ਸਮੱਗਰੀ 'ਤੇ ਜਾਓ

ਰਾਮਗੜ੍ਹ ਸਰਦਾਰਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਮਗੜ੍ਹ ਸਰਦਾਰਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਡੇਹਲੋਂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਅਹਿਮਦਗੜ੍ਹ

ਰਾਮਗੜ੍ਹ ਸਰਦਾਰਾਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ।[1] ਪਿੰਡ ਰਾਮਗੜ੍ਹ ਸਰਦਾਰਾਂ ਮਾਲਵੇ ਦੇ ਪੁਰਾਣੇ ਇਤਿਹਾਸਕ ਪਿੰਡਾਂ ਵਿੱਚੋਂ ਇਕ ਹੈ। ਇਹ ਪਿੰਡ ਕੁੱਪ ਤੋਂ ਦੋ ਕਿਲੋਮੀਟਰ ਅਤੇ ਮਾਲੇਰਕੋਟਲਾ ਤੋਂ 15 ਕਿਲੋਮੀਟਰ ਦੇ ਫਾਸਲੇ ’ਤੇ ਕੁੱਪ ਤੋਂ ਉੱਤਰ ਵੱਲ ਸਥਿਤ ਹੈ। ਇਸ ਪਿੰਡ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਤੇ ਸਿੱਖਾਂ ਵਿਚਕਾਰ ਵੱਡਾ ਘੱਲੂਘਾਰਾ ਹੋਇਆ ਸੀ। ਇਸ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਬਾਬਾ ਆਲਾ ਸਿੰਘ ਨੇ ਫਤਹਿ ਕਰ ਲਿਆ ਸੀ। 1754ਈ. ਵਿੱਚ ਇਹ ਪੰਡ ਫੂਲਕਾ ਖਾਨਦਾਨ ਦੇ ਅਧੀਨ ਰਿਹ। ਇਸ ਪਿੰਡ ਦੇ ਕਿਲ੍ਹੇ ਵਿੱਚ ਕਚਹਿਰੀ ਲਗਦੀ ਸੀ ਜਿੱਥੇ ਵੱਖ-ਵੱਖ ਫੈਸਲਿਆਂ ਦਾ ਨਿਪਟਾਰਾ ਕੀਤਾ ਜਾਂਦਾ ਸੀ। ਕਿਲ੍ਹੇ ਅੰਦਰ ਹਵਾਲਾਤ ਮੌਜੂਦ ਸਨ। ਉਸ ਸਮੇਂ ਤੋਂ ਹੀ ਰਾਮਗੜ੍ਹ ਦਾ ਨਾਂ ਰਾਮਗੜ੍ਹ ਸਰਦਾਰਾਂ ਦੇ ਨਾਂ ਪੈ ਗਿਆ।

ਵਿਸ਼ਸਤਾਵਾਂ

[ਸੋਧੋ]

