ਸਮਾਜਿਕ ਸੰਰਚਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ। 

ਸਮਾਜਿਕ ਮਿਆਰ ਬਹੁਗਿਣਤੀ ਅਤੇ ਘੱਟ ਗਿਣਤੀ ਦੇ ਵਿਚਕਾਰ ਸੰਬੰਧਾਂ ਰਾਹੀਂ ਸਮਾਜਿਕ ਢਾਂਚੇ ਨੂੰ ਪ੍ਰਭਾਵਤ ਕਰਦੇ ਹਨ। ਕਿਉਂਕਿ ਬਹੁਗਿਣਤੀ ਨਾਲ ਜੁੜੇ ਲੋਕਾਂ ਨੂੰ ਆਮ ਮੰਨਿਆ ਜਾਂਦਾ ਹੈ, ਜਦੋਂ ਕਿ ਘੱਟ ਗਿਣਤੀ ਨਾਲ ਜੁੜੇ ਹੋਏ ਲੋਕਾਂ ਨੂੰ ਅਸਧਾਰਨ ਮੰਨਿਆ ਜਾਂਦਾ ਹੈ। ਬਹੁਗਿਣਤੀ-ਘੱਟ ਗਿਣਤੀ ਸੰਬੰਧ ਸਮਾਜਿਕ ਸੰਰਚਨਾਵਾਂ ਦੇ ਅੰਦਰ ਇੱਕ ਰੁਤਬੇਬੰਦ ਸਤਰੀਕਰਨ ਦੀ ਰਚਨਾ ਕਰਦੇ ਹਨ ਜੋ ਸਮਾਜ ਦੇ ਹਰ ਪਹਿਲੂ ਵਿੱਚ ਬਹੁਗਿਣਤੀ ਦੀ ਹੱਕ ਵਿੱਚ ਭੁਗਤਦਾ ਹੈ। 

ਇਹ ਸਕੇਲ ਹਮੇਸ਼ਾ ਵੱਖ ਵੱਖ ਨਹੀਂ ਹੁੰਦੇ। ਉਦਾਹਰਨ ਵਜੋਂ, ਜੌਨ ਲੇਵੀ ਮਾਰਟਿਨ ਨੇ ਹਾਲ ਹੀ ਵਿੱਚ ਇਹ ਸਿਧਾਂਤ ਸੂਤਰਬੱਧ ਕੀਤਾ ਹੈ ਕਿ ਕੁਝ ਖਾਸ ਮੈਕਰੋ ਪੈਮਾਨੇ ਦੀਆਂ ਸੰਰਚਨਾਵਾਂ ਮਾਈਕਰੋ-ਸਕੇਲ ਦੇ ਸਭਿਆਚਾਰਕ ਅਦਾਰਿਆਂ (ਇਥੇ "ਸੰਰਚਨਾ" ਦਾ ਅਰਥ ਮਾਨਵ-ਵਿਗਿਆਨੀ ਕਲਾਊਡ ਲੇਵੀ-ਸਟ੍ਰਾਸ ਦੁਆਰਾ ਵਰਤੇ ਗਏ ਅਰਥ ਨਾਲ ਮੇਲ ਖਾਂਦਾ ਹੈ) ਦੀਆਂ ਉਭਰ ਰਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਸੇ ਤਰ੍ਹਾਂ, ਨਸਲੀ-ਵਿਗਿਆਨ ਵਿੱਚ ਹਾਲ ਹੀ ਵਿੱਚ ਇੱਕ ਅਧਿਐਨ ਵਿੱਚ ਇਹ ਦੱਸਿਆ ਗਿਆ ਹੈ ਕਿ ਪਨਾਮਾ ਗਣਤੰਤਰ ਵਿੱਚ ਸਵਦੇਸ਼ੀ ਸਮਾਜਿਕ ਢਾਂਚੇ ਨੇ ਮੈਕਰੋ ਸਮਾਜਿਕ ਸੰਰਚਨਾਵਾਂ ਨੂੰ ਬਦਲ ਦਿੱਤਾ ਹੈ ਅਤੇ ਇੱਕ ਯੋਜਨਾਬੱਧ ਪਨਾਮਾ ਨਹਿਰ ਦੇ ਵਿਸਥਾਰ ਵਿੱਚ ਵਿਘਨ ਪਾਇਆ ਹੈ।[1] ਮਾਰਕਸਵਾਦੀ ਸਮਾਜਿਕ ਸ਼ਾਸਤਰ ਦਾ ਵੀ ਸਮਾਜਿਕ ਸੰਰਚਨਾ ਦੇ ਵੱਖੋ-ਵੱਖਰੇ ਅੱਰਥਾਂ ਨੂੰ ਮਿਲਾਉਣ ਦਾ ਇਤਿਹਾਸ ਹੈ, ਹਾਲਾਂਕਿ ਇਸ ਨੇ ਇਹ ਸਮਾਜਿਕ ਸੰਰਚਨਾ ਦੇ ਸਭਿਆਚਾਰਕ ਪਹਿਲੂਆਂ ਸਿਰਫ਼ ਇਸਦੇ ਆਰਥਿਕ ਪਹਿਲੂਆਂ ਦੇ ਗੌਣ ਵਰਤਾਰੇ ਸਮਝ ਕੇ ਕੀਤਾ ਹੈ। 

