ਸਮੱਗਰੀ 'ਤੇ ਜਾਓ

ਰਹਿਮਾਨ ਰਾਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਹਿਮਾਨ ਰਾਹੀ
ਜਨਮ(1925-05-06)6 ਮਈ 1925
ਭਾਰਤ
ਮੌਤ9 ਜਨਵਰੀ 2023(2023-01-09) (ਉਮਰ 97)
ਕਿੱਤਾਲੇਖਕ
ਭਾਸ਼ਾਕਸ਼ਮੀਰੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਵਿਸ਼ਾਸਾਹਿਤ
ਪ੍ਰਮੁੱਖ ਕੰਮ'ਸਿਆਹ ਰੂਦ ਜੇਰੇਨ ਮੰਜ਼'
ਪ੍ਰਮੁੱਖ ਅਵਾਰਡਗਿਆਨਪੀਠ

ਰਹਿਮਾਨ ਰਾਹੀ (6 ਮਾਰਚ, 125 - 9 ਜਨਵਰੀ, 2023) ਕਸ਼ਮੀਰ ਦੇ ਪਹਿਲੇ ਗਿਆਨਪੀਠ ਪੁਰਸਕਾਰ ਜੇਤੂ ਪ੍ਰੋਫੈਸਰ ਕਸ਼ਮੀਰ ਦੇ ਪ੍ਰਮੁੱਖ ਕਵੀ ਹਨ। ਉਨ੍ਹਾਂ ਨੂੰ 2004 ਗਿਆਨਪੀਠ ਇਨਾਮ ਵਿੱਚ ਮਿਲਿਆ। ਇਹ ਪਹਿਲਾ ਮੌਕਾ ਸੀ ਜਦੋਂ ਕਸ਼ਮੀਰੀ ਭਾਸ਼ਾ ਦੇ ਕਿਸੇ ਸਾਹਿਤਕਾਰ ਨੂੰ ਗਿਆਨਪੀਠ ਇਨਾਮ ਮਿਲਿਆ। ਰਹਿਮਾਨ ਪਿਛਲੇ ਪੰਜ ਦਹਾਕਿਆਂ ਤੋਂ ਕਸ਼ਮੀਰੀ ਭਾਸ਼ਾ ਵਿੱਚ ਆਪਣਾ ਸਾਹਿਤਕ ਸਿਰਜਣ ਕਰਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਣ ਰਚਨਾਵਾਂ ਰਚੀਆਂ।

ਸਾਹਿਤਕ ਕੰਮ

[ਸੋਧੋ]

ਉਹਨਾਂ ਨੇ ਕਵਿਤਾਵਾਂ ਦੇ ਕਈ ਸੰਗ੍ਰਹਿ ਲਿਖੇ ਤੇ ਹੋਰਾਂ ਮੰਨੇ-ਪ੍ਰਮੰਨੇ ਕਵੀਆਂ ਦੇ ਕੰਮ ਦਾ ਦੂਜੀਆਂ ਭਾਸ਼ਾਵਾਂ ਤੋਂ ਕਸ਼ਮੀਰੀ ਵਿਚ ਤਰਜਮਾ ਵੀ ਕੀਤਾ। ਰਹਿਮਾਨ ਰਾਹੀ ਨੇ ਬਾਬਾ ਫਰੀਦ ਦੀਆਂ ਰਚਨਾਵਾਂ ਦਾ ਵੀ ਕਸ਼ਮੀਰੀ ਵਿਚ ਅਨੁਵਾਦ ਕੀਤਾ ਸੀ। ਉਨ੍ਹਾਂ ਦੇ ਸ਼ੁਰੂਆਤੀ ਰਚਨਾਤਮਕ ਕਾਰਜ ਉਤੇ ਦੀਨਾਨਾਥ ਨਾਦਿਮ ਦਾ ਕਾਫ਼ੀ ਪ੍ਰਭਾਵ ਨਜ਼ਰ ਆਇਆ।

ਸਨਮਾਨ

[ਸੋਧੋ]
  • ਰਾਹੀ ਨੂੰ ਕਵਿਤਾਵਾਂ ਦੇ ਆਪਣੇ ਸੰਗ੍ਰਹਿ ‘ਨਵਰੋਜ਼-ਏ-ਸਬਾ’ ਲਈ 1961 ਵਿਚ ਸਾਹਿਤ ਅਕਾਦਮੀ ਪੁਰਸਰਕਾਰ ਮਿਲਿਆ ਸੀ।
  • 2007 ਵਿਚ ਉਨ੍ਹਾਂ ਨੂੰ ਆਪਣੇ ਸੰਗ੍ਰਹਿ ‘ਸਿਆਹ ਰੂਦ ਜੇਰੇਨ ਮੰਜ਼’ ਲਈ ਦੇਸ਼ ਦਾ ਸਭ ਤੋਂ ਵੱਡਾ ਸਾਹਿਤਕ ਸਨਮਾਨ ਗਿਆਨਪੀਠ ਪੁਰਸਕਾਰ ਦਿੱਤਾ ਗਿਆ।
  • ਸੰਨ 2000 ਵਿਚ ਪਦਮ ਸ਼੍ਰੀ ਸਨਮਾਨ।

ਲਿਖਤਾਂ

[ਸੋਧੋ]

ਰਹਿਮਾਨ ਰਾਹੀ ਦੀਆਂ ਮੁੱਖ ਲਿਖਤਾਂ:[1]

  • ਸਨਾ-ਵਾਨੀ ਸਾਜ਼ (ਕਵਿਤਾਵਾਂ) (1952)
  • ਸੁਖੋਕ ਸੋਡਾ (ਕਵਿਤਾਵਾਂ)
  • ਕਲਾਮ-ਏ-ਰਾਹੀ (ਕਵਿਤਾਵਾਂ)
  • ਨਵਰੋਜ-ਇ-ਸਬਾ (ਕਵਿਤਾਵਾਂ) (1958)
  • ਕਹਵਤ (ਸਾਹਿਤਕ ਆਲੋਚਨਾ)
  • Kashir Shara Sombran
  • Azich Kashir Shayiri
  • Kashir Naghmati Shayiri
  • ਬਾਬਾ ਫਰੀਦ (ਅਨੁਵਾਦ)
  • Saba Moallaqat
  • Farmove Zartushtan
  • Seyah Rudi Jerean Manz (ਕਸ਼ਮੀਰੀ ਕਵਿਤਾ ਦਾ ਸੰਗ੍ਰਹਿ)
  • Koesher Shyiree Te Waznuk Surati Hal (ਕਸ਼ਮੀਰੀ ਕਵਿਤਾ ਅਤੇ ਇਸ ਦੇ ਪੈਰਾਮੀਟਰ)

ਅੰਤਿਮ ਸਾਹ

[ਸੋਧੋ]

ਰਹਿਮਾਨ ਰਾਹੀ ਨੇ 9 ਜਨਵਰੀ 2023 ਨੂੰ ਸ੍ਰੀਨਗਰ ਸ਼ਹਿਰ ਦੇ ਨੌਸ਼ਹਿਰਾ ਇਲਾਕੇ ਵਿਚ ਆਖ਼ਰੀ ਸਾਹ ਲਏ।

ਹਵਾਲੇ

[ਸੋਧੋ]

.