ਸਭ ਰੱਬ ਦੇ ਬੰਦੇ
ਸਭ ਰੱਬ ਦੇ ਬੰਦੇ ਇੱਕ ਭਾਰਤੀ ਦਸਤਾਵੇਜ਼ੀ ਫ਼ਿਲਮ ਹੈ, ਜੋ ਭਾਰਤ ਵਿੱਚ ਸਿੱਖ ਕੁਈਰ ਦੀਆਂ ਕਹਾਣੀਆਂ ਨੂੰ ਪੇਸ਼ ਕਰਦੀ ਹੈ।[1] ਸੁਖਦੀਪ ਸਿੰਘ (ਜੋ ਖ਼ੁਦ ਕਹਾਣੀਆਂ ਵਿੱਚੋਂ ਇੱਕ ਹੈ) ਦੁਆਰਾ ਇਸ 28 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਵਿਚ ਸਿੱਖ ਧਰਮ ਵਿੱਚ ਸਮਲਿੰਗਤਾ ਦੀ ਧਾਰਨਾ ਦੀ ਪੜਚੋਲ ਕੀਤੀ ਗਈ ਹੈ।[2] ਫ਼ਿਲਮ ਦਾ ਪ੍ਰੀਮੀਅਰ ਓਰੀਨਮ ਦੇ ਰੀਲ ਡਿਜ਼ਾਇਰ ਕੁਈਰ ਫ਼ਿਲਮ ਫੈਸਟੀਵਲ ਵਿੱਚ ਕੀਤਾ ਗਿਆ ਸੀ।[3] ਇਹ ਫ਼ਿਲਮ 2021 ਵਿੱਚ ਦੱਖਣੀ ਏਸ਼ੀਆਈ ਵਿਰਾਸਤੀ ਮਹੀਨੇ ਦਾ ਵੀ ਹਿੱਸਾ ਸੀ।[4] ਡਾਕੂਮੈਂਟਰੀ ਅਨਵੇਸ਼ ਸਾਹੂ ਦੁਆਰਾ ਬਿਆਨ ਕੀਤੀ ਗਈ ਹੈ।[5]
ਪ੍ਰਤੀਕਿਰਿਆ
[ਸੋਧੋ]ਗੇਸੀ ਨੇ ਫ਼ਿਲਮ ਦੀ ਪ੍ਰਸ਼ੰਸਾ ਕੀਤੀ ਅਤੇ ਲਿਖਿਆ, " ਸਬ ਰਬ ਦੇ ਬੰਦੇ ਉਸ ਸੰਘਰਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੈਪਚਰ ਕਰਦੀ ਹੈ, ਜਿਸ ਵਿੱਚੋਂ ਲੋਕ ਆਪਣੇ ਵਿਸ਼ਵਾਸਾਂ ਅਤੇ ਧਾਰਮਿਕ ਪਛਾਣ ਨੂੰ ਦੇਖਦੇ ਹੋਏ ਲੰਘਦੇ ਹਨ। ਖੇਤਰੀ ਅਤੇ ਹਰਮਨਪਿਆਰੇ ਮੀਡੀਏ ਵਿੱਚ ਸਿੱਖ ਕੁਈਰ ਵਾਲੇ ਵਿਅਕਤੀਆਂ ਦੀ ਸਪਸ਼ਟ ਪ੍ਰਤੀਨਿਧਤਾ ਦੀ ਘਾਟ ਉਨ੍ਹਾਂ ਦੇ ਭਾਈਚਾਰੇ ਵਿੱਚ ਉਨ੍ਹਾਂ ਦੀ ਸਮੂਲੀਅਤ ਵਿੱਚ ਆਉਂਦੀ ਮੁਸ਼ਕਿਲ ਨੂੰ ਪੇਸ਼ ਕਰਦੀ ਹੈ।[6] ਦੂਜੇ ਪਾਸੇ ਫਸਟਪੋਸਟ ਨੇ ਫ਼ਿਲਮ ਦੀ ਮੁਕਾਬਲਤਨ ਆਲੋਚਨਾ ਕੀਤੀ ਅਤੇ ਉਸ ਨੂੰ ਪ੍ਰਕਾਸ਼ਿਤ ਕੀਤਾ, "ਫ਼ਿਲਮ ਦਾ ਚੱਲਦਾ ਸਮਾਂ ਇੱਥੇ ਕੁਝ ਵਿਚਾਰਾਂ ਵਿੱਚ ਡੂੰਘੀ ਡੁਬਕੀ ਦੀ ਇਜਾਜ਼ਤ ਨਹੀਂ ਦਿੰਦਾ ਹੈ। ਫ਼ਿਲਮ ਨਿਰਮਾਤਾ ਨੇ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਨੂੰ ਧਿਆਨ ਨਾਲ ਚੁਣਿਆ ਹੈ, ਜਿਨ੍ਹਾਂ ਨੂੰ ਆਪਣੀ ਸਿੱਖ ਪਛਾਣ 'ਤੇ ਮਾਣ ਹੈ। ਉਹ ਇਸ ਨੂੰ ਛੱਡਣ ਦਾ ਕੋਈ ਕਾਰਨ ਨਹੀਂ ਦੇਖਦੇ। ਜੇਕਰ ਫ਼ਿਲਮ ਵਿੱਚ ਐਲ.ਜੀ.ਬੀ.ਟੀ.ਕਿਉ. ਸਿੱਖਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੁੰਦਾ, ਜਿਨ੍ਹਾਂ ਨੇ ਆਪਣਾ ਵਿਸ਼ਵਾਸ ਤਿਆਗ ਦਿੱਤਾ ਹੈ, ਤਾਂ ਬਿਰਤਾਂਤ ਇਸ ਸਮੇਂ ਨਾਲੋਂ ਵੱਖਰਾ ਹੁੰਦਾ।[7] ਭਾਰਤ ਵਿੱਚ ਨਾਰੀਵਾਦ ਨੇ ਇੱਕ ਮਿਸ਼ਰਤ ਸਮੀਖਿਆ ਲਿਖੀ, ਸਭ ਰਬ ਦੇ ਬੰਦੇ ਨੇ ਸਫ਼ਲਤਾਪੂਰਵਕ ਲੜਾਈ ਨੂੰ ਹਾਸਲ ਕੀਤਾ ਹੈ, ਜੋ ਜ਼ਿਆਦਾਤਰ ਲੋਕ ਆਪਣੇ ਵਿਸ਼ਵਾਸ ਅਤੇ ਆਪਣੇ ਆਪ ਵਿੱਚ ਵਿਸ਼ਵਾਸ ਰੱਖਣ ਲਈ ਲੜਦੇ ਹਨ। ਹਾਲਾਂਕਿ ਦਸਤਾਵੇਜ਼ੀ ਕਈ ਬਿਰਤਾਂਤਾਂ ਨੂੰ ਇਕੱਠਾ ਕਰਦੀ ਹੈ, ਜੋ ਇੱਕ ਸਮਾਜ ਦੇ ਕੀਮਤੀ ਤਜ਼ਰਬੇ ਹਨ, ਜਿਨ੍ਹਾਂ ਨੇ ਪਹਿਲਾਂ ਕੁਈਰਤਾ ਬਾਰੇ ਕਦੀ ਗੱਲ ਨਹੀਂ ਕੀਤੀ, ਕਈ ਵਾਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਹ ਬਹੁਤ ਲਕੀਰੀ ਹੈ, ਬਹੁਤ ਦਿਸ਼ਾਹੀਣ, ਜਿਸ ਵਿਚ ਇੱਕ ਖ਼ਾਸ ਸੂਖ਼ਮਤਾ ਦੀ ਘਾਟ ਰੜਕਦੀ ਹੈ।[8]
ਅਵਾਰਡ
[ਸੋਧੋ]- ਸ਼ਿਕਾਗੋ ਸਾਊਥ ਏਸ਼ੀਅਨ ਫ਼ਿਲਮ ਫੈਸਟੀਵਲ ਵਿੱਚ ਫਸਟ ਰਨਰ ਅੱਪ (ਡਾਕੂਮੈਂਟਰੀ ਫ਼ਿਲਮ)।[9]
ਹਵਾਲੇ