1920 ਵਿਆਂ ਤੋਂ ਲੈ ਕੇ, ਇਹ ਪਦ ਸਮਾਜਕ ਵਿਗਿਆਨ ਵਿੱਚ ਆਮ ਤੌਰ ਤੇ ਵਰਤਿਆ ਗਿਆ ਹੈ,[2] ਖਾਸ ਤੌਰ ਤੇ ਇੱਕ ਵੇਰੀਏਬਲ ਦੇ ਤੌਰ ਤੇ ਜਿਸਦੇ ਉਪ-ਭਾਗਾਂ ਨੂੰ ਦੂਜੇ ਸਮਾਜਿਕ ਸ਼ਾਸਤਰੀ ਵੇਰੀਏਬਲਾਂ ਨਾਲ ਸੰਬੰਧਾਂ ਵਿੱਚ ਵੱਖ ਰੱਖਣ ਦੀ ਲੋੜ ਹੈ।

ਅਵਲੋਕਨ[ਸੋਧੋ]

ਵੱਖ-ਵੱਖ ਸੰਸਥਾਵਾਂ ਜਾਂ ਸਮੂਹਾਂ ਦੇ ਸੰਬੰਧਾਂ ਜਾਂ ਰਿਸ਼ਤਿਆਂ ਦੇ ਸਥਾਈ ਅਤੇ ਮੁਕਾਬਲਤਨ ਸਥਿਰ ਪੈਟਰਨ ਦੇ ਰੂਪ ਵਿੱਚ ਸਮਾਜਿਕ ਸੰਰਚਨਾ ਦੀ ਧਾਰਨਾ[3]  ਇਸ ਵਿਚਾਰ ਤੇ ਜ਼ੋਰ ਦਿੰਦੀਹੈ ਕਿ ਸਮਾਜ ਨੂੰ ਸੰਰਚਨਾਤਮਕ ਰੂਪ ਨਾਲ ਸੰਬੰਧਿਤ ਸਮੂਹਾਂ ਜਾਂ ਭੂਮਿਕਾਵਾਂ ਦੇ ਸਮੂਹਾਂ ਵਿੱਚ ਵੱਖ-ਵੱਖ ਫੰਕਸ਼ਨਾਂ, ਅਰਥਾਂ ਜਾਂ ਉਦੇਸ਼ਾਂ ਦੇ ਨਾਲ ਵੰਡਿਆ ਗਿਆ ਹੈ। ਸਮਾਜਿਕ ਸੰਰਚਨਾ ਦਾ ਇੱਕ ਉਦਾਹਰਨ "ਸਮਾਜਿਕ ਸਤਰੀਕਰਨ" ਦਾ ਵਿਚਾਰ ਹੈ, ਜੋ ਇਸ ਵਿਚਾਰ ਦਾ ਲਖਾਇਕ ਹੈ ਕਿ ਬਹੁਤੇ ਸਮਾਜ ਵੱਖ ਵੱਖ ਪੱਧਰਾਂ (ਸਤਰਾਂ) ਵਿੱਚ ਵੰਡੇ ਹੁੰਦੇ ਹਨ, ਜਿਨ੍ਹਾਂ ਨੂੰ (ਭਾਵੇਂ ਅੰਸ਼ਕ ਤੌਰ ਤੇ ਹੀ) ਸਮਾਜਿਕ ਪ੍ਰਣਾਲੀ ਦੇ ਅੰਦਰ ਪਈਆਂ ਸੰਰਚਨਾਵਾਂ ਸੇਧ ਦੇ ਰਹੀਆਂ ਹੁੰਦੀਆਂ ਹਨ। ਅਕੈਡਮਿਕ ਸਾਹਿਤ ਵਿੱਚ ਇਹ ਪਹੁੰਚ ਵੱਖ ਵੱਖ ਸੰਰਚਨਾਵਾਦਾਂ ਦੇ ਉਭਰ ਕਰਨ ਮਹੱਤਵਪੂਰਨ ਰਹੀ ਹੈ। ਇਹ ਸੰਸਥਾਵਾਂ ਦੇ ਆਧੁਨਿਕ ਅਧਿਐਨ ਵਿੱਚ ਮਹੱਤਵਪੂਰਨ ਹੈ, ਕਿਉਂਕਿ ਇੱਕ ਸੰਸਥਾ ਦੀ ਸੰਰਚਨਾ ਇਸਦੇ ਲਚੀਲਾਪਣ, ਬਦਲਣ ਦੀ ਸਮਰੱਥਾ ਅਤੇ ਹੋਰ ਕਈ ਕਾਰਕਾਂ ਨੂੰ ਨਿਰਧਾਰਤ ਕਰ ਸਕਦੀ ਹੈ। ਇਸ ਲਈ, ਪ੍ਰਬੰਧਨ ਲਈ ਸੰਰਚਨਾ ਇੱਕ ਮਹੱਤਵਪੂਰਨ ਮੁੱਦਾ ਹੈ। 

