ਸਮੱਗਰੀ 'ਤੇ ਜਾਓ

ਵਿਜੇ ਹਜ਼ਾਰੇ ਟਰਾਫੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਜੇ ਹਜ਼ਾਰੇ ਟਰਾਫੀ
ਦੇਸ਼ ਭਾਰਤ
ਪ੍ਰਬੰਧਕਬੀਸੀਸੀਆਈ
ਫਾਰਮੈਟਲਿਸਟ ਏ ਕ੍ਰਿਕਟ
ਪਹਿਲਾ ਐਡੀਸ਼ਨ2002–03
ਨਵੀਨਤਮ ਐਡੀਸ਼ਨ2018-19
ਟੂਰਨਾਮੈਂਟ ਫਾਰਮੈਟਰਾਊਂਡ ਰੌਬਿਨ ਅਤੇ ਪਲੇਆਫ
ਟੀਮਾਂ ਦੀ ਗਿਣਤੀ37
ਮੌਜੂਦਾ ਜੇਤੂਮੁੰਬਈ
ਸਭ ਤੋਂ ਵੱਧ ਜੇਤੂਤਾਮਿਲਨਾਡੂ (5 ਖਿਤਾਬ)
ਵੈੱਬਸਾਈਟਬੀਸੀਸੀਆਈ

ਵਿਜੇ ਹਜ਼ਾਰੇ ਟਰਾਫੀ, ਜਿਸ ਨੂੰ ਰਣਜੀ ਵਨ-ਡੇ ਟਰਾਫੀ ਵੀ ਕਿਹਾ ਜਾਂਦਾ ਹੈ, ਦੀ ਸ਼ੁਰੂਆਤ 2002-03 ਵਿੱਚ ਇੱਕ ਘਰੇਲੂ ਸੀਮਤ ਓਵਰਾਂ ਦੇ ਕ੍ਰਿਕਟ ਟੂਰਨਾਮੈਂਟ ਵਜੋਂ ਹੋਈ ਸੀ, ਜਿਸ ਵਿੱਚ ਰਣਜੀ ਟਰਾਫੀ ਦੇ ਪਲੇਟ ਗਰੁੱਪ ਦੀਆਂ ਰਾਜ ਟੀਮਾਂ ਸ਼ਾਮਲ ਸਨ। ਇਸ ਦਾ ਨਾਮ ਮਸ਼ਹੂਰ ਭਾਰਤੀ ਕ੍ਰਿਕਟਰ ਵਿਜੇ ਹਜ਼ਾਰੇ ਦੇ ਨਾਮ 'ਤੇ ਰੱਖਿਆ ਗਿਆ ਸੀ।

ਤਾਮਿਲਨਾਡੂ ਇਸ ਟੂਰਨਾੈਂਟ ਦੀ ਸਭ ਤੋਂ ਸਫਲ ਟੀਮ ਹੈ ਜਿਸਨੇ 5 ਵਾਰ ਇਹ ਟਰਾਫੀ ਜਿੱਤੀ ਹੈ। ਮੁੰਬਈ ਮੌਜੂਦਾ ਚੈਂਪੀਅਨ (2018-19) ਹੈ ਜਿਨ੍ਹਾਂ ਨੇ ਫਾਈਨਲ ਵਿੱਚ ਦਿੱਲੀ ਨੂੰ ਹਰਾ ਕੇ ਆਪਣਾ ਤੀਜਾ ਖਿਤਾਬ ਜਿੱਤਿਆ ਸੀ।[1]

ਫਾਰਮੈਟ

[ਸੋਧੋ]

2014-15 ਦੇ ਸੀਜ਼ਨ ਤੱਕ, 27 ਟੀਮਾਂ ਨੂੰ ਹੇਠਾਂ ਲਿਖੇ ਅਨੁਾਸਰ 5 ਜ਼ੋਨਲ ਸਮੂਹਾਂ ਵਿੱਚ ਵੰਡਿਆ ਗਿਆ ਹੈ:

