ਵਿਨੇਸ਼ ਫੋਗਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਨੇਸ਼ ਫੋਗਾਟ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1994-08-25) 25 ਅਗਸਤ 1994 (ਉਮਰ 25)
Balali, Haryana, India[1]
ਕੱਦ160 cਮੀ (5 ਫ਼ੁੱਟ 3 ਇੰਚ)
ਖੇਡ
ਦੇਸ਼India
ਖੇਡFreestyle wrestling
Event(s)48 kg
ClubBhiwani Sports Club
Coached byOP Yadav
Updated on 21 February 2016.

ਵਿਨੇਸ਼ ਫੋਗਟ (ਜਨਮ 25 ਅਗਸਤ 1994 ) ਇੱਕ ਭਾਰਤੀ ਪਹਿਲਵਾਨ ਹੈ। ਵਿਨੇਸ਼ ਫੋਗਟ ਦਾ ਪਹਲਵਾਨੀ ਵਿੱਚ ਬਹੁਤ ਹੀ ਸਫਲ ਪਿਛੋਕੜ ਹੈ। ਉਸਦੀਆਂ ਚਚੇਰੀਆਂ ਭੈਣਾ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਦੋਨੋ ਇੰਟਰਨੈਸ਼ਨਲ ਪਹਿਲਵਾਨ ਅਤੇ ਰਾਸ਼ਟਰਮੰਡਲ ਖੇਡ ਤਮਗਾ ਜਿੱਤ ਚੁਕਿੱਆ ਹਨ। 

ਨਿੱਜੀ ਜ਼ਿੰਦਗੀ ਅਤੇ ਪਰਿਵਾਰ[ਸੋਧੋ]

ਵਿਨੇਸ਼ ਪਹਿਲਵਾਨ ਮਹਾਵੀਰ ਸਿੰਘ ਫੋਗਟ ਦੇ chote ਭਰਾ ਰਾਜਪਾਲ ਦੀ ਧੀ ਹੈ ਅਤੇ ਪਹਿਲਵਾਨ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਦੀ ਚਚੇਰੀ ਭੈਣ ਹੈ।[3][4]

ਉਸਨੂੰ ਅਤੇ ਉਸਦੀਆਂ ਭੈਣਾ ਨੂੰ ਕੁਸ਼ਤੀ ਦੀ ਖੇਡ ਚੁਣਨ ਲਈ ਭਾਈਚਾਰੇ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਸੀ। ਪਰ ਉਨ੍ਹਾਂ ਨੇ ਭਾਈਚਾਰੇ ਦੇ ਖਿਲਾਫ ਹੋ ਕੇ ਇਸ ਖੇਡ ਵਿੱਚ ਆਪਣੀ ਦਿਲਚਸਪੀ ਦਿਖਾਈ।[5]

ਕਰੀਅਰ[ਸੋਧੋ]

2013 ਏਸ਼ੀਆਈ ਕੁਸ਼ਤੀ ਮੁਕਾਬਲੇ[ਸੋਧੋ]

ਦਿੱਲੀ, ਭਾਰਤ ਵਿਚ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਵਿਨੇਸ਼ ਮਹਿਲਾ ਫ੍ਰੀਸਟਾਈਲ 51 ਕਿਲੋ ਵਰਗ ਵਿੱਚ ਥਾਈਲੈਂਡ ਦੀ Tho-Kaew Sriprapa ਨੂੰ 3-0 ਨਾਲ ਹਰਾ ਕੇ ਬ੍ਰੋਨਜ਼ ਮੈਡਲ ਜਿੱਤਣ ਵਿੱਚ ਸਫਲ ਰਹੀ।

2013 ਰਾਸ਼ਟਰਮੰਡਲ ਕੁਸ਼ਤੀ ਮੁਕਾਬਲੇ[ਸੋਧੋ]

ਜੋਹਾਨਿਸਬਰਗ, ਦੱਖਣੀ ਅਫਰੀਕਾ ਵਿੱਚ ਆਯੋਜਿਤ ਮੁਕਾਬਲੇ ਵਿੱਚ ਵਿਨੇਸ਼ ਨੇ ਦੂਜੇ ਸਥਾਨ ਉੱਤੇ ਰਹਿੰਦੀਆਂ ਚਾਂਦੀ ਦਾ ਤਗਮਾ ਹਾਸਿਲ ਕੀਤਾ। ਵਿਨੇਸ਼ ਨੇ ਮਹਿਲਾ ਫ੍ਰੀਸਟਾਈਲ 51 ਕਿਲੋ ਵਰਗ ਦੇ ਇਸ ਫ਼ਾਇਨਲ ਮੈਚ ਵਿੱਚ ਨਾਈਜੀਰੀਆ ਦੀ Odunayo Adekuoroye ਤੋਂ ਅੰਤਿਮ ਦੌਰ ਵਿੱਚ ਮੈਚ ਗੁਆ ਬੈਠੀ।[6]

2014 ਰਾਸ਼ਟਰਮੰਡਲ ਖੇਡ[ਸੋਧੋ]

ਵਿਨੇਸ਼ ਗ੍ਲੈਸ੍ਕੋ ਵਿੱਚ 2014 ਰਾਸ਼ਟਰਮੰਡਲ ਖੇਡ ਵਿੱਚ  ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਦਾ ਮੌਕਾ ਮਿਲਿਆ ਅਤੇ ਉਸਨੇ ਭਾਰਤ ਨੂੰ ਸੋਨੇ ਦਾ ਤਮਗਾ ਦਵਾਈਆਂ।[7]

2014 ਏਸ਼ੀਅਨ ਖੇਡਾਂ[ਸੋਧੋ]

ਇੰਚੇਓਨ , ਦੱਖਣੀ ਕੋਰੀਆ ਖੇਡਾਂ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਿੱਚ ਸਫਲ ਰਹੀ।[8]

2015 ਏਸ਼ੀਆਈ ਕੁਸ਼ਤੀ ਜੇਤੂ[ਸੋਧੋ]

ਦੋਹਾ, ਕਤਰ ਵਿੱਚ ਮੁਕਾਬਲੇ ਵਿੱਚ ਵਿਨੇਸ਼ ਮਹਿਲਾ ਫ੍ਰੀਸਟਾਈਲ 48 ਕਿਲੋ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ ਪਰ ਜਪਾਨ ਦੀ ਯੂਕੀ ਇਰੀ ਕੋਲੋਂ ਫਾਈਨਲ ਮੁਕਾਬਲਾਗੁਆ ਦਿੱਤਾ।[9]

2016 ਓਲੰਪਿਕ[ਸੋਧੋ]

ਵਿਨੇਸ਼ ਨੇ ਮਈ, 2016 ਵਿਚ,  ਇਸਤਾਂਬੁਲ, ਟਰਕੀ ਵਿੱਚ ਆਯੋਜਿਤ ਦੂਜੀ ਵਰਲਡ ਵਾਇਡ ਕੁਆਲੀਫਾਇਰ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤ ਕੇ 2016 ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। [10]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]