ਲਿਓਨਿਦ ਬ੍ਰੈਜ਼ਨੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਿਓਨਿਦ ਬ੍ਰੈਜ਼ਨੇਵ Леонід Брежнєв
Leonid Brezhnev Portrait (1).jpg
ਬ੍ਰੈਜ਼ਨੇਵ ਪੂਰਬੀ ਬਰਲਿਨ ਵਿਚ, 1967
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ
ਦਫ਼ਤਰ ਵਿੱਚ
14 ਅਕਤੂਬਰ 1964 – 10 ਨਵੰਬਰ 1982
ਸਾਬਕਾਨਿਕੀਤਾ ਖਰੁਸ਼ਚੇਵ
ਉੱਤਰਾਧਿਕਾਰੀਯੂਰੀ ਆਂਦਰੋਪੋਵ
ਸੁਪ੍ਰੀਮ ਸੋਵੀਅਤ ਦੇ ਪ੍ਰਜ਼ੀਡਿਅਮ ਦਾ ਚੇਅਰਮੈਨ
ਦਫ਼ਤਰ ਵਿੱਚ
16 ਜੂਨ 1977 – 10 ਨਵੰਬਰ 1982
ਸਾਬਕਾਨਿਕੋਲਾਈ ਪੋਦਗੋਰਨੀ
ਉੱਤਰਾਧਿਕਾਰੀਯੂਰੀ ਆਂਦਰੋਪੋਵ
ਦਫ਼ਤਰ ਵਿੱਚ
7 ਮਈ 1960 – 15 ਜੁਲਾਈ 1964
ਸਾਬਕਾਕਲਮਿੰਟ ਵੋਰੋਸ਼ੀਲੋਵ
ਉੱਤਰਾਧਿਕਾਰੀਅਨਾਸਤਾਸ ਮਿਕੋਯਾਨ
ਨਿੱਜੀ ਜਾਣਕਾਰੀ
ਜਨਮਲਿਓਨਿਦ ਇਲੀਚ ਬ੍ਰੈਜ਼ਨੇਵ
(1906-12-19)19 ਦਸੰਬਰ 1906
ਕਾਮੇਨਸਕੋਏ, ਯੇਕਾਤਰੀਨੋਸਲਾਵ ਗਵਰਨਰੇਟ, ਰੂਸੀ ਸਲਤਨਤ
ਮੌਤ10 ਨਵੰਬਰ 1982(1982-11-10) (ਉਮਰ 75)
ਜ਼ਾਰੀਚੇ ਮਾਸਕੋ ਨੇੜੇ, ਰੂਸੀ ਸੋਵੀਅਤ ਸੰਘਾਤਮਕ ਸਮਾਜਵਾਦੀ ਗਣਰਾਜ, ਸੋਵੀਅਤ ਯੂਨੀਅਨ
ਮੌਤ ਦੀ ਵਜ੍ਹਾਹਾਰਟ ਅਟੈਕ
ਕਬਰਿਸਤਾਨਕਰੈਮਲਿਨ ਦੀਵਾਰ ਨੈਕਰੋਪੋਲਿਸ, ਮਾਸਕੋ
ਨਾਗਰਿਕਤਾਸੋਵੀਅਤ
ਕੌਮੀਅਤਯੂਕਰੇਨੀ
ਸਿਆਸੀ ਪਾਰਟੀਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ
ਪਤੀ/ਪਤਨੀਵਿਕਟੋਰੀਆ ਬ੍ਰੈਜ਼ਨੋਵਾ
ਸੰਤਾਨਗਾਲੀਨਾ ਬ੍ਰੈਜ਼ਨੋਵਾ ਯੂਰੀ ਬ੍ਰੈਜ਼ਨੇਵ
ਰਿਹਾਇਸ਼ਜ਼ਾਰੀਚੇ ਮਾਸਕੋ ਨੇੜੇ
ਕਿੱਤਾਮੈਟਲਰਜੀਕਲ ਇੰਜੀਨੀਅਰ, ਸਿਵਲ ਸਰਵੈਂਟ
ਇਨਾਮਫਰਮਾ:ਸੋਵੀਅਤ ਯੂਨੀਅਨ ਦਾ ਹੀਰੋ ਫਰਮਾ:ਸੋਵੀਅਤ ਯੂਨੀਅਨ ਦਾ ਹੀਰੋ ਫਰਮਾ:ਸੋਵੀਅਤ ਯੂਨੀਅਨ ਦਾ ਹੀਰੋ ਫਰਮਾ:ਸੋਵੀਅਤ ਯੂਨੀਅਨ ਦਾ ਹੀਰੋ Hero of Socialist Labor medal.png (Full list of awards and decorations)
ਦਸਤਖ਼ਤ
ਮਿਲਟ੍ਰੀ ਸਰਵਸ
ਵਫ਼ਾਸੋਵੀਅਤ ਯੂਨੀਅਨ
ਸਰਵਸ/ਸ਼ਾਖਲਾਲ਼ ਫ਼ੌਜ ਸ੍ਵੇਤ ਫ਼ੌਜ
ਸਰਵਸ ਵਾਲੇ ਸਾਲ1941–1982
ਰੈਂਕਸੋਵੀਅਤ ਯੂਨੀਅਨ ਦਾ ਮਾਰਸ਼ਲ (1976–1982)
ਕਮਾਂਡਸੋਵੀਅਤ ਸੈਨਾ
ਜੰਗਾਂ/ਯੁੱਧਦੂਜੀ ਵਿਸ਼ਵ ਜੰਗ


