ਸਮੱਗਰੀ 'ਤੇ ਜਾਓ

ਰੋਸ਼ਨੀ ਚੋਪੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਸ਼ਨੀ ਚੋਪੜਾ
ਜਨਮ (1980-11-02) 2 ਨਵੰਬਰ 1980 (ਉਮਰ 43)
ਰਾਸ਼ਟਰੀਅਤਾਭਾਰਤੀ
ਪੇਸ਼ਾਮਾਡਲ, ਅਦਾਕਾਰਾ, ਟੈਲੀਵਿਜ਼ਨ ਪੇਸ਼ਕਰਤਾ
ਸਰਗਰਮੀ ਦੇ ਸਾਲ2001–ਵਰਤਮਾਨ
ਜੀਵਨ ਸਾਥੀਸਿਧਾਰਥ ਕੁਮਾਰ ਆਨੰਦ
ਬੱਚੇ3
ਮਾਤਾ-ਪਿਤਾਰਵੀ ਚੋਪੜਾ (ਪਿਤਾ)
ਮੰਜੂ ਚੋਪੜਾ (ਮਾਤਾ)

ਰੋਸ਼ਨੀ ਚੋਪੜਾ ਇੱਕ ਭਾਰਤੀ ਅਦਾਕਾਰਾ, ਟੈਲੀਵਿਜ਼ਨ ਪੇਸ਼ਕਰਤਾ ਅਤੇ 'ਐੱਨ.ਡੀ.ਟੀਵੀ ਇਮੈਜ਼ਨ' ਚੈਨਲ ਦੇ ਇੱਕ ਸ਼ੋਅ "ਦਿਲ ਜੀਤੇਗੀ ਦੇਸੀ ਗਰਲ" ਦੀ ਵਿਜੇਤਾ ਹੈ।[1]

ਜੀਵਨ[ਸੋਧੋ]

ਰੋਸ਼ਨੀ ਨੂੰ ਜ਼ੀ ਟੀਵੀ 'ਤੇ ਚਲਦੇ ਰਹੇ ਨਾਟਕ "ਕਸਮ ਸੇ" ਵਿੱਚ ਦਿੱਤੀ ਉਸਦੀ "ਪੀਆ" ਦੀ ਭੂਮਿਕਾ ਕਰਕੇ ਜਾਣਿਆ ਜਾਂਦਾ ਹੈ। ਇਸ ਨਾਟਕ ਵਿੱਚ ਉਹ ਬਾਨੀ ਵਾਲੀਆ ਦੀ ਭੈਣ ਦੀ ਭੂਮਿਕਾ ਵਿੱਚ ਹੁੰਦੀ ਹੈ।[2] ਇਸ ਤੋਂ ਇਲਾਵਾ ਉਹ "ਦੂਰਦਰਸ਼ਨ ਚੈਨਲ" 'ਤੇ ਚਲਦੇ "ਫੋਰਥ ਅੰਪਾਇਰ" (ਕ੍ਰਿਕਟ ਸ਼ੋਅ) ਦਾ ਵੀ ਹਿੱਸਾ ਰਹੀ ਹੈ ਅਤੇ ਉਹ 2009 ਦੇ ਇੰਡੀਆ ਗੌਟ ਟੇਲੈਂਟ ਦੀ ਹੋਸਟ ਰਹੀ ਸੀ।

ਇਸ ਤੋਂ ਬਾਅਦ ਉਸਨੇ 12 ਅਗਸਤ 2011 ਨੂੰ ਪ੍ਰਦਰਸ਼ਿਤ ਕੀਤੀ ਗਈ ਵਿਕਰਮ ਭੱਟ ਦੀ ਫ਼ਿਲਮ "ਫ਼ਿਰ" ਵਿੱਚ ਭੂਮਿਕਾ ਨਿਭਾਈ। ਫਿਰ ਉਸ ਨੇ 2009-10 ਦਾ ਸੋਨੀ ਟੀਵੀ ਦਾ ਸ਼ੋਅ "ਕਾਮੇਡੀ ਸਰਕਸ ਕਾ ਤਡ਼ਕਾ" ਹੋਸਟ ਕੀਤਾ ਅਤੇ ਹੁਣ ਉਹ ਸਟਾਰ ਸਪੋਰਟਸ ਦਾ 'ਹੀਰੋਜ਼ - ਮੂਮੈਂਟਸ ਐਂਡ ਮੈਮੋਰੀਜ਼' ਵਿੱਚ ਐਂਕਰਿੰਗ ਕਰ ਰਹੀ ਹੈ। ਉਹ ਕਾਮੇਡੀ ਨਾਇਟਸ ਵਿਦ ਕਪਿਲ ਸ਼ੋਅ ਵਿੱਚ ਵੀ ਕੰਮ ਕਰ ਚੁੱਕੀ ਹੈ।

ਇਸ ਤੋਂ ਇਲਾਵਾ ਉਹ ਸਟਾਰ ਪਲੱਸ ਦੇ ਪਿਆਰ ਮੇਂ ਟਵਿਸਟ ਸ਼ੋਅ ਵਿੱਚ ਵੀ ਕੰਮ ਕਰ ਚੁੱਕੀ ਹੈ।[3]

