ਸਮੱਗਰੀ 'ਤੇ ਜਾਓ

ਰਿਵਾਲਸਰ

ਗੁਣਕ: 31°38′02″N 76°50′00″E / 31.633889°N 76.833333°E / 31.633889; 76.833333
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਿਵਾਲਸਰ
ਕਸਬਾ
ਰਿਵਾਲਸਰ ਝੀਲ
ਰਿਵਾਲਸਰ is located in ਹਿਮਾਚਲ ਪ੍ਰਦੇਸ਼
ਰਿਵਾਲਸਰ
ਰਿਵਾਲਸਰ
ਭਾਰਤ ਦੇ ਪ੍ਰਾਂਤ ਹਿਮਾਚਲ ਪ੍ਰਦੇਸ਼ 'ਚ ਸਥਾਨ
ਰਿਵਾਲਸਰ is located in ਭਾਰਤ
ਰਿਵਾਲਸਰ
ਰਿਵਾਲਸਰ
ਰਿਵਾਲਸਰ (ਭਾਰਤ)
ਗੁਣਕ: 31°38′02″N 76°50′00″E / 31.633889°N 76.833333°E / 31.633889; 76.833333
ਦੇਸ ਭਾਰਤ
ਪ੍ਰਾਂਤਹਿਮਾਚਲ ਪ੍ਰਦੇਸ਼
ਜ਼ਿਲ੍ਹਾਮੰਡੀ ਜ਼ਿਲ੍ਹਾ
ਸਰਕਾਰ
 • ਬਾਡੀਨਗਰ ਪਾਲਿਕਾ
ਉੱਚਾਈ
1,360 m (4,460 ft)
ਆਬਾਦੀ
 (2001)
 • ਕੁੱਲ
1,369
ਭਾਸ਼ਾ
 • ਦਫ਼ਤਰੀਹਿੰਦੀ ਭਾਸ਼ਾ
ਸਮਾਂ ਖੇਤਰਯੂਟੀਸੀ+5:30 (IST)

ਰਿਵਾਲਸਰ, ਭਾਰਤ ਦੇ ਹਿਮਾਚਲ ਪ੍ਰਦੇਸ਼ ਵਿੱਚ ਸੁੰਦਰਨਗਰ ਅਤੇ ਮੰਡੀ ਤੋਂ 19 ਕੁ ਕਿਲੋਮੀਟਰ ਦੂਰੀ ’ਤੇ ਸਥਿਤ ਕਸਬਾ[1] ਹੈ। ਰਿਵਾਲਸਰ ਜਾਂ ਤਿੱਬਤੀ ਵਿੱਚ ਤਸੋ ਪੇਮਾ ਭਾਰਤ ਦੇ ਮੰਡੀ ਜ਼ਿਲ੍ਹੇ ਦੇ ਇੱਕ ਨਗਰ ਪੰਚਾਇਤ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਅਤੇ ਇੱਕ ਤੀਰਥ ਸਥਾਨ ਹੈ। ਰਿਵਾਲਸਰ ਦਾ ਸਥਾਨਕ ਨਾਮ ਤ੍ਰਿ ਸੰਗਮ ਹੈ। ਰਿਵਾਲਸਰ ਝੀਲ ਇਸ ਖੇਤਰ ਵਿੱਚ ਇੱਕ ਸੈਲਾਨੀ ਸਥਾਨ ਹੈ। ਇਹ ਦੀ ਸਮੁੰਦਰੀ ਤਲ ਤੋਂ ਉਚਾਈ 1360 ਮੀਟਰ ਹੈ। ਇਹ ਕਸਬਾ ਹਿੰਦੂ, ਸਿੱਖਾਂ ਅਤੇ ਬੁੱਧ ਧਰਮ ਦਾ ਸਾਂਝਾ ਸਥਾਨ ਹੈ। ਘਰ ਦੇ ਮਹਿੰਗੀ ਤੋਂ ਮਹਿੰਗੀ ਸਜਾਵਟੀ ਸਾਮਾਨ ਤੋਂ ਲੈ ਕੇ ਲੋੜੀਂਦੀ ਛੋਟੀ ਤੋਂ ਛੋਟੀ ਵਸਤੂ ਇਸ ਥੋੜ੍ਹੇ ਜਿਹੇ ਇਲਾਕੇ ਵਿੱਚ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ। ਇੱਥੇ ਤਿੱਬਤੀ ਲੋਕ ਸਭ ਤੋਂ ਵੱਧ ਗਿਣਤੀ ਵਿੱਚ ਰਹਿੰਦੇ ਹਨ। ਇਸ ਜਗ੍ਹਾ ਬੁੱਧ ਧਰਮ ਦਾ ਫੈਲਾਅ ਹੋਰ ਸਭ ਧਰਮਾਂ ਤੋਂ ਵੱਧ ਹੈ। ਇੱਥੋਂ ਦੇ ਬਾਜ਼ਾਰ ਵਿੱਚ 90 ਫ਼ੀਸਦੀ ਦੁਕਾਨਾਂ ਤਿੱਬਤੀਆਂ ਦੀਆਂ ਹੀ ਹਨ। ਤਿੱਬਤੀ ਹੋਟਲਾਂ ਵਿੱਚ ਮੋਮੋ, ਥੂਪਾ, ਚਾਉਮੀਨ ਆਦਿ ਆਮ ਮਿਲਦੇ ਹਨ।

