨੇ 2020 ਅੰਡਰ-19 ਕ੍ਰਿਕੇਟ ਵਿਸ਼ਵ ਕੱਪ ਵਿੱਚ ਭਾਰਤ ਲਈ ਖੇਡਿਆ |[2]

ਸ਼ੁਰਆਤੀ ਜਿੰਦਗੀ[ਸੋਧੋ]

ਰਵੀ ਬਿਸ਼ਨੋਈ ਦਾ ਜਨਮ ਅਤੇ ਪਾਲਣ ਪੋਸ਼ਣ ਜੋਧਪੁਰ, ਰਾਜਸਥਾਨ ਦੇ ਪਿੰਡ ਬਿਰਾਮੀ ਵਿੱਚ ਹੋਇਆ ਸੀ। ਪੱਛਮੀ ਰਾਜਸਥਾਨ ਵਿੱਚ ਕ੍ਰਿਕਟ ਸੱਭਿਆਚਾਰ ਅਤੇ ਸਹੂਲਤਾਂ ਦੀ ਘਾਟ ਕਾਰਨ, ਉਸਨੇ ਆਪਣੇ ਦੋਸਤਾਂ ਅਤੇ ਦੋ ਕੋਚਾਂ ਦੀ ਮਦਦ ਨਾਲ ਸਪਾਰਟਨਸ ਕ੍ਰਿਕਟ ਅਕੈਡਮੀ ਨਾਮਕ ਇੱਕ ਕ੍ਰਿਕਟ ਅਕੈਡਮੀ ਬਣਾਈ, ਜਿੱਥੇ ਆਰਥਿਕ ਤੰਗੀ ਕਾਰਨ ਉਹ ਖੁਦ ਹੀ ਮਿਸਤਰੀ ਦਾ ਸਾਰਾ ਕੰਮ ਕਰਦੇ ਸਨ ਤਾਂ ਜੋ ਓਹ ਰੇਲਗੱਡੀ ਦੇ ਸਫ਼ਰ ਦਾ ਕਿਰਾਇਆ ਜੁਟਾ ਸਕਣ ।[3] ਚੋਣਕਾਰਾਂ ਦੁਆਰਾ ਉਸਨੂੰ ਇੱਕ ਵਾਰ U-16 ਟਰਾਇਲਾਂ ਲਈ ਅਤੇ ਦੋ ਵਾਰ U-19 ਦੇ ਟਰਾਇਲ ਲਈ ਚੁਣਿਆ ਗਿਆ ਸੀ, ਅੰਤ ਵਿੱਚ ਉਸਨੂੰ U-19 ਰਾਜਸਥਾਨ ਟੀਮ ਲਈ ਚੁਣ ਲਿਆ ਗਿਆ।ਮਾਰਚ 2018 ਵਿੱਚ, ਉਸਨੂੰ ਰਾਜਸਥਾਨ ਰਾਇਲਸ ਨੇ ਇੱਕ ਨੈੱਟ ਗੇਂਦਬਾਜ਼ ਵਜੋਂ ਬੁਲਾਇਆ ਸੀ।

ਘਰੇਲੂ ਕੈਰੀਅਰ[ਸੋਧੋ]

ਉਸਨੇ 21 ਫਰਵਰੀ 2019 ਨੂੰ 2018-19 ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਰਾਜਸਥਾਨ ਲਈ ਆਪਣਾ ਟੀ.ਟਵੰਟੀ ਡੈਬਿਊ ਕੀਤਾ। ਉਸਨੇ 27 ਸਤੰਬਰ 2019 ਨੂੰ 2019-20 ਵਿਜੇ ਹਜ਼ਾਰੇ ਟਰਾਫੀ ਵਿੱਚ ਰਾਜਸਥਾਨ ਲਈ ਆਪਣੀ ਲਿਸਟ ਏ ਦੀ ਸ਼ੁਰੂਆਤ ਕੀਤੀ। ਅਕਤੂਬਰ 2019 ਵਿੱਚ, ਉਸਨੂੰ 2019–20 ਦੇਵਧਰ ਟਰਾਫੀ ਲਈ ਭਾਰਤ ਏ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਇੰਡੀਅਨ ਪ੍ਰੀਮੀਅਰ ਲੀਗ[ਸੋਧੋ]

