ਵਿਜੇ ਸੇਤੂਪਤੀ
ਵਿਜੇ ਸੇਤੂਪਤੀ | |
---|---|
ਜਨਮ | ਵਿਜੇ ਗੁਰੂਨਾਥ ਸੇਤੂਪਤੀ[1] 16 ਜਨਵਰੀ 1978[2] |
ਹੋਰ ਨਾਮ | ਮੱਕਲ ਸੇਲਵਾਨ[3] |
ਅਲਮਾ ਮਾਤਰ | ਧਨਰਾਜ ਬੈਦ ਜੈਨ ਕਾਲਜ (ਬੈਚਲਰ ਆਫ਼ ਕਾਮਰਸ) |
ਪੇਸ਼ਾ |
|
ਸਰਗਰਮੀ ਦੇ ਸਾਲ | 2006–ਹੁਣ ਤੱਕ[4] |
ਜੀਵਨ ਸਾਥੀ |
ਜੈਸੀ ਸੇਤੂਪਤੀ (ਵਿ. 2003) |
ਵਿਜੇ ਗੁਰੂਨਾਥ ਸੇਤੂਪਤੀ (ਜਨਮ 16 ਜਨਵਰੀ 1978), ਪੇਸ਼ੇਵਰ ਤੌਰ 'ਤੇ ਵਿਜੇ ਸੇਤੂਪਤੀ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ ਜੋ ਮੁੱਖ ਤੌਰ 'ਤੇ ਤਮਿਲ ਫਿਲਮਾਂ ਵਿੱਚ ਕੰਮ ਕਰਦਾ ਹੈ।[5][6] ਉਸਨੂੰ ਇੱਕ ਰਾਸ਼ਟਰੀ ਫਿਲਮ ਅਵਾਰਡ, ਦੋ ਫਿਲਮਫੇਅਰ ਅਵਾਰਡ ਦੱਖਣ ਅਤੇ ਦੋ ਤਾਮਿਲਨਾਡੂ ਰਾਜ ਫਿਲਮ ਅਵਾਰਡਾਂ ਸਮੇਤ ਕਈ ਸਨਮਾਨ ਮਿਲੇ ਹਨ।
ਦੁਬਈ ਵਿੱਚ ਇੱਕ ਐਨਆਰਆਈ ਅਕਾਊਂਟੈਂਟ ਵਜੋਂ ਕੰਮ ਕਰਨ ਤੋਂ ਬਾਅਦ, ਸੇਤੂਪਤੀ ਨੇ ਇੱਕ ਬੈਕਗ੍ਰਾਊਂਡ ਐਕਟਰ ਦੇ ਤੌਰ 'ਤੇ ਕੰਮ ਕਰਦੇ ਹੋਏ ਆਪਣਾ ਫਿਲਮੀ ਕੈਰੀਅਰ ਸ਼ੁਰੂ ਕੀਤਾ ਅਤੇ ਸੀਨੂ ਰਾਮਾਸਾਮੀ ਦੀ ਥੇਨਮੇਰਕੁ ਪਰੂਵਕਾਤਰੂ (2010) ਵਿੱਚ ਆਪਣੀ ਪਹਿਲੀ ਮੁੱਖ ਭੂਮਿਕਾ ਵਿੱਚ ਕੰਮ ਕਰਨ ਤੋਂ ਪਹਿਲਾਂ ਛੋਟੀਆਂ ਸਹਾਇਕ ਭੂਮਿਕਾਵਾਂ ਨਿਭਾਈਆਂ। ਸੁੰਦਰਪਾਂਡਿਅਨ (2012), ਪੀਜ਼ਾ (2012) ਅਤੇ ਨਾਡੁਵੁਲਾ ਕੋਨਜਮ ਪੱਕਾਥਾ ਕਾਨੋਮ (2012) ਉਸਦੀਆਂ ਭੂਮਿਕਾਵਾਂ ਕਰੇਕ ਉਸਨੂੰ ਵੱਡੀ ਸਫਲਤਾਵਾਂ ਅਤੇ ਪ੍ਰਸਿੱਧੀ ਮਿਲੀ।[7][8]
