ਫਾਟਕ:ਇਲੈਕਟ੍ਰੋਸਟੈਟਿਕਸ/ਦੋ ਕਿਸਮਾਂ ਦੇ ਚਾਰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
Main Page
ਮੁੱਖ ਸਫ਼ਾ

ਮੈਂਬਰ
Members
ਮੈਂਬਰ

ਵਿਸ਼ੇ
Subjects
ਵਿਸ਼ੇ

ਨੋਟਿਸਬੋਰਡ
Noticeboard
ਨੋਟਿਸਬੋਰਡ

ਚਰਚਾ
Discussion
ਚਰਚਾ

  ਇਲੈਕਟ੍ਰੋਸਟੈਟਿਕਸ  
  ਇਲੈਕਟ੍ਰਿਕ ਚਾਰਜ  
          Menu         Page 3 of 18


ਦੋ ਕਿਸਮਾਂ ਦੇ ਚਾਰਜ

ਕੁੱਝ ਸਾਵਧਾਨੀ ਪੂਰਵਕ ਕੀਤੇ ਗਏ ਕਈ ਸਾਲਾਂ ਦੇ ਯਤਨਾਂ ਸਦਕਾ ਪ੍ਰਾਪਤ ਕੁੱਝ ਸਰਲ ਤੱਥਾਂ ਤੇ ਗੌਰ ਕਰਦੇ ਹਾਂ;

  • ਜੇਕਰ ਕਿਸੇ ਗਲਾਸ ਰੌਡ ਨੂੰ ਕਿਸੇ ਰੇਸ਼ਮ (ਸਿਲਕ) ਦੇ ਟੁਕੜੇ ਨਾਲ ਰਗੜਿਆ ਜਾਵੇ ਤੇ ਫੇਰ ਕਿਸੇ ਅਜਿਹੀ ਹੀ (ਜੋ ਕਿਸੇ ਹੋਰ ਸਿਲਕ ਦੇ ਟੁਕੜੇ ਨਾਲ ਰਗੜੀ ਹੋਈ ਹੋਵੇ) ਹੋਰ ਗਲਾਸ ਰੌਡ ਦੇ ਨੇੜੇ ਲਿਆਂਦਾ ਜਾਵੇ ਤਾਂ ਦੋਵੇਂ ਗਲਾਸ ਰੌਡਾਂ ਇੱਕ ਦੂਜੀ ਨੂੰ ਪਰਾਂ ਧੱਕਣਗੀਆਂ, ਅਤੇ ਸਿਲਕ ਦੇ ਟੁਕੜੇ ਵੀ ਆਪਸ ਵਿੱਚ ਇੱਕ ਦੂਜੇ ਨੂੰ ਪਰਾਂ ਧੱਕਣਗੇ । ਪਰ ਗਲਾਸ ਰੌਡ ਅਤੇ ਸਿਲਕ ਦੇ ਟੁਕੜੇ ਇੱਕ ਦੂਜੇ ਨੂੰ ਖਿੱਚਦੇ ਹਨ।
  • ਐਬੌਨਾਈਟ/ਐਂਬਰ ਦੀ ਰੌਡ ਜਦੋਂ ਕਿਸੇ ਬਿੱਲੀ ਦੀ ਖੱਲ ਨਾਲ ਰਗੜੀ ਜਾਂਦੀ ਹੈ ਤਾਂ ਵੀ ਉੱਪਰ ਦੱਸੇ ਵਾਂਗ ਹੁੰਦਾ ਹੈ।
  • ਐਬੌਨਾਈਟ ਦੀ ਰੌਡ ਅਤੇ ਗਲਾਸ ਰੌਡ ਇੱਕ ਦੂਜੇ ਨੂੰ ਖਿੱਚਦੇ ਹਨ ਅਤੇ ਗਲਾਸ ਰੌਡ ਤੇ ਬਿੱਲੀ ਦੀ ਖੱਲ ਇੱਕ ਦੂਜੇ ਨੂੰ ਪਰਾਂ ਧੱਕਦੇ ਹਨ। ਇਸੇ ਤਰਾਂ ਐਬੋਨਾਈਟ ਦੀ ਰੌਡ ਅਤੇ ਸਿਲਕ ਇੱਕ ਦੂਜੇ ਨੂੰ ਪਰਾਂ ਧੱਕਦੇ ਹਨ।
  • ਜੇਕਰ ਦੋ ਪਿੱਚ ਬਾਲਾਂ ਨੂੰ ਕਿਸੇ ਗਲਾਸ ਰੌਡ ਜਾਂ ਐਬੋਨਾਈਟ ਰੌਡ ਨਾਲ ਛੂਹ ਕੇ ਕੋਲ ਲਿਆਂਦਾ ਜਾਵੇ ਤਾਂ ਦੋਵੇਂ ਪਿੱਚ ਬਾਲਾਂ ਇੱਕ ਦੂਜੀ ਨੂੰ ਪਰਾਂ ਧੱਕਦੀਆਂ ਹਨ। ਪਰ ਜੇਕਰ ਇੱਕ ਪਿੱਚ ਬਾਲ ਨੂੰ ਗਲਾਸ ਰੌਡ ਨਾਲ ਛੂਹਿਆ ਜਾਂਦਾ ਹੈ ਤੇ ਦੂਜੀ ਨੂੰ ਐਬੋਨਾਈਟ ਦੀ ਰੌਡ ਨਾਲ ਤਾਂ ਦੋਵੇਂ ਪਿੱਚ ਬਾਲਾਂ ਇੱਕ ਦੂਜੀ ਨੂੰ ਖਿੱਚਣ ਵਾਲ਼ਾ ਚਾਰਜ ਰੱਖਦੀਆਂ ਹਨ।