ਦਸੰਬਰ 2019 ਵਿੱਚ, 2020 ਆਈਪੀਐਲ ਨਿਲਾਮੀ ਵਿੱਚ, ਉਸਨੂੰ 2020 ਇੰਡੀਅਨ ਪ੍ਰੀਮੀਅਰ ਲੀਗ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੁਆਰਾ ਖਰੀਦਿਆ ਗਿਆ ਸੀ। 20 ਸਤੰਬਰ 2020 ਨੂੰ, ਬਿਸ਼ਨੋਈ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਆਪਣੀ ਆਈਪੀਐਲ ਦੀ ਸ਼ੁਰੂਆਤ ਕੀਤੀ ਅਤੇ ਰਿਸ਼ਭ ਪੰਤ ਨੂੰ ਆਪਣੀ ਪਹਿਲੀ ਵਿਕਟ ਦੇ ਤੌਰ 'ਤੇ ਲਿਆ ਅਤੇ ਚਾਰ ਓਵਰਾਂ ਵਿੱਚ ਗੇਂਦਬਾਜ਼ੀ ਦੇ ਅੰਕੜੇ 1/22 ਦੇ ਨਾਲ ਪੂਰਾ ਕੀਤਾ, ਪਰ ਹਾਰਨ ਵਾਲੇ ਪਾਸੇ ਖਤਮ ਹੋਇਆ।[4] ਉਸਨੇ ਸੀਜ਼ਨ ਨੂੰ 12 ਵਿਕਟਾਂ ਨਾਲ ਖਤਮ ਕੀਤਾ ਅਤੇ ਉਭਰਦੇ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।

ਫਰਵਰੀ 2022 ਵਿੱਚ, ਬਿਸ਼ਨੋਈ ਨੂੰ 2022 ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਤੋਂ ਪਹਿਲਾਂ ਨਵੀਂ ਫਰੈਂਚਾਇਜ਼ੀ ਲਖਨਊ ਸੁਪਰ ਜਾਇੰਟਸ ਦੁਆਰਾ ਡਰਾਫਟ ਕੀਤਾ ਗਿਆ ਸੀ।

ਅੰਤਰਰਾਸ਼ਟਰੀ ਕੈਰੀਅਰ[ਸੋਧੋ]

ਦਸੰਬਰ 2019 ਵਿੱਚ, ਉਸਨੂੰ 2020 ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। 21 ਜਨਵਰੀ 2020 ਨੂੰ, ਜਾਪਾਨ ਦੇ ਖਿਲਾਫ ਭਾਰਤ ਦੇ ਮੈਚ ਵਿੱਚ, ਬਿਸ਼ਨੋਈ ਨੇ ਅੱਠ ਓਵਰਾਂ ਵਿੱਚ ਪੰਜ ਦੌੜਾਂ ਦੇ ਕੇ ਚਾਰ ਵਿਕਟਾਂ ਨਾਲ ਆਪਣਾ ਸਪੈੱਲ ਪੂਰਾ ਕਰਨ ਤੋਂ ਪਹਿਲਾਂ, ਬਿਨਾਂ ਕੋਈ ਦੌੜ ਦਿੱਤੇ ਚਾਰ ਵਿਕਟਾਂ ਲਈਆਂ, ਜਿਸ ਨਾਲ ਭਾਰਤ ਨੇ ਦਸ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ, ਅਤੇ ਉਸਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।ਉਸਨੇ ਸਭ ਤੋਂ ਜਿਆਦਾ ਵਿਕਟ ਲੈਣ ਵਾਲੇ ਗੇਦਬਾਜ ਵਜੋਂ ਟੂਰਨਾਮੈਂਟ ਨੂੰ ਸਮਾਪਤ ਕੀਤਾ।

ਜਨਵਰੀ 2022 ਵਿੱਚ, ਬਿਸ਼ਨੋਈ ਨੂੰ ਵੈਸਟਇੰਡੀਜ਼ ਵਿਰੁੱਧ ਘਰੇਲੂ ਲੜੀ ਲਈ ਭਾਰਤ ਦੀ ਇੱਕ ਰੋਜ਼ਾ ਅੰਤਰਰਾਸ਼ਟਰੀ ਟੀਮ ਅਤੇ ਟੀ.ਟਵੰਟੀ ਅੰਤਰਰਾਸ਼ਟਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ 16 ਫਰਵਰੀ 2022 ਨੂੰ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਖਿਲਾਫ ਭਾਰਤ ਲਈ ਆਪਣਾ ਟੀ-20 ਡੈਬਿਊ ਕੀਤਾ, 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।

ਹਵਾਲੇ[ਸੋਧੋ]

  1. "ਰਵੀ ਬਿਸ਼ਨੋਈ".
  2. "india.com article".
  3. "biography".
  4. "maiden wicket".