ਪਿੰਡ ਦੇ ਕਿਲ੍ਹੇ ਦੇ ਨਜ਼ਦੀਕ ਪੁਰਾਣਾ ਬਾਜ਼ਾਰ 'ਚ ਰਾਮ ਲੀਲਾ ਹੁੰਦੀ ਹੈ। ਇਸ ਪਿੰਡ ਦਾ ਦਸਹਿਰਾ ਵੀ ਕਾਫੀ ਮਸ਼ਹੂਰ ਰਿਹਾ ਹੈ। ਪਿੰਡ ਵਿੱਚ ਜੈਨ, ਸਿੰਗਲਾ ਆਦਿ ਗੋਤਾਂ ਦੇ ਮਹਾਜਨ ਰਹਿੰਦੇ ਸਨ। ਇਸ ਪਿੰਡ ਨੂੰ ਛੇ ਪੱਤੀਆਂ ਬੀਰ ਪੱਤੀ, ਚੰਨਣ ਪੱਤੀ, ਕੰਧਾਰੀ ਪੱਤੀ, ਟੋਡਰ ਪੱਤੀ, ਖੰਬਲ ਪੱਤੀ, ਸਿਮਲਾ ਪੱਤੀ ਵਿੱਚ ਵੰਡਿਆ ਹੋਇਆ ਹੈ। ਪਿੰਡ 'ਚ ਚੀਮਾ, ਬਾਠ, ਥਿੰਦ, ਮਾਨ, ਮੁਡਾਹਰ, ਮੋਹਰ, ਗਰੇਵਾਲ, ਸਿੱਧੂ, ਕੈਲੇ ਆਦਿ ਗੋਤਾਂ ਦੇ ਲੋਕ ਵਸਦੇ ਹਨ। ਪਿੰਡ ਦੇ ਚਾਰ ਦਰਵਾਜ਼ੇ ਬੀਰ ਕਾ, ਰਾਮਦਾਸੀਆ ਦਰਵਾਜ਼ਾ, ਚੰਨਣ ਕਾ ਦਰਵਾਜ਼ਾ, ਕੱਚਾ ਦਰਵਾਜ਼ਾ ਹਨ। 1947 ਤੋਂ ਪਹਿਲਾਂ ਇਸ ਪਿੰਡ 'ਚ ਮੁਸਲਮਾਨਾਂ ਦੀ ਆਬਾਦੀ ਕਾਫੀ ਸੀ, ਜੋ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਚਲੇ ਗਏ। ਇਸ ਪਿੰਡ 'ਚ ਦੋ ਗੁਰਦੁਆਰੇ, ਬਾਬਾ ਸਿੱਧ ਦਾ ਸਥਾਨ, ਬਾਲਾ ਲੁਫਤਸ਼ਾਹ ਜੀ, ਬਾਬਾ ਡੋਗਰ ਸ਼ਾਹ ਤੇ ਧੱਤੂ ਸ਼ਾਹ ਦਾ ਤੱਕੀਆ, ਰਾਮਲੀਲਾ ਮੰਦਰ, ਬਾਬਾ ਤੋਤਾ ਪੁਰੀ ਮੰਦਰ, ਗੁੱਗਾ ਮਾੜੀ, ਸ਼ਿਵਦੁਆਲਾ ਜਿਸ ਵਿੱਚ ਭੈਰੋਂ ਮੰਦਰ, ਹਨੂਮਾਨ ਮੰਦਰ, ਸ਼ਿਵ ਮੰਦਰ, ਵੈਸ਼ਨੋ ਦੇਵੀ ਮੰਦਰ, ਕ੍ਰਿਸ਼ਨ ਰਾਧਾ ਮੰਦਰ, ਰਾਮ ਸੀਤਾ ਮੰਦਰ, ਪੀਰ ਖਾਨਾ, ਮਸੀਤ ਆਦਿ ਧਾਰਮਿਕ ਸਥਾਨ ਹਨ। ਸਰਕਾਰੀ ਹਾਈ ਸਕੂਲ, ਮਿਡਲ ਸਕੂਲ, ਜਲ ਘਰ, ਡਿਸਪੈਂਸਰੀ, ਫੋਕਲ ਪੁਆਇੰਟ, ਪਸ਼ੂ ਹਸਪਤਾਲ ਆਦਿ ਵਧੀਆਂ ਸਹੂਲਤਾਂ ਹਨ।

ਵਿਸ਼ੇਸ ਵਿਅਕਤੀ

[ਸੋਧੋ]

ਪ੍ਰਸਿੱਧ ਕਿੱਸਾਕਾਰ ਦੌਲਤ ਰਾਮ, ਆਜ਼ਾਦੀ ਘੁਲਾਟੀਆਂ ਬਾਬਾ ਸੋਹਣ ਸਿੰਘ, ਲਾਜਪਤ ਰਾਏ, ਰਾਮ ਸਰੂਪ, ਪੰਡਤ ਸਰੂਪ, ਕਮਲਪ੍ਰੀਤ ਸਿੰਘ ਜੇਲ੍ਹ ਸੁਪਰਡੈਂਟ, ਲੁਧਿਆਣਾ, ਸਿਕੰਦਰ ਸਿੰਘ ਹੈਪੀ ਇੰਟਰਨੈਸ਼ਨਲ ਵਾਲੀਬਾਲ ਖਿਡਾਰੀ, ਪ੍ਰਿੰਸੀਪਲ ਸੁਰਜੀਤ ਸਿੰਘ ਕਾਲੀਆ, ਪ੍ਰਿੰਸੀਪਲ ਸੁਰਜੀਤ ਸਿੰਘ ਕਾਲੀਆ ਖਾਨਪੁਰ ਸਕੂਲ, ਪ੍ਰੋਫੈਸਰ ਗੁਰਦਿੱਤ ਸਿੰਘ, ਸਰਕਾਰੀ ਕਾਲਜ ਕਰਮਸਰ, ਡਾ. ਬਲਵਿੰਦਰ ਸਿੰਘ, ਹਾਕੀ ਕੋਚ ਮੇਜਰ ਸਿੰਘ ਕੈਲੇ, ਵਾਲੀਬਾਲ ਕੋਚ ਬਲਵਿੰਦਰ ਸਿੰਘ ਆਦਿ ਪ੍ਰਮੁੱਖ ਸ਼ਖਸੀਅਤਾਂ ਦਾ ਜਨਮ ਇਸ ਪਿੰਡ 'ਚ ਹੋਇਆ। ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਦਾ ਇਹ ਪਿੰਡ ਸਹੁਰਾ ਪਿੰਡ ਹੈ।

ਹਵਾਲੇ

[ਸੋਧੋ]