ਸਮੱਗਰੀ 'ਤੇ ਜਾਓ

ਵਿਕੀਪੀਡੀਆ:ਵਿਕੀ ਲਵਸ ਲਿਟਰੇਚਰ 2022

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਕੀ ਲਵਸ ਲਿਟਰੇਚਰ 2022

ਵਿਕੀ ਲਵਸ ਲਿਟਰੇਚਰ 2022 ਇੱਕ ਆਨਲਾਈਨ ਮੁਹਿੰਮ ਹੈ। ਇਹ ਪਹਿਲੀ ਵਾਰ ਪੰਜਾਬੀ ਵਿਕੀ ਭਾਈਚਾਰੇ ਵਲੋਂ ਸਾਲ 2021 ਵਿੱਚ ਪੰਜਾਬੀ ਵਿਕੀਪੀਡੀਆ ਉੱਪਰ ਹੀ ਹੋਇਆ ਸੀ। ਇਸ ਵਿੱਚ ਸਾਹਿਤ ਨਾਲ ਸੰਬੰਧਿਤ ਅਤੇ ਪੰਜਾਬੀ ਸਾਹਿਤਕਾਰਾਂ ਦੇ ਲੇਖਾਂ ਵਿੱਚ ਮਹੱਤਵਪੂਰਨ ਜਾਣਕਾਰੀਆਂ, ਹਵਾਲੇ, ਤਸਵੀਰਾਂ ਰਾਹੀਂ ਯੋਗਦਾਨ ਪਾਇਆ ਗਿਆ ਸੀ। ਹੁਣ ਇਸ ਮੁਹਿੰਮ ਨੂੰ ਹੋਰਨਾਂ ਵਿਕੀ ਭਾਈਚਾਰਿਆਂ ਤੱਕ ਪਹੁੰਚਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਮੁਹਿੰਮ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਪੰਜਾਬੀ ਭਾਸ਼ਾ, ਸਾਹਿਤ, ਕਲਾ ਸੰਬੰਧਿਤ ਲੇਖਾਂ ਤੇ ਉਨ੍ਹਾਂ ਨਾਲ ਸੰਬੰਧਿਤ ਸ਼ਖਸੀਅਤਾਂ ਤੇ ਘਟਨਾਵਾਂ ਬਾਰੇ ਲੇਖਾਂ ਨੂੰ ਬਣਾਉਣਾ ਤੇ ਬਣ ਚੁੱਕੇ ਲੇਖਾਂ ਵਿੱਚ ਗਿਣਾਤਮਕ ਅਤੇ ਗੁਣਾਤਮਕ ਦੋਵਾਂ ਤਰ੍ਹਾਂ ਵਾਧਾ ਕਰਨਾ ਹੈ।

ਹੋਣ ਵਾਲੀਆਂ ਗਤੀਵਿਧੀਆਂ

  1. ਜੁਲਾਈ 1 ਤੋਂ ਜੁਲਾਈ 31 ਤੱਕ ਕਿਸੇ ਵੀ ਪੰਜਾਬੀ ਕਿਤਾਬ, ਰਸਾਲੇ, ਲੇਖਕ, ਸਾਹਿਤਕ ਘਟਨਾ, ਅਦਾਰੇ, ਸਨਮਾਨ ਬਾਰੇ ਲੇਖ ਬਣਾਏ ਅਤੇ ਸੋਧੇ ਜਾਣਗੇ।
  2. ਪੰਜਾਬੀ ਵਿਕੀ ਸਰੋਤ ਉੱਪਰ ਉਪਲਬਧ ਕਿਤਾਬਾਂ ਦੀ ਪਰੂਫਰੀਡਿੰਗ, ਪਰੂਫਰੀਡਿੰਗ ਤੇ ਟਰਾਂਸਕਲੂਜ਼ਨ ਦਾ ਕੰਮ ਕੀਤਾ ਜਾਵੇਗਾ।
  3. ਵਰਤੋਂਕਾਰ ਚਾਹੁਣ ਤਾਂ ਉਹ ਵਿਕੀਡਾਟਾ ਤੇ ਵਿਕੀਕਾਮਨਜ਼ ਉੱਪਰ ਵੀ ਇਹ ਮੁਹਿੰਮ ਚਲਾ ਸਕਦੇ ਹਨ।