ਜ਼ੋਨ ਟੀਮਾਂ ਟੀਮਾਂ ਦੀ ਗਿਣਤੀ
ਕੇਂਦਰੀ ਮੱਧ ਪ੍ਰਦੇਸ਼, ਰੇਲਵੇ, ਰਾਜਸਥਾਨ, ਉੱਤਰ ਪ੍ਰਦੇਸ਼, ਵਿਦਰਭ 5
ਪੂਰਬੀ ਅਸਾਮ, ਬੰਗਾਲ, ਬਿਹਾਰ, ਝਾਰਖੰਡ, ਓਡੀਸ਼ਾ, ਤ੍ਰਿਪੁਰਾ 6
ਉੱਤਰੀ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਪੰਜਾਬ, ਸਰਵਿਸਿਜ਼ 6
ਦੱਖਣੀ ਆਂਧਰਾ ਪ੍ਰਦੇਸ਼, ਗੋਆ, ਹੈਦਰਾਬਾਦ, ਕਰਨਾਟਕ, ਕੇਰਲ, ਤਾਮਿਲਨਾਡੂ 6
ਪੱਛਮੀ ਬੜੌਦਾ, ਗੁਜਰਾਤ, ਮਹਾਂਰਾਸ਼ਟਰ, ਮੁੰਬਈ, ਸੌਰਾਸ਼ਟਰ 5

ਆਪਣੇ ਗਰੁੱਪ ਵਿੱਚ ਦੂਜੀਆਂ ਸਾਰੀਆਂ ਟੀਮਾਂ ਨਾਲ ਖੇਡਣ ਪਿੱਛੋਂ ਹਰੇਕ ਗਰੁੱਪ ਦੀਆਂ ਚੋਟੀ ਦੀਆਂ ਟੀਮਾਂ ਅਤੇ ਇੱਕ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਰਨਰ-ਅੱਪ ਟੀਮ ਸਿੱਧੀਆਂ ਕੁਆਟਰਫਾਈਨਲ ਵਿੱਚ ਪਹੁੰਚਦੀਆਂ ਹਨ ਜਦਕਿ ਚਾਰ ਹੋਰ ਰਨਰ-ਅੱਪ ਟੀਮਾਂ ਪ੍ਰੀ-ਕੁਆਰਟਰਫਾਈਨਲ ਖੇਡਦੀਆਂ ਹਨ। ਇਸ ਤਰ੍ਹਾਂ ਪ੍ਰੀ-ਕੁਆਟਰਫਾਈਨਲ ਮੈਚਾਂ ਵਿਚਲੀਆਂ ਦੋ ਜੇਤੂ ਟੀਮਾਂ ਬਾਕੀ 6 ਟੀਮਾਂ ਨਾਲ ਕੁਆਟਰਫਾਈਨਲ ਮੈਚ ਖੇਡਦੀਆਂ ਹਨ। 2015-16 ਤੋਂ 2017-18 ਦੇ ਸੀਜ਼ਨ ਤੱਕ, ਜ਼ੋਨਲ ਗਰੁੱਪਾਂ ਨੂੰ 7-7 ਟੀਮਾਂ ਦੇ 4 ਗਰੁੱਪਾਂ ਵਿੱਚ ਵੰਡਿਆ ਜਾਂਦਾ ਸੀ।

2018-19 ਦੇ ਸੀਜ਼ਨ ਤੋਂ ਸਾਰੀਆਂ ਟੀਮਾਂ ਨੂੰ 3 ਇਲੀਟ ਗਰੁੱਪਾਂ ਅਤੇ 1 ਪਲੇਟ ਗਰੁੱਪ ਵਿੱਚ ਵੰਡਿਆ ਜਾਂਦਾ ਹੈ। ਦੋ ਉੱਪਰਲੇ ਇਲੀਟ ਗਰੁੱਪਾਂ ਵਿੱਚ 9 ਟੀਮਾਂ ਹੁੰਦੀਆਂ ਹਨ, ਜਦਕਿ ਤੀਜੇ ਇਲੀਟ ਗਰੁੱਪ ਵਿੱਚ 10 ਟੀਮਾਂ ਹੁੰਦੀਆਂ ਹਨ। ਪਲੇਟ ਗਰੁੱਪ ਵਿੱਚ 9 ਟੀਮਾਂ ਸ਼ਾਮਿਲ ਹੁੰਦੀਆਂ ਹਨ। ਟੀਮਾਂ ਨੂੰ ਉਨ੍ਹਾਂ ਦੇ ਪਿਛਲੇ ਤਿੰਨ ਸਾਲਾਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ।

ਟੂਰਨਾਮੈਂਟ ਇਤਿਹਾਸ

[ਸੋਧੋ]

