ਸਮੱਗਰੀ 'ਤੇ ਜਾਓ

ਰਾਜਕੁਮਾਰ ਹਿਰਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਜਕੁਮਾਰ ਹਿਰਾਨੀ
ਦਸੰਬਰ 2014 ਵਿੱਚ ਰਾਜਕੁਮਾਰ ਹਿਰਾਨੀ
ਜਨਮ (1962-11-20) 20 ਨਵੰਬਰ 1962 (ਉਮਰ 61)
ਨਾਗਪੁਰ, ਮਹਾਰਾਸ਼ਟਰ, ਭਾਰਤ
ਹੋਰ ਨਾਮਰਾਜੂ ਹਿਰਾਨੀ
ਪੇਸ਼ਾਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਫ਼ਿਲਮ ਸੰਪਾਦਕ
ਸਰਗਰਮੀ ਦੇ ਸਾਲ1993–ਵਰਤਮਾਨ
ਜੀਵਨ ਸਾਥੀਮਨਜੀਤ ਹਿਰਾਨੀ
ਬੱਚੇਵੀਰ ਹਿਰਾਨੀ

ਰਾਜਕੁਮਾਰ ਹਿਰਾਨੀ (ਜਨਮ 20 ਨਵੰਬਰ 1962) ਹਿੰਦੀ ਫ਼ਿਲਮਾਂ ਦਾ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ। ਇਸਨੇ ਮੁੰਨਾ ਭਾਈ ਐਮਬੀਬੀਐੱਸ, ਲਗੇ ਰਹੋ ਮੁੰਨਾ ਭਾਈ, 3 ਈਡੀਅਟਸ ਅਤੇ ਪੀਕੇ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਦੁਆਰਾ ਨਿਰਦੇਸ਼ਤ ਸਾਰੀਆਂ ਹੀ ਫ਼ਿਲਮਾਂ ਨੇ ਬਾਕਸ ਆਫ਼ਿਸ ਉੱਤੇ ਬਹੁਤ ਕਾਮਯਾਬ ਹੋਈਆਂ।

ਮੁੱਢਲਾ ਜੀਵਨ

[ਸੋਧੋ]

ਇਸਦਾ ਜਨਮ 20 ਨਵੰਬਰ 1962 ਨੂੰ ਨਾਗਪੁਰ ਵਿੱਚ ਇੱਕ ਸਿੰਧੀ ਪਰਿਵਾਰ ਵਿੱਚ ਹੋਇਆ। ਇਸਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਮਹਿਰਾਬਪੁਰ, ਸਿੰਧ (ਹੁਣ ਪਾਕਿਸਤਾਨ) ਤੋਂ ਭਾਰਤ ਵਿੱਚ ਆਕੇ ਵਸਿਆ, ਉਸ ਵੇਲੇ ਇਸਦਾ ਪਿਤਾ ਸੁਰੇਸ਼ ਹਿਰਾਨੀ 14 ਸਾਲਾਂ ਦਾ ਸੀ। ਰਾਜਕੁਮਾਰ ਹਿਰਾਨੀ ਸੇਂਟ ਫਰਾਂਸਿਸ ਦੇ'ਸਾਲੇਸ ਹਾਈ ਸਕੂਲ, ਨਾਗਪੁਰ ਵਿੱਚ ਪੜ੍ਹਾਈ ਕੀਤੀ। ਇਸਨੇ ਕਮਰਸ ਵਿੱਚ ਬੀਏ ਕੀਤੀ। ਇਸਦੇ ਮਾਪੇ ਚਾਹੁੰਦੇ ਸਨ ਕਿ ਇਹ ਚਾਰਟਡ ਅਕਾਊਂਟੇਟ ਬਣੇ ਪਰ ਇਸਦੀ ਦਿਲਚਸਪੀ ਥੀਏਟਰ ਅਤੇ ਫ਼ਿਲਮਾਂ ਵਿੱਚ ਸੀ।[1]

ਫ਼ਿਲਮੋਗਰਾਫ਼ੀ

[ਸੋਧੋ]
Year Film Job(s)
1994 1942: ਅ ਲਵ ਸਟੋਰੀ ਪਰੋਮੋਜ
1998 ਕਰੀਬ ਪਰੋਮੋਜ
2000 ਮਿਸ਼ਨ ਕਸ਼ਮੀਰ ਐਡੀਟਰ
2001 ਤੇਰੇ ਲਿਏ ਐਡੀਟਰ
2003 ਮੁੰਨਾ ਭਾਈ ਐਮਬੀਬੀਐੱਸ ਨਿਰਦੇਸ਼ਕ, ਐਡੀਟਰ, ਲੇਖਕ
2006 ਲਗੇ ਰਹੋ ਮੁੰਨਾ ਭਾਈ ਨਿਰਦੇਸ਼ਕ, ਐਡੀਟਰ, ਲੇਖਕ
2009 3 ਈਡੀਅਟਸ ਨਿਰਦੇਸ਼ਕ, ਐਡੀਟਰ, ਲੇਖਕ
2014 ਪੀਕੇ ਨਿਰਦੇਸ਼ਕ, ਐਡੀਟਰ, ਲੇਖਕ, ਨਿਰਮਾਤਾ
2015 ਵਜ਼ੀਰ ਨਿਰਮਾਤਾ

ਹਵਾਲੇ

[ਸੋਧੋ]
  1. "Aiming to Please". Hindustan Times. Archived from the original on 15 ਜੁਲਾਈ 2011. Retrieved 22 December 2010. {{cite web}}: Unknown parameter |dead-url= ignored (|url-status= suggested) (help)