ਸਮੱਗਰੀ 'ਤੇ ਜਾਓ

ਸੁਰਜੀਤ ਗੱਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਰਜੀਤ ਗੱਗ

ਸੁਰਜੀਤ ਗੱਗ (ਜਨਮ 4 ਮਈ, 1974) ਪੰਜਾਬੀ ਦਾ ਕਵੀ, ਜੋ ਆਪਣੀ ਜੁਝਾਰਵਾਦੀ ਕਵਿਤਾ ਨਾਲ ਚਰਚਾ 'ਚ ਰਹਿੰਦਾ ਹੈ। ਸੁਰਜੀਤ ਗੱਗ ਦਾ ਜਨਮ ਮਿਤੀ 4 ਮਈ 1974 ਨੂੰ ਪਿੰਡ ਗੱਗ ਨੇੜੇ "ਨੰਗਲ ਡੈਮ" ਜ਼ਿਲ੍ਹਾ ਰੋਪੜ ਵਿੱਚ ਹੋਇਆ। ਉਸ ਅਨੁਸਾਰ, 'ਚੇਤੰਨ ਮਨੁੱਖ ਹੀ ਚਿੰਤਨ ਕਰਦਾ ਹੈ।' ਚਿੰਤਨ ਕਰਨ ਵਾਲਾ ਚਿੰਤਕ ਅਖਵਾਉਂਦਾ ਹੈ। ਚਿੰਤਕ ਦਾ ਸੂਖ਼ਮਭਾਵੀ ਹੋਣਾ ਇੱਕ ਲਾਜ਼ਮੀ ਗੁਣ ਹੈ, ਉਹ ਇੱਕ ਸਫਲ ਲੇਖਕ ਅਤੇ ਸੁਧਾਰਕ ਹੋ ਸਕਦਾ ਹੈ। ਉਹਨਾਂ ਅਨੁਸਾਰ ਸਮਾਜ ਵਿੱਚ ਜੋ ਵੀ ਹੋ ਵਾਪਰ ਰਿਹਾ ਹੁੰਦਾ ਹੈ, ਜੋ ਪਰੇਸ਼ਾਨ ਕਰਦਾ ਹੈ ਜਾਂ ਸਾਵੀ ਪੱਧਰੀ ਜ਼ਿੰਦਗੀ ਵਿੱਚ ਖਲਲ ਪਾਉਂਦਾ ਹੈ। ਉਸਨੂੰ ਕਾਗਜ਼ 'ਤੇ ਉਕਰ ਕੇ ਮਨ ਦੀ ਭੜਾਸ ਕੱਢ ਲੈਣਾ ਹੀ ਮੇਰੇ ਲਈ ਕਵਿਤਾ ਹੈ। ਕਵਿਤਾ ਅਤੇ ਹੋਰ ਵਿਧਾਵਾਂ ਦੀ ਬਹੁਤੀ ਸਮਝ ਨਾ ਹੋਣ ਕਾਰਨ ਖ਼ੁਦ ਨੂੰ ਕਵੀ ਨਹੀਂ ਮੰਨਦੇ। ੳਹਨਾਂ ਦਾ ਕਹਿਣਾ ਹੈ ਕਿ ਮੇਰੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ, ਕਹਾਣੀਆਂ ਆਦਿ ਸਭ ਚਿੰਤਨ ਵਿੱਚੋਂ ਨਿਕਲੀ ਹੂਕ ਹੈ। ਉਹਨਾਂ ਦਾ ਮੰਨਣਾ ਹੈ ਕਿ ਮੈਂ ਜਿਨਾਂ ਲੋਕਾਂ ਲਈ ਹਾਂ, ਜੋ ਲੋਕ ਮੇਰੀਆਂ ਲਿਖਤਾਂ ਦਾ ਅਧਾਰ ਜਾਂ ਪਾਤਰ ਬਣਦੇ ਹਨ, ਉਨ੍ਹਾਂ ਨੂੰ ਮੇਰੀਆਂ ਕਵਿਤਾਵਾਂ ਸੌਖੀਆਂ ਹੀ ਸਮਝ ਆ ਜਾਂਦੀਆ ਹਨ।[1]

