ਲੋਕ ਗਾਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

thumb|ਪੰਜਾਬੀ ਲੋਕ ਗਾਥਾਵਾਂ ਦਾ ਨਾਇਕ ਦੁੱਲਾ ਭੱਟੀਮਹਾਨ ਕੋਸ਼ ਵਿੱਚ ਗਾਥਾ ਸ਼ਬਦ ਦਾ ਅਰਥ ਕ੍ਰਮਵਾਰ ਕਹਾਣੀ, ਵੰਸ਼ ਵਰਣਿਤ ਇਤਿਹਾਸਕ ਪ੍ਰਸੰਗ, ਇਕ ਛੰਦ ਦਾ ਨਾਂ, ਇਸ ਪ੍ਰਾਚੀਨ ਭਾਸ਼ਾ ਜਿਸ ਵਿਚ ਹੋਰਨਾਂ ਬੋਲੀਆਂ ਦੇ ਸ਼ਬਦ ਹੋਣਾ ਲਿਆ ਹਾ। ਪਰ ਲੋਕ ਗਾਥਾ ਅੰਗਰੇਜ਼ੀ ਸ਼ਬਦ ਫੋਕ ਬੈਲਡ ਦਾ ਸਮਾਨਾਰਥਕ ਹੈ। ਇਹ ਗੀਤਾਂ ਵਿਚ ਹੁੰਦੀ ਹੈ। ਪੰਜਾਬੀ ਸਾਹਿਤ ਕੋਸ਼ ਅਨੁਸਾਰ ਗਾਥਾ ਉਹ ਲੋਕ ਕਥਾ ਹੁੰਦੀ ਹੈ ਜਿਸ ਵਿਚ ਕਿਸੇ ਪ੍ਰਸਿੱਧ ਘਟਨਾ ਜਾਂ ਪਾਤਰ ਦਾ ਵਰਣਨ ਹੋਵੇ ਅਰਥਾਤ ਜਿਵੇਂ ਗੀਤਾਂ ਵਿੱਚ ਗਾਈ ਜਾਣ ਵਾਲੀ ਇਕ ਕਹਾਣੀ ਹੈ। ਇਨਸਾਈਕਲੋਪੀਡੀਆ ਬ੍ਰਿਟਾਨਿਕਾ ਵਿਚ ਇਸ ਦੇ ਲੇਖਕ ਦਾ ਅਗਿਆਤ ਹੋਣਾ, ਕਥਾਨਕ ਦਾ ਜ਼ਬਾਨੀ ਪਰੰਪਰਾ ਵਿਚ ਚਲਦੇ ਹੋਣਾ ਅਤੇ ਅਭਿਵਿਅਕਤੀ ਦਾ ਕਲਾਤਨਕ ਜਾਂ ਬਨਾਵਟੀ ਸੂਖਮਤਾਵਾਂ ਦਾ ਨਾ ਹੋਣਾ ਆਦਿ ਹੋਰ ਵਿਸ਼ੇਸ਼ਤਾਈਆਂ ਹਨ। ਸਤੇਂਦ੍ਰ ਨੇ ਕਿਹਾ ਹੈ ਕਿ ਅਜਿਹੀਆਂ ਸਾਰੀਆਂ ਗਾਥਾਵਾਂ, ਜਿਹੜੀਆਂ ਯਥਾਰਥ ਇਤਿਹਾਸਕ ਬਿੰਦੂ ਤੇ ਉਸਾਰੀਆਂ ਗਈਆਂ ਹੋਣ, ਉਹ ਲੋਕ ਗਾਥਾ ਕਹਾਉਂਦੀਆਂ ਹਨ। ਮੌਰੇ ਦੇ ਵਿਚਾਰ ਅਨੁਸਾਰ ਇਹ ਛੋਟੇ ਪਦਾਂ ਵਿਚ ਰਚੀ ਪ੍ਰੇਣਾਦਾਇਕ ਕਵਿਤਾ ਹੈ, ਜਿਸ ਵਿਚ ਕੋਈ ਲੋਕ ਪ੍ਰਿਯਾ ਕਥਾ ਵਿਸਥਾਰ ਸਹਿਤ ਕਹੀ ਗਈ ਹੋਵੇ।[1]

