ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਮਈ
ਦਿੱਖ
- 1628 – ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਨਾਲ ਦੇ ਟਾਪੂ ਮੈਨਹੈਟਨ ਨੂੰ ਉਥੋਂ ਦੇ ਮੂਲ ਵਾਸੀਆਂ ਨੇ 24 ਡਾਲਰ ਵਿੱਚ ਵੇਚ ਦਿਤਾ ਤੇ ਇਹ ਰਕਮ ਵੀ ਕਪੜੇ ਤੇ ਬਟਨਾਂ ਦੇ ਰੂਪ ਵਿੱਚ ਲਈ ਗਈ।
- 1715 – ਇੱਕ ਫ਼ਰਾਂਸੀਸੀ ਫ਼ਰਮ ਨੇ ਫ਼ੋਲਡਿੰਗ ਛਤਰੀ ਮਾਰਕੀਟ ਵਿੱਚ ਲਿਆਂਦੀ।
- 1767 – ਭਗਤੀ ਮਾਰਗੀ ਕਵੀ ਅਤੇ ਕਰਨਟਕ ਸੰਗੀਤ ਦੇ ਮਹਾਨ ਸੰਗੀਤਕਾਰ ਤਿਆਗਰਾਜ ਦਾ ਜਨਮ (ਦਿਹਾਂਤ 1847)
- 1861 – ਮਹਾਰਾਣੀ ਜਿੰਦਾਂ ਅਪਣੇ ਪੁੱਤਰ ਦਲੀਪ ਸਿੰਘ ਨਾਲ ਬੰਬਈ ਤੋਂ ਇੰਗਲੈਂਡ ਜਾਣ ਵਾਸਤੇ ਜਹਾਜ਼ ਉੱਤੇ ਰਵਾਨਾ ਹੋਈ।
- 1976 – ਸੁਰਜੀਤ ਗੱਗ, ਪੰਜਾਬੀ ਦੇ ਜੁਝਾਰਵਾਦੀ ਕਵੀ ਦਾ ਜਨਮ।
- 1979 – ਮਾਰਗਰੈੱਟ ਥੈਚਰ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 1987 – ਬਰੇਜ਼ੀਅਰ ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿੱਚ ਬਣਾਇਆ ਗਿਆ ਸੀ।
- 1946 – ਆਜ਼ਾਦ ਹਿੰਦ ਫ਼ੌਜ ਦੇ ਜਰਨਲ ਮੋਹਨ ਸਿੰਘ ਨੂੰ ਲਾਲ ਕਿਲ੍ਹੇ ਵਿੱਚੋਂ ਰਿਹਾਅ ਕਰ ਦਿਤਾ ਗਿਆ।