ਰਾਜਸ਼੍ਰੀ ਬਿਰਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਸ਼੍ਰੀ ਬਿਰਲਾ
ਜਨਮ1948 (ਉਮਰ 75–76)
ਪੇਸ਼ਾਵਪਾਰੀ
ਜੀਵਨ ਸਾਥੀਅਦਿੱਤਿਆ ਵਿਕਰਮ ਬਿਰਲਾ
ਬੱਚੇਕੁਮਾਰ ਮੰਗਲਮ ਬਿਰਲਾ (ਬੇਟਾ),
ਵਾਸਵਾਦੱਤਾ ਬਜਾਜ (ਧੀ)
ਪੁਰਸਕਾਰਪਦਮ ਭੂਸ਼ਣ
ਵੁਮੈਨ ਅਚੀਵਰ ਅਵਾਰਡ
ਕੋਰਪ੍ਰੇਟ ਸਿਟੀਜ਼ਨ ਆਫ਼ ਦ ਈਅਰ
ਸੇਵਾ ਸ਼ਿਰੋਮਣੀ ਅਵਾਰਡ
ਸਿਟੀਜ਼ਨ ਆਫ਼ ਬੰਬਈ ਅਵਾਰਡ 2003
ਦ ਪ੍ਰਾਈਡ ਆਫ਼ ਇੰਡੀਆ ਅਵਾਰਡ
ਵੈੱਬਸਾਈਟOfficial web page

ਰਾਜਸ਼੍ਰੀ ਬਿਰਲਾ ਇੱਕ ਭਾਰਤੀ ਦਾਨਿਸ਼ਵਰ ਹੈ। ਰਾਜਸ਼੍ਰੀ ਨੇ ਕਾਰੋਬਾਰ ਮਾਹਰ ਬਿਰਲਾ ਪਰਿਵਾਰ ਵਿੱਚ ਜੰਮੇ, ਅਦਿੱਤਿਆ ਬਿਰਲਾ ਨਾਲ ਵਿਆਹ ਕਰ ਲਿਆ, ਇੱਕ ਵੱਡੇ ਭਾਰਤ ਦੇ ਸਾਂਝੇ ਪਰਿਵਾਰ ਦੀ ਦੇਖਭਾਲ ਅਤੇ ਦੋ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੀ ਜਿੰਮੇਵਾਰੀ ਰਾਜਸ਼੍ਰੀ ਨੇ ਸੰਭਾਲੀ। ਉਨ੍ਹਾਂ ਦੇ ਵੱਡੇ ਹੋਣ ਅਤੇ 1995 ਵਿੱਚ ਆਪਣੇ ਪਤੀ ਦੀ ਅਚਨਚੇਤੀ ਮੌਤ ਤੋਂ ਬਾਅਦ, ਰਾਜਸ਼੍ਰੀ ਨੇ ਆਪਣੇ ਪਰਿਵਾਰਾਂ ਦੁਆਰਾ ਦਿੱਤੇ ਫੰਡ ਨਾਲ ਇੱਕ ਬਹੁਤ ਵੱਡੀ ਵਿਕਾਸ ਪਰਉਪਕਾਰੀ ਸੰਸਥਾ ਦਾ ਵਿਕਾਸ ਕੀਤਾ, ਸੀਐਸਆਰ ਅਤੇ ਚੈਰਿਟੀ ਦੇ ਪ੍ਰਤੀ ਆਪਣੇ ਯਤਨਾਂ ਦਾ ਨਿਰਦੇਸ਼ ਦਿੱਤਾ। 2011 ਵਿੱਚ, ਭਾਰਤ ਸਰਕਾਰ ਨੇ ਉਸਦੀਆਂ ਸਮਾਜ ਸੇਵਾਵਾਂ ਸਦਕਾ, ਤੀਜੇ ਭਾਰਤੀ ਸਭ ਤੋਂ ਵੱਡੇ ਅਵਾਰਡ, ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ।[1]