ਇਹਨਾਂ ਨਿਰੀਖਣਾਂ ਤੋਂ ਇਹ ਸਿੱਟੇ ਨਿਕਲਦੇ ਹਨ;

  • ਰਗੜਨ ਨਾਲ ਚੀਜ਼ਾਂ ਇਲੈਕਟ੍ਰਿਕ ਚਾਰਜ ਪ੍ਰਾਪਤ ਕਰ ਲੈਂਦੀਆਂ ਹਨ।
  • ਗਲਾਸ ਰੌਡ ਦੁਆਰਾ ਅਪਣਾਇਆ ਗਿਆ ਚਾਰਜ ਐਬੋਨਾਈਟ ਰੌਡ ਵਾਲੇ ਚਾਰਜ ਨਾਲੋਂ ਵੱਖਰਾ ਹੁੰਦਾ ਹੈ। ਇਸੇ ਤਰਾਂ ਸਿਲਕ ਦੇ ਟੁਕੜੇ ਦੁਆਰਾ ਪ੍ਰਾਪਤ ਚਾਰਜ ਬਿੱਲੀ ਦੀ ਖੱਲ ਵਾਲੇ ਚਾਰਜ ਨਾਲੋਂ ਵੱਖਰਾ ਹੁੰਦਾ ਹੈ। ਪਰ ਗਲਾਸ ਰੌਡ ਅਤੇ ਬਿੱਲੀ ਦੀ ਖੱਲ ਵਾਲਾ ਚਾਰਜ ਇੱਕੋ ਤਰਾਂ ਦਾ ਹੁੰਦਾ ਹੈ ਅਤੇ ਸਿਲਕ ਤੇ ਐਬੋਨਾਈਟ ਵਾਲਾ ਚਾਰਜ ਇੱਕੋ ਤਰਾਂ ਦਾ ਰਹਿੰਦਾ ਹੈ।
  • ਪਿੱਚ ਬਾਲਾਂ ਕਿਸੇ ਚਾਰਜ ਹੋਈ ਚੀਜ਼ ਨੂੰ ਛੂਹਣ ਤੇ ਉਹਦੇ ਵਰਗਾ ਚਾਰਜ ਪ੍ਰਾਪਤ ਕਰ ਲੈਂਦੀਆਂ ਹਨ।
  • ਇੱਕੋ ਜਿਹੇ ਚਾਰਜ ਇੱਕ ਦੂਜੇ ਨੂੰ ਪਰਾਂ ਧੱਕਦੇ ਹਨ ਅਤੇ ਉਲਟ ਕਿਸਮ ਦੇ ਚਾਰਜ ਇੱਕ ਦੂਜੇ ਨੂੰ ਖਿੱਚਦੇ ਹਨ।

ਬੈਂਜਾਮਿਨ ਫ੍ਰੈਂਕਲਿਨ ਨੇ ਦੋ ਕਿਸਮਾਂ ਦੇ ਚਾਰਜਾਂ ਨੂੰ ਪੌਜ਼ਟਿਵ ਅਤੇ ਨੈਗਟਿਵ ਚਾਰਜ ਕਿਹਾ । ਗਲਾਸ ਰੌਡ ਅਤੇ ਬਿੱਲੀ ਦੀ ਖੱਲ + (ਪੌਜ਼ਟਿਵ) ਚਾਰਜ ਅਪਣਾਉਂਦੇ ਹਨ ਅਤੇ ਐਬੋਨਾਈਟ ਦੀ ਰੌਡ ਅਤੇ ਸਿਲਕ ਦਾ ਟੁਕੜਾ – (ਨੈਗਟਿਵ) ਚਾਰਜ ਸਵੀਕਾਰ ਕਰਦੇ ਹਨ। ਦੋਵੇਂ ਕਿਸਮਾਂ ਦੇ ਚਾਰਜਾਂ ਨੂੰ ਨਿਖੇੜਨ ਵਾਲੇ ਇਸ ਗੁਣ ਨੂੰ ਚਾਰਜਾਂ ਦੀ ਪੋਲਰਟੀ ਕਹਿੰਦੇ ਹਨ।