ਲੋਕ ਗਾਥਾ ਦੀਆਂ ਵਿਲੱਖਣਤਾਵਾਂ[ਸੋਧੋ]

 • ਅਗਿਆਤ ਲੇਖਕ
 • ਸੰਗੀਤ
 • ਮੂਲ ਪਾਠ ਦੀ ਘਾਟ
 • ਸਥਾਨਿਕ ਰੰਗਣ
 • ਟੇਕ ਪਦਾਂ ਦਾ ਦੁਹਰਾਉ
 • ਅਲੰਕਾਰਕ ਸ਼ੈਲੀ ਦੀ ਅਣਹੋਂਦ
 • ਲੋਕ ਪ੍ਰਵਾਨਗੀ

ਲੋਕ ਗਾਥਾਵਾਂ ਦਾ ਵਰਗੀਕਰਣ[ਸੋਧੋ]

ਪੰਜਾਬੀ ਲੋਕ ਸਾਹਿਤ ਵਿਚ ਪ੍ਰਚਲਿਤ ਲੋਕ-ਗਾਥਾਵਾਂ ਨੂੰ ਅਸੀਂ ਹੇਠ ਲਿਖੀਆਂ ਮੁੱਖ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ।

 • ਪ੍ਰੀਤ ਗਾਥਾ
 • ਬੀਰ ਗਾਥਾ
 • ਇਤਿਹਾਸਕ ਗਾਥਾ
 • ਮਿਥਿਹਾਸਕ ਗਾਥਾ[1]

ਪ੍ਰੀਤ ਗਾਥਾ

ਪੰਜਾਬੀ ਲੋਕ-ਗਾਥਾਵਾਂ ਦਾ ਸਭ ਤੋਂ ਹਰਮਨ ਪਿਆਰਾ ਰੂਪ ਪ੍ਰੀਤ ਗਾਥਾ ਹੈ। ਇਨ੍ਹਾਂ ਵਿਚ ਕਿਸੇ ਪ੍ਰੀਤ ਜੋੜੇ ਦੀ ਪ੍ਰੀਤ ਦਾ ਵਰਣਨ ਕੀਤਾ ਹੁੰਦਾ ਹੈ ਜਿਵੇਂ ਹੀਰ ਰਾਂਝਾ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾਂ ਅਤੇ ਸੱਸੀ ਪੁੰਨੂੰ ਦੀਆਂ ਲੋਕ ਗਾਥਾਵਾਂ ਵਿਚ। ਸੱਸੀ ਪੁੰਨੂੰ ਦੀ ਲੋਕ ਗਾਥਾ ਬਹੁਤ ਪ੍ਰਸਿੱਧ ਹੈ।

ਬੀਰ ਗਾਥਾ

ਇਸ ਵੰਨਗੀ ਦੀ ਗਾਥਾ ਵਿੱਚ ਕਿਸੇ ਯੋਧੇ ਸੂਰਬੀਰ ਦੀ ਮਹਿਮਾ ਗਾਈ ਗਈ ਹੁੰਦੀ ਹੈ। ਇਨ੍ਹਾਂ ਗਾਥਾਵਾਂ ਦੇ ਨਾਇਕ ਪਹਿਲਾਂ ਹੀ ਲੋਕ ਮਨਾਂ ਵਿਚ ਵਸੇ ਹੁੰਦੇ ਹਨ ਅਤੇ ਇਹ ਗੀਤਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਪੰਜਾਬੀ ਵਿਚ ਇਸ ਤਰ੍ਹਾਂ ਦੀਆਂ ਬੀਰ ਗਾਥਾਵਾਂ ਦੇ ਨਾਇਕ ਜੱਗਾ ਡਾਕੂ, ਜੱਟ ਜੀਉਣਾ ਮੋੜ, ਦੁੱਲਾ ਭੱਟੀ ਅਾਦਿ ਹਨ।