ਜੀਵਨ[ਸੋਧੋ]

ਰਾਜਸ਼੍ਰੀ ਦਾ ਜਨਮ 1948 ਨੂੰ, ਮਦੁਰਈ, ਦੱਖਣੀ ਭਾਰਤ ਵਿੱਚ ਤਮਿਲਨਾਡੂ ਦਾ ਰਾਜ, ਵਿੱਚ, ਇੱਕ ਅਜਿਹੇ ਪਰਿਵਾਰ ਵਿੱਚ ਹੋਇਆ ਜਿਨ੍ਹਾਂ ਦਾ ਮੂਲ ਉੱਤਰ-ਪੱਛਮੀ ਭਾਰਤ, ਰਾਜਸਥਾਨ ਤੋਂ ਸੀ। ਉਸਦੇ ਪਿਤਾ, ਰਾਧਾਕਿਸ਼ਨ ਫੋਮ੍ਰਾ,[2] ਨੇ ਇੱਕ ਡੀਲਰਸ਼ਿਪ ਏਜੰਸੀ "ਬਰਮਾ ਸ਼ੈਲ" ਦਾ ਆਯੋਜਨ ਕੀਤਾ।[3] ਉਸਦੀ ਮਾਂ, ਪਾਰਵਤੀ ਦੇਵੀ ਫੋਮਰਾ, ਇੱਕ ਗ੍ਰਹਿਣੀ ਸੀ।ਉਸਦਾ ਪਰਿਵਾਰ ਮਾਰਵਾੜੀ ਵੈਸ਼ ਸੀ ਅਤੇ ਉਹ ਮਹੇਸ਼ਵਰੀ ਜਾਤ ਨਾਲ ਸੰਬੰਧ ਰੱਖਦੇ ਸਨ। 

ਰਾਜਸ਼੍ਰੀ ਅਤੇ ਉਸਦੀਆਂ ਭੈਣਾਂ ਨੇ ਸੈਂਟ ਜੋਸਫ਼'ਸ ਕੋਨਵੈਂਟ ਸਕੂਲ, ਮਦੁਰਈ ਤੋਂ ਸਿੱਖਿਆ ਪ੍ਰਾਪਤ ਕੀਤੀ,[4] ਭਾਰਤੀ ਰਿਵਾਜ ਅਨੁਸਾਰ ਰਾਜਸ਼੍ਰੀ ਦਾ ਵਿਆਹ ਉਸਦੇ ਮਾਤਾ-ਪਿਤਾ ਨੇ ਆਪਣੀ ਮਰਜ਼ੀ ਅਨੁਸਾਰ ਆਪਣੀ ਜਾਤ ਮਹੇਸ਼ਵਰੀ ਵਿੱਚ ਹੀ ਕਰ ਦਿੱਤਾ। 

ਉਸਨੇ ਆਪਣੇ ਮਾਤਾ ਪਿਤਾ ਅਤੇ ਪਤੀ ਦੇ ਹੌਂਸਲਾਫਜ਼ਾਈ ਨਾਲ ਆਪਣੀ ਦਸਵੀਂ ਪੂਰੀ ਕੀਤੀ ਅਤੇ ਫ਼ਾਤਿਮਾ ਕਾਲ ਵਿੱਚ ਦਾਖਿਲਾ ਲਿਆ। ਆਪਣੇ ਪਰਿਵਾਰ ਦੇ ਹੌਂਸਲੇ ਨਾਲ ਹੀ ਉਸਨੇ ਲੋਰੇਟੋ ਕਾਲਜ, ਕਲਕੱਤਾ ਵਿੱਚ ਦਾਖਿਲਾ ਲਿਆ ਅਤੇ ਕਲਕੱਤਾ ਯੂਨੀਵਰਸਿਟੀ ਤੋਂ ਆਰਟਸ ਵਿੱਚ ਡਿਗਰੀ ਪ੍ਰਾਪਤ ਕੀਤੀ।[5]