ਵਿੱਦਿਆ ਅਤੇ ਵੱਖ-ਵੱਖ ਕਿੱਤੇ

[ਸੋਧੋ]

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸਲਾਪੜ੍ਹ ਕਲੋਨੀ ਨਾਮ ਦੇ ਕਸਬੇ ਵਿੱਚ ਦਸਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਆਈ.ਟੀ.ਆਈ ਵੀ ਕੀਤੀ ਤੇ ਫਿਰ ਦਸ ਕੁ ਸਾਲ ਫੈਕਟਰੀ ਮਜ਼ਦੂਰ ਵਜੋਂ ਕੰਮ ਕੀਤਾਂ ਤੇ ਫਿਰ ਦਸ ਸਾਲ ਟੀ.ਵੀ ਮਕੈਨਿਕ ਵਜੋਂ ਵੀ ਕੰਮ ਕੀਤਾ ਤੇ ਅੱਜਕੱਲ੍ਹ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰ ਰਹੇ ਹਨ। ਸਾਹਿਤ ਪੜ੍ਹਨਾ ਅਤੇ ਅਖ਼ਬਾਰਾਂ ਪੜ੍ਹਨਾ ਇਹਨਾਂ ਦਾ ਸ਼ੌਕ ਹੈ।

ਵਿਚਾਰਧਾਰਾ

[ਸੋਧੋ]

ਗੱਗ ਸਮਾਜ ਵਿੱਚ ਚਲੰਤ ਮਾਮਲਿਆਂ ਤੇ ਟਿੱਪਣੀ ਕਰਦੇ ਰਹਿੰਦੇ ਹਨ। ਇਹ ਆਪਣੀਆਂ ਕਵਿਤਾਵਾਂ ਵਿੱਚ ਪਾਸ਼ ਵਾਂਗ ਬਿੰਬਾਂ-ਪ੍ਰਤੀਕਾਂ ਦੀ ਗੱਲ ਨਹੀਂ ਕਰਦੇ ਸਗੋਂ ਰਾਜਨੀਤੀ ਪ੍ਰਤੀ ਆਪਣੇ ਵਿਚਾਰ ਸਿੱਧੇ ਰੂਪ ਵਿੱਚ ਪੇਸ਼ ਕਰਦੇ ਨੇ। ਇਹਨਾਂ ਦਾ ਮੰਨਣਾ ਹੈ ਕਿ ਜੇ ਮੈਂ ਕਵਿਤਾਂ ਵਿੱਚ ਸਿੱਧੇ ਰੂਪ ਵਿੱਚ ਨਾ ਲਿਖਾ ਤਾਂ ਉਸਦੀ ਕਾਵਿਕਤਾ ਉੱਡ ਜਾਂਦੀ ਹੈ ਤੇ ਉਹ ਕਵਿਤਾ ਨਹੀਂ ਰਹਿੰਦੀ। ਇਹ ਜਵਾਨੀ ਵੇਲੇ ਇਲਾਕੇ ਵਿੱਚ ਖੱਬੇ ਪੱਖੀ ਵਿਚਾਰਾਂ ਵਾਲੀ ਨੌਜਵਾਨ ਭਾਰਤ ਸਭਾ ਦੇ ਸੰਪਰਕ ਵਿੱਚ ਆ ਗਏ, ਪਰ ਆਰਥਿਕ ਲੋੜਾਂ ਕਾਰਨ ਉਹ ਬਹੁਤੀ ਦੇਰ ਸਰਗਰਮ ਨਾ ਰਹੇ। ਉਹ ਆਪਣੇ ਆਪ ਨੂੰ ਐਲਾਨੀਆਂ ਨਾਸਤਿਕ ਘੋਸ਼ਿਤ ਕਰਦੇ ਹਨ।

ਰਚਨਾ

[ਸੋਧੋ]

