ਮਾਰਗਰੈੱਟ ਥੈਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਗਰੈੱਟ ਰਾਬਰਟਸ ਥੈਚਰ
Photograph
ਬਰਤਾਨੀਆ ਦੀ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
4 ਮਈ 1979 – 28 ਨਵੰਬਰ 1990
ਮੌਨਾਰਕਐਲਜ਼ਾਬੈਥ II
ਡਿਪਟੀਵਿਲੀਅਮ ਵਾਈਟਲਾਅ
ਜੈਫਰੇ ਹੋਵੇ
ਸਾਬਕਾਜੇਮਜ਼ ਕਾਲਗ੍ਹਨ
ਉੱਤਰਾਧਿਕਾਰੀਜਾਨ ਮੇਜ਼ਰ
ਵਿਰੋਧੀ ਧਿਰ ਦੀ ਨੇਤਾ
ਦਫ਼ਤਰ ਵਿੱਚ
11 ਫਰਬਰੀ 1975 – 4 ਮਈ 1979
ਮੌਨਾਰਕਐਲਜ਼ਾਬੈਥ II
ਪ੍ਰਾਈਮ ਮਿਨਿਸਟਰਹਾਰੋਲਡ ਵਿਲਸਨ
ਜੇਮਜ਼ ਕਾਲਗ੍ਹਨ
ਸਾਬਕਾਐਡਵਰਡ ਹੈਥ
ਉੱਤਰਾਧਿਕਾਰੀਜੇਮਜ਼ ਕਾਲਗ੍ਹਨ
ਕੰਜਰਵੇਟਿਵ ਪਾਰਟੀ ਦੀ ਲੀਡਰ
ਦਫ਼ਤਰ ਵਿੱਚ
11 ਫਰਬਰੀ 1975 – 28 ਨਵੰਬਰ 1990
ਸਾਬਕਾਐਡਵਰਡ ਹੈਥ
ਉੱਤਰਾਧਿਕਾਰੀਜਾਨ ਮੇਜ਼ਰ
ਸੈਕਟਰੀ ਆਫ ਸਟੇਟ ਫਾਰ ਐਜੂਕੇਸ਼ਨ ਅਤੇ ਸਾਇੰਸ
ਦਫ਼ਤਰ ਵਿੱਚ
20 ਜੂਨ 1970 – 4 ਮਾਰਚ 1974
ਪ੍ਰਾਈਮ ਮਿਨਿਸਟਰਐਡਵਰਡ ਹੈਥ
ਸਾਬਕਾਐਡਵਰਡ ਸ਼ੋਰਟ
ਉੱਤਰਾਧਿਕਾਰੀਰੇਗੀਨਾਲਡ ਪ੍ਰੇਨਵਾਈਸ
ਐਮ ਪੀ
ਵੱਲ ਫਿਨਚਲੇ
ਦਫ਼ਤਰ ਵਿੱਚ
8 ਅਕਤੂਬਰ 1959 – 9 ਅਪਰੈਲ 1992
ਸਾਬਕਾਜਾਨ ਕਰੋਡਰ
ਉੱਤਰਾਧਿਕਾਰੀਹਰਟਲੇ ਬੂਥ
ਨਿੱਜੀ ਜਾਣਕਾਰੀ
ਜਨਮਮਾਰਗਰੈੱਟ ਹਿਲਦਾ ਰਾਬਰਟਸ
13 ਅਕਤੂਬਰ 1925
ਗ੍ਰਾਂਥਮ, ਇੰਗਲੈਂਡ
ਮੌਤ8 ਅਪਰੈਲ 2013
ਲੰਡਨ, ਇੰਗਲੈਂਡ
ਸਿਆਸੀ ਪਾਰਟੀਕੰਜਰਵੇਟਿਵ ਪਾਰਟੀ
ਪਤੀ/ਪਤਨੀਡੈਨਿਸ ਥੈਚਰ
(1951–2003, ਮੋਤ)
ਸੰਤਾਨਕਾਰੋਲ ਥੈਚਰ
ਮਾਰਕ ਥੈਚਰ
ਅਲਮਾ ਮਾਤਰਸਮਰਵਿਲਾ ਕਾਲਜ ਐਕਸਫੋਰਡ
ਇੰਨਜ਼ ਆਪ ਕੋਰਟ ਸਕੂਲ ਆਫ ਲਾਅ
ਕਿੱਤਾਰਸਾਇਣ
ਵਕੀਲ