ਸੋਵੀਅਤ ਯੂਨੀਅਨ ਦੇ ਆਗੂ

ਲਿਓਨਿਦ ਇਲੀਚ ਬ੍ਰੈਜ਼ਨੇਵ (/ˈbrɛʒnɛf/;[1] ਰੂਸੀ: Леони́д Ильи́ч Бре́жнев; IPA: [lʲɪɐˈnʲid ɪˈlʲjitɕ ˈbrʲɛʐnʲɪf] ( ਸੁਣੋ)Loudspeaker.svgਰੂਸੀ: Леони́д Ильи́ч Бре́жнев; IPA: [lʲɪɐˈnʲid ɪˈlʲjitɕ ˈbrʲɛʐnʲɪf] ( ਸੁਣੋ); ਯੂਕਰੇਨੀ: Леоні́д Іллі́ч Бре́жнєв, 19 ਦਸੰਬਰ 1906 (O. S. 6 ਦਸੰਬਰ) – 10 ਨਵੰਬਰ 1982)[2] ਇੱਕ ਸੋਵੀਅਤ ਸਿਆਸਤਦਾਨ ਸੀ, ਜਿਸਨੇ ਸੋਵੀਅਤ ਯੂਨੀਅਨ ਦੀ 1964 ਤੋਂ 1982 ਤਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ  (ਸੀ.ਪੀ.ਪੀ.ਯੂ.) ਦੀ ਕੇਂਦਰੀ ਕਮੇਟੀ (ਸੀਸੀ) ਦੇ ਜਨਰਲ ਸਕੱਤਰ ਦੇ ਰੂਪ ਵਿਚ ਅਗਵਾਈ ਕੀਤੀ, ਜੋ 1982 ਵਿਚ ਆਪਣੀ ਮੌਤ ਹੋਣ ਤਕ ਦੇਸ਼ ਦਾ ਮੁਖੀ ਰਿਹਾ। ਜਨਰਲ ਸਕੱਤਰ ਦੇ ਤੌਰ ਤੇ ਉਸ ਦੀ 18 ਸਾਲ ਦੀ ਅਵਧੀ ਜੋਸਫ ਸਟਾਲਿਨ ਨਾਲੋਂ ਦੂਜੇ ਸਥਾਨ ਤੇ ਸੀ। ਬ੍ਰੈਜ਼ਨੇਵ ਦੇ ਸ਼ਾਸਨ ਦੇ ਦੌਰਾਨ, ਖ਼ਾਸ ਕਰ ਸੋਵੀਅਤ ਯੂਨੀਅਨ ਦੀ ਸੈਨਾ ਦੇ ਵਿਸਥਾਰ ਦੇ ਕਾਰਨ, ਸੋਵੀਅਤ ਯੂਨੀਅਨ ਦਾ ਵਿਸ਼ਵ ਪ੍ਰਭਾਵ ਹੌਲੀ ਹੌਲੀ ਵਧ ਗਿਆ। ਉਸ ਦਾ ਕਾਰਜਕਾਲ ਸੋਵੀਅਤ ਯੂਨੀਅਨ ਵਿਚ ਆਰਥਿਕ ਅਤੇ ਸਮਾਜਿਕ ਖੜੋਤ ਦੇ ਦੌਰ ਦੀ ਸ਼ੁਰੂਆਤ ਦਾ ਵੀ ਲਖਾਇਕ ਸੀ। 

