ਰਾਜਕੁਮਾਰ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਕੁਮਾਰ ਸ਼ਰਮਾ
Virat and Rajkumar Sharma.jpeg
ਰਾਜਕੁਮਾਰ ਸ਼ਰਮਾ ਅਤੇ ਵਿਰਾਟ ਕੋਹਲੀ
ਨਿੱਜੀ ਜਾਣਕਾਰੀ
ਜਨਮ (1965-06-18) 18 ਜੂਨ 1965 (ਉਮਰ 55)
ਸਹਾਰਨਪੁਰ, ਉੱਤਰ ਪ੍ਰਦੇਸ਼, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ ਆਫ਼ਬਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
ਦਿੱਲੀ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਪਹਿਲਾ ਦਰਜਾ ਕ੍ਰਿਕਟ ਲਿਸਟ ਏ
ਮੈਚ 9 3
ਦੌੜਾਂ 46
ਬੱਲੇਬਾਜ਼ੀ ਔਸਤ 23.00
100/50
ਸ੍ਰੇਸ਼ਠ ਸਕੋਰ 15*
ਗੇਂਦਾਂ ਪਾਈਆਂ 1005 180
ਵਿਕਟਾਂ 11 3
ਸ੍ਰੇਸ਼ਠ ਗੇਂਦਬਾਜ਼ੀ 50.54 42.00
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 2/6 2/33
ਕੈਚਾਂ/ਸਟੰਪ
ਸਰੋਤ: [ਈਐੱਸਪੀਐੱਨ ਕ੍ਰਿਕਇੰਫ਼ੋ]

ਰਾਜਕੁਮਾਰ ਸ਼ਰਮਾ, ਇੱਕ ਕ੍ਰਿਕਟ ਕੋਚ ਹੈ ਅਤੇ ਉਹ ਸਾਬਕਾ ਰਣਜੀ ਟਰਾਫੀ ਖਿਡਾਰੀ ਵੀ ਹੈ। ਰਾਜਕੁਮਾਰ ਸ਼ਰਮਾ ਦਾ ਕ੍ਰਿਕਟ ਕੈਰੀਅਰ ਭਾਵੇਂ ਜ਼ਿਆਦਾ ਲੰਮਾ ਨਹੀਂ ਰਿਹਾ ਪਰ ਉਸ ਨੂੰ ਵਿਰਾਟ ਕੋਹਲੀ ਦਾ ਕੋਚ ਹੋਣ ਕਰਕੇ ਵਧੇਰੇ ਜਾਣਿਆ ਜਾਂਦਾ ਹੈ।[1] ਇਸ ਤੋਂ ਇਲਾਵਾ ਰਾਜਕੁਮਾਰ ਸ਼ਰਮਾ ਇੱਕ ਕ੍ਰਿਕਟ ਸਮੀਖਿਅਕ ਵੀ ਹੈ ਅਤੇ ਉਸਨੂੰ ਵੱਖ-ਵੱਖ ਟੀ.ਵੀ. ਚੈੱਨਲਾਂ 'ਤੇ ਕ੍ਰਿਕਟ ਬਾਰੇ ਗੱਲਬਾਤ ਕਰਦੇ ਵੇਖਿਆ ਜਾ ਸਕਦਾ ਹੈ।

ਰਾਜਕੁਮਾਰ ਸ਼ਰਮਾ ਦਾ ਜਨਮ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ 18 ਜੂਨ 1965 ਨੂੰ ਹੋਇਆ ਸੀ।

ਸ਼ੁਰੂਆਤੀ ਸਾਲ[ਸੋਧੋ]

ਸ਼ਰਮਾ ਇੱਕ ਸੱਜੇ-ਹੱਥੀਂ ਬੱਲੇਬਾਜ਼ ਸੀ ਅਤੇ ਉਹ ਸੱਜੇ ਹੱਥ ਨਾਲ ਆਫ਼ਬਰੇਕ ਗੇਂਦਬਾਜ਼ੀ ਕਰਦਾ ਸੀ। ਉਸਨੇ ਪਹਿਲਾ ਦਰਜਾ ਕ੍ਰਿਕਟ ਦਿੱਲੀ ਦੀ ਟੀਮ ਵੱਲੋਂ (1986-1991) ਖੇਡੀ ਅਤੇ ਇਸ ਟੀਮ ਲਈ ਲਿਸਟ-ਏ ਮੈਚ ਵੀ ਖੇਡੇ।

ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਦੌਰਾਨ ਸਫ਼ਲਤਾ[ਸੋਧੋ]