ਧਿਆਨ ਦੇਓ ਕਿ ਰਗੜਨ ਨਾਲ ਚਾਰਜ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਨਹੀਂ ਜਾਂਦਾ । ਚਾਰਜ ਸਿਰਫ ਰਗੜੇ ਵਾਲੇ ਸਥਾਨ ਉੱਤੇ ਹੀ ਸਟੈਟਿਕ (ਟਿਕਿਆ) ਹੁੰਦਾ ਹੈ।

  • ਸਵਾਲ; ਇੱਕ ਇਰੌਕਸ ਕੌਪਿੱਗ ਮਸ਼ੀਨ ਵਿੱਚ ਇਲੈਕਟ੍ਰੋਸਟੈਟਿਕਸ ਕੀ ਰੋਲ ਅਦਾ ਕਰਦਾ ਹੈ?
    • ਟੋਨਰ ਨਾਮਕ ਕਾਲੇ ਰੰਗ ਦੇ ਪਾਊਡਰ ਦੇ ਕਣ ਇਲੈਕਟ੍ਰੋਸਟੈਟਿਕ ਫੋਰਸ ਕਾਰਣ ਮਸ਼ੀਨ ਦੀ ਇੱਕ ਛੋਟੀ ਕੈਰੀਅਰ ਬੀਡ ਨਾਲ ਚਿਪਕੇ ਰਹਿੰਦੇ ਹਨ। ਨੈਗਟਿਵ ਚਾਰਜ ਵਾਲੇ ਟੋਨਰ ਕਣ ਕੈਰੀਅਰ ਬੀਡ ਤੋਂ ਇੱਕ ਘੁੰਮਣ ਵਾਲੇ ਡਰੱਮ ਵੱਲ ਖਿੱਚੇ ਜਾਂਦੇ ਹਨ, ਜਿੱਥੇ ਕੌਪੀ ਕੀਤੇ ਜਾਣ ਵਾਲੇ ਡਾਕੂਮੇਂਟ ਦੀ ਪੌਜ਼ਟਿਵ ਚਾਰਜ ਵਾਲੀ ਇਮੇਜ ਬਣੀ ਹੁੰਦੀ ਹੈ। ਫੇਰ ਇੱਕ ਕਾਗਜ਼ ਦੀ ਚਾਰਜ ਹੋਈ ਸ਼ੀਟ ਟੋਨਰ ਕਣਾਂ ਨੂੰ ਡਰੱਮ ਤੋਂ ਖਿੱਚ ਲੇਂਦੀ ਹੈ। ਫੇਰ ਉਹ ਗਰਮ ਹੋਣ ਨਾਲ ਫੋਟੋ ਕੌਪੀ ਬਣਾਉਣ ਵਾਸਤੇ ਸ਼ੀਟ ਵਿੱਚ ਖੁਭ ਜਾਂਦੇ ਹਨ।
  • ਸਵਾਲ; ਕਿਸੇ ਹਨੇਰੇ ਕਮਰੇ ਵਿੱਚ ਇੱਕ ਵਿੰਟਰ ਗ੍ਰੀਨ ਲਾਈਫ ਸੇਵਰ ਚੱਬਣ ਨਾਲ ਨੀਲੇ ਰੰਗ ਦੀ ਰੋਸ਼ਨੀ ਦੀ ਹਲਕੀ ਝਲਕ ਕਿਉਂ ਦਿਖਾਈ ਦਿੰਦੀ ਹੈ?
    • ਪ੍ਰਕਾਸ਼ ਦੀ ਸਪਾਰਕਿੰਗ ਦਾ ਕਾਰਨ ਵਿੰਟਰ ਗ੍ਰੀਨ ਲਾਈਫ ਸੇਵਰ ਚੱਬਣ ਨਾਲ ਪੈਦਾ ਹੋਏ ਇਲੈਕਟ੍ਰੋਸਟੈਟਿਕ ਚਾਰਜਾਂ ਦਾ ਡਿਸਚਾਰਜ ਹੋਣਾ ਹੈ।

ਵਿਕੀਪੀਡੀਆ ਆਰਟੀਕਲ ਲਿੰਕ

ਸ਼ਬਦਾਵਲੀ

ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ

ਪਿਛਲਾ ਸਫ਼ਾ               ਅਗਲਾ ਸਫ਼ਾ