ਮਾਰਗਰੈੱਟ ਥੈਚਰ (13 ਅਕਤੂਬਰ 1925- 8 ਅਪਰੈਲ 2013)ਦਾ ਜਨਮ ਗ੍ਰਾਂਥਮ, ਇੰਗਲੈਂਡ ਵਿੱਚ ਹੋਇਆ। ਕਰਿਆਨਾ ਵਪਾਰੀ ਦੀ ਧੀ ਮਾਰਗਰੈੱਟ ਥੈਚਰ ਖ਼ੁਦ ਨੂੰ ਦਿਲ ਤੋਂ ਇੱਕ ਘਰੇਲੂ ਔਰਤ ਮੰਨਦੀ ਸੀ ਪਰ ਟੈਲੀਵਿਜ਼ਨ ਦੇ ਦੌਰ ਦੀ ਉਹ ਸਭ ਤੋਂ ਆਕਰਸ਼ਕ ਵਿਅਕਤੀਤਵ ਵਾਲੀ ਰਾਜਨੇਤਾ ਬਣੀ। ਮਾਰਗਰੈੱਟ ਬੀਤੀ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਸੀ।

ਰਾਜਨੀਤਿਕ ਜੀਵਨ[ਸੋਧੋ]

ਮਾਰਗਰੈੱਟ ਰਾਬਰਟਸ ਵਜੋਂ ਜਨਮ ਲੈਣ ਵਾਲੀ ਥੈਚਰ ਪਹਿਲੀ ਵਾਰ 1959 ਵਿੱਚ ਉੱਤਰੀ ਲੰਡਨ ਦੇ ਫਿਨਸ਼ਲੇ ਤੋਂ ਸਾਂਸਦ ਚੁਣੀ ਗਈ ਸੀ ਅਤੇ 1992 ਤਕ ਸੰਸਦ ਦੀ ਮੈਂਬਰ ਰਹੀ। ਉਸ ਨੇ 1975 ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਐਡਵਰਡ ਹੀਥ ਨੂੰ ਚੁਣੌਤੀ ਦਿੱਤੀ ਅਤੇ ਸਫ਼ਲ ਰਹੀ।

ਵਿਦਿਆ ਮਾਰਗਰੇਟ ਥੈਚਰ ਨੇ ਮੁਢਲੀ ਵਿਦਿਆ ਸਥਾਨਕ ਗਰਾਮਰ ਸਕੂਲ (ਗ੍ਰ੍ਨਥਮ ਗਰਲਜ ਸਕੂਲ)ਤੋ ਪੂਰੀ ਕੀਤੀ|1943 ਤੋਂ 1947 ਤੱਕ ਔਕਸ਼ਫੋਰਡ ਯੂਨੀਵਰਸਿਟੀ ਤੋਂ ਕਮਿਸਟਰੀ ਦੀ ਡਿਗਰੀ ਹਾਸਿਲ ਕੀਤੀ |

ਲੋਹ-ਮਹਿਲਾ[ਸੋਧੋ]

ਥੈਚਰ ਨੇ ਮਹਿੰਗਾਈ ਨੂੰ ਘੱਟ ਕਰਨ, ਛੋਟੇ ਸੂਬੇ ਅਤੇ ਖੁੱਲ੍ਹੀ ਮੰਡੀ ਆਰਥਿਕਤਾ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਥੈਚਰ ਜਦੋਂ ਤਕ ਸਿਆਸਤ ਵਿੱਚ ਰਹੀ, ਉਸ ਨੇ ਡਟ ਕੇ ਫ਼ੈਸਲੇ ਲਏ। ਸੋਵੀਅਤ ਸੰਘ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ 1976 ਵਿੱਚ ਦਿੱਤੇ ਗਏ ਉਸ ਦੇ ਭਾਸ਼ਣ ਕਾਰਨ ਇੱਕ ਰੂਸੀ ਅਖ਼ਬਾਰ ਨੇ ਉਸ ਨੂੰ ‘ਲੋਹ-ਮਹਿਲਾ’ ਕਰਾਰ ਦਿੱਤਾ ਸੀ। ਸ਼ੀਤ ਯੁੱਧ ਸਮੇਂ ਉਹ ਤਤਕਾਲੀ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਲਈ ਅਹਿਮ ਸਾਂਝੇਦਾਰ ਸਾਬਤ ਹੋਈ। ਸਾਲ 1982 ਵਿੱਚ ਫਾਕਲੈਂਡ ਟਾਪੂ ਨੂੰ ਲੈ ਕੇ ਅਰਜਨਟੀਨਾ ਨਾਲ ਹੋਏ ਯੁੱਧ ਸਮੇਂ ਵੀ ਉਹ ਬਰਤਾਨੀਆ ਦੀ ਪ੍ਰਧਾਨ ਮੰਤਰੀ ਸੀ। ਉਸ ਦੀ ਸਰਕਾਰ ਸਮੇਂ ਕਈ ਸਰਕਾਰੀ ਉਦਯੋਗਿਕ ਇਕਾਈਆਂ ਦਾ ਨਿੱਜੀਕਰਨ ਹੋਇਆ। ਉਸ ਦੇ ਰਾਜ ਸਮੇਂ ਹਰ ਜਗ੍ਹਾ ਥੈਚਰਵਾਦ ਦਾ ਅਸਰ ਵਿਖਾਈ ਦਿੱਤਾ। 1979 ਤੋਂ 1990 ਤਕ ਕੰਜਰਵੇਟਿਵ ਪਾਰਟੀ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਰਹਿਣ ਵਾਲੀ ਥੈਚਰ ਦੀ ਵਿਰਾਸਤ ਦਾ ਅਸਰ ਕੰਜਰਵੇਟਿਵ ਅਤੇ ਲੇਬਰ ਦੋਵਾਂ ਪਾਰਟੀਆਂ ‘ਤੇ ਪਿਆ।

ਵਿਲੱਖਣ ਸ਼ਖਸੀਤ[ਸੋਧੋ]

ਥੈਚਰ ਬਰਤਾਨੀਆ ਦੀਆਂ ਉਹਨਾਂ ਕੁਝ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ, ਜਿਸ ਨੇ ਕਦੇ ਲੋਕ ਹਰਮਨ-ਪਿਆਰਤਾ ਵਿੱਚ ਵਿਸ਼ਵਾਸ ਨਹੀਂ ਕੀਤਾ। ਉਹ ਆਪਣੀ ਬੇਬਾਕ ਅਤੇ ਅਡੋਲ ਸ਼ਖ਼ਸੀਅਤ ਵਜੋਂ ਕਾਫ਼ੀ ਚਰਚਿਤ ਰਹੀ। ਮਜ਼ਬੂਤ ਇਰਾਦੇ ਦੀ ਮਾਲਕ ਥੈਚਰ ਦੀ ਇੱਛਾ ਸ਼ਕਤੀ ਦੇਖੋ ਕਿ ਉਸ ਨੇ ਜੋ ਕਿਹਾ, ਉਹ ਕਰ ਵਿਖਾਇਆ ਅਤੇ ਆਪਣੀ ਕਲਪਨਾ ਤੋਂ ਉੱਚੀ ਉਡਾਰੀ ਮਾਰੀ। ਥੈਚਰ ਨੇ ਇੱਕ ਵਾਰ ਕਿਹਾ ਸੀ ਕਿ ਉਸ ਦੇ ਜਿਉਂਦੇ ਜੀਅ ਬਰਤਾਨੀਆ ਵਿੱਚ ਕੋਈ ਔਰਤ ਪ੍ਰਧਾਨ ਮੰਤਰੀ ਨਹੀਂ ਬਣੇਗੀ ਪਰ ਬਾਅਦ ਵਿੱਚ ਉਹ ਖ਼ੁਦ ਇਸ ਪਦ ‘ਤੇ ਬਿਰਾਜਮਾਨ ਹੋਈ। ਕਈਆਂ ਦੀਆਂ ਅੱਖਾਂ ਵਿੱਚ ਚਮਕਣ ਅਤੇ ਕਈਆਂ ਦੀਆਂ ਅੱਖਾਂ ਵਿੱਚ ਰੜਕਣ ਵਾਲੀ ਥੈਚਰ ਨੇ ਮਰਦਾਂ ਦੇ ਦਬਦਬੇ ਵਾਲੀ ਸਿਆਸਤ ਵਿੱਚ ਸ਼ਾਨਦਾਰ ਪਾਰੀ ਖੇਡੀ ਤੇ ਕਈਆਂ ਨੂੰ ਮਾਤ ਦਿੱਤੀ। ਬੇਸ਼ੱਕ ਥੈਚਰ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੇ ਨਾਂ ਦਾ ਡੰਕਾ ਵਜਾਇਆ ਪਰ ਮਜ਼ਦੂਰ ਸੰਗਠਨਾਂ ਨੇ ਉਸ ਨੂੰ ਹਮੇਸ਼ਾ ਨਾ-ਪਸੰਦ ਕੀਤਾ। ਸਾਲ 2003 ਵਿੱਚ ਆਪਣੇ ਪਤੀ ਸਰ ਡੇਨਿਸ ਦੀ ਮੌਤ ਤੋਂ ਬਾਅਦ ਉਹ ਘੱਟ ਹੀ ਵਿਖਾਈ ਦਿੱਤੀ।

ਮੌਤ[ਸੋਧੋ]

ਵਿਸ਼ਵ ਸਿਆਸਤ ਵਿੱਚ ਡੂੰਘੀ ਛਾਪ ਛੱਡਣ ਵਾਲੀ ਬਰਤਾਨੀਆ ਦੀ ਪਹਿਲੀ ਅਤੇ ਇਕਲੌਤੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ 8 ਅਪਰੈਲ 2013 ਨੂੰ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।