ਪਦ ਦਾ ਇਤਿਹਾਸ[ਸੋਧੋ]

ਸਮਾਜਿਕ ਸੰਰਚਨਾ ਦੇ ਸ਼ੁਰੂਆਤੀ ਅਧਿਐਨ ਨੇ ਸੰਸਥਾਵਾਂ, ਸੱਭਿਆਚਾਰ ਅਤੇ ਏਜੰਸੀ, ਸਮਾਜਿਕ ਅੰਤਰ-ਕਿਰਿਆ ਅਤੇ ਇਤਿਹਾਸ ਦੇ ਅਧਿਐਨ ਬਾਰੇ ਦੱਸਿਆ ਹੈ। ਸਪਸ਼ਟ ਤੌਰ ਤੇ, "ਸਮਾਜਿਕ ਢਾਂਚੇ" ਦੀ ਵਰਤੋਂ ਕਰਨ ਵਾਲਾ ਪਹਿਲਾ ਵਿਅਕਤੀ ਅਲੈਕਸੀ ਦ ਤੋਕੂਵੀਲ ਸੀ, ਬਾਅਦ ਵਿਚ, ਕਾਰਲ ਮਾਰਕਸ, ਹਰਬਰਟ ਸਪੈਨਸਰ, ਮੈਕਸ ਵੈਬਰ, ਫੇਰਡੀਨਾਂਡ ਟੋਨਨੀਸ, ਅਤੇ ਏਮੀਲ ਦੁਰਖਿਮ ਸਭ ਨੇ ਸਮਾਜ ਸ਼ਾਸਤਰ ਵਿੱਚ ਢਾਂਚਾਗਤ ਧਾਰਨਾਵਾਂ ਵਿੱਚ ਯੋਗਦਾਨ ਦਿੱਤਾ। ਵੇਬਰ ਨੇ ਆਧੁਨਿਕ ਸਮਾਜ ਦੇ ਸੰਸਥਾਨਾਂ: ਮਾਰਕੀਟ, ਅਫਸਰਸ਼ਾਹੀ (ਪ੍ਰਾਈਵੇਟ ਐਂਟਰਪ੍ਰਾਈਜ ਅਤੇ ਜਨਤਕ ਪ੍ਰਸ਼ਾਸਨ), ਅਤੇ ਰਾਜਨੀਤੀ (ਉਦਾਹਰਨ ਲਈ ਲੋਕਤੰਤਰ) - ਦੀ ਜਾਂਚ ਅਤੇ ਵਿਸ਼ਲੇਸ਼ਣ ਕੀਤਾ। 

ਹਵਾਲੇ[ਸੋਧੋ]

  1. Müller-Schwarze, Nina K. (2015). The Blood of Victoriano Lorenzo: An Ethnography of the Cholos of Northern Coclé Province. Jefferson, North Carolina: McFarland Press.
  2. Merton, Robert. 1938. Social Structure and Anomie. American Sociological Review, Vol. 3, No.5, pp.672-682
  3. Olanike, Deji. Gender and Rural Development By. p. 71.