ਵੀਰ ਬਹਾਦੁਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਰ ਬਹਾਦੁਰ ਸਿੰਘ
ਜਨਮਗੋਰਖਪੁਰ
ਰਾਸ਼ਟਰੀਅਤਾਭਾਰਤੀ
ਪੇਸ਼ਾਸਿਆਸਤਦਾਨ, ਲੇਖਕ

ਵੀਰ ਬਹਾਦੁਰ ਸਿੰਘ ਇੱਕ ਭਾਰਤੀ ਸਿਆਸਤਦਾਨ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ। ਉਹ ਭਾਰਤ ਦੇ ਸੂਚਨਾ ਪ੍ਰਸਾਰ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।

ਨਿੱਜੀ ਜੀਵਨ[ਸੋਧੋ]

ਵੀਰ ਬਹਾਦੁਰ ਦਾ ਜਨਮ ਗੋਰਖਪੁਰ[1][2] ਵਿੱਚ ਹੋਇਆ ਸੀ। ਉਹਨਾਂ ਨੇ 1942 ਈ.[3] ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਸੀ। ਉਹਨਾਂ ਦੀ ਪੈਰਿਸ ਦੌਰੇ ਦੌਰਾਨ 1990 ਈ. ਵਿੱਚ ਮੌਤ ਹੋਈ। ਉਹਨਾਂ ਦਾ ਪੁੱਤਰ ਫ਼ਤੇਹ ਬਹਾਦੁਰ ਸਿੰਘ ਵੀ ਕਈ ਵਾਰ ਉੱਤਰ ਪ੍ਰਦੇਸ਼ ਦਾ ਮੰਤਰੀ ਰਿਹਾ।

ਰਾਜਨੀਤਿਕ ਜੀਵਨ[ਸੋਧੋ]

ਵੀਰ ਬਹਾਦੁਰ ਸਿੰਘ 24 ਸਤੰਬਰ 1985 ਤੋਂ 25 ਜੂਨ 1988 ਈ.[4] ਤੱਕ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਰਿਹਾ। 1988 ਈ. ਵਿੱਚ ਰਾਜੀਵ ਗਾਂਧੀ ਨੇ ਆਪਣੀ ਕੈਬੀਨੇਟ ਵਿੱਚ ਉਹਨਾਂ ਨੂੰ ਸੂਚਨਾ ਪ੍ਰਸਾਰ ਮੰਤਰੀ ਬਣਾਇਆ।

ਹਵਾਲੇ[ਸੋਧੋ]