ਵਿਜੇ ਤਮਿਲ ਫਿਲਮਾਂ ਜਿਵੇਂ ਕਿ ਸੂਧੂ ਕਵੁਮ (2013), ਇਧਰਕੁਥਨੇ ਅਸਾਈਪੱਟਾਈ ਬਾਲਕੁਮਾਰਾ (2013), ਪੰਨਈਅਰਮ ਪਦਮਿਨਿਅਮ (2014), ਕਦਲੁਮ ਕਦੰਦੁ ਪੋਗਮ (2016), ਇਰੈਵੀ (2016), ਵਿਕਰਮ ਵੇਧਾ(2016), 96 (2018), ਚੇਕਾ ਚਿਵੰਤਾ ਵਾਨਮ (2018), ਪੇਟਾ (2019), ਸੁਪਰ ਡੀਲਕਸ (2019) ਵਿੱਚ ਆਪਣੇ ਕੰਮ ਕਰਕੇ ਇੱਕ ਅਭਿਨੇਤਾ ਵਜੋਂ ਸਥਾਪਿਤ ਹੋਇਆ।
ਮੁੱਢਲਾ ਜੀਵਨ
[ਸੋਧੋ]ਵਿਜੇ ਸੇਤੂਪਤੀ ਦਾ ਜਨਮ 16 ਜਨਵਰੀ 1978 ਨੂੰ ਹੋਇਆ ਸੀ,। ਉਸਦਾ ਪਾਲਣ ਪੋਸ਼ਣ ਰਾਜਪਾਲਯਾਮ ਵਿੱਚ ਹੋਇਆ ਸੀ ਅਤੇ ਜਦੋਂ ਤੱਕ ਉਹ ਛੇਵੀਂ ਜਮਾਤ ਵਿੱਚ ਸੀ ਤਾਂ ਚੇਨਈ ਨਹੀਂ ਚਲਾ ਗਿਆ।[9] ਉਹ ਉੱਤਰੀ ਚੇਨਈ ਵਿੱਚ ਸਥਿਤ ਐਨਨੌਰ ਵਿੱਚ ਰਹਿੰਦਾ ਸੀ। ਉਸਨੇ ਕੋਡਮਬੱਕਮ ਵਿੱਚ ਲਿਟਲ ਏਂਜਲਸ ਮੈਟ ਐਚ.ਆਰ. ਸੈਕੰ. ਸਕੂਲ ਅਤੇ ਐਮਜੀਆਰ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹਾਈ ਕੀਤੀ। ਵਿਜੇ ਅਨੁਸਾਰ, ਉਹ "ਸਕੂਲ ਤੋਂ ਹੀ ਔਸਤ ਤੋਂ ਹੇਠਲੇ ਦਰਜੇ ਦਾ ਵਿਦਿਆਰਥੀ" ਸੀ ਅਤੇ ਨਾ ਤਾਂ ਖੇਡਾਂ ਅਤੇ ਨਾ ਹੀ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਦਿਲਚਸਪੀ ਰੱਖਦਾ ਸੀ।[10] 16 ਸਾਲ ਦੀ ਉਮਰ ਵਿੱਚ, ਉਸਨੇ ਨਾਮਵਰ (1994) ਵਿੱਚ ਇੱਕ ਭੂਮਿਕਾ ਲਈ ਆਡੀਸ਼ਨ ਦਿੱਤਾ, ਪਰ ਛੋਟੇ ਕੱਦ ਕਾਰਨ ਉਸਨੂੰ ਮਨ੍ਹਾ ਕਰ ਦਿੱਤਾ ਗਿਆ।[11]
ਵਿਜੇ ਨੇ ਪੈਸੇ ਕਮਾਉਣ ਲਈ ਰਿਟੇਲ ਸਟੋਰ ਵਿੱਚ ਸੇਲਜ਼ਮੈਨ, ਇੱਕ ਫਾਸਟ ਫੂਡ ਜੁਆਇੰਟ ਵਿੱਚ ਕੈਸ਼ੀਅਰ ਅਤੇ ਇੱਕ ਫੋਨ ਬੂਥ ਆਪਰੇਟਰ ਵਰਗੀਆਂ ਕਈ ਨੌਕਰੀਆਂ ਕੀਤੀਆਂ।[12] ਉਸਨੇ ਥੋਰੈਪਕਮ ਵਿੱਚ ਧਨਰਾਜ ਬੈਦ ਜੈਨ ਕਾਲਜ (ਮਦਰਾਸ ਯੂਨੀਵਰਸਿਟੀ ਦਾ ਇੱਕ ਐਫੀਲੀਏਟ) ਤੋਂ ਬੈਚਲਰ ਆਫ਼ ਕਾਮਰਸ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ।[10] ਕਾਲਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਇੱਕ ਹਫ਼ਤੇ ਬਾਅਦ, ਉਹ ਇੱਕ ਥੋਕ ਸੀਮਿੰਟ ਕਾਰੋਬਾਰ ਵਿੱਚ ਖਾਤਾ ਸਹਾਇਕ ਵਜੋਂ ਸ਼ਾਮਲ ਹੋ ਗਿਆ।[12] ਆਪਣੇ ਤਿੰਨ ਭੈਣਾਂ-ਭਰਾਵਾਂ ਦੀ ਦੇਖਭਾਲ ਕਰਨ ਲਈ ਉਹ ਇੱਕ ਅਕਾਊਂਟੈਂਟ ਵਜੋਂ ਦੁਬਈ, ਸੰਯੁਕਤ ਅਰਬ ਅਮੀਰਾਤ ਚਲਿਆ ਗਿਆ ਉੱਥੇ ਭਾਰਤ ਵਿੱਚ ਕਮਾਈ ਨਾਲੋਂ ਚਾਰ ਗੁਣਾ ਵੱਧ ਪੈਸੇ ਮਿਲਦੇ ਸਨ। ਦੁਬਈ ਵਿੱਚ, ਉਹ ਆਪਣੀ ਪਤਨੀ ਜੈਸੀ ਨੂੰ ਔਨਲਾਈਨ ਮਿਲਿਆ।[13] ਦੋਵਾਂ ਨੇ 2003 ਵਿੱਚ ਵਿਆਹ ਕਰ ਲਿਆ।[12]
ਆਪਣੀ ਨੌਕਰੀ ਤੋਂ ਨਾਖੁਸ਼ ਹੋ ਕੇ ਉਹ 2003 ਵਿੱਚ ਭਾਰਤ ਵਾਪਸ ਆ ਗਿਆ।[14][15] ਆਪਣੇ ਦੋਸਤਾਂ ਦੇ ਨਾਲ ਮਿਲਕੇ ਸਾਜੋ-ਸਜਾਵਟ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਫਿਰ ਉਹ ਇੱਕ ਮਾਰਕੀਟਿੰਗ ਕੰਪਨੀ ਵਿੱਚ ਸ਼ਾਮਲ ਹੋ ਗਿਆ ਜੋ ਕਿ ਰੈਡੀਮੇਡ ਰਸੋਈਆਂ ਦਾ ਕਾਰੋਬਾਰ ਕਰਦੀ ਸੀ ਜਿਸ ਬਾਰੇ ਉਸਨੇ ਕੂਤੂਪੱਟਰਾਈ ਪੋਸਟਰ ਦੇਖਿਆ।[12]ਉਸਨੇ ਦੱਸਿਆ ਕਿ ਨਿਰਦੇਸ਼ਕ ਬਾਲੂ ਮਹਿੰਦਰਾ ਨੇ ਉਸਨੂੰ ਕਿਹਾ ਕਿ ਉਸਦਾ "ਚਿਹਰਾ ਬਹੁਤ ਹੀ ਫੋਟੋਜਨਿਕ" ਸੀ[16], ਅਤੇ ਉਸਨੇ ਉਸਨੂੰ ਇੱਕ ਅਦਾਕਾਰੀ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ; ਹਾਲਾਂਕਿ ਉਸਨੇ ਕਦੇ ਵੀ ਵਿਜੇ ਨੂੰ ਆਪਣੀਆਂ ਫਿਲਮਾਂ ਵਿੱਚ ਕਾਸਟ ਨਹੀਂ ਕੀਤਾ।[17]
ਸਮਾਜਕ ਕਾਰਜ