ਇਸ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ 1993-94 ਤੋਂ ਲੈ ਕੇ 2001-02 ਦੇ ਐਡੀਸ਼ਨ ਤੱਕ, ਕੋਈ ਵੀ ਫਾਈਨਲ ਨਹੀਂ ਕਰਵਾਇਆ ਜਾਂਦਾ ਸੀ ਅਤੇ ਟੀਮਾਂ ਸਿਰਫ਼ ਆਪਣੇ ਜ਼ੋਨ ਵਿਚਲੀਆਂ ਟੀਮਾਂ ਨਾਲ ਮੈਚ ਖੇਡਦੀਆਂ ਸਨ, ਅਤੇ ਸਾਰੀਆਂ ਟੀਮਾਂ ਵਿੱਚੋਂ ਕੋਈ ਚੈਂਪੀਅਨ ਨਹੀਂ ਐਲਾਨਿਆ ਜਾਂਦਾ ਸੀ।

ਸਾਲਜ਼ੋਨ ਜੇਤੂਸਭ ਤੋਂ ਜ਼ਿਆਦਾ ਦੌੜਾਂਸਭ ਤੋਂ ਜ਼ਿਆਦਾ ਵਿਕਟਾਂRef
ਕੇਂਦਰੀਪੂਰਬੀਉੱਤਰੀਦੱਖਣੀਪੱਛਮੀ
1993–94ਉੱਤਰ ਪ੍ਰਦੇਸ਼ਬੰਗਾਲਹਰਿਆਣਾਕਰਨਾਟਕਮੁੰਬਈਰਾਹੁਲ ਦ੍ਰਾਵਿੜ (ਕਰਨਾਟਕ)ਧਨਰਾਜ ਸਿੰਘ (ਹਰਿਆਣਾ)[2]
1994–95ਮੱਧ ਪ੍ਰਦੇਸ਼ਬੰਗਾਲਪੰਜਾਬਹੈਦਰਾਬਾਦਮਹਾਂਰਾਸ਼ਟਰਅਜੇ ਸ਼ਰਮਾ (ਦਿੱਲੀ)ਅਰਿੰਦਮ ਸਰਕਾਰ (ਬੰਗਾਲ)[3]
1995–96ਉੱਤਰ ਪ੍ਰਦੇਸ਼ਬੰਗਾਲਹਰਿਆਣਾਕਰਨਾਟਕਮੁੰਬਈਐਸ. ਰਮੇਸ਼ (ਤਾਮਿਲਨਾਡੂ)ਕੇ. ਅਨੰਥਾਪਦਮਾਭਾਨ (ਕੇਰਲ)
ਸੁਨੀਲ ਜੋਸ਼ੀ (ਕਰਨਾਟਕ)
ਐਸ. ਮੁਖਰਜੀ (ਬੰਗਾਲ)
ਸੰਦੀਪ ਸ਼ਰਮਾ (ਪੰਜਾਬ)
[4]
1996–97ਮੱਧ ਪ੍ਰਦੇਸ਼ਆਸਾਮਦਿੱਲੀਤਾਮਿਲਨਾਡੂਮੁੰਬਈਸੰਜੇ ਮਾਂਜਰੇਕਰ (ਮੁੰਬਈ)ਹਨੁਮਾਰਾ ਰਾਮਕਿਸ਼ਨ (ਆਂਧਰਾ ਪ੍ਰਦੇਸ਼)[5]
1997–98ਮੱਧ ਪ੍ਰਦੇਸ਼ਬੰਗਾਲਦਿੱਲੀਤਾਮਿਲਨਾਡੂਮੁੰਬਈਐਸ. ਸੋਮਾਸੁੰਦਰ (ਕਰਨਾਟਕ)ਰਾਹੁਲ ਸੰਘਵੀ (ਕਰਨਾਟਕ)[6]
1998–99ਮੱਧ ਪ੍ਰਦੇਸ਼ਬੰਗਾਲਪੰਜਾਬਕਰਨਾਟਕਮੁੰਬਈਵਿਜੇ ਭਾਰਦਵਾਜ (ਕਰਨਾਟਕ)ਜਸਵੰਤ ਰਾਏ (ਹਿਮਾਚਲ ਪ੍ਰਦੇਸ਼)

ਨਰੇਂਦਰ ਪਾਲ ਸਿੰਘ (ਹੈਦਰਾਬਾਦ)

