ਸਮੱਗਰੀ 'ਤੇ ਜਾਓ

ਵਿਜੈ ਲਕਸ਼ਮੀ ਪੰਡਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਜੈ ਲਕਸ਼ਮੀ ਪੰਡਿਤ
1965 ਵਿੱਚ ਨੀਦਰਲੈਂਡ ਵਿੱਚ ਵਿਜੈ ਲਕਸ਼ਮੀ ਪੰਡਿਤ
1965 ਵਿੱਚ ਨੀਦਰਲੈਂਡ ਵਿੱਚ ਵਿਜੈ ਲਕਸ਼ਮੀ ਪੰਡਿਤ
ਜਨਮ(1900-08-18)18 ਅਗਸਤ 1900
ਇਲਾਹਬਾਦ, North-Western Provinces, British Raj
ਮੌਤ1 ਦਸੰਬਰ 1990(1990-12-01) (ਉਮਰ 90)
ਦੇਹਰਾਦੂਨ, ਉੱਤਰ ਪ੍ਰਦੇਸ਼, ਭਾਰਤ
ਜੀਵਨ ਸਾਥੀਰਣਜੀਤ ਸੀਤਾਰਾਮ ਪੰਡਿਤ
ਬੱਚੇਨੈਨਤਾਰਾ ਸਹਿਗਲ

ਵਿਜੈ ਲਕਸ਼ਮੀ ਨੇਹਰੂ ਪੰਡਿਤ (18 ਅਗਸਤ 1900 – 1 ਦਸੰਬਰ 1990) ਇੱਕ ਭਾਰਤੀ ਦੂਤ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧ ਰੱਖਦੀ ਸੀ। ਵਿਜੈ ਲਕਸ਼ਮੀ ਨੇਹਰੂ ਪੰਡਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਰਹਿ ਚੁੱਕੇ ਜਵਾਹਰ ਲਾਲ ਨਹਿਰੂ[2] ਦੀ ਭੈਣ, ਇੰਦਿਰਾ ਗਾਂਧੀ ਦੀ ਭੂਆ ਅਤੇ ਰਾਜੀਵ ਗਾਂਧੀ ਦੀ ਦਾਦੀ ਸੀ। 

ਨਿੱਜੀ ਜ਼ਿੰਦਗੀ

[ਸੋਧੋ]

ਵਿਜੈ ਲਕਸ਼ਮੀ ਪੰਡਿਤ ਦੇ ਪਿਤਾ ਮੋਤੀ ਲਾਲ ਨੇਹਰੂ (1861-1931) ਇੱਕ ਸੰਪਨ ਮੁੱਖ ਬਕੀਲ ਸਨ ਅਤੇ ਕਸ਼ਮੀਰੀ ਪੰਡਿਤ ਸਮਾਜ ਨਾਲ ਸੰਬੰਧ ਰੱਖਦੇ ਸਨ।[3] ਮੋਤੀ ਲਾਲ ਨੇਹਰੂ ਦੋ ਆਜ਼ਾਦੀ ਸੰਘਰਸ ਦੌਰਾਨ ਇੰਡੀਅਨ ਨੇਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ। ਉਨ੍ਹਾਂ ਦੀ ਮਾਤਾ ਸਵਰੂਪਰਾਣੀ ਥੁਸਸੁ (1868–1938), ਲਾਹੋਰ[4] ਦੇ ਕਸ਼ਮੀਰੀ ਬ੍ਰਹਮਨ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਸਵਰੂਪਰਾਣੀ ਮੋਤੀਲਾਲ ਦੀ ਦੂਸਰੀ ਪਤਨੀ ਸੀ। ਪਹਿਲੀ ਪਤਨੀ ਦਾ ਦਿਹਾਂਤ ਬੱਚੇ ਦੇ ਜਨਮ ਸਮੇਂ ਹੋ ਗਿਆ ਸੀ। ਮੋਤੀਲਾਲ ਦੇ ਤਿੰਨ ਬੱਚਿਆ ਵਿਚੋਂ ਵਿਜੈ ਲਕਸ਼ਮੀ ਦਾ ਦੂਜਾ ਨੰਬਰ ਸੀ। ਜਵਾਹਰ ਲਾਲ ਨੇਹਰੂ (ਜਨਮ 1889) ਉਸ ਤੋਂ 11 ਸਾਲ ਵੱਡੇ ਸਨ ਅਤੇ ਛੋਟੀ ਭੈਣ ਦਾ ਨਾਮ ਕ੍ਰਿਸ਼ਨਾ ਹੁਥਸਿੰਗ ਇੱਕ ਲੇਖਿਕਾ ਸੀ। ਜਿਸਨੇ ਆਪਣੇ ਭਰਾ ਉੱਤੇ ਕਈ ਖਿਤਾਬਾਂ ਲਿਖਿਆ।

