ਲਹਿਰੀ ਨੇਚਰ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਹਿਰੀ ਨੇਚਰ ਪਾਰਕ ਜੇਹਲਮ ਜ਼ਿਲ੍ਹੇ, ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ। ਇਹ ਪਾਰਕ ਪਹਾੜੀ ਖੇਤਰ ਵਿੱਚ ਜੀ.ਟੀ. ਰੋਡ ' ਤੇ ਇਸਲਾਮਾਬਾਦ ਤੋਂ ਲਗਭਗ 90 ਕਿਲੋਮੀਟਰ ਅਤੇ ਜੇਹਲਮ ਸ਼ਹਿਰ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਇਹ ਜੀ.ਟੀ ਰੋਡ ਤੋਂ 10 ਕਿਲੋਮੀਟਰ ਪਾਸੇ ਹੈ। ਪਾਰਕ ਵਿੱਚ ਰਾਤ ਦੀ ਰਿਹਾਇਸ਼ ਦਾ ਪ੍ਰਬੰਧ ਹੈ । ਇਸ ਦਾ ਨਾਂ ਪਿੰਡ ਲਹਿਰੀ ਦੀ ਯੂਨੀਅਨ ਕੌਂਸਲ ਦੇ ਨਾਂ ’ਤੇ ਪਿਆ ਹੈ। ਲਹਿਰੀ ਪਿੰਡ ਪਾਰਕ ਤੋਂ ਲਗਭਗ 10 ਮੀਲ ਦੂਰ ਹੈ। ਲਹਿਰੀ ਪਿੰਡ ਦੇ ਵਸਨੀਕ ਮੁੱਖ ਤੌਰ 'ਤੇ ਪਾਕਿਸਤਾਨ ਦੇ ਪੋਠੋਹਾਰ ਖੇਤਰ ਦੇ ਗੱਖੜ ਕਬੀਲੇ ਦੇ ਵੰਸ਼ ਵਿੱਚੋਂ ਹਨ।

ਇਹ 17,000 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਫੁਲਾਈ (ਸੇਨੇਗਾਲੀਆ ਮੋਡਸਟਾ), ਸਨਾਥਾ (ਡੋਡੋਨਾਏ ਵਿਸਕੋਸਾ) ਅਤੇ ਜੰਗਲੀ ਜੈਤੂਨ ਨਾਲ ਢੱਕਿਆ ਹੋਇਆ ਹੈ। [1]

ਹਵਾਲੇ[ਸੋਧੋ]

  1. Rashid, Salman (1 June 2013). "Lehri Nature Reserve". Salman Rashid's Blog - Travel writer, Fellow of Royal Geographical Society. Retrieved 27 May 2015.