ਬ੍ਰੈਜ਼ਨੇਵ ਦਾ ਜਨਮ ਕਾਮੇਨਸਕੋਏ, ਰੂਸੀ ਸਾਮਰਾਜ (ਹੁਣ ਕਮੈਨਸਕੇ, ਯੂਕ੍ਰੇਨ) ਵਿੱਚ ਇਕ ਰੂਸੀ ਕਰਮਚਾਰੀ ਦੇ ਪਰਿਵਾਰ ਵਿਚ 1906 ਵਿਚ ਹੋਇਆ ਸੀ। ਕਾਮੇਨਸਕੋਏ ਮੈਟਲਰਜੀਕਲ ਟੈਕਨੀਕਮ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਯੂਕਰੇਨ ਵਿਚ ਲੋਹੇ ਅਤੇ ਸਟੀਲ ਉਦਯੋਗ ਵਿਚ ਇਕ ਮੈਟਲਰਜੀਕਲ ਇੰਜੀਨੀਅਰ ਬਣ ਗਿਆ। ਉਹ 1923 ਵਿਚ ਕੋਮਸੋਮੋਲ ਵਿਚ ਸ਼ਾਮਲ ਹੋਇਆ ਅਤੇ 1929 ਤਕ ਉਹ ਸੀ ਪੀ ਐਸ ਯੂ ਦਾ ਸਰਗਰਮ ਮੈਂਬਰ ਬਣ ਗਿਆ। ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੇ ਉਸ ਨੂੰ ਤੁਰੰਤ ਮਿਲਟਰੀ ਸੇਵਾ ਵਿਚ ਸ਼ਾਮਲ ਕੀਤਾ ਗਿਆ ਅਤੇ 1946 ਵਿਚ ਮੇਜਰ ਜਨਰਲ ਦੇ ਅਹੁਦੇ ਨਾਲ ਉਸ ਨੇ ਫ਼ੌਜ ਛੱਡ ਦਿੱਤੀ। 1952 ਵਿਚ, ਬ੍ਰੈਜ਼ਨੇਵ ਨੂੰ ਕੇਂਦਰੀ ਕਮੇਟੀ ਵਿਚ ਲਿਆ ਗਿਆ ਅਤੇ 1957 ਵਿਚ ਪੋਲਿਟ ਬਿਊਰੋ ਦਾ ਪੂਰਾ ਮੈਂਬਰ ਬਣਿਆ ਅਤੇ 1964 ਵਿੱਚ, ਉਹ ਨਿਕੀਤਾ ਖਰੁਸ਼ਚੇਵ ਤੋਂ ਬਾਅਦ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਪਹਿਲਾ ਸਕੱਤਰ ਨਿਯੁਕਤ ਹੋਇਆ।  

