ਸਫ਼ੀਆ ਹਯਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਫ਼ੀਆ ਹਯਾਤ
ਸਫ਼ੀਆ ਹਯਾਤ
ਸਫ਼ੀਆ ਹਯਾਤ
ਜਨਮ(1969-12-25)25 ਦਸੰਬਰ 1969
ਫ਼ੈਸਲਾਬਾਦ, ਪੰਜਾਬ, ਪਾਕਿਸਤਾਨ
ਕਿੱਤਾਸ਼ਾਇਰਾ, ਕਹਾਣੀਕਾਰਾ/ ਅਫਸਾਨਾਨਿਗਾਰ,ਕਾਲਮਨਿਗਾਰ
ਰਾਸ਼ਟਰੀਅਤਾਪਾਕਿਸਤਾਨੀ
ਨਾਗਰਿਕਤਾਪਾਕਿਸਤਾਨੀ
ਸਿੱਖਿਆਐਮ ਏ ਫ਼ਾਰਸੀ; ਐਮ.ਫਿਲ,ਫ਼ਾਰਸੀ .
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਲਹੌਰ
ਸ਼ੈਲੀਖੁੱਲ੍ਹੀ ਕਵਿਤਾ,ਕਹਾਣੀ, ਅਖਬਾਰੀ ਕਾਲਮ
ਵਿਸ਼ਾਔਰਤ,ਸਮਾਜਕ ਨਾ-ਇਨਸਾਫੀ,ਮਾਨਵੀ ਸਰੋਕਾਰ
ਸਾਹਿਤਕ ਲਹਿਰਔਰਤ ਦੀ ਆਜ਼ਾਦੀ
ਪ੍ਰਮੁੱਖ ਕੰਮਮਾਟੀ ਕੇ ਦੁੱਖ
ਬੱਚੇਅਲੀਨਾ,ਆਈਮਾ (ਬੇਟੀਆਂ) ਅਤੇ ਅਹਿਮਦ (ਬੇਟਾ)
ਵੈੱਬਸਾਈਟ
Facebook:https://www.facebook.com/profile.php?id=100012030631639

Literature portal
ਸਫ਼ੀਆ ਹਯਾਤ ਕਿਸੇ ਸਾਹਿਤਕ ਪ੍ਰੋਗਰਾਮ ਵਿੱਚ
ਸਫ਼ੀਆ ਹਯਾਤ ਆਪਣੀ ਅੰਮੀ ਨਾਲ
ਸਫਿਆ ਹਿਆਤ ਆਪਣੇ ਮਾਤਾ ਪਿਤਾ ਤੇ ਪਰਿਵਾਰ ਨਾਲ

ਸਫ਼ੀਆ ਹਯਾਤ ਪਾਕਿਸਤਾਨ ਪੰਜਾਬ ਦੀ ਉਰਦੂ ਅਤੇ ਪੰਜਾਬੀ ਭਾਸ਼ਾ ਦੀ ਇੱਕ ਲੇਖਿਕਾ ਹੈ ਜੋ ਨਜ਼ਮ ਅਤੇ ਕਹਾਣੀ ਵਿਧਾ ਵਿੱਚ ਲਿਖਦੀ ਹੈ।[1] ਉਹ ਇੱਕ ਨਾਰੀਵਾਦੀ ਤਹਿਰੀਰ ਨਾਲ ਜੁੜੀ ਹੋਈ ਲੇਖਿਕਾ ਹੈ ਅਤੇ ਆਪਣੀਆਂ ਨਜ਼ਮਾਂ ਅਤੇ ਕਹਾਣੀਆਂ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਬੁਲੰਦ ਆਵਾਜ਼ ਵਿੱਚ ਕਰਦੀ।ਉਹ ਇੱਕ ਕੁਲਵਕਤੀ ਲੇਖਿਕਾ ਹੈ ਅਤੇ ਆਪਣੀਆਂ ਲਿਖਤਾਂ ਵਿੱਚ ਏਸ਼ੀਅਨ ਮੁਲਕਾਂ, ਖਾਸ ਕਰਕੇ ਪਾਕਿਸਤਾਨ ਅਤੇ ਭਾਰਤ ਵਰਗੇ ਮੁਲਕਾਂ,ਵਿਚ ਔਰਤਾਂ ਤੇ ਹੋ ਰਹੇ ਜ਼ੁਲਮ ਅਤੇ ਨਾ-ਇਨਸਾਫੀ ਨੂੰ ਉਜਾਗਰ ਕਰਕੇ ਔਰਤਾਂ ਦੀ ਅਜ਼ਾਦੀ ਦੀ ਗੱਲ ਕਰਦੀ ਹੈ।