[7]
1999–00ਮੱਧ ਪ੍ਰਦੇਸ਼ਬੰਗਾਲਦਿੱਲੀਤਾਮਿਲਨਾਡੂਮੁੰਬਈਮੁਹੰਮਦ ਅਜ਼ਹਰੂਦੀਨ (ਹੈਦਰਾਬਾਦ)ਟੀ. ਪਵਨ ਕੁਮਾਰ (ਹੈਦਰਾਬਾਦ)[8]
2000–01ਮੱਧ ਪ੍ਰਦੇਸ਼ਓਡੀਸ਼ਾਪੰਜਾਬਤਾਮਿਲਨਾਡੂਮੁੰਬਈਅਮਿਤ ਪਾਠਕ (ਆਂਧਰਾ ਪ੍ਰਦੇਸ਼)ਵੀ. ਰਾਜੂ (ਹੈਦਰਾਬਾਦ)
ਰਾਹੁਲ ਸੰਘਵੀ (ਦਿੱਲੀ)
[9]
2001–02ਰੇਲਵੇਓਡੀਸ਼ਾਪੰਜਾਬਕਰਨਾਟਕਮੁੰਬਈਸੰਦੀਪ ਸ਼ਰਮਾ (ਹਿਮਾਚਲ ਪ੍ਰਦੇਸ਼)ਅਨੂਪ ਦਾਵੇ (ਰਾਜਸਥਾਨ)

ਜੇ. ਗੋਕੁਲਾਕ੍ਰਿਸ਼ਨਨ (ਆਸਾਮ)

ਲਲਿਤ ਪਟੇਲ (ਗੁਜਰਾਤ)

ਵਿਨੀਤ ਸ਼ਰਮਾ (ਪੰਜਾਬ)

[10]

2002-03 ਅਤੇ 2003-04 ਦੇ ਸੀਜ਼ਨਾਂ ਦੌਰਾਨ ਹਰੇਨ ਜ਼ੋਨ ਦੀਆਂ ਜੇਤੂ ਟੀਮਾਂ ਦੇ ਲਈ ਇੱਕ ਆਖਰੀ ਰਾਊਂਡ-ਰੌਬਿਨ ਪੜਾਅ ਰੱਖਿਆ ਗਿਆ ਸੀ। ਪਰ 2004-05 ਦੇ ਟੂਰਨਾਮੈਂਟ ਦੇ ਪਿੱਛੋਂ ਇੱਕ ਪਲੇਆਫ ਫਾਰਮੈਟ (ਜਿਸ ਵਿੱਚ ਸੈਮੀਫਾਈਨਲ ਅਤੇ ਫਾਈਨਲ ਵੀ ਸ਼ਾਮਿਲ ਹੁੰਦੇ ਹਨ) ਸ਼ੁਰੂ ਕਰ ਦਿੱਤਾ ਗਿਆ ਸੀ।