ਧਰਮ

[ਸੋਧੋ]

ਰਿਵਾਲਸਰ ਤਿੰਨ ਪ੍ਰਮੁੱਖ ਧਰਮ ਧਰਮਾਂ - ਹਿੰਦੂ ਧਰਮ, ਬੁੱਧ ਧਰਮ ਅਤੇ ਸਿੱਖ ਧਰਮ ਦੇ ਪੈਰੋਕਾਰਾਂ ਲਈ ਪਵਿੱਤਰ ਹੈ।

ਰਿਵਾਲਸਰ ਦੇ ਉੱਚੇ ਪਰਬਤੀ ਇਲਾਕਿਆਂ ’ਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨਾਲ ਔਰੰਗਜ਼ੇਬ ਵੱਲੋਂ ਲੋਕਾਂ ਉੱਪਰ ਕੀਤੇ ਜਾ ਰਹੇ ਅੱਤਿਆਚਾਰ ਨੂੰ ਰੋਕਣਾ ਸਬੰਧੀ ਸੰਨ 1701 ਵਿੱਚ ਬੈਠਕ ਕੀਤੀ ਸੀ। ਇਸ ਸਥਾਨ ’ਤੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸ਼ਹਿਰ ਤੋਂ ਬਹੁਤ ਉਚਾਈ ’ਤੇ ਹੋਣ ਕਾਰਨ ਇੱਥੋਂ ਰਿਵਾਲਸਰ ਸ਼ਹਿਰ ਦਾ ਨਜ਼ਾਰਾ ਬਹੁਤ ਦਿਲਚਸਪ ਜਾਪਦਾ ਹੈ।

ਰਿਵਾਲਸਰ ਝੀਲ

[ਸੋਧੋ]

ਗੁਰਦੁਆਰੇ ਸਾਹਮਣੇ ਹੇਠਾਂ ਵੱਲ ਰਿਵਾਲਸਰ ਝੀਲ 'ਚ ਪਰਵਾਸੀ ਪੰਛੀ ਵੀ ਇੱਥੇ ਆ ਕੇ ਇਸ ਝੀਲ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਝੀਲ ਦੇ ਚਾਰੇ ਪਾਸੇ ਹਰਿਆਵਲ ਇਸ ਥਾਂ ਨੂੰ ਹੋਰ ਵੀ ਸੁੰਦਰਤਾ ਬਖ਼ਸ਼ਦੀ ਹੈ।

