ਸਰਕੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰਕੰਡਾ ਗਰੈਮਿਨੀ (Gramineae) ਕੁਲ ਦਾ ਇੱਕ ਬਹੁ-ਰੁੱਤੀ ਘਾਹ ਹੈ ਜਿਸ ਦਾ ਵਿਗਿਆਨਕ ਨਾਂ ਸੈਕਰਮ ਬੈਂਗਾਲੈਂਸ (Saccharum bengalanse) ਹੈ। ਇਹ ਜਲੌਢੀ ਮਿੱਟੀ ਅਤੇ ਦਰਿਆਵਾਂ ਕਿਨਾਰੇ ਸੇਮ ਰਹਿਤ ਮਿੱਟੀ ਵਿਚ ਆਮ ਹੁੰਦਾ ਹੈ। ਕੜੀਆਂ ਵਾਲ਼ੇ ਘਰ ਦੀ ਛੱਤ ਪਾਉਣ ਲਈ, ਡੰਗਰਾਂ ਦੇ ਵਾੜੇ ਵਿੱਚ ਫਿੜਕੇ ਬੰਨਣ ਲਈ, ਖੇਤਾਂ ਵਿੱਚ ਝੁੰਬੀ ਬਣਾਉਣ ਲਈ, ਪੂਣੀਆਂ ਵੱਟਣ ਲਈ ਅਤੇ ਫੱਟੀ ਲਿਖਣ ਲਈ ਕਲਮ ਬਣਾਉਣ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਅੱਜ ਪੰਜਾਬ ਦੇ ਬਹੁਤੇ ਖੇਤਰਾਂ ਵਿੱਚੋਂ ਅਲੋਪ ਹੋ ਚੁੱਕਾ ਹੈ।