ਮਾਰਚ 2010 ਵਿੱਚ 'ਇਨਕਲਾਬ' ਨਾਮ ਦਾ ਮੈਗਜ਼ੀਨ "ਤ੍ਰੈ-ਮਾਸਕ" ਕੱਢਣਾ ਸੁ਼ਰੂ ਕੀਤਾ ਸੀ ਤੇ 6 ਅੰਕ ਰਿਲੀਜ਼ ਕਰਨ ਤੋਂ ਬਾਅਦ ਬੰਦ ਕਰਨਾ ਪਿਆ। ਫਿਰ ਇੰਨਾਂ ਦੀ ਇੱਕ ਕਿਤਾਬ "ਗੱਗਬਾਣੀ" ਛਪੀ ਹੈ ਜੋ ਗੀਤਾਂ ਅਤੇ ਕਵਿਤਾਵਾਂ ਦੀ ਕਿਤਾਬ ਹੈ!

ਗੱਗ-ਬਾਣੀ

[ਸੋਧੋ]

ਗੱਗ-ਬਾਣੀ ਕਿਤਾਬ ਵਿੱਚ ਕੁਲ 137 ਕਵਿਤਾਵਾਂ ਹਨ! ਜਿੰਨਾਂ ਵਿੱਚੋ ਹਰ ਇੱਕ ਕਵਿਤਾਂ ਬਾਰੇ ਇਹਨਾਂ ਦੇ ਵਿਚਾਰ ਵੱਖਰੇ ਹਨ। ਜਿਵੇਂ ਕਿ ਗੱਗ ਬਾਣੀ ਵਿੱਚ ਸ਼ਾਮਿਲ ਪਹਿਲੀ ਕਵਿਤਾ "ਮੈਂ ਸਾਹਿਤਕਾਰ ਨਹੀ" ਵਿੱਚ ਇਹ ਆਪਣੇ ਆਪ ਨੂੰ ਸਾਹਿਤਕਾਰ, ਕਵੀ, ਲੇਖਕ, ਵਿਦਵਾਨ, ਆਲਚੋਕ ਨਹੀਂ ਮੰਨਦੇ। ਇਹ ਹਰ ਇੱਕ ਵਿਸ਼ੇ ਨੂੰ ਸੰਵੇਦਨਾ ਨਾਲ ਵੇਖਦੇ ਹੋਏ ਉਹਨਾਂ 'ਤੇ ਸਿੱਧਾ ਵਿਅੰਗ ਕਰਦੇ ਹਨ। ਇਹ ਆਪਣੀਆਂ ਕਵਿਤਾਵਾਂ ਵਿੱਚ ਸੁਹਜ ਨੂੰ ਮੁੱਖ ਨਹੀਂ ਰੱਖਦੇ, ਸਗੋਂ ਵਿਸ਼ੇ ਨੂੰ ਮੁੱਖ ਰੱਖਦੇ ਹਨ। ਇਹਨਾਂ ਦਾ ਕਾਵਿ ਰੂਪ ਬਹੁਤ ਸੌਖਾ ਹੈ ਜੋ ਹਰ ਇੱਕ ਵਿਅਕਤੀ ਨੂੰ ਸੋਖਾ ਸਮਝ ਆ ਜਾਂਦਾ ਹੈ। ਕਵਿਤਾ ਦੇ ਹਵਾਲੇ ਨਾਲ ਜੁਝਾਰਵਾਦ ਪੱਖ ਵੀ ਵੇਖਿਆ ਜਾ ਸਕਦਾ ਹੈ। ਇਹਨਾਂ ਦੀਆਂ ਕਵਿਤਾਵਾਂ ਦੇ ਵਿਸ਼ੇ ਜੋ ਗੱਗਬਾਣੀ ਵਿੱਚ ਸ਼ਾਮਿਲ ਨੇ ਜਿਵੇਂ ਕਿ ਮਹਿੰਗਾਈ, ਬੇਰੁਜ਼ਗਾਰੀ, ਔਰਤ ਸੰਬੰਧੀ ਵਿਚਾਰ, ਸਿੱਖਿਆ ਅਤੇ ਹੋਰ ਲੋਕਾ ਨਾਲ ਜੁੜੇ ਵਿਸ਼ੇ ਇਹਨਾਂ ਦੀ ਪੁਸਤਕ ਵਿੱਚ ਸ਼ਾਮਿਲ ਹਨ। ਇਹਨਾਂ ਦੀ ਕਵਿਤਾ ਵਿੱਚ ਮੌਜੂਦਾ ਦੌਰ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਮਾਤੀ ਸੰਘਰਸ਼ ਮੱਠਾ ਪੈ ਰਿਹਾ ਹੈ। ਮਾਰਕਸਵਾਦ ਅਪੰਰਸਿਗਕ ਹੋ ਗਿਆ, ਉਸ ਦੌਰ ਵਿੱਚ ਇਹ ਕਵਿਤਾ ਜਮਾਤੀ ਚੇਤਨਾ ਦੀ ਕਵਿਤਾ ਬਣਕੇ ਸਾਹਮਣੇ ਆਉਦੀਂ ਹੈ। ਲੁੱਟ ਹੋ ਰਹੀ ਜਮਾਤ ਨੂੰ ਲੁੱਟ ਕਰਨ ਵਾਲੀ ਜਮਾਤ ਦੇ ਖਿਲਾਫ਼ ਜੂਝਣ ਦਾ ਸੁਨੇਹਾ ਦਿੰਦੀ ਹੈ। ਇਹ ਆਪਣੀਆਂ ਕਵਿਤਾਵਾਂ ਵਿੱਚ ਧਾਰਮਿਕ-ਅਡੰਬਰਾਂ ਦੇ ਖਿਲਾਫ਼ ਵੀ ਬੋਲਦੇ ਨੇ ਜਿਵੇਂ ਕਿ ਹੁਣ ਦੇ ਸਮੇਂ ਵਿੱਚ ਰੂਪਕ ਪੱਖ ਤੇ ਗੱਲ ਕੀਤੀ ਜਾਦੀਂ ਹੈ। ਪਰ ਸਿੱਖੀ ਦੀ ਵਿਚਾਰਧਾਰਾ ਲੋਕ ਪੱਖੀ ਹੈ। ਡੇਰਿਆਂ 'ਤੇ ਲੁੱਟ ਵੀ ਹੁੰਦੀ ਹੈ ਪਰ ਇਹ ਰੂਪਕ ਪੱਖ ਤੇ ਵੀ ਬੋਲਦੇ ਨੇ ਇਹਨਾਂ ਦਾ ਮੰਨਣਾ ਹੈ ਕਿ ਰੂਪਕ ਪੱਖ ਦੀ ਗੱਲ ਕਰਨ ਦੀ ਬਜਾਏ ਵਿਸ਼ਾ ਹੀ ਮੁੱਖ ਹੋਣਾ ਚਾਹੀਦੀ ਹੈ। ਜਿਵੇਂ,