ਮੰਦਰ

[ਸੋਧੋ]

ਝੀਲ ਦੇ ਇੱਕ ਪਾਸੇ ਬਾਜ਼ਾਰ ਦੇ ਵਿਚਕਾਰ ਸ਼ਿਵ ਮੰਦਰ ਅਤੇ ਹਨੂੰਮਾਨ ਮੰਦਰ ਸਥਿਤ ਹੈ। ਰਿਵਾਲਸਰ ਦਾ ਸਭ ਤੋਂ ਵੱਡਾ ਆਕਰਸ਼ਣ ਇੱਥੇ ਬਣਿਆ ਲੋਟਸ ਬੁੱਧ ਮੰਦਰ ਹੈ। ਇਥੇ ਪਹੁੰਚ ਕੇ ਇੰਜ ਲੱਗਦਾ ਹੈ ਜਿਵੇਂ ਤੁਸੀਂ ਕਿਸੀ ਵੱਖਰੀ ਦੁਨੀਆਂ ਵਿੱਚ ਪਹੁੰਚ ਗਏ ਹੋ। ਇਸ ਇਮਾਰਤ ਦੇ ਅੰਦਰ ਪੂਜਾ ਵਾਲੇ ਸਥਾਨ ’ਤੇ ਬਹੁਤ ਵੱਡਾ ਹਾਲ ਜਿੱਥੇ ਮਹਾਤਮਾ ਬੁੱਧ ਦਾ ਬੁੱਤ ਲੱਗਿਆ ਹੋਇਆ ਹੈ। ਇਹ ਥਾਂ ਵੀ ਰਿਵਾਲਸਰ ਤੋਂ ਕਾਫ਼ੀ ਉਚਾਈ ’ਤੇ ਹੋਣ ਕਾਰਨ ਸ਼ਹਿਰ ਦੀ ਸੁੰਦਰਤਾ ਨੂੰ ਮਾਣਨ ਦਾ ਆਨੰਦ ਦਿੰਦੀ ਹੈ। ਸ਼ਹਿਰ ਤੋਂ ਦਸ ਕਿਲੋਮੀਟਰ ਹੋਰ ਸਿੱਧੀ ਉਚਾਈ ’ਤੇ ਨੈਣਾ ਦੇਵੀ ਦਾ ਮੰਦਰ ਸਥਿਤ ਹੈ। ਸਿਖਰ ਪਹਾੜ ਦੀ ਚੋਟੀ ’ਤੇ ਇਹ ਮੰਦਰ ਇੱਕ ਅਲੱਗ ਹੀ ਛਾਪ ਛੱਡਦਾ ਹੈ। ਆਸ-ਪਾਸ ਦੀਆਂ ਘਾਟੀਆਂ ਬਹੁਤ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ। ਸਰਕਾਰੀ ਗੈਸਟ ਹਾਊਸ ਮੰਦਰ ਦੇ ਨਾਲ ਦੀ ਇਮਾਰਤ ਵਿੱਚ ਬਣਾਇਆ ਗਿਆ ਹੈ। ਰਿਵਾਲਸਰ ਤੋਂ ਨੈਣਾ ਦੇਵੀ ਮੰਦਰ ਦੇ ਰਸਤੇ ਵਿੱਚ ਦੋ ਹੋਰ ਥਾਵਾਂ ਇੱਥੋਂ ਦੇ ਆਕਰਸ਼ਣ ਨੂੰ ਹੋਰ ਵੀ ਵਧਾਉਂਦੀਆਂ ਹਨ। ਕੁੰਤੀ ਕੁੰਡ (ਤਲਾਅ) ਬਹੁਤ ਵੱਡੀਆਂ-ਵੱਡੀਆਂ ਚੱਟਾਨਾਂ ਨਾਲ ਘਿਰਿਆ ਹੋਇਆ ਹੈ। ਇਹ ਤਲਾਅ ਮੁੱਖ ਸੜਕ ਤੋਂ ਕਾਫ਼ੀ ਨੀਵਾਂ ਹੈ। ਕੁੰਤੀ ਕੁੰਡ ਤੋਂ ਕੁਝ ਕੁ ਕਿਲੋਮੀਟਰ ਦੂਰੀ ’ਤੇ ਅਰਜੁਨ ਗੁਫ਼ਾ ਹੈ।