ਨਿਯਮ

  1. ਇਸ ਵਿੱਚ ਮੁੱਖ ਪ੍ਰਾਜੈਕਟ ਵਿਕੀਪੀਡੀਆ ਹੀ ਹੋਵੇਗਾ। ਹਾਲਾਂਕਿ ਵਿਕੀਪੀਡੀਆ ਤੋਂ ਬਿਨਾਂ ਹੋਰ ਪ੍ਰਾਜੈਕਟ ਜਿਵੇਂ ਵਿਕੀਸੋਰਸ, ਵਿਕੀਕਾਮਨਜ਼ ਅਤੇ ਵਿਕੀਡਾਟਾ ਵੀ ਸ਼ਾਮਿਲ ਕੀਤੇ ਗਏ ਹਨ।
  2. ਮੁਹਿੰਮ ਦਾ ਸਮਾਂ 1 ਜੁਲਾਈ 2022 ਸਵੇਰੇ 00:00 ਤੋਂ 31 ਜੁਲਾਈ ਰਾਤ 11:59:59 ਤੱਕ ਹੈ। ਸਿਰਫ ਇਸੇ ਮਿਆਦ ਵਿਚਾਲੇ ਦਿੱਤੇ ਗਏ ਯੌਗਦਾਨ ਨੂੰ ਇਸ ਮੁਹਿੰਮ ਤਹਿਤ ਪ੍ਰਵਾਨਿਆ ਜਾਵੇਗਾ।
  3. ਸਿਰਫ ਸਾਹਿਤ, ਸਾਹਿਤਕਾਰਾਂ ਤੇ ਸਾਹਿਤਕ ਘਟਨਾਵਾਂ ਸੰਬੰਧੀ ਸੋਧਾਂ ਹੀ ਸਵੀਕਾਰੀਆਂ ਜਾਣਗੀਆਂ।
  4. ਵਿਕੀਪੀਡੀਆ ਉੱਪਰ ਇਸ ਸੰਬੰਧੀ ਨਵਾਂ ਲੇਖ ਵੀ ਬਣਾਇਆ ਜਾ ਸਕਦਾ ਹੈ ਤੇ ਪੁਰਾਣੇ ਲੇਖ ਵਿੱਚ ਵੀ ਸੋਧ ਕੀਤੀ ਜਾ ਸਕਦੀ ਹੈ।
  5. ਵਿਕੀਪੀਡੀਆ ਲੇਖ ਵਿੱਚ ਦਿੱਤੇ ਗਏ ਯੋਗਦਾਨ ਸੰਬੰਧੀ 1 ਅੰਕ ਹਾਸਿਲ ਕਰਨ ਲਈ 3000 ਬਾਇਟਸ ਜਾਂ 300 ਸ਼ਬਦਾਂ ਦਾ ਯੋਗਦਾਨ ਲਾਜ਼ਮੀ ਹੈ।
  6. ਕਿਰਪਾ ਕਰਕੇ ਲੇਖ ਦੇ ਹੇਠਾਂ 'ਸ਼੍ਰੇਣੀ:ਵਿਕੀ ਲਵਸ ਲਿਟਰੇਚਰ 2022' ਜੋੜ ਦਿੱਤੀ ਜਾਵੇ।
  7. ਵਿਕੀਸੋਰਸ ਲਈ 1 ਸਫਾ ਪਰੂਫਰੀਡ ਕਰਨ, ਵੈਲੀਡੇਟ ਕਰਨ ਲਈ ਵੀ 1 ਅੰਕ ਦਿੱਤਾ ਜਾਵੇਗਾ। ਇਸੇ ਤਰ੍ਹਾਂ, ਕਾਮਨਜ਼ ਉੱਪਰ 1 ਤਸਵੀਰ ਸ਼ਾਮਿਲ ਕਰਨ ਲਈ ਵੀ 1 ਅੰਕ ਦਿੱਤਾ ਜਾਵੇਗਾ।
  8. ਨਿਰੋਲ ਮਸ਼ੀਨੀ ਅਨੁਵਾਦ ਰਾਹੀਂ ਬਣਾਏ ਗਏ ਲੇਖਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਮਸ਼ੀਨੀ ਅਨੁਵਾਦ ਦੀ ਮਦਦ ਲਈ ਜਾ ਸਕਦੀ ਹੈ ਪਰ ਉਸ ਦਾ ਭਾਸ਼ਾਈ ਪੱਧਰ ’ਤੇ ਦਰੁਸਤ ਹੋਣਾ ਲਾਜ਼ਮੀ ਹੈ।
  9. 10 ਤੋਂ ਵੱਧ ਲੇਖ ਬਣਾਉਣ ਵਾਲੇ ਭਾਗੀਦਾਰਾਂ ਨੂੰ ਕਿਸੇ ਤਰ੍ਹਾਂ ਦੇ ਯਾਦ-ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।

ਨਾਮ ਦਰਜ਼ ਕਰਵਾਓ

ਵਿਕੀ ਲਵਸ ਲਿਟਰੇਚਰ ਵਿੱਚ ਭਾਗ ਲੈਣ ਲਈ ਆਪਣਾ ਨਾਂ ਹੇਠਾਂ ਦਰਜ਼ ਕਰਵਾਓ।

ਆਪਣਾ ਲੇਖ ਫਾਉਂਟੇਨ ਟੂਲ ਵਿੱਚ ਦਰਜ ਕਰੋ

ਜਿਉਰੀ

ਭਾਗ ਲੈਣ ਵਾਲੇ ਭਾਈਚਾਰੇ

  1. ਪੰਜਾਬੀ ਵਿਕੀਪੀਡੀਆ
  2. ਸੰਥਾਲੀ ਵਿਕੀਪੀਡੀਆ
  3. ਉੜੀਆ ਵਿਕੀਪੀਡੀਆ
  4. ਆਸਾਮੀ ਵਿਕੀਪੀਡੀਆ

ਸੰਯੋਜਕ (Organizer)

ਸਬੰਧਤ ਕੜੀਆਂ

ਵਿਕੀ ਲਵਸ ਲਿਟਰੇਚਰ