ਰੇਨੂੰ ਕੁਮਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੇਨੂੰ ਕੁਮਾਰੀ ਸਿੰਘ
ਸੰਸਦ ਮੈਂਬਰ
ਹਲਕਾਖਗਾਰੀਆ, ਬਿਹਾਰ
ਨਿੱਜੀ ਜਾਣਕਾਰੀ
ਜਨਮ( 1962-08-29)29 ਅਗਸਤ 1962
ਕੌਮੀਅਤਭਾਰਤੀ
ਸਿਆਸੀ ਪਾਰਟੀਜਨਤਾ ਦਲ (ਯੁਨਾਈਟਡ)
ਪਤੀ/ਪਤਨੀਸ਼੍ਰੀ ਵਿਜੈ ਕੁਮਾਰ ਸਿੰਘ
ਰਿਹਾਇਸ਼167-169, ਨਾਰਥ ਅਵੈਨਿਉ, ਨਿਊ ਦਿੱਲੀ-110001
ਅਲਮਾ ਮਾਤਰਪਟਨਾ ਯੂਨੀਵਰਸਿਟੀ
ਕਿੱਤਾਵਕੀਲ, ਸੋਸ਼ਲ ਵਰਕਰ

ਰੇਨੂੰ ਕੁਮਾਰੀ (ਜਨਮ 29 ਅਗਸਤ 1962) ਇਕ ਐਡਵੋਕੇਟ ਅਤੇ ਸੋਸ਼ਲ ਵਰਕਰ ਹੈ ਅਤੇ ਇਕ ਭਾਰਤੀ ਸੰਸਦ ਮੈਂਬਰ ਹੈ ਜੋ ਬਿਹਾਰ ਦੇ ਖਗਰੀਆ ਹਲਕੇ ਤੋਂ ਜੇਡੀਯੂ ਉਮੀਦਵਾਰ ਵਜੋਂ ਚੁਣੀ ਗਈ।[1]

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਰੇਨੂੰ ਕੁਮਾਰੀ ਦਾ ਜਨਮ 29 ਅਗਸਤ 1962 ਨੂੰ ਅਲੋਲੀ, ਖਗਾਰੀਆ, ਬਿਹਾਰ ਵਿਚ ਹੋਇਆ ਸੀ। ਪਟਨਾ ਯੂਨੀਵਰਸਿਟੀ, ਪਟਨਾ ਤੋਂ ਐਮ.ਏ. ਕੀਤੀ।[1] ਉਸ ਕੋਲ ਬੀ.ਐਨ. ਮੰਡਲ ਯੂਨੀਵਰਸਿਟੀ, ਮਧਪੁਰਾ, ਬਿਹਾਰ ਤੋਂ ਐਲ.ਐਲ.ਬੀ (ਭਾਗਲਪੁਰ ਯੂਨੀਵਰਸਿਟੀ) ਅਤੇ ਡੀ.ਪੀ.ਐਡ ਡਿਗਰੀ ਵੀ ਹੈ।

ਕੈਰੀਅਰ[ਸੋਧੋ]

ਰੇਨੂੰ ਕੁਮਾਰੀ 13ਵੀਂ ਲੋਕ ਸਭਾ ਲਈ 1999 ਵਿਚ ਚੁਣੀ ਗਈ ਸੀ।

  • ਪਟੀਸ਼ਨਾਂ 'ਤੇ 1999-2000 ਕਮੇਟੀ ਮੈਂਬਰ
  • 2000-2004 ਮੈਂਬਰ ਸਲਾਹਕਾਰ ਕਮੇਟੀ, ਸ਼ਹਿਰੀ ਹਵਾਬਾਜ਼ੀ ਮੰਤਰਾਲੇ

ਉਹ ਔਰਤਾਂ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸੰਸਥਾਵਾਂ ਅਤੇ ਪ੍ਰੋਗਰਾਮਾਂ ਰਾਹੀਂ ਸਮਾਜਿਕ ਵਿਕਾਸ ਵਿਚ ਰੁੱਝੀ ਹੋਈ ਹੈ।

ਰੇਨੂੰ ਕੁਮਾਰੀ ਨੂੰ ਕਿਤਾਬਾਂ ਪੜ੍ਹਨਾ ਅਤੇ ਸੰਗੀਤ ਸੁਣਨਾ ਪਸੰਦ ਹੈ।

ਹਵਾਲੇ[ਸੋਧੋ]