ਲਹੌਰ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਹੌਰ ਜੰਕਸ਼ਨ ਰੇਲਵੇ ਸਟੇਸ਼ਨ
(Urdu: لاہور جنکشن ریلوے اسٹیشن)
ਲਹੌਰ ਜੰਕਸ਼ਨ ਰੇਲਵੇ ਸਟੇਸ਼ਨ Lua error in ਮੌਡਿਊਲ:Location_map at line 522: Unable to find the specified location map definition: "Module:Location map/data/ਲਹੌਰ" does not exist.ਲਹੌਰ ਦੇ ਅੰਦਰ ਲਹੌਰ ਸਟੇਸ਼ਨ ਦੀ ਸਥਿਤੀ
ਆਮ ਜਾਣਕਾਰੀ
ਦੀ ਮਲਕੀਅਤਰੇਲਵੇ ਮਨਿਸਟਰੀ ਪਾਕਿਸਤਾਨ
ਪਲੇਟਫਾਰਮ11
ਟ੍ਰੈਕ11
ਕਨੈਕਸ਼ਨਬੱਸ ਸਟੈਂਡ, ਟੈਕਸੀ ਸਟੈਂਡ
ਉਸਾਰੀ
ਬਣਤਰ ਦੀ ਕਿਸਮਮਿਆਰੀ (ਗਰਾਊਂਡ ਸਟੇਸ਼ਨ)
ਹੋਰ ਜਾਣਕਾਰੀ
ਸਟੇਸ਼ਨ ਕੋਡLHR
ਇਤਿਹਾਸ
ਪੁਰਾਣਾ ਨਾਮਗਰੇਟ ਇੰਡੀਅਨ ਜ਼ਜ਼ੀਰਾਨੁਮਾ ਰੇਲਵੇ

ਲਹੌਰ ਜੰਕਸ਼ਨ ਰੇਲਵੇ ਸਟੇਸ਼ਨ (Urdu: لاہور جنکشن ریلوے اسٹیشن) ਪਾਕਿਸਤਾਨ ਦੇ ਸੂਬੇ ਪੰਜਾਬ, ਲਹੌਰ ਵਿੱਚ ਹੈ, ਜੋ ਬਰਤਾਨਵੀ ਦੌਰ ਵਿੱਚ ਤਾਮੀਰ ਕੀਤਾ ਗਿਆ। ਇਹ ਦੱਖਣੀ ਏਸ਼ੀਆ ਵਿੱਚ ਬਰਤਾਨਵੀ ਆਰਕੀਟੈਕਚਰ ਇਕ ਮਿਸਾਲ ਹੈ। ਇਹ ਸਟੇਸ਼ਨ ਲਹੌਰ - ਵਾਹਗਾ ਰੇਲਵੇ ਲਾਈਨ ਦਾ ਜੰਕਸ਼ਨ ਹੈ ਜੋ ਲਹੌਰ ਨੂੰ ਦਿੱਲੀ, ਭਾਰਤ ਨਾਲ ਮਿਲਾਉਂਦੀ ਹੈ। ਬਰਤਾਨਵੀ ਦੌਰ ਵਿੱਚ ਮੁਰੱਤਬ ਕੀਤਾ ਜਾਣ ਵਾਲਾ ਰੇਲਵੇ ਦਾ ਨੈਟਵਰਕ ਬਹੁਤ ਵਸੀਅ ਸੀ ਅਤੇ ਇਸ ਨੇ ਇਸ ਇਲਾਕੇ ਦੀ ਸਕਾਫ਼ਤ ਅਤੇ ਆਰਥਿਕਤਾ ਤੇ ਬਹੁਤ ਹਾਂਪੱਖੀ ਅਸਰ ਪਾਏ।

