ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/9 ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਿੰਦਰ ਕਪੂਰ
ਮਹਿੰਦਰ ਕਪੂਰ

ਮਹਿੰਦਰ ਕਪੂਰ ( 9 ਜਨਵਰੀ 1934 - 27 ਸਤੰਬਰ 2008) ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਪਿਠ ਵਰਤੀ ਗਾਇਕ ਸਨ। ੳੁਨ੍ਹਾਂ ਨੇ ਬੀ ਆਰ ਚੋਪੜਾ ਦੀਆਂ ਫ਼ਿਲਮਾਂ ਹਮਰਾਜ਼, ਗ਼ੁਮਰਾਹ, ਧੁਲ ਕਾ ਫੁਲ, ਧੂੰਧ ਆਦਿ ਵਿਚ ਵਿਸ਼ੇਸ਼ ਰੂਪ ਯਾਦਗਾਰ ਗਾਣੇ ਗਾਏ। ਸੰਗੀਤਕਾਰ ਰਵੀ ਨੇ ਹੀ ਜਿਆਦਾ ਤਰ ਇਨ੍ਹਾਂ ਫ਼ਿਲਮਾਂ ਵਿਚ ਸੰਗੀਤ ਦਿੱਤਾ। ਮਹਿੰਦਰ ਕਪੂਰ ਦਾ ਜਨਮ ਅਮ੍ਰਿਤਸਰ ਵਿਚ ਹੋਇਆ ਅਤੇ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਲਈ ਛੋਟੀ ਉਮਰ ਵਿਚ ਹੀ ਮੁੰਬਈ ਆ ਗਏ ਸਨ। 1943 ਦੀ ਫ਼ਿਲਮ 'ਮਦਮਸਤ' ਵਿਚ ਸਾਹਿਰ ਲੁਧਿਆਣਵੀ ਦੇ ਗੀਤ ਅਾਪ ਆਏ ਤੋ  ਖਿਆਲ-ਏ -ਦਿਲ-ਏ  ਨਾਸ਼ਾਦ  ਆਯਾ ਤੋਂ ਆਪਣੇ ਫ਼ਿਲਮੀ ਭਵਿਖ ਦੀ ਸ਼ੁਰੂਆਤ ਕੀਤੀ। 27 ਸਿਤੰਬਰ 2008 ਵਿਚ ਬਿਮਾਰੀ ਨਾਲ ਲੜਦਿਆਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਨ੍ਹਾਂ ਨੇ ਰਫੀ, ਤਲਤ ਮਹਿਮੂਦ,ਮੁਕੇਸ਼,ਕਿਸ਼ੋਰ ਕੁਮਾਰ ਅਤੇ ਹੇਂਮੰਤ ਕੁਮਾਰ ਵਰਗੇ ਚਰਚਿਤ ਗਾਇਕਾਂ ਦੇ ਦੌਰ ਵਿਚ ਸਫਲਤਾ ਹਾਸਿਲ ਕੀਤੀ। ਇਨ੍ਹਾਂ ਨੇ ਹਰਮਨ ਪਿਆਰੇ ਟੀਵੀ ਸੀਰੀਅਲ ਮਹਾਂਭਾਰਤ ਦਾ ਸੁਰਖ ਗੀਤ ਵੀ ਗਾਇਆ। ਮਹਿੰਦਰ ਕਪੂਰ ਦੀ ਮੌਤ ਬਾਂਦ੍ਰਾ ਵਿਚ 27 ਸਤੰਬਰ 2008 ਸ਼ਨੀਵਾਰ ਸ਼ਾਮ ਨੂੰ ਉਹਨਾਂ ਦੇ ਘਰ ਹੋਈ। 1963, 1967, 1974 ਵਿਚ ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ ਅਤੇ 1974 'ਚ ਪਦਮ ਸ਼੍ਰੀ ਨਾਮ ਸਨਮਾਨ ਕੀਤਾ ਗਿਅਾ