[ਸੋਧੋ]2014 ਵਿੱਚ, ਚੇਨਈ ਮੇਓਪੈਥੀ ਇੰਸਟੀਚਿਊਟ ਆਫ਼ ਮਸਕੂਲਰ ਡਾਇਸਟ੍ਰੋਫੀ ਐਂਡ ਰਿਸਰਚ ਸੈਂਟਰ ਨੇ 3 ਅਗਸਤ ਨੂੰ ਮਰੀਨਾ ਬੀਚ 'ਤੇ ਮਾਸਕੂਲਰ ਡਾਇਸਟ੍ਰੋਫੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਰੈਲੀ ਦਾ ਆਯੋਜਨ ਕੀਤਾ। ਵਿਜੇ ਨੇ ਅਦਾਕਾਰਾ ਗਾਇਥਰੀ ਅਤੇ ਵਰਾਲਕਸ਼ਮੀ ਸਾਰਥਕੁਮਾਰ ਦੇ ਨਾਲ ਰੈਲੀ ਵਿੱਚ ਹਿੱਸਾ ਲਿਆ।[18] [19] ਵਿਜੇ ਨੇ 15 ਜੂਨ 2021 ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨਾਲ ਮੁਲਾਕਾਤ ਕੀਤੀ ਅਤੇ ਕੋਰੋਨਾ ਰਾਹਤ ਫੰਡ ਵਿੱਚ 25 ਲੱਖ ਰੁਪਏ ਦਾਨ ਕੀਤੇ।[20]
ਨਿੱਜੀ ਜੀਵਨ
[ਸੋਧੋ]ਵਿਜੇ ਸੇਤੂਪਤੀ ਦੇ ਤਿੰਨ ਭੈਣ-ਭਰਾ ਹਨ, ਇਕ ਵੱਡਾ ਭਰਾ, ਇਕ ਛੋਟਾ ਭਰਾ ਅਤੇ ਇਕ ਛੋਟੀ ਭੈਣ।[12] ਉਹ 2003 ਵਿੱਚ ਦੁਬਈ ਤੋਂ ਆਪਣੀ ਪ੍ਰੇਮਿਕਾ ਜੈਸੀ ਨਾਲ ਵਿਆਹ ਕਰਨ ਲਈ ਵਾਪਸ ਆਇਆ, ਜਿਸ ਨੂੰ ਉਹ ਆਨਲਾਈਨ ਮਿਲਿਆ ਸੀ।[12] ਉਨ੍ਹਾਂ ਦੇ ਦੋ ਬੱਚੇ ਹਨ, ਇਕ ਬੇਟਾ ਸੂਰਿਆ ਅਤੇ ਇਕ ਬੇਟੀ ਸ਼੍ਰੀਜਾ।[21] ਉਸਨੇ ਆਪਣੇ ਸਕੂਲ ਦੇ ਦੋਸਤ ਦੀ ਯਾਦ ਵਿੱਚ ਆਪਣੇ ਪੁੱਤਰ ਦਾ ਨਾਮ ਸੂਰਿਆ ਰੱਖਿਆ। ਸੂਰਿਆ ਨੇ ਨਾਨੂਮ ਰਾਉਡੀ ਧਾਨ (2015) ਵਿੱਚ ਵਿਜੇ ਦੇ ਬਚਪਨ ਵੀ ਭੂਮਿਕਾ ਨਿਭਾਉਂਦੇ ਹੋਏ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।[22] ਸੂਰਿਆ ਆਪਣੇ ਪਿਤਾ ਨਾਲ ਸਿੰਧੂਬਾਦ (2019) ਵਿੱਚ ਫਿਰ ਨਜ਼ਰ ਆਇਆ।[23]
ਹਵਾਲੇ
[ਸੋਧੋ]- ↑ "Vijay Sethupathi Rapid Fire | MASTER Audio Launch | Sun TV - YouTube". www.youtube.com. Retrieved 3 January 2021.