1921 ਵਿੱਚ ਵਿਜੈ ਲਕਸ਼ਮੀ ਦਾ ਵਿਆਹ ਕਥਿਆਵਾਦ ਦੇ ਰਣਜੀਤ ਸੀਤਾਰਾਮ ਪੰਡਿਤ(1893-1944) ਨਾਲ ਹੋਇਆ ਜੋ ਪੇਸ਼ੇ ਤੋਂ ਮਹਾਰਾਸ਼ਟਰੀਅਨ ਵਕੀਲ ਸਨ ਅਤੇ ਉਨ੍ਹਾਂ ਰਾਜਤਰੰਗਿਨੀ ਦੇ ਇਤਿਹਾਸ ਵਾਲੇ ਮਹਾਂਕਾਵਿ ਕਲਹਣ ਦਾ ਅਨੁਵਾਦ ਅਗ੍ਰੇਜੀ ਭਾਸ਼ਾ ਤੋਂ ਸੰਸਕ੍ਰਿਤ ਭਾਸ਼ਾ ਵਿੱਚ ਕੀਤਾ। ਭਾਰਤ ਅਜ਼ਾਦੀ ਸੰਘਰਸ਼ ਵਿੱਚ ਸਹਿਯੋਗ ਕਾਰਨ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ 1944 ਵਿੱਚ ਲਖਨਊ ਜੈਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਪਿਛੇ ਓਹ ਆਪਣੀ ਪਤਨੀ ਅਤੇ ਤਿੰਨ ਬੱਚੇ ਚੰਦਰਾਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਰ। 1990 ਵਿੱਚ ਵਿਜੈ ਲਕਸ਼ਮੀ ਦੀ ਮੌਤ ਤੋਂ ਬਾਅਦ ਉਸਦੀ ਬੇਟੀ ਨੈਨਤਾਰਾ ਸਹਿਗਲ ਜੋ ਇੱਕ ਨਾਵਲਕਾਰ ਹੈ ਆਪਣੀ ਮਾਤਾ ਦੇ ਘਰ ਦੇਹਾਰਾਦੂਨ ਰਹਿਣ ਲੱਗ ਪਈ। 

ਉਸਦੀ ਦਾਦੀ ਗੀਤਾ ਸਹਿਗਲ ਜੋ ਇੱਕ ਲੇਖਕਾਂ ਅਤੇ ਔਰਤ ਵਿਸ਼ੇ, ਰੂੜੀਵਾਦੀ ਅਤੇ ਜਾਤੀਵਾਦ ਸੰਬੰਧੀ ਲੇਖ ਲਿਖਣ ਵਾਲੀ ਪੱਤਰਕਾਰ ਸੀ। ਉਸਨੇ ਸਨਮਾਨ ਜੇਤੂ ਦਸਤਾਵੇਜ਼ੀ ਫ਼ਿਲਮ ਵੀ ਨਿਰਦੇਸ਼ਿਤ ਕੀਤੀ ਅਤੇ ਮਨੁੱਖੀ ਅਧਿਕਾਰ  ਲਈ ਕੰਮ ਕਰਨ ਵਾਲੀ ਸਮਾਜਿਕ ਕਾਰਜ ਕਰਤਾ ਸੀ।    

ਰਾਜਨੀਤਿਕ ਸਫ਼ਰ

[ਸੋਧੋ]
1938 ਵਿੱਚ ਵਿਜੈ ਲਕਸ਼ਮੀ ਪੰਡਿਤ

ਵਿਜੈ ਲਕਸ਼ਮੀ ਕੈਬਿਨੇਟ ਦੀ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਸੀ। 1937 ਵਿੱਚ ਸੰਜੁਕਤ ਰਾਜ ਦੀ ਰਾਜਕੀ ਵਿਧਾਨ ਸਭਾ ਲਈ ਚੁਣੀ ਗਈ ਅਤੇ ਉਨ੍ਹਾਂ ਨੂੰ ਸੇਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ। 1953 ਵਿੱਚ ਸੰਜੁਕਤ ਰਾਸ਼ਟਰ ਦੀ ਸਪੀਕਰ ਬਣਨ ਵਾਲੀ ਓਹ ਪਹਿਲੀ ਔਰਤ ਸੀ।[5][6] ਵਿਜੈ ਲਕਸ਼ਮੀ ਰਾਜਪਾਲ ਅਤੇ ਰਾਜਦੂਤ ਜਿਹੇ ਮੁੱਖ ਅਹੁਦਿਆਂ ਉੱਤੇ ਵੀ ਰਹੀ।

ਵਿਦਿਅਕ

[ਸੋਧੋ]

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਕਾਰਜਕਾਰਨੀ ਸਭਾ ਦੀ ਮੈਂਬਰ[7]

ਹੋਰ ਦੇਖੋ

[ਸੋਧੋ]
  • ਸੰਸਾਰ ਦੇ ਰਾਜਨੀਤਿਕ ਪਰਿਵਾਰ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 11 ਅਕਤੂਬਰ 2012. Retrieved 8 ਮਾਰਚ 2016. {{cite web}}: Unknown parameter |dead-url= ignored (|url-status= suggested) (help)
  2. President of 62nd session, General Assembly of United Nations. "Vijay Lakshmi Pandit (India)". Retrieved 1 ਜੁਲਾਈ 2012.{{cite web}}: CS1 maint: numeric names: authors list (link)
  3. Moraes & 2008 4.
  4. Zakaria, Rafiq A Study of Nehru, Times of India Press, 1960, p. 22
  5. "1953:Pandit Elected Head of UN" (in ਅੰਗਰੇਜ਼ੀ). ਨਿਓਯਾਰਕ ਟਾਇਮਸ. 16 ਸਤੰਬਰ 2003. Retrieved 14 ਅਕਤੂਬਰ 2013. {{cite web}}: Unknown parameter |trans_title= ignored (|trans-title= suggested) (help)
  6. "1950 - 1959" (in ਅੰਗਰੇਜ਼ੀ). ਬੀ.ਬੀ.ਸੀ. Retrieved 14 ਅਕਤੂਬਰ 2013. {{cite web}}: Cite has empty unknown parameter: |trans_title= (help)
  7. Batori (10/12/2015). "Nayantara Sahgal delivers 6th K P Singh Memorial Lecture". Batori. Batori.in. Retrieved 10/12/2015. {{cite web}}: Check date values in: |accessdate= and |date= (help)

ਹੋਰ ਪੜ੍ਹੋ

[ਸੋਧੋ]

Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.

ਬਾਹਰੀ ਕੜੀਆਂ

[ਸੋਧੋ]