ਜੀਵਨ[ਸੋਧੋ]

ਸਫ਼ੀਆ ਹਯਾਤ ਦਾ ਜਨਮ 25 ਦਸੰਬਰ 1969 ਨੂੰ ਫ਼ੈਸਲਾਬਾਦ, ਪੰਜਾਬ, ਪਾਕਿਸਤਾਨ ਵਿਖੇ ਹੋਇਆ। ਉਹਨਾ ਦੇ (ਮਰਹੂਮ) ਵਾਲਿਦ ਸਾਹਿਬ ਦਾ ਨਾਮ ਜਨਾਬ ਹਯਾਤ ਅਲੀ ਅਤੇ ਵਾਲਿਦਾ ਦਾ ਨਾਮ ਮੋਹਤਰਿਮਾ ਸਿਦੀਕਾ ਬੀਬੀ ਹੈ।ਸਫ਼ੀਆ ਹਯਾਤ ਨੇ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਫ਼ਾਰਸੀ ਦੀ ਐਮ.ਏ. ਦੀ ਤਾਲੀਮ ਹਾਸਲ ਕੀਤੀ ਹੈ ਅਤੇ ਫੈਸਲਾਬਾਦ ਯੂਨੀਵਰਸਿਟੀ ਤੋਂ ਫ਼ਾਰਸੀ ਦੀ ਐਮ.ਫ਼ਿਲ ਦੀ ਉਚੇਰੀ ਤਾਲੀਮ ਹਾਸਲ ਕਰ ਰਹੀ ਹੈ। ਉਹ ਪਾਕਿਸਤਾਨ ਖਾਸ ਕਰਕੇ ਫ਼ੈਸਲਾਬਾਦ ਦੇ ਅਦਬੀ ਹਲਕਿਆਂ ਵਿੱਚ ਇੱਕ ਜਾਣੀ ਪਹਿਚਾਣੀ ਸ਼ਖਸੀਅਤ ਹੈ। ਉਹ ਕਈ ਸਮਾਜਕ ਸੰਗਠਨਾ ਨਾਲ ਜੁੜ ਕੇ ਸਮਾਜ ਭਲਾਈ ਦੇ ਵੀ ਕਈ ਕੰਮ ਕਰਦੀ ਹੈ।ਔਰਤਾਂ, ਬੱਚਿਆਂ ਅਤੇ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਭਲਾਈ ਦੇ ਕੰਮ ਵਿੱਚ ਉਸਦੀ ਖਾਸ ਰੁਚੀ ਹੈ। ਉਸਨੇ ਫ਼ਾਰਸੀ ਭਾਸ਼ਾ ਵਿੱਚ ਕਈ ਸਾਲ ਅਧਿਆਪਨ ਦਾ ਕੰਮ ਵੀ ਕੀਤਾ ਹੈ।

ਅਦਬੀ ਸਫਰ[ਸੋਧੋ]

