ਲੇਖ ਰਾਜ ਬੱਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੇਖ ਰਾਜ ਬੱਤਰਾ
ਜਨਮ
ਲੇਖ ਰਾਜ ਬੱਤਰਾ

(1929-11-26)26 ਨਵੰਬਰ 1929
ਮੌਤ20 ਮਈ 1999(1999-05-20) (ਉਮਰ 69)
ਵਾਸ਼ਿੰਗਟਨ ਡੀ.ਸੀ., ਸੰਯੁਕਤ ਰਾਜ
ਅਲਮਾ ਮਾਤਰ
ਜੀਵਨ ਸਾਥੀਸੁਜ਼ੈਨ ਬੱਤਰਾ
ਵਿਗਿਆਨਕ ਕਰੀਅਰ
ਖੇਤਰਮਾਈਕੋਲੋਜੀ
ਅਦਾਰੇ
ਥੀਸਿਸ (1958)

ਲੇਖ ਰਾਜ ਬੱਤਰਾ (26 ਨਵੰਬਰ 1929 – 20 ਮਈ 1999) ਇੱਕ ਪ੍ਰਸਿੱਧ ਮਾਈਕੋਲੋਜਿਸਟ (ਖੁੰਭ ਵਿਗਿਆਨੀ) ਅਤੇ ਭਾਸ਼ਾ ਵਿਗਿਆਨੀ ਸੀ। ਉਸਨੇ ਅੰਬਰੋਸੀਆ ਬੀਟਲ ਅਤੇ ਫੰਜਾਈ, ਹੇਮਿਆਸਕੋਮਾਈਸੀਟਸ ਅਤੇ ਡਿਸਕੋਮਾਈਸੀਟਸ ਅਤੇ ਫੰਗਲ ਬਿਮਾਰੀਆਂ ਦੇ ਬਾਇਓ-ਸਿਸਟਮੈਟਿਕਸ 'ਤੇ ਕੇਂਦ੍ਰਤ ਕਰਦੇ ਹੋਏ ਉੱਲੀ ਅਤੇ ਬੀਟਲ ਦੇ ਸਹਿਜੀਵੀ ਸਬੰਧਾਂ ਦਾ ਅਧਿਐਨ ਕੀਤਾ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਬੱਤਰਾ ਦਾ ਜਨਮ ਬ੍ਰਿਟਿਸ਼ ਭਾਰਤ ਦੇ ਪੱਛਮੀ ਪੰਜਾਬ ਵਿੱਚ ਥਾਰ ਮਾਰੂਥਲ ਦੇ ਨੇੜੇ ਇੱਕ ਪਿੰਡ ਨਵਾਂ ਜੰਡਾਂਵਾਲਾ ਵਿੱਚ ਹੋਇਆ ਸੀ। ਉਸਦੀਆਂ ਦੋ ਭੈਣਾਂ ਅਤੇ ਦੋ ਭਰਾ ਸਨ। ਬੱਤਰਾ ਸਕੂਲੀ ਸਿੱਖਿਆ ਪ੍ਰਾਪਤ ਕਰਨ ਵਾਲ਼ਾ ਆਪਣੇ ਪਰਿਵਾਰ ਵਿੱਚ ਪਹਿਲਾ ਸੀ, ਅਤੇ ਉਸਨੇ ਲਾਹੌਰ, ਪਾਕਿਸਤਾਨ ਵਿੱਚ ਹਾਈ ਸਕੂਲ ਦੀ ਪੜ੍ਹਾਈ ਕੀਤੀ। ਹਾਲਾਂਕਿ, 1947 ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ ਤੋਂ ਬਾਅਦ ਨਸਲੀ ਹਿੰਸਾ ਵਿੱਚ, ਉਸਦੀ ਮਾਂ ਸਮੇਤ ਨਾਨਕੇ ਪੱਖ ਦੇ ਸਾਰੇ ਰਿਸ਼ਤੇਦਾਰ ਮਾਰੇ ਸਨ, ਅਤੇ ਉਸਦਾ ਗ਼ਰੀਬ ਪਰਿਵਾਰ ਪੰਜਾਬ, ਭਾਰਤ ਵਿੱਚ ਚਲਾ ਗਿਆ। ਉੱਥੇ, ਉਸਨੇ ਮਾਈਕੌਲੋਜੀ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਕਿਉਂਕਿ ਉਹ ਆਪਣੇ ਪਰਿਵਾਰ ਲਈ ਭੋਜਨ ਦਾ ਇੰਤਜ਼ਾਮ ਕਰਨ ਲਈ ਖਾਣ ਵਾਲ਼ੀਆਂ ਖੁੰਭਾਂ ਚੁਗਣ ਲਈ ਪਹਾੜਾਂ ਵਿੱਚ ਜਾਇਆ ਕਰਦਾ ਸੀ। ਭਾਰਤ ਆਉਣ ਤੋਂ ਬਾਅਦ, ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੌਟਨੀ ਵਿੱਚ ਆਨਰਜ਼ ਦੇ ਨਾਲ ਆਪਣੀ ਬੀਏ ਅਤੇ ਐਮਏ ਦੀਆਂ ਡਿਗਰੀਆਂ ਹਾਸਲ ਕੀਤੀਆਂ। 1956 ਵਿੱਚ, ਉਹ ਮਾਈਕੋਲੋਜਿਸਟ ਰਿਚਰਡ ਪੀ. ਕੋਰਫ ਦੇ ਅਧੀਨ ਕਾਰਨੇਲ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਅਮਰੀਕਾ ਚਲਾ ਗਿਆ ਅਤੇ 1958 ਵਿੱਚ ਬੋਟਨੀ ਵਿੱਚ ਆਪਣੀ ਡਾਕਟਰੇਟ ਕੀਤੀ।

