ਸਮੱਗਰੀ 'ਤੇ ਜਾਓ

ਸਟਾਲਿਨਵੀਰ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਟਾਲਿਨਵੀਰ ਤੋਂ ਮੋੜਿਆ ਗਿਆ)
ਸਟਾਲਿਨਵੀਰ ਸਿੰਘ
ਵੀਡੀਉ ਦੀ ਸ਼ੂਟਿੰਗ ਦੌਰਾਨ
ਜਨਮ (1987-12-20) ਦਸੰਬਰ 20, 1987 (ਉਮਰ 37)
ਰਾਸ਼ਟਰੀਅਤਾਭਾਰਤੀ
ਹੋਰ ਨਾਮਸਟਾਲਿਨਵੀਰ ਸਿੰਘ ਸਿੱਧੂ
ਪੇਸ਼ਾਨਿਰਦੇਸ਼ਕ
ਸਰਗਰਮੀ ਦੇ ਸਾਲਹੁਣ

ਸਟਾਲਿਨਵੀਰ (ਜਨਮ 20 ਦਸੰਬਰ 1987) ਇੱਕ ਵੀਡੀਓ ਨਿਰਦੇਸ਼ਕ ਅਤੇ ਫ਼ੋਟੋਗ੍ਰਾਫ਼ਰ ਹੈ। ਉਸ ਦਾ ਜਨਮ ਪੰਜਾਬੀ ਗੀਤਕਾਰ ਪਰਗਟ ਸਿੰਘ ਦੇ ਘਰ ਪਿੰਡ ਲਿੱਦੜਾ ਵਿਖੇ ਹੋਇਆ, ਉਸਨੇ ਆਪਣੇ ਪਿਤਾ ਵਾਂਗ ਹੀ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਕੰਮ ਕੀਤਾ ਹੈ।

ਮੁੱਢਲਾ ਜੀਵਨ

[ਸੋਧੋ]

ਸਟਾਲਿਨਵੀਰ ਦਾ ਜਨਮ 20 ਦਸੰਬਰ 1987 ਨੂੰ ਸੰਗਰੂਰ ਜਿਲ੍ਹੇ ਦੇ ਪਿੰਡ ਲਿੱਦੜਾਂ, ਪੰਜਾਬ ਵਿਖੇ ਗੀਤਕਾਰ ਪਰਗਟ ਸਿੰਘ ਅਤੇ ਪਰਮਿੰਦਰ ਕੌਰ ਦੇ ਘਰ ਹੋਇਆ ਸੀ।[1] ਉਸਨੇ ਆਪਣੀ ਮੁੱਢਲੀ ਪੜ੍ਹਾਈ ਸੰਤ ਅਤਰ ਸਿੰਘ ਅਕੈਡਮੀ, ਮਸਤੂਆਣਾ ਤੋਂ ਕੀਤੀ ਅਤੇ ਉਸ ਉਪਰੰਤ ਉਚ-ਸਿੱਖਿਆ ਲਈ ਖ਼ਾਲਸਾ ਕਾਲਜ, ਪਟਿਆਲਾ ਵਿਖੇ ਦਾਖਿਲ ਹੋਇਆ। ਉਸਦੀ ਦਿਲਚਸਪੀ ਸਾਹਿਤਕ ਖੇਤਰ ਵੱਲ ਸੀ, ਜਿਸ ਕਾਰਨ ਉਸਨੂੰ ਲਿਖਣ, ਪੜ੍ਹਨ ਦਾ ਵੀ ਸ਼ੌਂਕ ਸੀ। ਕਾਲਜ ਦੌਰਾਨ ਉਸ ਦੀਆਂ ਕਵਿਤਾਵਾਂ ਅਤੇ ਲੇਖ ਅਕਸਰ ਕਾਲਜ ਮੈਗਜ਼ੀਨ ਵਿੱਚ ਛੱਪਦੇ ਰਹਿੰਦੇ ਸਨ। ਇਸੇ ਸਮੇਂ ਦੌਰਾਨ ਉਸਦਾ ਇਕ ਕਾਵਿ-ਸੰਗ੍ਰਹਿ 'ਬੱਦਲਾਂ ਉਹਲੇ ਮੱਘਦਾ ਸੂਰਜ' ਵੀ ਛਪਿਆ ਹੈ।[2]

