ਸਮੱਗਰੀ 'ਤੇ ਜਾਓ

ਵੈਟੀਕਨ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵੈਟੀਕਨ ਸਿਟੀ ਤੋਂ ਮੋੜਿਆ ਗਿਆ)

ਵੈਟੀਕਨ (ਇਤਾਲਵੀ: Vaticano) ਯੂਰਪ ਵਿੱਚ ਸਥਿਤ ਇੱਕ ਦੇਸ਼ ਹੈ, ਇਹ ਦੇਸ਼ ਚਾਰੇ ਪਾਸਿਆਂ ਤੋਂ ਇਟਲੀ ਦੀ ਰਾਜਧਾਨੀ ਰੋਮ ਨਾਲ ਘਿਰਿਆ ਹੋਇਆ ਹੈ। ਇਸਦੀ ਰਾਜਭਾਸ਼ਾ ਇਤਾਲਵੀ ਹੈ। ਵੈਟੀਕਨ 1929 ਵਿੱਚ ਲੈਟਰਨ ਸੰਧੀ ਦੁਆਰਾ ਇਟਲੀ ਤੋਂ ਆਜ਼ਾਦੀ ਹਾਸਿਲ ਕਰਕੇ ਇੱਕ ਆਜ਼ਾਦ ਦੇਸ਼ ਬਣਿਆ। 120 ਏਕੜ ਰਕਬੇ ਅਤੇ ਕੁਲ 825 ਲੋਕਾਂ ਦੀ ਆਬਾਦੀ ਨਾਲ ਇਹ ਰਕਬੇ ਅਤੇ ਆਬਾਦੀ ਦੋਹਾਂ ਪੱਖੋ ਦੁਨਿਆਂ ਦਾ ਸਭ ਤੋਂ ਛੋਟਾ ਦੇਸ਼ ਹੈ। ਵੈਟੀਕਨ ਇੱਕ ਧਰਮ‐ਅਧਾਰਿਤ ਦੇਸ਼ ਹੈ ਈਸਾਈ ਧਰਮ ਦੀ ਪ੍ਰਮੁੱਖ ਸੰਪਰਦਾ ਰੋਮਨ ਕੈਥੋਲਿਕ ਗਿਰਜਾਘਰ ਦਾ ਇਹ ਕੇਂਦਰ ਹੈ ਅਤੇ ਇਸ ਸੰਪਰਦਾ ਦੇ ਸਰਬ‐ਉਚ ਧਰਮਗੁਰੂ ਪੋਪ ਦਾ ਨਿਵਾਸ ਵੀ ਇੱਥੇ ਹੀ ਹੈ ਅਤੇ ਪੋਪ ਹੀ ਵੈਟੀਕਨ ਉੱਤੇ ਸ਼ਾਸਨ ਕਰਦੇ ਹਨ।

ਵੈਟੀਕਨ
Vaticano
Flag of ਵੈਟੀਕਨ ਸ਼ਹਿਰ
Coat of arms of ਵੈਟੀਕਨ ਸ਼ਹਿਰ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: 
Inno e Marcia Pontificale
"ਪੌਂਟੀਫ਼ੀਸ਼ਲ ਗੀਤ ਅਤੇ ਮਾਰਚ"
ਨਕਸ਼ਾ
ਨਕਸ਼ਾ
ਅਧਿਕਾਰਤ ਭਾਸ਼ਾਵਾਂਇਤਾਲਵੀ
ਸਰਕਾਰਪੂਰਨ ਰਾਜਸ਼ਾਹੀ
• ਪੋਪ
ਫ਼ਰਾਂਸਿਸ
• ਰਾਜ ਸਕੱਤਰ
ਪੀਟਰੋ ਪੈਰੋਲੀਨ
• ਗਵਰਨੋਰੇਟ ਦਾ ਪ੍ਰਧਾਨ
ਫਰਨਾਂਡੋ ਵਰਗੇਜ਼ ਅਲਜ਼ਾਗਾ
ਵਿਧਾਨਪਾਲਿਕਾਪੌਂਟੀਫ਼ੀਸ਼ਲ ਕਮੀਸ਼ਨ
 ਇਟਲੀ ਤੋਂ ਆਜ਼ਾਦੀ
• ਲੈਟਰਨ ਸੰਧੀ
11 February 1929;
93 years ago
ਖੇਤਰ
• ਕੁੱਲ
0.5 km2 (0.19 sq mi)
ਆਬਾਦੀ
• 2019 ਅਨੁਮਾਨ
825
• ਘਣਤਾ
925/km2 (2,395.7/sq mi)
ਮੁਦਰਾਯੂਰੋ ()
ਸਮਾਂ ਖੇਤਰUTC +1 (ਮੱਧ ਯੂਰਪੀ ਸਮਾਂ)
ਮਿਤੀ ਫਾਰਮੈਟਦਿਨ/ਮਹੀਨਾ/ਸਾਲ
ਡਰਾਈਵਿੰਗ ਸਾਈਡਸੱਜੇ‐ਹੱਥ
ਕਾਲਿੰਗ ਕੋਡ+379
ਆਈਐਸਓ 3166 ਕੋਡVT
ਵੈੱਬਸਾਈਟ
https://www.vaticanstate.va/

ਇਹ ਦੇਸ਼, ਇੱਕ ਪ੍ਰਕਾਰ ਨਾਲ ਰੋਮ ਸ਼ਹਿਰ ਦਾ ਇੱਕ ਛੋਟਾ ਜਿਹਾ ਭਾਗ ਹੈ। ਇਸ ਵਿੱਚ ਸੇਂਟ ਪੀਟਰ ਗਿਰਜਾਘਰ, ਅਜਾਇਬਘਰ, ਬਾਗ਼ ਅਤੇ ਕਈ ਹੋਰ ਗਿਰਜਾਘਰ ਸ਼ਾਮਲ ਹਨ। 1929 ਵਿੱਚ ਇੱਕ ਸੰਧੀ ਦੇ ਅਨੁਸਾਰ ਇਸਨੂੰ ਇੱਕ ਆਜ਼ਾਦ ਦੇਸ਼ ਸਵੀਕਾਰ ਕੀਤਾ ਗਿਆ। 45 ਕਰੋੜ 60 ਲੱਖ ਰੋਮਨ ਕੈਥੋਲਿਕਾਂ ਦੇ ਧਰਮਗੁਰੂ, ਪੋਪ ਇਸ ਦੇਸ਼ ਦੇ ਸ਼ਾਸਕ ਹਨ। ਦੇਸ਼ ਦੇ ਸਫ਼ਾਰਤੀ ਸੰਬੰਧ ਸੰਸਾਰ ਦੇ ਲਗਪਗ ਸਭ ਦੇਸ਼ਾਂ ਨਾਲ ਹਨ। 1930 ਵਿੱਚ ਵੈਟੀਕਨ ਦੀ ਮੁਦਰਾ ਜਾਰੀ ਕੀਤੀ ਗਈ ਅਤੇ 1932 ਵਿੱਚ ਇਸ ਦੇ ਰੇਲਵੇ ਸਟੇਸ਼ਨ ਦਾ ਨਿਰਮਾਣ ਹੋਇਆ। ਇੱਥੋਂ ਦੀ ਮੁਦਰਾ ਇਟਲੀ ਵਿੱਚ ਵੀ ਚੱਲਦੀ ਹੈ। ਇਹ ਰੋਮ ਨਗਰ ਵਿੱਚ, ਟਾਇਬਰ ਨਦੀ ਦੇ ਕੰਢੇ ਵੈਟੀਕਨ ਪਹਾੜੀ ਉੱਤੇ ਸਥਿਤ ਹੈ ਅਤੇ ਇਤਿਹਾਸਿਕ, ਸੰਸਕ੍ਰਿਤਕ ਅਤੇ ਧਾਰਮਿਕ ਕਾਰਨਾਂ ਕਰਕੇ ਪ੍ਰਸਿੱਧ ਹੈ। ਇੱਥੋਂ ਦੇ ਅਜਾਇਬਘਰ ਦਾ ਨਿਰਮਾਣ ਅਤੇ ਸਜਾਵਟ ਵਿਸ਼ਵ ਦੇ ਮਹਾਨ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨਾਲ ਕੀਤੀ ਗਈ ਹੈ।

ਹਵਾਲੇ[ਸੋਧੋ]