ਸਮਾਜ ਸੇਵਾ[ਸੋਧੋ]

ਅਦਿੱਤਿਆ ਬਿਰਲਾ ਸੈਂਟਰ ਫਾਰ ਕਮਿਊਨਿਟੀ ਇਨੀਸ਼ੀਏਟਿਵਜ਼ ਐਂਡ ਰੂਰਲ ਡਿਵੈਲਪਮੈਂਟ (ABCCIR)[ਸੋਧੋ]

ਅਦਿੱਤਿਆ ਬਿਰਲਾ ਸੈਂਟਰ ਫਾਰ ਕਮਿਊਨਿਟੀ ਇਨੀਸ਼ੀਏਟਿਵਜ਼ ਐਂਡ ਰੂਰਲ ਡਿਵੈਲਪਮੈਂਟ  ਦੀ ਪ੍ਰਧਾਨ (ਚੇਅਰਪਰਸਨ) ਦੇ ਨਾਤੇ, ਰਾਜਸ਼੍ਰੀ 1.6 ਕਰੋੜ ਰੁਪਏ ਦੀ ਸਹਾਇਤਾ ਨਾਲ ਚੈਰੀਟੇਬਲ ਕਾਰਜ, ਵਿਕਾਸ ਗਤੀਵਿਧੀਆਂ ਅਤੇ ਭਾਈਚਾਰੇ ਦੀ ਪਹਿਲਕਦਮੀ ਦੀ ਦੇਖ-ਰੇਖ ਕਰਦੀ ਹੈ, ਅਦਿਤਿਆ ਬਿਰਲਾ ਗਰੁੱਪ, ਸੀਐਸਆਰ ਦੀਆਂ ਗਤੀਵਿਧੀਆਂ ਲਈ, ਜਿਸ ਉੱਪਰ 400 ਮਿਲੀਅਨ ਰੁਪਏ ਵਿੱਦਿਅਕ ਗਤੀਵਿਧੀਆਂ 'ਤੇ ਖਰਚੇ ਜਾਂਦੇ ਹਨ। ਉਸਦਾ ਮੁੱਖ ਕਾਰਜ ਸਿੱਖਿਆ, ਰੁਜਗਾਰ, ਪੀਣ ਦਾ ਪਾਣੀ ਅਤੇ ਮਹਿਲਾ ਸ਼ਰਤੀਕਰਨ ਪਹਿਲਕਦਮੀਆਂ ਸਨ। [6]

ਸਿਹਤ ਸੰਭਾਲ[ਸੋਧੋ]

ਰਾਜਸ਼੍ਰੀ ਬਿਲਰਾ, ਆਪਣੇ ਮਰਹੂਮ ਪਤੀ ਨੂੰ ਸ਼ਰਧਾਂਜਲੀ ਦੇਣ ਵਜੋਂ, 2006 ਵਿੱਚ, ਪੂਨੇ ਵਿੱਖੇ US$ 30 ਮਿਲੀਅਨ ਦੇ ਖਰਚੇ ਨਾਲ ਅਦਿੱਤਿਆ ਬਿਰਲਾ ਮੈਮੋਰੀਅਲ ਹਸਪਤਾਲ ਬਣਵਾਇਆ ਜਿਸ ਵਿੱਚ 325 ਸੈਟ ਕੀਤੇ ਗਏ। ਇਹ ਹਸਪਤਾਲ 18 ਏਕੜ ਦੇ ਖੇਤਰ ਵਿੱਚ ਬਣਵਾਇਆ ਅਤੇ ਇਸ ਨੂੰ ਬਿਰਲਾ ਸੈਂਟਰ ਵਲੋਂ ਸੰਭਾਲਿਆ ਜਾਂਦਾ ਹੈ ਅਤੇ ਇਸਨੂੰ ਫੰਡ ਅਦਿੱਤਿਆ ਬਿਰਲਾ ਫ਼ਾਉਂਡੇਸ਼ਨ ਦੁਆਰਾ ਦਿੱਤਾ ਜਾਂਦਾ ਹੈ।

