ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/15 ਮਾਰਚ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 15 ਤੋਂ ਮੋੜਿਆ ਗਿਆ)
- 44 – ਰੋਮ ਦੇ ਡਿਕਟੇਟਰ ਜੂਲੀਅਸ ਸੀਜ਼ਰ ਨੂੰ ਬਰੂਟਸ ਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿਤਾ। ਰੋਮਨ ਸਾਮਰਾਜ ਨੂੰ ਕਾਇਮ ਕਰਨ ਵਾਲਿਆਂ ਵਿਚ ਜੂਲੀਅਸ ਦਾ ਵੱਡਾ ਰੋਲ ਸੀ।
- 1564 – ਮੁਗਲ ਸਲਤਨਤ ਅਕਬਰ ਨੇ ਜਜੀਆ ਟੈਕਸ ਨੂੰ ਖਤਮ ਕੀਤਾ।
- 1907 – ਫਿਨਲੈਂਡ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਵਾਲਾ ਪਹਿਲਾਂ ਯੂਰਪੀ ਦੇਸ਼ ਬਣਿਆ।
- 1933 – ਪੰਜਾਬੀ ਲੇਖਕ ਸੋਹਣ ਸਿੰਘ ਮੀਸ਼ਾ ਦਾ ਜਨਮ।
- 1934 – ਭਾਰਤੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਦਲਿਤ ਰਾਜਨੀਤੀ ਦੇ ਵਾਹਕ ਕਾਂਸ਼ੀ ਰਾਮ ਦਾ ਜਨਮ।
- 1937 – ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਪਹਿਲਾ ਬਲੱਡ ਬੈਂਕ ਸਥਾਪਤ ਕੀਤਾ ਗਿਆ।
- 1945 – ਯਹੁਦੀ ਰੋਜ਼ਨਾਮਚਾ-ਨਵੀਸ ਦ ਡਾਇਰੀ ਆਫ਼ ਅ ਯੰਗ ਗਰਲ ਦੀ ਲਿਖਾਰਨ ਆਨਾ ਫ਼ਰਾਂਕ ਦਾ ਦਿਹਾਂਤ।
- 1975 – ਪੰਜਾਬੀ ਦਾ ਪੱਤਰਕਾਰ ਅਤੇ ਸਾਹਿਤਕਾਰ ਨਿੰਦਰ ਘੁਗਿਆਣਵੀ ਦਾ ਜਨਮ।
- 1983 – ਪੰਜਾਬੀ ਅਤੇ ਹਿੰਦੀ ਗਾਇਕ ਹਨੀ ਸਿੰਘ ਦਾ ਜਨਮ।