ਸ਼ਰਮਾ ਨੇ ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਦੀ ਸਥਾਪਨਾ ਕੀਤੀ ਸੀ। 1998 ਵਿੱਚ ਇਸ ਅਕੈਡਮੀ ਦੀ ਸ਼ੁਰੂਆਤ ਇਸ ਸੋਚ ਨਾਲ ਕੀਤੀ ਗਈ ਸੀ ਕਿ ਵਧੀਆ ਤੋਂ ਵਧੀਆ ਕ੍ਰਿਕਟ ਖਿਡਾਰੀ ਸਾਹਮਣੇ ਆ ਸਕਣ। ਸ਼ਰਮਾ ਨੇ ਦਿੱਲੀ ਵਿੱਚ ਇਸਦੀਆਂ ਚਾਰ ਸ਼ਾਖ਼ਾਵਾਂ ਬਣਾਈਆਂ। ਵਿਰਾਟ ਕੋਹਲੀ, ਜੋ ਕਿ ਪਸਚਿਮ ਵਿਹਾਰ ਇਲਾਕੇ ਦਾ ਸੀ, ਉਸਨੇ ਵੀ ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਵਿੱਚ 1998 ਵਿੱਚ ਦਾਖ਼ਲਾ ਲਿਆ। ਵਿਰਾਟ ਕੋਹਲੀ ਦੀ ਦਾਖ਼ਲਾ ਲੈਣ ਸਮੇਂ ਉਮਰ ਕੇਵਲ 9 ਸਾਲ ਦੀ ਸੀ।[2] ਵਿਰਾਟ ਕੋਹਲੀ ਦੇ ਜਦੋਂ ਟਰਾਇਲ ਹੋਏ ਤਾਂ ਸ਼ਰਮਾ ਨੇ ਉਸਨੂੰ ਉਦੋਂ ਹੀ ਆਪਣੀਆਂ ਨਜ਼ਰਾਂ ਵਿੱਚ ਲੈ ਲਿਆ ਸੀ। ਵਿਰਾਟ ਕੋਹਲੀ ਅਤੇ ਬਾਕੀ ਖਿਡਾਰੀਆਂ ਨੂੰ ਰਾਜਕੁਮਾਰ ਸਿਖਲਾਈ ਦਿੰਦੇ ਰਹੇ ਅਤੇ ਹੌਲੀ-ਹੋਲੀ ਵਿਰਾਟ ਦੀ ਚੋਣ ਵੀ ਹੁੰਦੀ ਗਈ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ 18 ਸਾਲ ਦੀ ਉਮਰ ਦੌਰਾਨ ਵਿਰਾਟ ਕੋਹਲੀ ਦੇ ਪਿਤਾ ਦੀ ਮੌਤ ਹੋ ਗਈ। ਇਸ ਸਮੇਂ ਵੀ ਉਹ ਖੇਡ ਜਾਰੀ ਰੱਖ ਰਿਹਾ ਸੀ। ਉਹ ਖ਼ੁਦ ਮੰਨਦਾ ਹੈ ਕਿ ਰਾਜਕੁਮਾਰ ਸ਼ਰਮਾ ਨੇ ਉਸਦੇ ਪਿਤਾ ਦੇ ਜਾਣ ਤੋਂ ਬਾਅਦ ਉਸਨੂੰ ਸੰਭਾਲਿਆ ਅਤੇ ਖੇਡਣ ਲਈ ਪ੍ਰੇਰਿਆ। ਸ਼ਰਮਾ, ਵਿਰਾਟ ਕੋਹਲੀ ਦਾ ਕੋਚ ਹੈ ਅਤੇ ਉਹ ਹੁਣ ਵੀ ਵਿਰਾਟ ਨੂੰ ਪੈਂਤਰੇ ਦਸਦਾ ਰਹਿੰਦਾ ਹੈ।[3][4][5] ਉਸ ਕੋਲ ਹੋਰ ਵੀ ਹੋਣਹਾਰ ਕ੍ਰਿਕਟ ਖਿਡਾਰੀ ਹਨ ਜਿਵੇਂ ਕਿ ਪੁਲਕਿਤ ਨਾਰੰਗ, ਰਾਜੇਸ਼ ਸ਼ਰਮਾ, ਪਰਦੀਪ ਮਲਿਕ, ਅਮਨਦੀਪ ਜਸਵਾਲ ਅਤੇ ਧਰੁਵ ਸਿੰਘ (ਇਹ ਸਾਰੇ ਪੱਛਮੀ ਦਿੱਲੀ ਕ੍ਰਿਕਟ ਅਕੈਡਮੀ ਨਾਲ ਸੰਬੰਧਤ ਹਨ) ਅਤੇ ਕਈ ਹੋਰ। ਹਾਲ ਹੀ ਵਿੱਚ ਰਾਜਕੁਮਾਰ ਸ਼ਰਮਾ ਨੂੰ ਦਰੋਣਾਚਾਰੀਆ ਇਨਾਮ ਵੀ ਦਿੱਤਾ ਗਿਆ ਸੀ।

ਰਾਜਕੁਮਾਰ ਸ਼ਰਮਾ ਦੀ ਕ੍ਰਿਕਟ ਅਕੈਡਮੀ ਦੀਆਂ ਸ਼ਾਖ਼ਾਵਾਂ[ਸੋਧੋ]

ਨਾਂਮ ਪਤਾ
ਸੰਤ ਸੋਫ਼ੀਆ ਸਕੂਲ A-2 ਬਲੌਕ,

ਪਸਚਿਮਵਿਹਾਰ, ਨਵੀਂ ਦਿੱਲੀ - 110063

ਐੱਸ.ਡੀ. ਪਬਲਿਕ ਸਕੂਲ ਫ਼ਰਨੀਚਰ ਬਾਜ਼ਾਰ, ਕੀਰਤੀਨਗਰ, ਨਵੀਂ ਦਿੱਲੀ - 110015
ਡੀਡੀਏ ਹਰੀ ਨਗਰ ਸਪੋਰਟਸ ਕੰਪਲੈਕਸ ਹਰੀਨਗਰ,

ਨਵੀਂ ਦਿੱਲੀ - 110064

ਡੀਡੀਏ ਸਪੋਰਟਸ ਕੰਪਲੈਕਸ SEC-XI ਦਵਾਰਕਾ, ਨਜ਼ਦੀਕ SEC-10 (ਮੇਨ ਬਾਜ਼ਾਰ)

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]