ਸਾਲਫਾਈਨਲ ਆਯੋਜਨਜੇਤੂਉਪ-ਜੇਤੂਸਭ ਤੋਂ ਜ਼ਿਆਦਾ ਦੌੜਾਂਸਭ ਤੋਂ ਜ਼ਿਆਦਾ ਵਿਕਟਾਂRef
2002–03ਫਾਈਨਲ ਨਹੀਂ ਹੋਇਆਤਾਮਿਲਨਾਡੂਪੰਜਾਬਨਿਰੰਜਨ ਗੋਡਬੋਲੇ (ਮਹਾਂਰਾਸ਼ਟਰ)ਇਕਬਾਲ ਸਿੱਦੀਕੀ (ਮਹਾਂਰਾਸ਼ਟਰ)[11]
2003–04ਫਾਈਨਲ ਨਹੀਂ ਹੋਇਆਮੁੰਬਈਬੰਗਾਲਦੇਵਾਂਗ ਗਾਂਧੀ (ਬੰਗਾਲ)ਸਰਨਦੀਪ ਸਿੰਘ (ਦਿੱਲੀ)[12]
2004–05ਮੁੰਬਈਸਾਂਝੇ: ਤਾਮਿਲਨਾਡੂਵੀ. ਸਿਵਾਰਾਮਾਕ੍ਰਿਸ਼ਨਨ (ਤਾਮਿਲਨਾਡੂ)ਰਾਣਾਦੇਬ ਬੋਸ (ਬੰਗਾਲ)[13]
ਅਤੇ ਉੱਤਰ ਪ੍ਰਦੇਸ਼ਪ੍ਰਵੀਨ ਕੁਮਾਰ (ਉੱਤਰ ਪ੍ਰਦੇਸ਼)[14]
2005–06ਮੁੰਬਈਰੇਲਵੇਉੱਤਰ ਪ੍ਰਦੇਸ਼ਦਿਨੇਸ਼ ਮੋਂਗੀਆ (ਪੰਜਾਬ)ਸੰਕਲਪ ਵੋਰਾ (ਬੜੌਦਾ)[15]
2006–07ਜੈਪੁਰਮੁੰਬਈਰਾਜਸਥਾਨਵਸੀਮ ਜਾਫ਼ਰ (ਮੁੰਬਈ)ਡੀ. ਤਮਿਲ ਕੁਮਾਰਨ (ਤਾਮਿਲਨਾਡੂ)[16]
2007–08ਵਿਸ਼ਾਖਾਪਟਨਮਸੌਰਾਸ਼ਟਰਬੰਗਾਲਅਜਿੰਕਿਆ ਰਹਾਣੇ (ਮੁੰਬਈ)ਵਿਸ਼ਾਲ ਭਾਟੀਆ (ਹਿਮਾਚਲ ਪ੍ਰਦੇਸ਼)[17]
2008–09ਅਗਰਤਲਾਤਾਮਿਲਨਾਡੂਬੰਗਾਲਵਿਰਾਟ ਕੋਹਲੀ (ਦਿੱਲੀ)ਸ਼ੋਏਬ ਅਹਿਮਦ (ਹੈਦਰਾਬਾਦ)[18]
2009–10ਅਹਿਮਦਾਬਾਦਤਾਮਿਲਨਾਡੂਬੰਗਾਲਸ਼੍ਰੀਵਤਸ ਗੋਸਵਾਮੀ (ਬੰਗਾਲ)ਯੋ ਮਹੇਸ਼ (ਤਾਮਿਲਨਾਡੂ)[19]
2010–11ਇੰਦੌਰਝਾਰਖੰਡਗੁਜਰਾਤਇਸ਼ਾਂਕ ਜੱਗੀ (ਝਾਰਖੰਡ)ਅਮਿਤ ਮਿਸ਼ਰਾ (ਹਰਿਆਣਾ)[20]
2011–12ਦਿੱਲੀਬੰਗਾਲਮੁੰਬਈਰਿੱਧੀਮਾਨ ਸਾਹਾ (ਬੰਗਾਲ)ਪਰਵਿੰਦਰ ਅਵਾਨਾ (ਦਿੱਲੀ)[21]
2012–13ਵਿਸ਼ਾਖਾਪਟਨਮਦਿੱਲੀਆਸਾਮਰੌਬਿਨ ਉਥੱਪਾ (ਕਰਨਾਟਕ)ਪ੍ਰਿਤਮ ਦਾਸ (ਆਸਾਮ)[22]
2013–14ਕੋਲਕਾਤਾਕਰਨਾਟਕਰੇਲਵੇਰੌਬਿਨ ਉਥੱਪਾ (ਕਰਨਾਟਕ)ਵਿਨੇ ਕੁਮਾਰ (ਕਰਨਾਟਕ)[23]
2014–15ਅਹਿਮਦਾਬਾਦਕਰਨਾਟਕਪੰਜਾਬਮਨੀਸ਼ ਪਾਂਡੇ (ਕਰਨਾਟਕ)ਅਭਿਮਨਿਊ ਮਿਥੁਨ (ਕਰਨਾਟਕ)[24]
2015–16ਕਰਨਾਟਕਗੁਜਰਾਤਦਿੱਲੀਮਨਦੀਪ ਸਿੰਘ (ਪੰਜਾਬ)ਜਸਪ੍ਰੀਤ ਬੁਮਰਾਹ (ਗੁਜਰਾਤ)[25]
2016–17ਦਿੱਲੀਤਾਮਿਲਨਾਡੂਬੰਗਾਲਦਿਨੇਸ਼ ਕਾਰਤਿਕ (ਤਾਮਿਲਨਾਡੂ)ਅਸਵਿਨ ਕ੍ਰਿਸਤ (ਤਾਮਿਲਨਾਡੂ)[26]
2017–18 ਦਿੱਲੀ ਕਰਨਾਟਕ ਸੌਰਾਸ਼ਟਰ ਮਯੰਕ ਅਗਰਵਾਲ (ਕਰਨਾਟਕ) ਮੁਹੰਮਦ ਸਿਰਾਜ (ਹੈਦਰਾਬਾਦ) [27]
2018-19 ਬੰਗਲੌਰ ਮੁੰਬਈ ਦਿੱਲੀ ਅਭਿਨਵ ਮੁਕੁੰਦ (ਤਾਮਿਲਨਾਡੂ) ਸ਼ਾਹਬਾਜ਼ ਨਦੀਮ (ਝਾਰਖੰਡ)

