ਰੰਜਨ ਗੋਗੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੀਫ ਜਸਟਿਸ
ਰੰਜਨ ਗੋਗੋਈ
46ਵਾਂ ਚੀਫ ਜਸਟਿਸ
ਅਹੁਦੇਦਾਰ
ਅਹੁਦਾ ਸੰਭਾਲਿਆ
3 ਅਕਤੂਬਰ 2018
ਇਹਨੇ ਨਿਯੁਕਤ ਕੀਤਾ ਰਾਮ ਨਾਥ ਕੋਵਿੰਦ
(ਭਾਰਤ ਦਾ ਰਾਸ਼ਟਰਪਤੀ)
ਪਿਛਲਾ ਅਹੁਦੇਦਾਰ ਦੀਪਕ ਮਿਸਰਾ
ਭਾਰਤ ਦੀ ਸੁਪਰੀਮ ਕੋਰਟ ਦਾ ਜੱਜ
ਅਹੁਦੇ 'ਤੇ
23 ਅਪ੍ਰੈਲ 2012 – 2 ਅਕਤੂਬਰ 2018
ਇਹਨੇ ਨਿਯੁਕਤ ਕੀਤਾ ਭਾਰਤ ਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਚੀਫ ਜਸਟਿਸ
ਅਹੁਦੇ 'ਤੇ
ਫਰਵਰੀ, 2011 – ਅਪ੍ਰੈਲ 2012
ਗੁਵਾਹਾਟੀ ਹਾਈ ਕੋਰਟ ਦਾ ਚੀਫ ਜਸਟਿਸ
ਅਹੁਦੇ 'ਤੇ
28 ਫਰਵਰੀ, 2001 – 11 ਫਰਵਰੀ, 2011
ਨਿੱਜੀ ਵੇਰਵਾ
ਜਨਮ (1954-11-18) 18 ਨਵੰਬਰ 1954 (ਉਮਰ 68)
ਡਿਬਰੂਗੜ੍ਹ, ਆਸਾਮ, ਇੰਡੀਆ
ਕੌਮੀਅਤ ਭਾਰਤੀ
ਔਲਾਦ ਰਤਨਮੰਤਰੀ

ਰੰਜਨ ਗੋਗੋਈ (ਜਨਮ 18 ਨਵੰਬਰ 1954)[1] ਇਕ ਭਾਰਤੀ ਜੱਜ ਹੈ, ਜੋ 3 ਅਕਤੂਬਰ 2018 ਤੋਂ ਭਾਰਤ ਦੇ 46ਵੇਂ ਅਤੇ ਵਰਤਮਾਨ ਚੀਫ਼ ਜਸਟਿਸ ਦੇ ਤੌਰ ਤੇ ਕੰਮ ਕਰ ਰਿਹਾ ਹੈ।[2] ਚੀਫ ਜਸਟਿਸ ਵਜੋਂ ਉਨ੍ਹਾਂ ਦੇ ਅਹੁਦੇ ਮਿਆਦ 17 ਨਵੰਬਰ 2019 ਨੂੰ ਖਤਮ ਹੋਵੇਗੀ। ਉਹ ਉੱਤਰ-ਪੂਰਬ ਭਾਰਤ ਦੇ ਪਹਿਲੇ ਵਿਅਕਤੀ ਹਨ, ਜੋ ਭਾਰਤ ਦੇ ਚੀਫ ਜਸਟਿਸ ਬਣੇ ਹਨ।

ਮੁੱਢਲਾ ਜੀਵਨ ਅਤੇ ਪੇਸ਼ਾ[ਸੋਧੋ]

ਰੰਜਨ ਗੋਗੋਈ ਕਾਂਗਰਸ ਨੇਤਾ ਕੇਸਾਬ ਚੰਦਰ ਗੋਗੋਈ ਦੇ ਪੁੱਤਰ ਹਨ। ਜਿਨ੍ਹਾਂ ਨੇ 1982 ਵਿਚ ਦੋ ਮਹੀਨਿਆਂ ਲਈ ਅਸਾਮ ਮੁੱਖ ਮੰਤਰੀ ਦੇ ਤੌਰ 'ਤੇ ਸੇਵਾ ਕੀਤੀ ਸੀ। ਗੋਗੋਈ ਨੇ ਡਿਬਰੂਗੜ੍ਹ  ਵਿਚ ਡੌਨ ਬੋਸਕੋ  ਵਿਚ ਦਾਖਲ ਹੋਣ ਤੋਂ ਪਹਿਲਾਂ ਦਿੱਲੀ ਵਿਚ ਪ੍ਰੀ-ਯੂਨੀਵਰਸਿਟੀ ਅਤੇ ਗ੍ਰੈਜੂਏਟ ਪੜ੍ਹਾਈ ਕੀਤੀ।  ਰੰਜਨ ਗੋਗੋਈ ਨੇ ਸੇਂਟ ਸਟੀਫਨਜ਼ ਕਾਲਜ ਦਿੱਲੀ ਵਿਚ ਗ੍ਰੈਜੂਏਸ਼ਨ ਕੀਤੀ।  ਉਸ ਤੋਂ ਬਾਅਦ ਉਹ ਦਿੱਲੀ ਯੂਨੀਵਰਸਿਟੀ ਵਿਚ ਦਾਖ਼ਲ ਹੋਏ ਅਤੇ  ਜਿਥੇ ਉਨ੍ਹਾਂ ਨੇ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। [3][4] ਰੰਜਨ ਗੋਗੋਈ ਨੇ 1978 ਵਿਚ ਬਾਰ ਵਿਚ ਦਾਖਲਾ ਲਿਆ ਅਤੇ ਗੁਹਾਟੀ ਹਾਈ ਕੋਰਟ ਵਿਚ ਅਭਿਆਸ ਸ਼ੁਰੂ ਕੀਤਾ।  ਜਿੱਥੇ ਉਨ੍ਹਾਂ ਨੂੰ 28 ਫਰਵਰੀ 2001 ਨੂੰ ਸਥਾਈ ਜੱਜ ਬਣਾਇਆ ਗਿਆ ਸੀ। ਉਨ੍ਹਾਂ ਨੂੰ 9 ਸਤੰਬਰ 2010 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਤਬਦੀਲ ਕਰ ਦਿੱਤਾ ਗਿਆ। 12 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਬਣੇ। 23 ਅਪ੍ਰੈਲ 2012 ਨੂੰ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ।

ਹਵਾਲੇ[ਸੋਧੋ]