ਲਿਓ ਸ਼ਿਆਵਬੋ
ਲਿਓ ਸ਼ਿਆਵਬੋ (Chinese: 刘晓波, 28 ਦਸੰਬਰ 1955 – 13 ਜੁਲਾਈ 2017) ਇੱਕ ਚੀਨੀ ਸਾਹਿਤਕ ਆਲੋਚਕ, ਲੇਖਕ, ਕਵੀ, ਮਨੁੱਖੀ ਅਧਿਕਾਰ ਕਾਰਕੁਨ, ਆਜ਼ਾਦੀ ਘੁਲਾਟੀਆਅਤੇ ਨੋਬਲ ਅਮਨ ਪੁਰਸਕਾਰ ਜੇਤੂ ਸੀ ਜਿਹੜਾ ਸਿਆਸੀ ਸੁਧਾਰਾਂ ਦੀ ਮੰਗ ਕਰਦਾ ਸੀ ਅਤੇ ਕਮਿਊਨਿਸਟ ਇੱਕ-ਪਾਰਟੀ ਰਾਜ ਨੂੰ ਖਤਮ ਕਰਨ ਲਈ ਚੱਲੀਆਂ ਮੁਹਿੰਮਾਂ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ ਸੀ। ਉਸ ਨੂੰ ਕਈ ਵਾਰੀ "ਚੀਨ ਦਾ ਨੈਲਸਨ ਮੰਡੇਲਾ" ਕਹਿ ਕੇ ਵੀ ਸੱਦਿਆ ਜਾਂਦਾ ਹੈ। ਉਸ ਨੂੰ ਜਿਨਜ਼ੌ, ਲਯੋਨਿੰਗ ਵਿਚ ਇਕ ਸਿਆਸੀ ਕੈਦੀ ਵਜੋਂ ਕੈਦ ਕੀਤਾ ਗਿਆ ਸੀ। 26 ਜੂਨ 2017 ਨੂੰ, ਟਰਮੀਨਲ ਲੀਵਰ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਉਸ ਨੂੰ ਮੈਡੀਕਲ ਪੈਰੋਲ ਦਿੱਤਾ ਗਿਆ ਸੀ ਅਤੇ 13 ਜੁਲਾਈ 2017 ਨੂੰ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।
ਲਿਓ ਨੇ ਸਾਹਿਤਕ ਹਲਕਿਆਂ ਵਿੱਚ ਆਪਣੀ ਸਾਹਿਤਕ ਆਲੋਚਨਾ ਨਾਲ ਪ੍ਰਸਿੱਧੀ ਹਾਸਲ ਕੀਤੀ ਅਤੇ ਜਲਦ ਹੀ ਉਹ ਕਈ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਇੱਕ ਵਿਜਟਿੰਗ ਸਕਾਲਰ ਬਣ ਗਏ। 1989 ਦੇ ਤਿਆਨਮਿਨ ਸੰਘਰਸ਼ ਲਈ ਉਹ ਚੀਨ ਪਰਤ ਆਏ ਅਤੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਲਹਿਰ ਵਿੱਚ ਉਸਦੀ ਸ਼ਮੂਲੀਅਤ ਕਰਕੇ 1989 ਤੋਂ 1991 ਤੱਕ ਪਹਿਲੀ ਵਾਰ ਉਸਨੂੰ ਕੈਦ ਕੀਤਾ ਗਿਆ ਸੀ। ਫਿਰ 1995 ਤੋਂ 1996 ਤਕ ਅਤੇ 1996 ਤੋਂ 1999 ਤੱਕ ਉਹ ਤੀਜੀ ਵਾਰ ਕੈਦ ਕੀਤਾ ਗਿਆ ਸੀ। ਉਹ 2003 ਤੋਂ 2007 ਤਕ ਉਸਨੇ ਸੁਤੰਤਰ ਚੀਨੀ ਪੈਨ ਸੈਂਟਰ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। 1990 ਵਿਆਂ ਦੇ ਅੱਧ ਤੋਂ ਬਾਅਦ ਉਹ ਮਿਨਜ਼ੂ ਜ਼ੋਂਗੂਗੋ (ਡੈਮੋਕਰੈਟਿਕ ਚਾਈਨਾ) ਰਸਾਲੇ ਦਾ ਪ੍ਰਧਾਨ ਵੀ ਰਿਹਾ।8 ਦਸੰਬਰ 2008 ਨੂੰ, ਚਾਰਟਰ 08 ਮੈਨੀਫੈਸਟੋ ਨਾਲ ਆਪਣੀ ਭਾਗੀਦਾਰੀ ਦੇ ਕਾਰਨ ਲਿਓ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਨੂੰ ਰਸਮੀ ਤੌਰ ਤੇ 23 ਜੂਨ 2009 ਨੂੰ "ਰਾਜ ਸ਼ਕਤੀ ਦੀ ਉਲੰਘਣਾਂ ਨੂੰ ਭੜਕਾਉਣ" ਦੇ ਸ਼ੰਕੇ ਤੇ ਗ੍ਰਿਫਤਾਰ ਕੀਤਾ ਗਿਆ ਸੀ।23 ਦਸੰਬਰ 2009 ਨੂੰ ਉਸ ਤੇ ਇਨ੍ਹਾਂ ਦੋਸ਼ਾਂ ਤੇ ਹੀ ਮੁਕੱਦਮਾ ਚਲਾਇਆ ਗਿਆ, ਅਤੇ 25 ਦਸੰਬਰ 2009 ਨੂੰ ਗਿਆਰ੍ਹਾਂ ਸਾਲ ਦੀ ਕੈਦ ਅਤੇ ਦੋ ਸਾਲਾਂ ਲਈ ਰਾਜਨੀਤਿਕ ਅਧਿਕਾਰਾਂ ਦੀ ਕਟੌਤੀ ਦੀ ਸਜ਼ਾ ਸੁਣਾਈ ਗਈ।[ਹਵਾਲਾ ਲੋੜੀਂਦਾ]
ਆਪਣੀ ਚੌਥੀ ਵਾਰੀ ਜੇਲ ਦੀ ਸਜ਼ਾ ਦੇ ਦੌਰਾਨ, ਲਿਊ ਨੂੰ "ਚੀਨ ਵਿੱਚ ਬੁਨਿਆਦੀ ਮਨੁੱਖੀ ਹੱਕਾਂ ਲਈ ਉਸ ਦੇ ਲੰਬੇ ਅਤੇ ਅਹਿੰਸਕ ਸੰਘਰਸ਼" ਲਈ 2010 ਵਿੱਚ ਨੋਬਲ ਸ਼ਾਂਤੀ ਇਨਾਮ ਪ੍ਰਦਾਨ ਕੀਤਾ ਗਿਆ ਸੀ।[ਹਵਾਲਾ ਲੋੜੀਂਦਾ]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |