ਰਾਜਸ਼ੇਖਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਜਸ਼ੇਖਰ (ਸੰਸਕ੍ਰਿਤ: राजशेखर (ਵਿਕ੍ਰਮ-ਸੰਮਤ 930 - 977) ਕਾਵਿ-ਸ਼ਾਸਤਰ ਦੇ ਪੰਡਤ ਸਨ। ਉਹ ਗੁਰਜਰ ਪ੍ਰ੍ਤੀਹਾਰ ਦਾ ਦਰਬਾਰੀ ਕਵੀ ਸੀ।[1] ਉਨ੍ਹਾਂ ਨੇ 880 ਅਤੇ 920 ਈਸਵੀ ਦੇ ਦੌਰਾਨ ਆਪਣੇ ਪ੍ਰਸਿੱਧ ਗ੍ਰੰਥ ਕਾਵਿ-ਮੀਮਾਂਸਾ ਦੀ ਰਚਨਾ ਕੀਤੀ, ਜੋ ਕਵੀਆਂ ਲਈ ਚੰਗੀ ਕਵਿਤਾ ਦੀ ਰਚਨਾ ਕਰਨ ਲਈ ਇੱਕ ਪ੍ਰੈਕਟੀਕਲ ਗਾਈਡ ਹੈ। [2] ਸਮੁੱਚੇ ਸੰਸਕ੍ਰਿਤ ਸਾਹਿਤ ਵਿੱਚ ਕੁੰਤਕ ਅਤੇ ਰਾਜਸ਼ੇਖਰ ਇਹ ਦੋ ਅਜਿਹੇ ਆਚਾਰੀਆ ਹਨ ਜੋ ਪਰੰਪਰਾਗਤ ਸੰਸਕ੍ਰਿਤ ਪੰਡਤਾਂ ਦੇ ਮਾਨਸ ਵਿੱਚ ਓਨੇ ਮਹੱਤਵਪੂਰਣ ਨਹੀਂ ਹਨ ਜਿੰਨੇ ਰਸਵਾਦੀ ਜਾਂ ਅਲੰਕਾਰਵਾਦੀ ਅਤੇ ਧੁਨੀਵਾਦੀ ਹਨ। ਰਾਜਸ਼ੇਖਰ ਲਕੀਰ ਤੋਂ ਹੱਟ ਕੇ ਆਪਣੀ ਗੱਲ ਕਹਿੰਦੇ ਹਨ ਅਤੇ ਕੁੰਤਕ ਧਾਰਾ ਦੇ ਉਲਟ ਵੱਗਣ ਦਾ ਸਾਹਸ ਰੱਖਣ ਵਾਲੇ ਆਚਾਰੀਆ ਹਨ।

ਰਚਨਾਵਾਂ[ਸੋਧੋ]

  • ਕਾਵਿ-ਮੀਮਾਂਸਾ
  • ਬਾਲ ਰਾਮਾਇਣ
  • ਬਾਲ ਭਾਰਤ
  • ਕਰਪੂਰਮੰਜਰੀ
  • ਵਿੱਧਸ਼ਾਲਭੰਜਿਕਾ
  • ਭੁਵਨਕੋਸ਼, ਜਿਸਦਾ ਜ਼ਿਕਰ ਰਾਜਸ਼ੇਖਰ ਨੇ ਕਾਵਿ-ਮੀਮਾਂਸਾ (ਪੰਨਾ 89) ਤੇ ਆਪ ਕੀਤਾ ਹੈ, ਅਤੇ
  • ਹਰਿਵਿਲਾਸ, ਜਿਸਦੀ ਚਰਚਾ ਹੇਮਚੰਦਰ ਨੇ ਆਪਣੇ ਕਾਵਿ-ਅਨੁਸ਼ਾਸਨ ਵਿੱਚ ਕੀਤੀ ਹੈ।

ਹਵਾਲੇ[ਸੋਧੋ]

  1. Satish Chandra (1978). Medieval India: a textbook for classes XI-XII, Part 1. National Council of Educational Research and Training (India). p. 10. 
  2. "Kavyamimamsa of Rajasekhara". Retrieved 2007-01-21.