ਕਰੀਅਰ

[ਸੋਧੋ]

ਖ਼ਾਲਸਾ ਕਾਲਜ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਚਲਾ ਗਿਆ, ਜਿੱਥੇ ਉਸਨੇ ਨਿਰਦੇਸ਼ਤਾ ਅਤੇ ਪੋਸਟ ਪ੍ਰੋਡਕਸ਼ਨ ਨਾਲ ਸਬੰਧਿਤ ਬਰੀਕੀਆਂ ਨੂੰ ਜਾਣਿਆ। ਉਸਦੇ ਕੈਰੀਅਰ ਦੀ ਸ਼ੁਰੂਆਤ ਹਰਜੀਤ ਹਰਮਨ ਦੇ ਗੀਤ 'ਜੱਟੀ' ਦੇ ਵੀਡੀਉ ਫ਼ਿਲਮਾਂਕਣ ਨਾਲ ਹੁੰਦੀ ਹੈ। ਜਿਸ ਤੋਂ ਬਾਅਦ ਉਸਨੂੰ ਪੰਜਾਬੀ ਇੰਡਸਟਰੀ 'ਚ ਜਾਣਿਆ ਜਾਣ ਲੱਗਾ। ਉਸ ਤੋਂ ਬਾਅਦ ਉਸਨੇ ਬਹੁਤ ਸਾਰੇ ਗੀਤਾਂ ਦਾ ਫਿਲਮਾਂਕਣ ਅਤੇ ਨਿਰਦੇਸ਼ਨ ਕੀਤਾ, ਜਿਨ੍ਹਾਂ ਵਿਚੋਂ ਮਨਪ੍ਰੀਤ ਸਿੰਘ ਦਾ ਗਾਇਆ ਗੀਤ 'ਕਿਤਾਬਾਂ ਵਾਲਾ ਰਖ਼ਣਾ' ਇੱਕ ਹੈ। ਉਸਦੀਆਂ ਸੰਗੀਤਕ ਵੀਡੀਉ ਵਿੱਚ ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਬਰਕਰਾਰ ਹੈ।[3]

ਵੀਡੀਉਗ੍ਰਾਫੀ

[ਸੋਧੋ]

ਸਟਾਲਿਨਵੀਰ ਵਲੋਂ ਕਲਾਕਾਰਾਂ ਦੇ ਗੀਤਾਂ ਦੇ ਬਣਾਏ ਗਏ 90 ਦੇ ਕਰੀਬ ਵੀਡੀਓ ਹਨ, ਜਿਨ੍ਹਾਂ ਵਿਚ ਗੀਤ ‘ਜੱਟੀ’, ‘ਮਾਏ ਨੀ ਮਾਏ’ (ਹਰਜੀਤ ਹਰਮਨ), ‘ਅੱਖ ਬਦਲੀ’ (ਰਵਿੰਦਰ ਗਰੇਵਾਲ), ‘ਮੰਜੀ’ (ਗੀਤਾ ਜ਼ੈਲਦਾਰ), ‘ਸਾਉਣ’, ‘ ਸ਼ੇਰ’ ‘ਦਸ਼ਮੇਸ਼ ਗੁਰੂ’ ( ਹਰਭਜਨ ਮਾਨ) , ‘ਕੁਰਬਾਨੀ’, ‘ ਬੈਡ ਕੰਪਨੀ’ (ਰਣਜੀਤ ਬਾਵਾ), ‘ਤੇਰਾ ਟਾਇਮ’ (ਜੱਸ ਬਾਜਵਾ) , ‘ਬੇਰੀ ਵਿਹੜੇ ਵਿੱਚ’, ‘ਕੰਧਾਂ ਕੱਚੀਆਂ’ (ਵੀਤ ਬਲਜੀਤ), ‘ਸੁੱਚਾ ਸੂਰਮਾ’ (ਕੁਲਵਿੰਦਰ ਬਿੱਲਾ) , ‘ਫਸਲ’ (ਫਤਿਹ ਸ਼ੇਰਗਿੱਲ’), ‘ਸਰਹਾਣੇ ਪਈ ਬੰਦੂਕ’ ‘ਵੀਹ ਕਿੱਲੇ’ (ਹਾਰਵੀ), ‘ਸੋਹਣੀ’ (ਸਰਬਜੀਤ ਚੀਮਾ), ‘ਰੋਟੀਆਂ’ (ਸਾਰਥੀ ਕੇ), ‘ਦਲੇਰੀਆਂ’ (ਗਗਨ ਕੋਕਰੀ), ‘ਸੱਚੇ ਬੋਲ’ (ਪੰਮਾ ਡੂੰਮਵਾਲ), ‘ਮਿਲਣੇ ਦੀ ਰੁੱਤ’ (ਗੁਰਸ਼ਬਦ), ‘ਗੱਲਾਂ ਸੱਚੀਆਂ’ (ਗੈਰੀ ਸੰਧੂ), ‘ਕਬੂਤਰ ਚੀਨਾ’ (ਗੈਰੀ ਬਾਵਾ) ਹਨ।[4] ਸੰਗੀਤਕ ਵੀਡੀਉ ਦੇ ਫ਼ਿਲਮਾਂਕਣ ਤੋਂ ਬਿਨ੍ਹਾਂ ਪੰਜਾਬੀ ਲਘੂ ਫ਼ਿਲਮਾਂ ਵਿੱਚ ਵੀ ਆਪਣੀ ਹਿੱਸੇਦਾਰੀ ਬਣਾਈ ਹੈ। ਉਸ ਦੁਆਰਾ ਬਣਾਏ ਗਏ ਕੁਝ ਸੰਗੀਤਕ ਵੀਡੀਉਜ਼ ਦੀ ਸੂਚੀ:-

