ਰਾਧਾ (ਮਹਾਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਧਾ, ਹਿੰਦੂ ਮਹਾਂਕਾਵਿ ਮਹਾਂਭਾਰਤ ਦੇ ਕੇਂਦਰੀ ਪਾਤਰਾਂ ਵਿਚੋਂ ਇੱਕ ਹੈ, ਜੋ ਕਰਨ ਦਾ ਪਾਲਣ ਪੋਸ਼ਣ ਵਾਲੀ ਮਾਂ ਸੀ। ਇਹ ਪਾਤਰ ਦੇਵੀ ਰਾਧਾ ਨਾਲ ਸੰਬੰਧਿਤ ਨਹੀਂ ਹੈ। ਉਹ ਅਦੀਰਥ, ਜਿਸਦਾ ਜ਼ਿਕਰ ਮਹਾਂਭਾਰਤ ਵਿੱਚ ਧ੍ਰਿਤਰਾਸ਼ਟਰ ਦੇ ਇੱਕ ਦੋਸਤ ਵਜੋਂ ਕੀਤਾ ਗਿਆ ਸੀ, ਦੀ ਪਤਨੀ ਸੀ। ਕੁੰਤੀ ਦਾ ਸੂਰਜ ਤੋਂ ਇੱਕ ਪੁੱਤਰ ਪੈਦਾ ਹੋਇਆ, ਸੂਰਜ ਦੇਵਤਾ ਨਾਲ ਸੰਬੰਧ ਬਣਾਉਣ ਤੋਂ ਬਾਅਦ ਕੁੰਤੀ ਨੇ ਅਣਵਿਆਹੀ ਮਾਂ ਬਣਨ ਦੇ ਡਰੋਂ ਉਸਨੇ ਝਿਜਕਦੇ ਹੋਏ ਬੱਚੇ ਨੂੰ ਤਿਆਗ ਦਿੱਤਾ। ਉਸ ਨੇ ਬੱਚੇ ਨੂੰ ਇੱਕ ਟੋਕਰੀ ਵਿੱਚ ਰੱਖ ਦਿੱਤਾ ਅਤੇ ਉਸਨੂੰ ਇੱਕ ਨਦੀ ਦੇ ਕਿਨਾਰੇ ਰੱਖਿਆ। ਬਾਅਦ ਵਿਚ ਬੱਚੇ ਨੂੰ ਕਰਨ ਦੇ ਤੌਰ 'ਤੇ ਜਾਣਿਆ ਜਾਣ ਲੱਗਿਆ ਅਤੇ ਇਸ ਜੋੜੇ ਦੁਆਰਾ ਉਸ ਨੂੰ ਗੋਦ ਲਿਆ ਗਿਆ। ਅਦੀਰਥ ਅਤੇ ਰਾਧਾ ਉਸ ਦੇ ਪਾਲਣ ਪੋਸ਼ਣ ਵਾਲੇ ਮਾਪੇ ਬਣ ਗਏ। ਕਰਨ ਨੂੰ ਜ਼ਿਆਦਾਤਰ ਰਾਧਿਆ ਕਿਹਾ ਜਾਂਦਾ ਹੈ, ਭਾਵ ਰਾਧਾ ਦਾ ਪੁੱਤਰ।

ਇਹ ਵੀ ਦੇਖੋ[ਸੋਧੋ]

ਕਰਨ