ਲਹੌਰ ਜੰਕਸ਼ਨ ਰੇਲਵੇ ਸਟੇਸ਼ਨ ਦੇ ਗਿਆਰਾਂ ਪਲੇਟਫ਼ਾਰਮ ਹਨ ਅਤੇ ਪਲੇਟਫ਼ਾਰਮ ਨੰਬਰ 1 ਦੀ ਖ਼ਾਸ ਅਹਿਮੀਅਤ ਹੈ ਕਿਉਂਕਿ ਇਹ �ਸਮਝੌਤਾ ਐਕਸਪ੍ਰੈਸ� ਦੇ ਲਈ ਮਖ਼ਸੂਸ ਹੈ ਜੋ ਪਾਕਿਸਤਾਨ ਅਤੇ ਭਾਰਤ ਦਰਮਿਆਨ ਜ਼ਮੀਨੀ ਰਾਬਤੇ ਦਾ ਬੜਾ ਜ਼ਰੀਆ ਹੈ। ਇਹ ਪਲੇਟਫ਼ਾਰਮ ਸਮਝੌਤਾ ਐਕਸਪ੍ਰੈਸ ਦੀ ਮੰਜ਼ਿਲ ਵੀ ਹੈ ਅਤੇ ਇਥੋਂ ਹੀ ਇਹ ਭਾਰਤ ਦੇ ਲਈ ਰਵਾਨਾ ਵੀ ਹੁੰਦੀ ਹੈ।

ਇਤਿਹਾਸ[ਸੋਧੋ]

ਪੁਰਾਣੇ ਲਹੌਰ ਜੰਕਸ਼ਨ ਰੇਲਵੇ ਸਟੇਸ਼ਨ ਦੀ ਤਸਵੀਰ

ਲਹੌਰ ਜੰਕਸ਼ਨ ਰੇਲਵੇ ਸਟੇਸ਼ਨ ਬਰਤਾਨਵੀ ਹਕੂਮਤ ਨੇ ਤਾਮੀਰ ਕਰਵਾਇਆ। ਇਸ ਸਟੇਸ਼ਨ ਦੀ ਤਾਮੀਰ ਦਾ ਠੇਕਾ ਮੀਆਂ ਮੁਹੰਮਦ ਸੁਲਤਾਨ ਚੁਗ਼ਤਾਈ ਨੂੰ ਦਿੱਤਾ ਗਿਆ, ਜੋ ਸ਼ਾਹੀ ਮੁਗ਼ਲ ਸਲਤਨਤ ਦਾ ਸਾਬਕਾ ਸ਼ਹਿਜ਼ਾਦਾ ਸੀ। ਇਸ ਸਟੇਸ਼ਨ ਦੀ ਕੇਂਦਰੀ ਇਮਾਰਤ ਦਾ ਸਾਹਮਣੇ ਵਾਲਾ ਹਿੱਸਾ ਹਕੂਮਤ ਨੇ ਰੱਦ ਕਰ ਦਿੱਤਾ ਸੀ, ਜਿਸ ਨੂੰ ਸੁਲਤਾਨ ਚੁਗ਼ਤਾਈ ਨੇ ਆਪਣੀ ਜੇਬ ਵਿੱਚੋਂ ਦੁਬਾਰਾ ਤਾਮੀਰ ਕਰਵਾਇਆ।

ਇਹ ਅਹਿਮ ਲਹੌਰ - ਗਾਜ਼ੀਆਬਾਦ ਰੇਲ ਲਾਈਨ ਦਾ ਪੱਛਮੀ ਟਰਮੀਨਸ ਸੀ, ਜਿਸ ਨੇ ਪੰਜਾਬ ਦੇ ਸਭ ਤੋਂ ਦੂਰ ਦੁਰਾਡੇ ਇਲਾਕਿਆਂ ਨੂੰ ਬ੍ਰਿਟਿਸ਼ ਰਾਜ ਦੀ ਰਾਜਧਾਨੀ ਨਵੀਂ ਦਿੱਲੀ ਨਾਲ ਜੋੜਨ ਦੀ ਸਹੂਲਤ ਪ੍ਰਦਾਨ ਕੀਤੀ ਸੀ। ਇਸਨੇ ਉਪਜਾਊ ਅਤੇ ਭਾਰੀ-ਆਬਾਦੀ ਵਾਲੇ ਖੇਤਰ ਤੋਂ ਲੋਕ, ਮਾਲ ਅਤੇ ਮਾਲੀਆ ਇਧਰ ਉਧਰ ਲਿਆਉਣ ਲਿਜਾਣ ਦੀ ਆਸਾਨੀ ਕਰ ਦਿੱਤੀ।