ਸਾਲ ਗਾਇਕ ਗੀਤ ਟਿੱਪਣੀ
2014 ਹਰਜੀਤ ਹਰਮਨ ਜੱਟੀ
2014 ਰਵਿੰਦਰ ਗਰੇਵਾਲ ਅੱਖ ਬਦਲੀ
2015 ਕੁਲਵਿੰਦਰ ਬਿੱਲਾ ਸੂਰਮਾ
2015 ਵੀਤ ਬਲਜੀਤ ਬੇਰੀ
2018 ਮਨਪ੍ਰੀਤ ਸਿੰਘ ਕਿਤਾਬਾਂ ਵਾਲਾ ਰਖ਼ਣਾ

ਹਵਾਲੇ

[ਸੋਧੋ]
  1. "ਸੱਭਿਅਕ ਅਤੇ ਪਰਿਵਾਰਕ ਗੀਤਾਂ ਦੇ ਫਿਲਮਾਂਕਣ ਦੁਆਲੇ ਘੁੰਮਦਾ ਨਾਂਅ ਡਾਇਰੈਕਟਰ ਸਟਾਲਿਨਵੀਰ ਸਿੰਘ". ਅਜੀਤ. 21-8-2015. {{cite web}}: Check date values in: |date= (help)
  2. "ਵੀਡੀਓ ਨਿਰਦੇਸ਼ਨ ਦੇ ਖੇਤਰ ਦਾ ਨਵਾਂ ਚਿਹਰਾ ਸਟਾਲਿਨਵੀਰ ਸਿੰਘ ਸਿੱਧੂ". ਪੰਜਾਬੀ ਟ੍ਰਿਬਿਊਨ. 1-8-2015. pp. ਸਤਰੰਗ 2 (ਸਰਗਰਮ). Retrieved 2016-05-12. {{cite web}}: Check date values in: |date= (help)[permanent dead link]
  3. http://mahapunjab.com/showcasing-punjab-music-stalinveer-singh/. {{cite web}}: Missing or empty |title= (help)
  4. https://www.pollywoodpost.com/ਸੰਗੀਤਕ-ਵੀਡੀਓ-ਨਿਰਦੇਸ਼ਨ-ਦੇ-ਨ/. {{cite web}}: Missing or empty |title= (help)[permanent dead link]

ਬਾਹਰੀ ਲਿੰਕ

[ਸੋਧੋ]