ਹਵਾਲੇ

[ਸੋਧੋ]
  1. "Dubey, Tare the stars as Mumbai lift Vijay Hazare title after 12 years". ESPN Cricinfo. Retrieved 20 October 2018.
  2. Ranji Trophy One Day 1993/94 – CricketArchive. Retrieved 25 May 2015.
  3. Ranji Trophy One Day 1994/95 – CricketArchive. Retrieved 25 May 2015.
  4. Ranji Trophy One Day 1995/96 – CricketArchive. Retrieved 25 May 2015.
  5. Ranji Trophy One Day 1996/97 – CricketArchive. Retrieved 25 May 2015.
  6. Ranji Trophy One Day 1997/98 – CricketArchive. Retrieved 25 May 2015.
  7. Ranji Trophy One Day 1998/99 – CricketArchive. Retrieved 25 May 2015.
  8. Ranji Trophy One Day 1999/00 – CricketArchive. Retrieved 25 May 2015.
  9. Ranji Trophy One Day 2000/01 – CricketArchive. Retrieved 25 May 2015.
  10. Ranji Trophy One Day 2001/02 – CricketArchive. Retrieved 25 May 2015.
  11. Ranji Trophy One Day 2002/03 – CricketArchive. Retrieved 25 May 2015.
  12. Ranji Trophy One Day 2003/04 – CricketArchive. Retrieved 25 May 2015.
  13. Ranji Trophy One Day 2004/05 – CricketArchive. Retrieved 25 May 2015.
  14. Ranji Trophy One Day 2005/06 – CricketArchive. Retrieved 25 May 2015.
  15. Ranji Trophy One Day 2006/07 – CricketArchive. Retrieved 25 May 2015.
  16. ਵਿਜੇ ਹਜ਼ਾਰੇ ਟਰਾਫੀ 2007/08 – CricketArchive. Retrieved 25 May 2015.
  17. ਵਿਜੇ ਹਜ਼ਾਰੇ ਟਰਾਫੀ 2008/09 – CricketArchive. Retrieved 25 May 2015.
  18. ਵਿਜੇ ਹਜ਼ਾਰੇ ਟਰਾਫੀ 2009/10 – CricketArchive. Retrieved 25 May 2015.
  19. ਵਿਜੇ ਹਜ਼ਾਰੇ ਟਰਾਫੀ 2010/11 – CricketArchive. Retrieved 25 May 2015.
  20. ਵਿਜੇ ਹਜ਼ਾਰੇ ਟਰਾਫੀ 2011/12 – CricketArchive. Retrieved 25 May 2015.
  21. vijay hazare trophy 2012/13 – CricketArchive. Retrieved 25 May 2015.
  22. ਵਿਜੇ ਹਜ਼ਾਰੇ ਟਰਾਫੀ 2013/14 – CricketArchive. Retrieved 25 May 2015.
  23. ਵਿਜੇ ਹਜ਼ਾਰੇ ਟਰਾਫੀ 2014/15 – CricketArchive. Retrieved 25 May 2015.
  24. ਵਿਜੇ ਹਜ਼ਾਰੇ ਟਰਾਫੀ 2015/16 – Cricinfo. Retrieved 12 December 2015.
  25. ਵਿਜੇ ਹਜ਼ਾਰੇ ਟਰਾਫੀ 2016/17 – Cricinfo. Retrieved 20 March 2017.
  26. vijay hazare trophy 2017/18 – Cricinfo. Retrieved 20 October 2018.
  27. vijay hazare trophy 2018/19 – Cricinfo. Retrieved 20 October 2018.