ਨਿੱਜੀ ਜੀਵਨ[ਸੋਧੋ]

ਰੋਸ਼ਨੀ ਦੀ ਛੋਟੀ ਭੈਣ ਦੀਯਾ ਚੋਪਡ਼ਾ ਵੀ ਅਦਾਕਾਰਾ ਹੈ। ਚੋਪਡ਼ਾ ਦੀ ਵਿਆਹ ਫ਼ਿਲਮ-ਮੇਕਰ ਸਿਧਾਰਥ ਆਨੰਦ ਕੁਮਾਰ ਨਾਲ ਹੋਇਆ ਹੈ। ਉਸਨੇ 5 ਨਵੰਬਰ, 2012 ਨੂੰ ਜੈਵੀਰ ਨਾਂਮ ਦੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਅਗਸਤ 2014 ਨੂੰ ਉਸਨੇ ਰਿਆਨ ਨਾਂਮ ਦੇ ਦੂਸਰੇ ਲਡ਼ਕੇ ਨੂੰ ਜਨਮ ਦਿੱਤਾ।[4] ਇਸ ਤੋਂ ਬਾਅਦ ਉਸ ਨੇ ਅਯਾਨ ਨਾਂਮ ਦੇ ਤੀਸਰੇ ਲਡ਼ਕੇ ਨੂੰ ਜਨਮ ਦਿੱਤਾ। ਸੋ ਹੁਣ ਉਸਦੇ ਤਿੰਨ ਲਡ਼ਕੇ ਹਨ। ਉਹ ਯਸ਼ ਚੋਪਡ਼ਾ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ।

ਨਾਟਕ[ਸੋਧੋ]

ਨਾਟਕ ਚੈਨਲ
ਕਸਮ ਸੇ ਜ਼ੀ ਟੀਵੀ
ਚੱਕ ਦੇ ਬਚੇ 9X
ਇੰਡੀਆ ਗੋਟ ਟੇਲੈਂਟ ਕਲਰਜ਼
ਕਾਮੇਡੀ ਸਰਕਸ ਸੋਨੀ ਇੰਟਰਟੇਨਮੈਂਟ ਚੈਨਲ
ਦਿਲ ਜੀਤੇਗੀ ਦੇਸੀ ਗਰਲ ਇਮੈਜ਼ਨ ਟੀਵੀ
ਪਿਆਰ ਮੇਂ ਟਵਿਸਟ ਸਟਾਰ ਪਲੱਸ
ਕਾਮੇਡੀ ਕਾ ਮਹਾ ਮੁਕਾਬਲਾ ਸਟਾਰ ਪਲੱਸ
ਆਹਟ ਸੋਨੀ ਇੰਟਰਟੇਨਮੈਂਟ ਚੈਨਲ
ਕਾਮੇਡੀ ਸਰਕਸ ਕਾ ਨਯਾ ਦੌਰ ਸੋਨੀ ਇੰਟਰਟੇਨਮੈਂਟ ਚੈਨਲ
ਕਕਾਵਾਂਜਲੀ ਸਟਾਰ ਪਲੱਸ
ਕਾਮੇਡੀ ਨਾਇਟਸ ਵਿਦ ਕਪਿਲ ਕਲਰਜ਼ ਟੀਵੀ
ਅਕਬਰ ਬੀਰਬਲ ਭਾਗ 119-120 ਬਿਗ ਮੈਜਿਕ
ਹੀਰੋਜ - ਮੂਮੈਂਟਸ ਐਂਡ ਮੈਮੋਰੀਜ ਸਟਾਰ ਸਪੋਰਟਸ
ਨਾਗਿਨ - ਇੱਛਾਧਾਰੀ ਨਾਗਿਨ ਸਟੋਰੀ ਫੇਡਿੰਗ ਕਲਰਜ਼ ਟੀਵੀ

ਫ਼ਿਲਮਾਂ[ਸੋਧੋ]

ਫ਼ਿਲਮ ਭੂਮਿਕਾ ਸਾਲ
ਲੈਟ'ਸ ਇੰਜੌਏ ਸੋਨਲ 2004
ਭਰਮ: ਇੱਕ ਡਰ ਨਿਧੀ 2008
ਫ਼ਿਰ ਸੀਆ 2011

ਹਵਾਲੇ[ਸੋਧੋ]

  1. "Roshni Chopra bags Desi Girl title". Hindustan Times. Archived from the original on 22 ਅਕਤੂਬਰ 2010. Retrieved 18 October 2010. {{cite web}}: Unknown parameter |dead-url= ignored (|url-status= suggested) (help)
  2. "Desi Girl' Roshni Chopra now eyes Hollywood". IANS. Retrieved 2010-10-18.
  3. "Star Plus gets ready with two weekend shows". Archived from the original on 2011-01-12. Retrieved 2011-01-25. {{cite web}}: Unknown parameter |dead-url= ignored (|url-status= suggested) (help)
  4. Mattoo, Seema (10 July 2016). "Roshni Chopra expecting her second child". The Times of India. Retrieved 2016-07-13.

ਬਾਹਰੀ ਕੜੀਆਂ[ਸੋਧੋ]