ਸੋਵੀਅਤ ਸੰਘ ਦੇ ਨੇਤਾ ਵਜੋਂ, ਬ੍ਰੇਜ਼ਨੇਵ ਦੇ ਰੂੜੀਵਾਦ ਅਤੇ ਪੋਲਿਟਬਿਊਰੋ ਦੇ ਅੰਦਰ ਆਮ ਸਹਿਮਤੀ ਨਾਲ ਫੈਸਲੇ ਲੈਣ ਦੀ ਸਾਵਧਾਨੀ ਨਾਲ ਪਾਰਟੀ ਅਤੇ ਦੇਸ਼ ਦੇ ਅੰਦਰ ਰਾਜਨੀਤਿਕ ਸਥਿਰਤਾ ਨਿਰੰਤਰ ਕਾਇਮ ਰਹੀ। ਪਰ, ਸੁਧਾਰਾਂ ਤੋਂ ਮੂੰਹ ਮੋੜਨ ਅਤੇ ਭ੍ਰਿਸ਼ਟਾਚਾਰ ਪ੍ਰਤੀ ਸਹਿਣਸ਼ੀਲਤਾ ਦੇ ਨਾਲ ਅੰਤ ਨੂੰ ਸਮਾਜਿਕ ਆਰਥਿਕ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਜਿਸ ਨੂੰ ਬ੍ਰੈਜ਼ਨੇਵ ਖੜੋਤ ਵਜੋਂ ਜਾਣਿਆ ਜਾਂਦਾ ਸੀ। ਵਿਸ਼ਵ ਮੰਚ ਉੱਤੇ, ਬ੍ਰੈਜ਼ਨੇਵ ਨੇ ਦੋ ਸ਼ੀਤ-ਯੁੱਧ ਮਹਾਸ਼ਕਤੀਆਂ ਦੇ ਵਿਚਕਾਰ ਤਣਾਅ ਨੂੰ ਸ਼ਾਂਤ ਕਰਨ ਲਈ ਦੇਤਾਂਤ ਨੂੰ ਅਪਣਾਉਣ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਸਖ਼ਤ ਮਿਹਨਤ ਕੀਤੀ। ਅਜਿਹੇ ਕੂਟਨੀਤਿਕ ਸੰਕੇਤਾਂ ਦੇ ਬਾਵਜੂਦ, ਬ੍ਰੈਜ਼ਨੇਵ ਦੇ ਸ਼ਾਸਨ ਨੇ ਇਕ ਹਮਲਾਵਰ ਵਿਦੇਸ਼ੀ ਨੀਤੀ ਲਾਗੂ ਕੀਤੀ ਜਿਸ ਵਿੱਚ ਵਿਆਪਕ ਪੱਧਰ ਤੇ ਦਖਲਅੰਦਾਜ਼ੀਆਂ ਅਤੇ ਵਿਆਪਕ ਪੱਧਰ ਤੇ ਹਥਿਆਰਾਂ ਜਮ੍ਹਾਂ ਕਰਨਾ ਸ਼ਾਮਲ ਸੀ ਜੋ ਆਖਰਕਾਰ ਵੱਧ ਕੇ ਦੇਸ਼ ਦੇ ਜੀਐਨਪੀ ਦਾ 12.5% ਹਿੱਸਾ ਬਣ ਗਿਆ ਸੀ। ਆਪਣੇ ਸਿਆਸੀ ਵਿਰੋਧੀਆਂ ਨੂੰ ਸਫਲਤਾਪੂਰਵਕ ਖ਼ਤਮ ਕਰਨ ਦੇ ਬਾਅਦ ਬ੍ਰੈਜ਼ਨੇਵ ਨੇ ਸਰਗਰਮੀ ਨਾਲ ਪਾਰਟੀ ਮੈਂਬਰਾਂ ਵਿੱਚ ਸ਼ਖਸੀਅਤ-ਪੂਜਾ ਦਾ ਸਰਗਰਮ ਰੁਝਾਨ ਪੈਦਾ ਕੀਤਾ (ਹਾਲਾਂਕਿ ਇਹ ਸਟਾਲਿਨ ਦੇ ਨਿਰੰਕੁਸ਼ ਸ਼ਾਸਨ ਦੀ ਹੱਦ ਤੱਕ ਨਹੀਂ ਗਿਆ)। 

