ਸਤਵਿੰਦਰ ਕੌਰ ਧਾਲੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਤਵਿੰਦਰ ਕੌਰ ਧਾਲੀਵਾਲ
ਸੰਸਦ ਮੈਂਬਰ
ਹਲਕਾਰੋਪੜ, ਪੰਜਾਬ
ਨਿੱਜੀ ਜਾਣਕਾਰੀ
ਜਨਮ( 1953-06-17)17 ਜੂਨ 1953
ਕੌਮੀਅਤਭਾਰਤ
ਸਿਆਸੀ ਪਾਰਟੀਸ਼ਿਰੋਮਣੀ ਅਕਾਲੀ ਦਲ
ਪਤੀ/ਪਤਨੀਸਰਦਾਰ ਰਾਜਿੰਦਰ ਸਿੰਘ ਧਾਲੀਵਾਲ
ਕਿੱਤਾਸਿਆਸਤਦਾਨ, ਸਮਾਜ ਸੇਵੀ, ਸਿੱਖਿਆਰਥੀ

ਸਤਵਿੰਦਰ ਕੌਰ ਧਾਲੀਵਾਲ (ਜਨਮ 17 ਜੂਨ 1953) ਇੱਕ ਸਿਆਸੀ ਅਤੇ ਸਮਾਜਿਕ ਵਰਕਰ ਅਤੇ ਭਾਰਤੀ ਪੰਜਾਬ ਦੇ ਸੂਬੇ 'ਚ ਰੋਪੜ ਹਲਕੇ ਵਲੋਂ ਇੱਕ ਸੰਸਦ ਸਦੱਸ ਵਜੋਂ ਵੀ ਚੁਣੀ ਗਈ ਜੋ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹੈ।[1]

ਆਰੰਭਕ ਜੀਵਨ[ਸੋਧੋ]

ਸਤਵਿੰਦਰ ਦਾ ਜਨਮ 17 ਜੂਨ 1953 ਨੂੰ ਬਬਯਾਲ ਪਿੰਡ ਵਿੱਚ ਹੋਇਆ ਸੀ ਜੋ ਕਿ ਹਰਿਆਣਾ ਰਾਜ ਵਿੱਚ ਅੰਬਾਲਾ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ। 13 ਜੁਲਾਈ 1975 ਨੂੰ ਸਰਦਾਰ ਰਾਜਿੰਦਰ ਸਿੰਘ ਧਾਲੀਵਾਲ ਨਾਲ ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਧੀ ਹਨ।[1]

ਸਿੱਖਿਆ[ਸੋਧੋ]

ਸਤਵਿੰਦਰ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਉਸ ਦੀ ਐਮ.ਏ. ਇਤਿਹਾਸ ਤੇ ਰਾਜਨੀਤੀ ਵਿਗਿਆਨ 'ਚ ਅਤੇ ਬੀ.ਐੱਡ ਪੂਰੀ ਕੀਤੀ।[1]

ਕੈਰੀਅਰ[ਸੋਧੋ]

ਉਹ 1996 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਰਹੀ ਹੈ। ਉਹ ਪਹਿਲੀ ਵਾਰ 1997 ਵਿੱਚ 11ਵੀਂ ਲੋਕ ਸਭਾ ਲਈ ਚੁਣੀ ਗਈ ਸੀ ਜਿੱਥੇ ਉਹ ਖੇਤੀਬਾੜੀ ਬਾਰੇ ਕਮੇਟੀ ਦੀ ਮੈਂਬਰ ਦੇ ਰੂਪ ਵਿੱਚ ਕੰਮ ਕਰਦੀ ਸੀ। 1998 ਵਿਚ, ਉਹ 12ਵੀਂ ਲੋਕ ਸਭਾ ਲਈ ਚੁਣੀ ਗਈ ਅਤੇ ਉਸ ਨੇ ਬਤੌਰ ਸੇਵਾ ਕੀਤੀ;

  • ਰੇਲਵੇ ਕਮੇਟੀ ਦੀ ਮੈਂਬਰ
  • ਸੰਸਦ ਦੇ ਸਥਾਨਕ ਖੇਤਰ ਵਿਕਾਸ ਯੋਜਨਾ ਦੇ ਮੈਂਬਰਾਂ ਦੀ ਕਮੇਟੀ ਦੀ ਮੈਂਬਰ
  • ਸਲਾਹਕਾਰ ਕਮੇਟੀ, ਸਮਾਜਿਕ ਨਿਆਂ ਅਤੇ ਸ਼ਕਤੀਕਰਣ ਮੰਤਰਾਲੇ ਦੀ ਮੈਂਬਰ[1]

ਹਵਾਲੇ[ਸੋਧੋ]