ਗੁਰੂ ਰਿੰਪੋਚੇ ਰਿਵਾਲਸਰ ਦੀ ਝਲਕ

ਜਨਸੰਖਿਆ

[ਸੋਧੋ]

2001 ਦੀ ਭਾਰਤ ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਰਿਵਾਲਸਰ ਦੀ ਆਬਾਦੀ 1369 ਸੀ।[2] ਮਰਦ ਆਬਾਦੀ ਦਾ 54% ਅਤੇ ਔਰਤਾਂ 46% ਹਨ। ਰੇਵਾਲਸਰ ਦੀ ਔਸਤ ਸਾਖਰਤਾ ਦਰ 76% ਹੈ, ਜੋ ਰਾਸ਼ਟਰੀ ਔਸਤ 74.04% ਤੋਂ ਵੱਧ ਹੈਃ ਪੁਰਸ਼ ਸਾਖਰਤਾ 78% ਹੈ, ਅਤੇ ਮਹਿਲਾ ਸਾਖਰਤਾ 73% ਹੈ। ਰੇਵਾਲਸਰ ਵਿੱਚ, 12% ਆਬਾਦੀ 6 ਸਾਲ ਤੋਂ ਘੱਟ ਉਮਰ ਦੀ ਹੈ।

ਭੂਗੋਲ

[ਸੋਧੋ]

ਰਿਵਾਲਸਰ ਸਮੁੰਦਰ ਤਲ ਤੋਂ 1360 ਮੀਟਰ ਦੀ ਉਚਾਈ ਉੱਤੇ ਸਥਿਤ ਹੈ। ਇਹ ਮੰਡੀ ਤੋਂ ਸੜਕ ਰਾਹੀਂ ਜੁੜਿਆ ਹੋਇਆ ਹੈ ਅਤੇ ਮੰਡੀ ਤੋ ਲਗਭਗ 25 ਕਿਲੋਮੀਟਰ ਦੂਰ ਹੈ। ਦੱਖਣੀ ਹਿਮਾਲੀਅਨ ਪੱਟੀ ਵਿੱਚ ਸਥਿਤ, ਰਿਵਾਲਸਰ ਵਿੱਚ ਸਰਦੀਆਂ ਠੰਢੀਆਂ ਹੋ ਸਕਦੀਆਂ ਹਨ, ਜਦੋਂ ਕਿ ਗਰਮੀਆਂ ਆਮ ਤੌਰ ਉੱਤੇ ਸੁਹਾਵਣਾ ਹੁੰਦੀਆਂ ਹਨ।[3] 

ਗੋਂਪਾ ਦਾ ਪ੍ਰਵੇਸ਼ ਦੁਆਰ ਅਤੇ ਪਿੱਛੇ ਪਹਾੜੀ 'ਤੇ ਗੁਰੂ ਰਿੰਪੋਚੇ ਦੀ ਵਿਸ਼ਾਲ ਮੂਰਤੀ। ਰੇਵਾਲਸਰ

ਹਵਾਲੇ

[ਸੋਧੋ]
  1. "HP Tourism official site". Archived from the original on ਸਤੰਬਰ 3, 2006. Retrieved September 3, 2006. {{cite web}}: Unknown parameter |dead-url= ignored (|url-status= suggested) (help)
  2. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
  3. "HP Tourism official site". Archived from the original on 3 September 2006. Retrieved 3 September 2006.