ਸਫ਼ੀਆ ਹਯਾਤ ਨੇ 1982 ਤੋਂ ਲਿਖਣਾ ਸ਼ੁਰੂ ਕੀਤਾ ਅਤੇ ਹੁਣ ਤੱਕ ਉਹ ਲਗਾਤਾਰ ਲਿਖਦੀ ਆ ਰਹੀ ਹੈ। ਉਹ ਆਪਣੇ ਸਕੂਲ ਸਮੇਂ ਤੋਂ ਹੀ ਲਿਖਦੀ ਆ ਰਹੀ ਹੈ ਅਤੇ ਉਸਨੇ 7ਵੀੰ ਕਲਾਸ ਵਿੱਚ ਪਹਿਲੀ ਨਜ਼ਮ ਲਿਖੀ ਸੀ। ਫਿਰ ਹੌਲੀ ਹੌਲੀ ਉਸਨੇ ਅਖਬਾਰਾਂ ਅਤੇ ਅਦਬੀ ਰਸਾਲਿਆਂ ਵਿੱਚ ਲਿਖਣਾ ਸ਼ੁਰੂ ਕੀਤਾ। ਉਸਦੀ ਪਹਿਲੀ ਲਿਖਤ ਫ਼ੈਸਲਾਬਾਦ ਦੇ ਮਸ਼ਹੂਰ ਰੋਜ਼ਾਨਾ ਅਖਬਾਰ ਰੋਜ਼ਨਾਮਾ ਆਵਾਜ਼ ਵਿੱਚ ਪ੍ਰਕਾਸ਼ਤ ਹੋਈ ਸੀ।ਬਚਪਨ ਵਿੱਚ ਉਸਨੂੰ ਉਹਨਾ ਦੇ ਵਾਲਿਦ ਸਾਹਬ ਨੇ ਲਿਖਣ ਲਈ ਕਾਫੀ ਹੱਲਾਸ਼ੇਰੀ ਦਿੱਤੀ ਸੀ। ਉਹਨਾ ਦੇ ਕਈ ਅਖਬਾਰਾਂ ਵਿੱਚ ਔਰਤਾਂ ਅਤੇ ਸਮਾਜਕ ਸਰੋਕਾਰਾਂ ਬਾਰੇ ਕਾਫੀ ਲੇਖ ਪ੍ਰਕਾਸ਼ਤ ਹੋਏ ਹਨ।ਇਹਨਾ ਵਿਚੋਂ ਜਿਕਰਯੋਗ ਅਖਬਾਰ ਹਨ:

ਸਫ਼ੀਆ ਹਯਾਤ ਦੇ ਇਹਨਾਂ ਵਿਚੋਂ ਕੁਝ ਲੇਖ ਸਿੰਧੀ ਜ਼ੁਬਾਨ ਵਿੱਚ ਵੀ ਤਰਜ਼ਮਾ ਕਰਕੇ ਪ੍ਰਕਾਸ਼ਤ ਕੀਤੇ ਗਏ ਹਨ।

ਅਫਸਾਨਾਨਿਗਾਰੀ[ਸੋਧੋ]

ਸਫ਼ੀਆ ਹਯਾਤ ਦੀਆਂ ਕਾਫੀ ਕਹਾਣੀਆਂ ਵੱਖ ਵੱਖ ਅਖਬਾਰਾਂ ਅਤੇ ਅਦਬੀ ਰਸਾਲਿਆਂ ਵਿੱਚ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ। ਉਸ ਦੀ ਕਹਾਣੀਆਂ ਦੀ ਇੱਕ ਪੁਸਤਕ ਮਾਟੀ ਕੇ ਦੁੱਖ [2] ਪ੍ਰਕਾਸ਼ਤ ਹੋ ਚੁੱਕੀ ਹੈ।ਇਸ ਪੁਸਤਕ ਨੂੰ ਪਠਾਕਾਂ ਅਤੇ ਅਲੋਚਕਾਂ ਵੱਲੋਂ ਕਾਫੀ ਹੁੰਗਾਰਾ ਮਿਲਿਆ ਹੈ। ਉਹਨਾ ਦੀ ਇੱਕ ਹੋਰ ਪੁਸਤਕ ਛਪਾਈ ਅਧੀਨ ਹੈ।

ਨਜ਼ਮ[ਸੋਧੋ]