1947 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਦੀ ਵੰਡ ਪਾਕਿਸਤਾਨ ਬਣਾਉਣ ਦੇ ਦੌਰਾਨ ਹੋਏ ਕਤਲੇਆਮ ਨੇ ਸਟੇਸ਼ਨ ਨੂੰ ਬੁਰੀ ਪ੍ਰਭਾਵਿਤ ਕੀਤਾ ਸੀ। ਦਿੱਲੀ ਵਿੱਚ ਪਾਕਿਸਤਾਨ ਨੂੰ ਜਾਣ ਵਾਲੇ ਮੁਸਲਮਾਨਾਂ ਨਾਲ ਬੀਤ ਰਹੀ ਉਸ ਵਕਤ ਦੀ ਸਥਿਤੀ ਦੀ ਤਰ੍ਹਾਂ ਹੀ; ਲਹੌਰ ਤੋਂ ਭਾਰਤ ਨੂੰ ਜਾਣ ਵਾਲੇ ਹਿੰਦੂ ਅਤੇ ਸਿੱਖ ਅਕਸਰ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਨ ਅਤੇ ਵੱਡੀ ਗਿਣਤੀ ਵਿੱਚ ਮਾਰੇ ਗਏ ਸਨ। ਬਹੁਤ ਸਾਰੇ ਲੋਕਾਂ ਨੇ ਸਟੇਸ਼ਨ ਨੂੰ ਅਸੁਰੱਖਿਅਤ ਸਮਝਦੇ ਹੋਏ ਪੈਦਲ ਸਫ਼ਰ ਕਰਨ ਨੂੰ ਤਰਜੀਹ ਦਿੱਤੀ।

ਸਹੂਲਤਾਂ[ਸੋਧੋ]

ਕਿਉਂਜੋ ਇਹ ਪਾਕਿਸਤਾਨ ਵਿੱਚ ਰੇਲਵੇ ਨੈਟਵਰਕ ਦਾ ਕੇਂਦਰੀ ਸਟੇਸ਼ਨ ਹੈ ਇਸ ਲਈ ਇਥੇ ਮਿਲਦੀਆਂ ਸਹੂਲਤਾਂ ਕਿਸੇ ਵੀ ਅਜ਼ੀਮ ਰੇਲਵੇ ਸਟੇਸ਼ਨ ਤੇ ਮਿਲਦੀਆਂ ਸਹੂਲਤਾਂ ਦੇ ਤੁੱਲ ਹਨ। ਖ਼ੁਰਾਕ, ਲਾਇਬਰੇਰੀਆਂ, ਮਸ਼ਰੂਬ ਦੇ ਕੇਂਦਰ ਅਤੇ ਉੱਤਮ ਦਰਜੇ ਦੀਆਂ ਬੈਂਕ ਸਹੂਲਤਾਂ ਇਥੇ ਹਰ ਪਲੇਟਫ਼ਾਰਮ ਤੇ ਮੌਜੂਦ ਹਨ। ਕੁਛ ਵਿਸ਼ਵ ਅਹਿਮੀਅਤ ਦੇ ਹੋਟਲ ਜਿਵੇਂ ਮੈਕਡੋਨਲਡ ਅਤੇ ਪੀਜ਼ਾ ਹਟ ਨੇ ਇਥੇ ਆਪਣੀਆਂ ਬਰਾਂਚਾਂ ਪਲੇਟਫ਼ਾਰਮ ਨੰਬਰ 2 ਤੇ ਕਾਇਮ ਕੀਤੀਆਂ ਹਨ।

ਗੈਲਰੀ[ਸੋਧੋ]

ਹੋਰ ਦੇਖੋ[ਸੋਧੋ]