ਇਤਿਹਾਸਕ ਗਾਥਾ

ਇਨ੍ਹਾਂ ਲੋਕ ਗਾਥਾਵਾਂ ਵਿਚ ਕਿਸੇ ਇਤਿਹਾਸਕ ਵਿਅਕਤੀ ਦੀ ਬੀਰਤਾ ਜਾਂ ਉਸ ਦੀ ਕੁਰਬਾਨੀ ਦਾ ਜਾਂ ਕਿਸੇ ਸਾਕੇ ਦਾ ਵਰਣਨ ਕੀਤਾ ਹੁੰਦਾ ਹੈ। ਉਸ ਦੀ ਬਹਾਦਰੀ ਦੀ ਧਾਂਕ ਲੇਕ ਮਨਾਂ ਉਪਰ ਬੈਠ ਜਾਂਦੀ ਹੈ। ਇਸ ਵਿਚ ਕਿਸੇ ਅਜਿਹੇ ਘਲੂਘਾਰੇ ਦਾ ਵੀ ਵਰਣਨ ਹੁੰਦਾ ਹੈ। ਜਿਸ ਵਿਚ ਲੋਕਾਂ ਉਪਰ ਅਸਹਿ ਜ਼ੁਲਮ ਕੀਤੇ ਹੁੰਦੇ ਹਨ। ਪੰਜਾਬੀ ਵਿਚ ਅਜਿਹੀਆਂ ਲੋਕ ਗਾਥਾਵਾਂ ਹਨ, ਜਿਵੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ, ਚਮਕੌਰ ਸਾਹਿਬ ਦਾ ਸਾਕਾ, ਗੁਰੂ ਦੇ ਬਾਗ਼ ਦਾ ਮੋਰਚਾ, ਭਾਈ ਬਿਧੀ ਚੰਦ ਦੀ ਬਹਾਦਰੀ, ਮੱਸਾ ਰੰਗੜ ਦਾ ਪ੍ਰਸੰਗ ਅਾਦਿ।

ਮਿਥਿਹਾਸਕ ਗਾਥਾਵਾਂ

ਇਨ੍ਹਾਂ ਗਾਥਾਵਾਂ ਵਿਚ ਕਿਸੇ ਮਿੱਥ ਦੁਆਲੇ ਗੀਤ ਘੁੰਮਦਾ ਹਾ। ਪੰਜਾਬੀ ਵਿਚ ਗੁੱਗਾ ਪੀਰ ਦੀ ਗਾਥਾ ਇਕ ਮਿਥਿਹਾਸਕ ਗਾਥਾ ਹੈ।

ਪੰਜਾਬੀ ਲੋਕ ਗਾਥਾਵਾਂ ਦੀ ਸਾਰਥਿਕਤਾ[ਸੋਧੋ]

ਪੰਜਾਬੀ ਲੋਕ ਸਾਹਿਤ ਵਿਚ ਲੋਕ ਗਾਥਾ ਬਹੁਤ ਹੀ ਲੋਕ-ਪ੍ਰਿਯਾ ਕਾਵਿ ਰੂਪ ਹੈ। ਵਿਸ਼ਿਸ਼ਟ ਸਾਹਿਤ ਦੇ ਕਵੀ ਵੀ ਇਨ੍ਹਾਂ ਗਾਥਾਵਾਂ ਤੋਂ ਪ੍ਰਭਾਵਿਤ ਹੋਏ ਹਨ। ਪੰਜਾਬੀ ਦਾ ਵਾਰ ਸਾਹਿਤ ਅਤੇ ਕਿੱਸਾ ਕਾਵਿ ਨੇ ਗਾਥਾਵਾਂ ਦਾ ਵਧੇਰੇ ਪ੍ਰਭਾਵ ਕਬੂਲ ਕੀਤਾ ਹੈ। ਭਾਈ ਗੁਰਦਾਸ, ਦਮੋਦਰ, ਪੀਲੂ, ਵਾਰਿਸ, ਮੁਕਬਲ, ਆਦਿ ਕਵੀ ਇਨ੍ਹਾਂ ਤੋਂ ਪ੍ਰਭਾਵਿਤ ਹੋਏ ਹਨ।

ਹਵਾਲੇ[ਸੋਧੋ]

 1. 1.0 1.1 ਪੰਜਾਬੀ ਲੋਕਧਾਰਾ ਅਤੇ ਸਭਿਆਚਾਰ, ਪ੍ਰੋ. ਬਲਵੀਰ ਸਿੰਘ ਪੂਨੀ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ, 2014