ਸਫ਼ੀਆ ਹਯਾਤ ਦੀ ਊਰਦੂ ਕਾਵਿ ਹਵਾ ਸੇ ਮੁਕਲਮਾ ਦਾ ਸਰਵਰਕ

ਸਫ਼ੀਆ ਹਯਾਤ ਦੀ ਊਰਦੂ ਕਾਵਿ ਪੁਸਤਕ ਹਵਾ ਸੇ ਮੁਕਲਮਾ ਦਸੰਬਰ 2019 ਵਿੱਚ ਪ੍ਰਕਾਸ਼ਤ ਹੋਈ ਹੈ। ਇਸ ਪੁਸਤਕ ਦੀਆਂ ਕਾਫੀ ਨਜ਼ਮਾਂ Facebook ਤੇ ਪੇਸ਼ ਕੀਤੀਆਂ ਜਾ ਚੁੱਕੀਆਂ ਹਨ। ਸਫ਼ੀਆ ਹਯਾਤ ਨਜ਼ਮ ਅਤੇ ਗ਼ਜ਼ਲ ਕਾਫੀ ਵੱਡਾ ਯੋਗਦਾਨ ਹੈ। ਅਲੋਚਕ ਉਰਦੂ ਜ਼ਬਾਨ ਵਿੱਚ ਲਿਖੀ ਜਾ ਰਹੀ ਖੁੱਲੀ ਨਜ਼ਮ ਵਿੱਚ ਸਫ਼ੀਆ ਹਯਾਤ ਦਾ ਖਾਸ ਯੋਗਦਾਨ ਅਤੇ ਮੁਕਾਮ ਮੰਨਦੇ ਹਨ। ਉਹਨਾ ਦੀਆਂ ਨਜ਼ਮਾਂ ਪਾਕਿਸਤਾਨ ਤੋਂ ਇਲਾਵਾ ਇੰਗਲੈਂਡ ਅਤੇ ਭਾਰਤ ਦੇ ਨਾਮਵਰ ਅਦਬੀ ਰਸਾਲਿਆਂ ਵਿੱਚ ਵੀ ਪ੍ਰਕਾਸ਼ਤ ਹੋਈਆਂ ਹਨ।[3] ਸਫ਼ੀਆ ਹਯਾਤ ਆਪਣੀਆਂ ਨਜਮਾ ਜਿਆਦਾਤਰ ਸੋਸਲ ਮੀਡੀਆ ਤੇ ਪੇਸ਼ ਕਰਦੀ ਹੈ ਜੋ ਆਧੁਨਿਕ ਪ੍ਰਚਾਰ ਸਾਧਣ ਹੈ ਅਤੇ ਇਹਨਾਂ ਨੂੰ ਪਾਠਕਾਂ ਵੱਲੋਂ ਕਾਫੀ ਜਿਆਦਾ ਹੁੰਗਾਰਾ ਮਿਲਦਾ ਹੈ। ਇਹ ਨਜ਼ਮਾਂ ਉਹਨਾ ਦੀ ਫੇਸਬੁੱਕ ਆਈ ਡੀ ਜੋ ਉਪਰਲੇ ਸੂਚਨਾ ਬਾਕਸ ਵਿੱਚ ਦਿੱਤੀ ਗਈ ਹੈ ਉੱਤੇ ਵੇਖੀਆਂ ਜਾ ਸਕਦੀਆਂ ਹਨ।[4] ਇਸ ਤੋਂ ਇਲਾਵਾ ਉਹਨਾ ਦੀਆਂ ਨਜਮਾ ਭਾਰਤ ਵਿੱਚ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਤਰਜ਼ਮਾ ਹੋਕੇ ਆਨਲਾਈੰਨ ਸੋਸਲ ਮੀਡੀਆ, ਖਾਸ ਕਰਕੇ ਫੇਸਬੁੱਕ ਤੇ ਸਮੇਂ ਸਮੇਂ ਪੇਸ਼ ਹੁੰਦਾ ਰਹਿੰਦਾ ਹੈ ਜੋ ਕਿ ਪਾਠਕਾਂ ਅਤੇ ਲੇਖਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸਫ਼ੀਆ ਦੀਆਂ ਕਾਫੀ ਨਜ਼ਮਾਂ ਇਸ ਲਿੰਕ ਤੇ ਵੇਖੀਆਂ ਜਾ ਸਕਦੀਆਂ ਹਨ: [1]

ਨਜ਼ਮ ਮਿਸਾਲ[ਸੋਧੋ]