- ↑ K., Janani (16 January 2021). "On Vijay Sethupathi's birthday, Samantha, Varalaxmi and South celebs wish Master star". India Today.
- ↑ "Revealed: How Vijay Sethupathi got Makkal Selvan title - Times of India". The Times of India.
- ↑ "I was rejected even for the role of a junior artist". The Times of India. 17 December 2012. Archived from the original on 31 December 2013. Retrieved 29 March 2013.
- ↑ SUDHIR SRINIVASAN (29 June 2016). "'Facebook affected me as a human'". The Hindu. Archived from the original on 26 December 2018. Retrieved 30 June 2016.
- ↑ IANS (4 February 2013). "Not in hurry to sign films". The New indian Express. Archived from the original on 26 December 2016. Retrieved 4 July 2016.
{{cite web}}
:|archive-date=
/|archive-url=
timestamp mismatch; 26 ਦਸੰਬਰ 2018 suggested (help) - ↑ "The new Vijay on the block!, Vijay Sethupathy, Pizza". Behindwoods. Archived from the original on 26 December 2018. Retrieved 10 May 2013.
- ↑ "Audio Beat: Naduvula Konjam Pakkatha Kaanom". The Hindu. 21 July 2012. Archived from the original on 29 November 2012. Retrieved 7 August 2012.
- ↑ Sudhish Kamath (31 March 2010). "Full of pizzazz!". The Hindu. Archived from the original on 16 June 2018. Retrieved 19 September 2013.
- ↑ 10.0 10.1 Limitton, Teena (23 May 2013) My Struggle is my Strength: Vijay Sethupathi.
- ↑ "Vijay Sethupathi: The average Joe who made it big in Tamil films". Hindustan Times. 8 September 2016.
- ↑ 12.0 12.1 12.2 12.3 12.4 12.5 Sudhish Kamath (31 March 2010). "Full of pizzazz!". The Hindu. Archived from the original on 16 June 2018. Retrieved 19 September 2013.Sudhish Kamath (31 March 2010).
- ↑ Y. Sunita Chowdhary (2 April 2017). "Movie-crazed accountant to matinee idol: Vijay Sethupathi steals a day from his past in Dubai". Manorama Online. Archived from the original on 26 December 2018. Retrieved 2 April 2017.
- ↑ Y. Sunita Chowdhary (2 December 2012). "In a happy space". The Hindu. Archived from the original on 26 March 2020. Retrieved 29 March 2013.
- ↑ K. R. Manigandan (16 September 2012). "Beyond numbers". The Hindu. Archived from the original on 26 December 2018. Retrieved 29 March 2013.
- ↑ Y. Sunita Chowdhary (2 December 2012). "In a happy space". The Hindu. Archived from the original on 26 March 2020. Retrieved 29 March 2013.
- ↑ "30 Minutes with Vijay Sethupathi | 30 Minutes With Us". iStream. Archived from the original on 11 April 2013. Retrieved 10 May 2013.
- ↑ "Vijay Sethupathi, Varu, Gayathri at Muscular Dystrophy Awareness". Indiaglitz. 3 August 2014. Archived from the original on 10 April 2015. Retrieved 23 January 2015.
- ↑ "Vijay Sethupathi, Gayathri and Varalakshmi at Mayo Rally for Muscular Dystrophy Awareness". Glofocus. 4 August 2014. Archived from the original on 23 January 2015. Retrieved 23 January 2015.
- ↑ "முதல்வர் ஸ்டாலினுடன் விஜய் சேதுபதி சந்திப்பு: கரோனா நிவாரண நிதி வழங்கினார்". Hindu Tamil Thisai (in ਤਮਿਲ). Retrieved 16 June 2021.
- ↑ Subha J. Rao (18 June 2013). "Hits, no misses". The Hindu. Archived from the original on 12 July 2013. Retrieved 13 July 2013.
- ↑ "After Vijay's Sanjay, it's time for Vijay Sethupathi's Surya". Behindwoods. Archived from the original on 2 April 2016. Retrieved 29 March 2016.
- ↑ Cinema Express (15 June 2019). "Following Vijay Sethupathi's son, the actor's daughter to make a debut in Sanga Tamizhan". Cinema Express.