ਲੂਸੀਲੀਓ ਵਾਨੀਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਸੀਲੀਓ "ਜੂਲੀਓ ਸੇਜ਼ਾਰੇ" ਵਾਨੀਨੀ
ਏਤੋਰੇ ਫ਼ਰਾਰੀ ਦੁਆਰਾ ਬਣਾਇਆ ਲੂਸੀਲੀਓ ਵਾਨੀਨੀ ਦਾ ਗੋਲਾਕਾਰ ਚਿੱਤਰ
ਜਨਮ1585
ਮੌਤ9 ਫਰਵਰੀ 1619(1619-02-09) (ਉਮਰ 33)
ਰਾਸ਼ਟਰੀਅਤਾਇਤਾਲਵੀ
ਕਾਲ17ਵੀਂ ਸਦੀ ਫ਼ਲਸਫ਼ਾ
ਖੇਤਰਯੂਰਪ
ਸਕੂਲਤਰਕਵਾਦ, ਮਨੁੱਖਵਾਦ, ਅਜ਼ਾਦ ਖ਼ਿਆਲੀ
ਮੁੱਖ ਰੁਚੀਆਂ
ਪਰਾਭੌਤਿਕ ਵਿਗਿਆਨ, ਵਿਗਿਆਨ, ਧਰਮ
ਮੁੱਖ ਵਿਚਾਰ
ਬਾਂਦਰਾਂ ਤੋਂ ਮਨੁੱਖਾਂ ਦਾ ਵਿਕਾਸ; ਰੂਹ ਦੀ ਸਦੀਵਤਾ ਨੂੰ ਨਕਾਰਿਆ

ਲੂਸੀਲੀਓ ਵਾਨੀਨੀ (ਤੌਰੀਸਾਨੋ, 1585 – ਤੂਲੂਸ, 9 ਫ਼ਰਵਰੀ 1619), ਜਿਸਨੇ ਆਪਣੀ ਲਿਖਤਾਂ ਵਿੱਚ ਆਪਣੇ ਆਪ ਨੂੰ ਜੂਲੀਓ ਸੇਜ਼ਾਰੇ ਵਾਨੀਨੀ ਲਿਖਿਆ, ਇੱਕ ਇਤਾਲਵੀ ਦਾਰਸ਼ਨਿਕ, ਡਾਕਟਰ ਅਤੇ ਆਜ਼ਾਦ ਸੋਚ ਵਾਲਾ ਵਿਅਕਤੀ ਸੀ। ਇਹ ਬੌਧਿਕ ਖਿਆਲਾਂ ਦੀ ਆਜ਼ਾਦੀ ਦੀ ਤਰਜਮਾਨੀ ਕਰਨ ਵਾਲਾ ਪਹਿਲਾ ਵਿਅਕਤੀ ਸੀ। ਇਹ ਅਜਿਹੇ ਪਹਿਲੇ ਆਧੁਨਿਕ ਚਿੰਤਕਾਂ ਵਿੱਚੋਂ ਇੱਕ ਸੀ ਜੋ ਸਾਰੇ ਬ੍ਰਹਿਮੰਡ ਨੂੰ ਕੁਦਰਤੀ ਨਿਯਮਾਂ ਉੱਤੇ ਚਲਦੀ ਹੋਂਦ ਵਜੋਂ ਵੇਖਦੇ ਸਨ। ਇਹ ਪਹਿਲਾ ਪੜ੍ਹਿਆ ਲਿਖਿਆ ਵਿਅਕਤੀ ਸੀ ਜਿਸਨੇ ਮਨੁੱਖਾਂ ਦੇ ਬਾਂਦਰਾਂ ਤੋਂ ਵਿਕਾਸ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ।

ਵਾਨੀਨੀ ਦਾ ਜਨਮ ਤੌਰੀਸਾਨੋ ਵਿਖੇ ਹੋਇਆ ਅਤੇ ਇਹਨੇ ਨੇਪਲਜ਼ ਵਿਖੇ ਦਰਸ਼ਨ ਅਤੇ ਧਰਮ ਸ਼ਾਸਤਰ ਦਾ ਅਧਿਆਪਨ ਕੀਤਾ।

ਜੀਵਨ[ਸੋਧੋ]

ਵਾਨੀਨੀ ਦਾ ਜਨਮ ਸਥਾਨ, ਤੌਰੀਸਾਨੋ
ਉਸ ਦੀ ਮੌਤ ਦੇ ਸਥਾਨ 'ਤੇ Giulio Cesare Vanini ਦੀ ਪੂਜਾ.