ਕੁੱਝ ਚੋਲਾ ਪਾ ਕੇ ਆ ਗਏ ਨੇ,
ਕੁਝ ਭੇਸ ਵਟਾ ਕੇ ਆ ਗਏ ਨੇ।
ਦਸ਼ਮੇਸ਼ ਪਿਤਾ ਤੇਰੀ ਸਿੱਖੀ ਨੂੰ,
ਕੁਝ ਠੱਗ ਵਣਜਾਰੇ ਆ ਗਏ ਨੇ।[2]

ਹਵਾਲੇ

[ਸੋਧੋ]
  1. ਗੱਗ-ਬਾਣੀ. ਬੋਨਾਫਾਇਡ ਫਿਲਮਜ਼ ਐੱਸ.ਸੀ.ਐੱਫ14,ਟੋਪ ਫਲੋਰ ਭਾਈ ਲਾਲੋ ਮਾਰਕੀਟ ਰੋਪੜ. 2013. p. 1.
  2. ਗੱਗਬਾਣੀ. ਬੋਨਾਫਾਇਡ ਫਿਲਮਜ਼ ਐੱਸ .ਸੀ.ਐੱਫ 14 ਟੋਪ ਫਲੋਰ ਭਾਈ ਲਾਲੋ ਮਾਰਕੀਟ ਰੋਪੜ. 2013. p. 105.