ਕਈ ਸਾਲ ਵਿਗੜਦੀ ਜਾ ਰਹੀ ਸਿਹਤ ਦੇ ਬਾਅਦ, ਅੰਤ ਨੂੰ ਬ੍ਰੈਜ਼ਨੇਵ ਦੀ ਮੌਤ 10 ਨਵੰਬਰ 1982 ਨੂੰ ਹੋਈ ਅਤੇ ਜਲਦ ਹੀ ਯੂਰੀ ਆਂਦਰੋਪੋਵ ਨੇ ਪਾਰਟੀ ਦੇ ਜਨਰਲ ਸਕੱਤਰ ਵਜੋਂ ਉਸਦੀ ਥਾਂ ਲੈ ਲਈ। 1985 ਵਿੱਚ ਮਿਖਾਇਲ ਗੋਰਬਾਚੇਵ ਨੇ ਸੱਤਾ ਵਿੱਚ ਆਉਣ ਤੇ ਸੋਵੀਅਤ ਯੂਨੀਅਨ ਨੂੰ ਉਦਾਰ ਬਣਾਉਣ ਲਈ ਕਦਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਆਪਣੇ ਸ਼ਾਸਨ ਦੀ ਵਿਆਪਕ ਅਯੋਗਤਾ ਅਤੇ ਬੇਲਚਕਤਾ ਦੀ ਨਿੰਦਾ ਕੀਤੀ। 

ਮੁਢਲਾ ਜੀਵਨ ਅਤੇ ਕੈਰੀਅਰ[ਸੋਧੋ]

ਨੌਜਵਾਨ ਬ੍ਰੈਜ਼ਨੇਵ ਆਪਣੀ ਪਤਨੀ ਵਿਕਟੋਰੀਆ ਦੇ ਨਾਲ

ਮੂਲ ਅਤੇ ਸਿੱਖਿਆ[ਸੋਧੋ]

ਬ੍ਰੈਜ਼ਨੇਵ ਦਾ ਜਨਮ 19 ਦਸੰਬਰ 1906 ਨੂੰ ਰੂਸੀ ਸਾਮਰਾਜ ਦੇ ਯੇਕਾਤੇਰੀਨੋ ਸਲਾਵ  ਗਵਰਨਰੇਟ ਵਿੱਚ ਕਾਮੇਨਸਕੋਏ (ਹੁਣ ਕਮੈਨਸੇਕ, ਯੂਕ੍ਰੇਨ) ਵਿਚ ਹੋਇਆ ਸੀ। ਉਸਦਾ ਪਿਤਾ ਮੈਟਲ ਵਰਕਰ ਈਲਿਆ ਯਾਕੋਵਲੇਵਿਜ ਬ੍ਰੈਜ਼ਨੇਵ ਅਤੇ ਉਸਦੀ ਮਾਤਾ ਨਤਾਲਿਆ ਦੇਨੀਸੋਵਨਾ ਮਾਜ਼ਾਲੋਵਾ ਸੀ। ਉਸ ਦੇ ਮਾਤਾ-ਪਿਤਾ ਕਾਮੇਨਸਕੋਏ ਜਾਣ ਤੋਂ ਪਹਿਲਾਂ ਬ੍ਰੈਜ਼ਨੇਵੋ (ਕੁਰਸਕੀ ਜ਼ਿਲ੍ਹਾ, ਕੁਰਸਕ ਓਬਲਾਸਟ, ਰੂਸ) ਵਿਚ ਰਹਿੰਦੇ ਸਨ। ਬ੍ਰੈਜ਼ਨੇਵ ਦੀ ਮੂਲ ਪਛਾਣ ਉਸਦੇ ਪਾਸਪੋਰਟ ਸਮੇਤ ਮੁੱਖ ਦਸਤਾਵੇਜ਼ਾਂ ਵਿੱਚ ਯੂਕਰੇਨੀਅਨ[3][4][5] ਅਤੇ ਕੁਝ ਹੋਰਨਾਂ ਵਿੱਚ ਰੂਸੀ ਸੀ। [6][7]

ਸੂਚਨਾ[ਸੋਧੋ]

ਹਵਾਲੇ[ਸੋਧੋ]