ਕੈਰੀਅਰ[ਸੋਧੋ]

ਅਮਰੀਕਾ ਜਾਣ ਤੋਂ ਪਹਿਲਾਂ ਬੱਤਰਾ ਦਿੱਲੀ ਦੇ ਦੇਸ਼ਬੰਧੂ ਕਾਲਜ ਵਿੱਚ ਇੱਕ ਸਾਲ ਲੈਕਚਰਾਰ ਰਿਹਾ। ਉਸਨੇ ਭਾਰਤੀ ਫੌਜ ਵਿੱਚ ਵੀ ਰਿਹਾ। ਕਾਰਨੇਲ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਪੂਰੀ ਕਰਨ ਤੋਂ ਬਾਅਦ, ਉਸਨੇ ਫਿਲਡੇਲਫੀਆ ਦੇ ਨੇੜੇ ਸਵਾਰਥਮੋਰ ਕਾਲਜ ਵਿੱਚ ਬਨਸਪਤੀ ਵਿਗਿਆਨ ਪੜ੍ਹਾਉਣਾ ਸ਼ੁਰੂ ਕੀਤਾ ਜਿੱਥੇ ਉਹ ਆਪਣੀ ਹੋਣ ਵਾਲੀ ਪਤਨੀ ਸੁਜ਼ੈਨ ਡਬਲਯੂ. ਟੂਬੀ ਨੂੰ ਮਿਲਿਆ। ਉਸਨੇ 1960 ਦੇ ਦਹਾਕੇ ਵਿੱਚ ਭਾਰਤ ਸਰਕਾਰ ਲਈ ਥੋੜ੍ਹੀ ਦੇਰ ਕੰਮ ਕੀਤਾ। ਉਹ ਸੰਯੁਕਤ ਰਾਜ ਵਾਪਸ ਪਰਤਿਆ ਅਤੇ ਯੂਨੀਵਰਸਿਟੀ ਆਫ਼ ਕੰਸਾਸ ਵਿੱਚ ਇੱਕ ਖੋਜ ਸਹਿਯੋਗੀ ਹੋ ਗਿਆ ਜਦੋਂ ਉਸਦੀ ਪਤਨੀ ਉੱਥੇ ਕੀਟ ਵਿਗਿਆਨ ਵਿੱਚ ਆਪਣੀ ਡਾਕਟਰੇਟ ਕਰ ਰਹੀ ਸੀ। ਬਤਰਾ ਬਾਅਦ ਵਿੱਚ ਇੱਕ ਸਹਾਇਕ ਅਤੇ ਐਸੋਸੀਏਟ ਪ੍ਰੋਫੈਸਰ ਬਣ ਗਿਆ, ਅੰਬਰੋਸੀਆ ਫੰਜਾਈ ਅਤੇ ਬੀਟਲਸ ਦੇ ਸਹਿਜੀਵੀ ਸੰਬੰਧਾਂ 'ਤੇ ਕੰਮ ਕਰ ਰਿਹਾ ਸੀ। 1963 ਵਿੱਚ ਉਹ ਅਮਰੀਕੀ ਨਾਗਰਿਕ ਬਣ ਗਿਆ। 1967 ਵਿੱਚ ਉਸਦੀ ਪਤਨੀ ਦੇ ਗ੍ਰੈਜੂਏਟ ਹੋਣ ਤੋਂ ਬਾਅਦ, ਉਹ ਬੈਲਟਸਵਿਲੇ, ਮੈਰੀਲੈਂਡ ਚਲਾ ਗਿਆ ਜਿੱਥੇ ਉਹ ਫੈਡਰਲ ਸਰਕਾਰ ਦੇ ਬੇਲਟਸਵਿਲੇ ਐਗਰੀਕਲਚਰਲ ਰਿਸਰਚ ਸੈਂਟਰ ਵਿੱਚ ਸ਼ਾਮਲ ਹੋ ਗਿਆ ਅਤੇ ਇੱਕ ਸੀਨੀਅਰ ਵਿਗਿਆਨੀ ਅਤੇ ਖੋਜ ਆਗੂ ਬਣ ਗਿਆ। 1986 ਵਿੱਚ, ਉਸਨੇ ਬੇਲਟਸਵਿਲੇ ਦੇ ਨਿਰਦੇਸ਼ਕ ਦੇ ਵਿਗਿਆਨ ਸਲਾਹਕਾਰ ਦਾ ਕੰਮ ਕੀਤਾ। ਉਹ 1994 ਵਿੱਚ ਸੇਵਾਮੁਕਤ ਹੋਇਆ ਅਤੇ ਉਸਨੇ ਇੱਕ ਯੂਨੈਸਕੋ ਪ੍ਰੋਜੈਕਟ, ਲਾਈਫ ਸਪੋਰਟ ਸਿਸਟਮ ਦੇ ਅੰਤਰਰਾਸ਼ਟਰੀ ਵਿਸ਼ਵਕੋਸ਼ ਦੇ ਕੋਆਰਡੀਨੇਟਰ ਵਜੋਂ ਕੰਮ ਕੀਤਾ, ਜਿਸਦਾ ਉਦੇਸ਼ ਵਿਕਾਸਸ਼ੀਲ ਦੇਸ਼ਾਂ ਲਈ ਭੋਜਨ ਅਤੇ ਖੇਤੀਬਾੜੀ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ।

ਹਵਾਲੇ[ਸੋਧੋ]