ਕਿੱਲ ਦੀ ਨੋਕ ਤੇ ਨਾਚ

ਉਹ ਸਮਝਦਾ ਹੀ ਨਹੀਂ
ਹੱਸਣਾ ਹੁਣ ਮਜਬੂਰੀ ਹੈ
ਤੇ ਖਿੜਖਿੜਾਓਣਾ ਵਿਖਾਵਾ
ਉਹ ਹੱਸਦੀ ਹੋਈ ਸਿਰਫ ਵਿਖਾਈ ਦਿੰਦੀ ਹੈ
ਜਿਸਦੇ ਪੈਰਾਂ ਵਿੱਚ ਬਿਨਾ ਸੋਚੇ ਸਮਝੇ
ਇਲਜ਼ਾਮਾਂ ਦੇ ਕਿੱਲ
ਠੋਕ ਦਿੱਤੇ ਜਾਂਦੇ ਹਨ
ਜਖਮਾਂ ਦੇ ਛਾਲੇ ਰਿਸਦੇ ਹਨ
ਉਹ ਚਲਦੀ ਰਹਿੰਦੀ ਹੈ
ਠੱਕ ਠੱਕ
ਠੱਕ ਠੱਕ
ਕਿੱਲ ਪੈਰਾਂ ਵਿੱਚ ਹੋਰ ਠੁਕ ਜਾਂਦੇ ਨੇ
ਰਾਹਾਂ 'ਚ ਵਗਦੇ ਖੂਨ ਨਾਲ
ਮਿੱਟੀ ਆਪਣਾ ਚਿਹਰਾ ਨਿਖਾਰਦੀ ਹੈ
ਕਿੱਲ ਦੀ ਨੋਕ ਤੇ ਹੁੰਦਾ ਇਹ ਨਾਚ
ਤਮਾਸ਼ਬੀਨ ਨੂੰ ਖੁਸ਼ ਕਰਦਾ ਹੈ
ਉਹ ਥਿਰਕਦੇ ਜਖਮੀ ਪੈਰਾਂ ਨੂੰ ਰੁਕਣ ਨਹੀਂ ਦਿੰਦੀ
ਉਹ ਦਿਨ ਭਰ ਕਿੱਲ ਦੀ ਨੋਕ ਤੇ ਨੱਚਦੀ ਹੈ
ਤੇ ਰਾਤ ਹੁੰਦੇ ਹੀ
ਉਸਨੂੰ ਤਾਬੂਤ ਵਿੱਚ ਜਿੰਦਾ ਸੌਣਾ ਪੈਂਦਾ ਹੈ

ਗ਼ਜ਼ਲ

ਦਾਰ ਗਲੇ ਕਾ ਗਹਿਨਾ ਹੋਗਾ
ਫਿਰ ਭੀ ਸੱਚ ਤੋ ਕਹਿਨਾ ਹੋਗਾ
ਮੇਰੀ ਜ਼ਿੱਦ ਕੇ ਆਗੇ ਦਰਿਆ
ਤੁਝ ਕੁ ਉਲਟਾ ਬਹਿਨਾ ਹੋਗਾ
ਯਾ ਫਿਰ ਸੱਚ ਮੁੱਚ ਪਾਗਲ ਹੋ ਤੁਮ
ਯਾ ਪਾਗਲਪਣ ਪਹਿਨਾ ਹੋਗਾ
ਦੇਖੋ ਤੁਮ ਨੇ ਇਸ਼ਕ ਕੀਹ ਹੇ
ਹਿਜਰ ਤੁਮਹੇਂ ਅਬ ਸਹਿਨਾ ਹੋਗਾ
ਮੇਰੇ ਵਕਤ ਮੈਂ ਸੂਰਜ ਕੋ ਭੀ
ਆਪਣੀ ਹੱਦ ਮੈਂ ਰਹਿਨਾ ਹੋਗਾ

ਜੁੱਤੀ

 
ਮੈਂ ਕਿਹਾ
ਅੱਬਾ, ਮੈਨੂੰ ਲੈ ਜਾ
ਔਰਤ ਨੂੰ ਜੁੱਤੀ ਕਹਿਣ ਵਾਲੇ ਦੇ ਨਾਲ
ਮੈਂ ਨਹੀਂ ਰਹਿਣਾ
ਤੇ
ਅੱਬੇ ਨੇ ਮੇਰੇ ਘਰ ਆਉਣਾ ਛੱਡ ਦਿੱਤਾ


