ਸਮੱਗਰੀ 'ਤੇ ਜਾਓ

ਸਵਾਤੀ ਵਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਵਾਤੀ ਵਰਮਾ
ਜਨਮ
ਸਵਾਤੀ ਵਰਮਾ

ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ, ਟੈਲੀਵਿਜ਼ਨ ਪੇਸ਼ ਕਰਤਾ
ਸਰਗਰਮੀ ਦੇ ਸਾਲ2007-ਵਰਤਮਾਨ

ਸਵਾਤੀ ਵਰਮਾ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਹੈ ਜੋ ਪਹਿਲਾਂ ਭੋਜਪੁਰੀ ਇੰਡਸਟਰੀ ਵਿੱਚ ਕੰਮ ਕਰਦੀ ਸੀ।[1] ਇਸਨੇ ਤਾਮਿਲ, ਮਲਯਾਲਮ ਅਤੇ ਤੇਲਗੂ ਫ਼ਿਲਮਾਂ ਵਿੱਚ ਵੀ ਭੂਮਿਕਾ ਅਦਾ ਕੀਤੀ ਹੈ।[2] ਇਸਨੇ ਆਪਣਾ ਫ਼ਿਲਮੀ ਕੈਰੀਅਰ ਭੋਜਪੁਰੀ ਭਾਸ਼ਾ ਦੀਆਂ ਫ਼ਿਲਮਾਂ ਤੋਂ ਸ਼ੁਰੂ ਕੀਤਾ ਅਤੇ ਮੀਡੀਆ ਵਿੱਚ ਇਹ ਪ੍ਰਸਿੱਧ ਸੈਲੀਬ੍ਰਿਟੀਆਂ ਵਿਚੋਂ ਇੱਕ ਹੈ।

ਮੁੱਢਲਾ ਜੀਵਨ

[ਸੋਧੋ]

ਸਵਾਤੀ ਬਿਲਾਸਪੁਰ, ਛਤੀਸਗੜ੍ਹ ਦੀ ਜੰਮ-ਪਲ੍ਹ ਹੈ ਪਰ ਇਸਦਾ ਜਨਮ ਸਥਾਨ ਮੁੰਬਈ ਹੈ। ਇਸਦੇ ਮਾਤਾ-ਪਿਤਾ 1970ਵਿਆਂ ਵਿੱਚ ਕੇਈਐਮ ਹਸਪਤਾਲ, ਮੁੰਬਈ, ਵਿੱਚ ਡਾਕਟਰ ਸਨ। ਇਸ ਤੋਂ ਬਾਅਦ, ਇਸਦੇ ਮਾਤਾ-ਪਿਤਾ ਬਿਲਾਸਪੁਰ ਚਲੇ ਗਏ ਅਤੇ ਸਵਾਤੀ ਰੂਸ ਚਲੀ ਗਈ। ਇਸਨੇ ਰੂਸੀ ਵਿੱਚ ਆਪਣਾ ਡਿਪਲੋਮਾ ਕੀਤਾ ਅਤੇ ਰੂਸ ਤੋਂ ਹੀ ਇੰਟੀਰੀਅਰ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ।[3] ਵਰਮਾ ਅੰਗਰੇਜ਼ੀ, ਹਿੰਦੀ, ਭੋਜਪੁਰੀ, ਮਲਯਾਲਮ ਅਤੇ ਤਾਮਿਲ ਭਾਸ਼ਾਵਾਂ ਦੀ ਜਾਨੂ ਹੈ ਅਤੇ ਕੱਥਕ ਦੀ ਨਿਪੁੰਨ ਡਾਂਸਰ ਹੈ। ਇਸਨੇ ਕਰਾਟੇ ਵਿੱਚ ਵੀ ਬਲੈਕ ਬੈਲਟ ਜਿੱਤੀ।[3]

ਕੈਰੀਅਰ

[ਸੋਧੋ]

ਸਵਾਤੀ ਨੇ ਅਦਾਕਾਰਾ ਬਣਨ ਤੋਂ ਪਹਿਲਾਂ, ਮੁੰਬਈ ਦੇ ਐਕਟਿੰਗ ਇੰਸਟੀਚਿਊਟ ਕਿਸ਼ੋਰ ਨਮਿਤ ਕਪੂਰ ਤੋਂ ਐਕਟਿੰਗ ਦੀ ਸਿਖਲਾਈ ਲਈ। ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸੁਰੂਆਤ ਇੱਕ ਸੂਚੀਬੱਧ ਸੀਰੀਅਲ "ਏਕ ਦਿਨ ਕੀ ਵਰਦੀ" (ਸਹਾਰਾ) ਤੋਂ ਕੀਤੀ। ਇਸ ਤੋਂ ਬਾਅਦ "ਸੁਰਾਗ" ਅਤੇ "ਆਰਿਆਮਾਨ" ਵਿੱਚ ਕੰਮ ਕੀਤਾ।

ਫ਼ਿਲਮੋਗ੍ਰਾਫੀ

[ਸੋਧੋ]
ਸਾਲ ਫ਼ਿਲਮ ਭਾਸ਼ਾ
2007 ਸਾਸੁਰਾਰੀ ਜ਼ਿੰਦਾਬਾਦ ਭੋਜਪੁਰੀ
2007 ਰਸਿਕ ਬਾਲਮਾ ਭੋਜਪੁਰੀ
2009 ਬ੍ਰਹਮਾ ਦੇਵਾ ਤਾਮਿਲ[4]
2009 ਹਮਾਰ ਰਾਜੋ ਦਰੋਗਾ ਨੰ. 1 ਭੋਜਪੁਰੀ
2010 ਦਰੋਗਮ ਨਾਦਾਨਥਾਥੁ ਏਨਾ ਤਾਮਿਲ
2011 ਮਾਟੀ ਭੋਜਪੁਰੀ
2012 ਕੂਟਾਂਚੁਰੂ ਤਾਮਿਲ

ਹਵਾਲੇ

[ਸੋਧੋ]
  1. "Swathi Varma as an Actress". Plus media. Archived from the original on 15 ਮਾਰਚ 2014. Retrieved 14 March 2014. {{cite web}}: Italic or bold markup not allowed in: |publisher= (help)
  2. "Swathi Varma filmography". Film Paradise, Chennai. Archived from the original on 14 ਮਾਰਚ 2014. Retrieved 14 March 2014. {{cite web}}: Unknown parameter |dead-url= ignored (|url-status= suggested) (help)
  3. 3.0 3.1 "Meet the most popular Bhojpuri actress". Rediff news. June 18, 2007. Retrieved 14 March 2014. {{cite news}}: Italic or bold markup not allowed in: |newspaper= (help)
  4. "List of Swati Verma movies". Plus media. Archived from the original on 15 ਮਾਰਚ 2014. Retrieved 14 March 2014. {{cite web}}: Italic or bold markup not allowed in: |publisher= (help)