ਅਵਾਰਡ ਅਤੇ ਸਨਮਾਨ[ਸੋਧੋ]

  • ਪਦਮ ਭੂਸ਼ਣ  – 2010
  • ਵੁਮੈਨ ਅਚੀਵਰ'ਸ ਅਵਾਰਡ – ਅਰਚਨਾ ਟ੍ਰਸਟ, ਮੁੰਬਈ – 2001–02
  • ਕੋਰਪ੍ਰੇਟ ਸਿਟੀਜ਼ਨ ਆਫ਼ ਦ ਈਅਰ – ਦ ਇਕਨੋਮਿਕ ਟਾਇਮਸ  – 2001–02
  • ਸੇਵਾ ਸ਼ਿਰੋਮਣੀ ਅਵਾਰਡ – ਰੋਟਾਰਿੰਸ ਇਨ ਐਕਸ਼ਨ  – 2003
  • ਸਿਟੀਜ਼ਨ ਆੜ ਬੰਬਈ ਅਵਾਰਡ – ਰੋਟਰੀ ਕਲੱਬ ਆਫ਼ ਬੰਬਈ – 2003
  • ਦ ਪ੍ਰਾਈਡ ਆਫ਼ ਇੰਡੀਆ ਅਵਾਰਡ – ਰੋਟਰੀ ਕਲੱਬ ਆਫ਼ ਮੁਲੁੰਦ – 2004
  • ਵੁਮੈਨ ਆਫ਼ ਦ ਡਿਕੇਡ ਅਵਾਰਡ – ਅਸੋਚਮ'ਸ ਲੇਡੀਜ਼ ਲੀਗ  – 2004[7][8]

ਇਹ ਵੀ ਦੇਖੋ[ਸੋਧੋ]

  • Kumar Mangalam Birla

ਹਵਾਲੇ[ਸੋਧੋ]

  1. "Padma announcement". Retrieved 12 August 2014.
  2. "Early life". Archived from the original on 2017-08-01. Retrieved 2018-04-20. {{cite web}}: Unknown parameter |dead-url= ignored (|url-status= suggested) (help)
  3. "Hindu business line". Retrieved 12 August 2014.
  4. "Early years". Archived from the original on 2017-08-01. Retrieved 2018-04-20. {{cite web}}: Unknown parameter |dead-url= ignored (|url-status= suggested) (help)
  5. "Profile". Archived from the original on 7 ਅਗਸਤ 2021. Retrieved 12 August 2014. {{cite web}}: Unknown parameter |dead-url= ignored (|url-status= suggested) (help)
  6. "Forbes bio". Archived from the original on 13 ਅਗਸਤ 2014. Retrieved 12 August 2014. {{cite web}}: Unknown parameter |dead-url= ignored (|url-status= suggested) (help)
  7. "ALL Ladies League". Retrieved 12 August 2014.
  8. "ALL Ladies League". Archived from the original on 19 ਫ਼ਰਵਰੀ 2014. Retrieved 12 August 2014. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ[ਸੋਧੋ]

  • Financial Times Write up on Rajashree Birla[1]
  • Birla family history on Money Control[2]
  • Profile on BAIF Development Research Foundation[3]
  • on YouTube – 1[4]
  • on YouTube – 2[5]
  • Address at the Rotary Convention – video[6]
  1. "FT". Retrieved 12 August 2014.
  2. "Family history". Retrieved 12 August 2014.
  3. "Baif" (PDF). Archived from the original (PDF) on 25 ਦਸੰਬਰ 2014. Retrieved 12 August 2014. {{cite web}}: Unknown parameter |dead-url= ignored (|url-status= suggested) (help)
  4. "YT 1". Retrieved 12 August 2014.
  5. "YT 2". Retrieved 12 August 2014.
  6. "Rotary". Retrieved 12 August 2014.