ਲੂਸੀਲੀਓ ਵਾਨੀਨੀ ਦਾ ਜਨਮ 1585 ਵਿੱਚ ਤੌਰੀਸਾਨੋ, ਤੈਰਾ ਦ’ ਓਤਰਾਂਤੋ, ਇਟਲੀ ਵਿੱਚ ਹੋਇਆ। ਇਸ ਦਾ ਪਿਤਾ ਜਿਓਵਨ ਬਾਤੀਸਤਾ ਵਾਨੀਨੀ ਇੱਕ ਤਰੇਸਾਨਾ ਤੋਂ ਟਸਕਨੀ ਵਿੱਚ ਇੱਕ ਵਪਾਰੀ ਸੀ। ਇਸ ਦੀ ਮਾਂ ਲੋਪੇਜ਼ ਦੇ ਨੋਗੂਏਰਾ ਸਪੇਨ ਦੇ ਸ਼ਾਹੀ ਪਰਿਵਾਰ ਦੇ ਇੱਕ ਠੇਕੇਦਾਰ ਦੀ ਕੁੜੀ ਸੀ।

1599 ਵਿੱਚ ਇਸਨੇ ਨੇਪਲਜ਼ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨੀ ਸ਼ੁਰੂ ਕੀਤੀ।[1] ਇਥੋਂ ਇਸਨੇ 6 ਜੂਨ 1606 ਨੂੰ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।[1]

ਨਵੰਬਰ 1618 ਵਿੱਚ ਇਸਨੂੰ ਤੂਲੂਸ ਵਿੱਚ ਫੜ੍ਹ ਲਿਆ ਗਿਆ। ਤੂਲੂਸ ਸੰਸਦ ਦੁਆਰਾ ਇਸ ਉੱਤੇ ਧਰਮ ਦੀ ਬੇਅਦਬੀ ਦਾ ਅਤੇ ਨਾਸਤਿਕ ਹੋਣ ਦਾ ਆਰੋਪ ਲਗਾਇਆ ਗਿਆ। ਇਸ ਦੀ ਜੀਭ ਕੱਟਕੇ 9 ਫ਼ਰਵਰੀ 1619 ਇਸਨੂੰ ਮਾਰਨ ਤੋਂ ਬਾਅਦ ਇਸ ਦੇ ਸ਼ਰੀਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ।

ਹੋਰ ਪੜ੍ਹੋ[ਸੋਧੋ]

  • Francesco De Paola, Vanini e il primo '600 anglo-veneto, Cutrofiano, Lecce (1980).
  • Francesco De Paola, Giulio Cesare Vanini da Taurisano filosofo Europeo, Schena Editore, Fasano, Brindisi (1998).
  • Giovanni Papuli, Studi Vaniniani, Galatina, Congedo (2006).
  • Giovanni Papuli, Francesco Paolo Raimondi (ed.), Giulio Cesare Vanini - Opere, Galatina, Congedo (1990).
  • Francesco Paolo Raimondi, Giulio Cesare Vanini nell'Europa del Seicento, Roma-Pisa, Istituti Editoriali e Poligrafici Internazionali, Roma (2005).
  • Plumtre, Constance (1877). "V Vanini". General Sketch of the History of Pantheism. London: Spottiswoode & Co.
  • C. Teofilato, Giulio Cesare Vanini, in The Connecticut Magazine, articles in English and Italian, New Britain, Connecticut, May 1923, p. 13 (I, 7).

ਹਵਾਲੇ[ਸੋਧੋ]

  1. 1.0 1.1 Westfall, Richard S. "Vanini, Giulio Cesare". The Galileo Project. Rice University, USA. Retrieved 26 November 2014. (based on works by Emile Namer and Andrzej Nowicki)