ਪੈਲੀਆਂ


ਨਿੱਕੇ ਭਤੀਜੇ ਨੂੰ
ਦਿੱਤੇ ਮੇਰੇ ਰੁਪਈਏ
ਵੀਰੇ ਨੇ
ਖੋਹ ਕੇ
ਮੇਰੇ ਹੱਥ ਤੇ ਰੱਖੇ ਤੇ ਬੋਲਿਆ
" ਝੱਲੀਏ ਤੈਨੂੰ ਪਤਾ ਧੀਆਂ ਕੋਲੋਂ
ਅਸੀਂ ਕੁਝ ਨਈਂ ਲੈਂਦੇ"
ਮੈਂ ਅੰਦਰੋਂ ਬੋਲੀ
"ਵੀਰੇ ! ਮੇਰੀਆਂ ਪੈਲੀਆਂ"
۔
"ਇਹ ਸ਼ਰਬਤ ਦਾ ਗਲਾਸ ਵੀ ਚੁੱਕ ਲੈ
ਕਮਲੀਏ ਤੈਨੂੰ ਤੇ ਪਤਾ ਏ
ਅਸੀਂ ਤੇ ਧੀਆਂ ਦੇ ਘਰ ਦਾ ਪਾਣੀ ਵੀ ਨਈਂ ਪੀਂਦੇ "
ਮੈਂ ਅੰਦਰੋਂ ਬੋਲੀ
"ਵੀਰੇ ਮੇਰੀਆਂ ਪੈਲੀਆਂ"

ਰੇਡੀਓ[ਸੋਧੋ]

ਸਫ਼ੀਆ ਹਯਾਤ ਫ਼ੈਸਲਾਬਾਦ ਦੇ ਐਫ ਐਮ ਰੇਡੀਓ ਧਮਾਲ ਐਫ.ਐਮ94 (Dhamaal FM94) ਦੇ ਵਿਸ਼ੇਸ਼ ਪ੍ਰੋਗਰਾਮਾਂ ਲਈ ਬਤੌਰ ਐਂਕਰ ਵੀ ਕੰਮ ਕਰਦੀ ਹੈ ਅਤੇ ਇਹਨਾਂ ਪ੍ਰੋਗਰਾਮਾ ਨੂੰ ਸਰੋਤਿਆਂ ਵੱਲੋਂ ਕਾਫੀ ਸਲਾਹਿਆ ਜਾਂਦਾ ਹੈ।ਉਹ ਇਸ ਰੇਡੀਓ ਨਾਲ 2013 ਤੋਂ ਜੁੜੀ ਹੋਈ ਹੈ।[5]

ਇਹ ਵੀ ਵੇਖੋ[ਸੋਧੋ]

ਸਫ਼ੀਆ ਹਯਾਤ Facebook ਤੇ ਕਵਿਤਾ ਦਾ ਸਫਾ[ਸੋਧੋ]

ਆਨ ਲਾਈਨ ਅਤੇ ਆਫਲਾਈਨ ਅਦਬੀ ਰਸਾਲਿਆਂ ਵਿੱਚ ਸਫ਼ੀਆ ਹਯਾਤ ਛਪੀ ਕਵਿਤਾ[ਸੋਧੋ]

ਵੱਖ਼ ਵੱਖ਼ ਫੇਸਬੁੱਕ ਸਫਿਆਂ ਅਤੇ ਗਰੁੱਪਾਂ ਵਿੱਚ ਨਜ਼ਮਾਂ[ਸੋਧੋ]

ਸਫ਼ੀਆ ਹਯਾਤ ਦੀ youtube ਤੇ ਕਵਿਤਾ[ਸੋਧੋ]

ਹਵਾਲੇ[ਸੋਧੋ]

  1. https://www.urdupoint.com/poetry/directory/safia-hayat
  2. https://archive.org/details/MattiKeDukhBySafiaHayat
  3. "ਪੁਰਾਲੇਖ ਕੀਤੀ ਕਾਪੀ". Archived from the original on 2017-12-24. Retrieved 2017-06-19. {{cite web}}: Unknown parameter |dead-url= ignored (help)
  4. https://www.facebook.com/profile.php?id=100012030631639&lst=100001532557878%3A100012030631639%3A1497877640
  5. https://www.facebook.com/dhamaal94/?hc_ref=PAGES_TIMELINE&fref=nf