[ਸੋਧੋ]- ↑ "India's First Documentary On Queer Sikh Folks: Sab Rab De Bande, A Sorely- Needed Film". Gaysi (in ਅੰਗਰੇਜ਼ੀ (ਅਮਰੀਕੀ)). Retrieved 2022-01-01.
- ↑ "With documentary Sab Rab De Bande, Sukhdeep Singh surveys the discrimination faced by LGBTQ Sikhs in India-Art-and-culture News, Firstpost". Firstpost (in ਅੰਗਰੇਜ਼ੀ). 2021-02-08. Retrieved 2022-01-01.
- ↑ "f Reel Desires: Chennai International Queer Film Festival" (PDF). Archived from the original (PDF) on 2022-11-22. Retrieved 2022-11-22.
- ↑ "Here is what's to come this week for South Asian Heritage Month | Asian Standard" (in ਅੰਗਰੇਜ਼ੀ (ਬਰਤਾਨਵੀ)). 27 July 2021. Retrieved 2022-01-01.
- ↑ Sarkar, Smita (2021-07-24). "Sukhdeep Singh's documentary Sab Rab De Bande on LGBTQ Sikhs reaches London". Global Indian Stories (in ਅੰਗਰੇਜ਼ੀ (ਬਰਤਾਨਵੀ)). Archived from the original on 2021-12-06. Retrieved 2022-01-01.
{{cite web}}
: Unknown parameter|dead-url=
ignored (|url-status=
suggested) (help) - ↑ "India's First Documentary On Queer Sikh Folks: Sab Rab De Bande, A Sorely- Needed Film". Gaysi (in ਅੰਗਰੇਜ਼ੀ (ਅਮਰੀਕੀ)). Retrieved 2022-01-01."India's First Documentary On Queer Sikh Folks: Sab Rab De Bande, A Sorely- Needed Film". Gaysi. Retrieved 1 January 2022.
- ↑ "With documentary Sab Rab De Bande, Sukhdeep Singh surveys the discrimination faced by LGBTQ Sikhs in India-Art-and-culture News, Firstpost". Firstpost (in ਅੰਗਰੇਜ਼ੀ). 2021-02-08. Retrieved 2022-01-01."With documentary Sab Rab De Bande, Sukhdeep Singh surveys the discrimination faced by LGBTQ Sikhs in India-Art-and-culture News, Firstpost". Firstpost. 8 February 2021. Retrieved 1 January 2022.
- ↑ Banerjee, Riju (2021-02-02). "Film Review: 'Sab Rab De Bande' Is A Much-Needed Film On Sikhism And Queerness". Feminism In India (in ਅੰਗਰੇਜ਼ੀ (ਬਰਤਾਨਵੀ)). Retrieved 2022-01-01.
- ↑ "Awards – Chicago South Asian Film Festival – CSAFF" (in ਅੰਗਰੇਜ਼ੀ (ਅਮਰੀਕੀ)). Archived from the original on 2022-01-03. Retrieved 2022-01-01.