ਸ਼ਾਨੂ ਲਹਿਰੀ
ਸ਼ਾਨੂ ਲਹਿਰੀ | |
---|---|
ਤਸਵੀਰ:Shanu Lahiri image.jpg | |
ਜਨਮ | ਸ਼ਾਨੂ ਮਜ਼ੂਮਦਾਰ 23 ਜਨਵਰੀ 1928 |
ਮੌਤ | 1 ਫਰਵਰੀ 2013 ਕਲਕੱਤਾ | (ਉਮਰ 85)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਚਿੱਤਰਕਾਰ, ਆਰਟ ਐਜੂਕੇਟਰ |
ਲਈ ਪ੍ਰਸਿੱਧ | ਕਲਕੱਤਾ ਵਿੱਚ ਕਲਕੱਤਾ ਵਿੱਚ ਜਨਤਕ ਕਲਾ ਅਤੇ ਗਰੈਫਿਟੀ |
ਸ਼ਾਨੂ ਲਹਿਰੀ (23 ਜਨਵਰੀ 1928 – 1 ਫਰਵਰੀ 2013), ਇੱਕ ਬੰਗਾਲੀ ਚਿੱਤਰਕਾਰ ਅਤੇ ਕਲਾ ਸਿੱਖਿਆਰਥੀ ਸੀ। ਉਹ ਕਲਕੱਤਾ ਦੀਆਂ ਪ੍ਰਮੁੱਖ ਜਨਤਕ ਕਲਾਕਾਰ ਔਰਤਾਂ ਵਿਚੋਂ ਇੱਕ ਸੀ, ਸ਼ਹਿਰ ਨੂੰ ਸੁੰਦਰ ਬਣਾਉਣ ਲਈ ਅਤੇ ਹਮਲਾਵਰ ਰਾਜਨੀਤਿਕ ਨਾਅਰੇਬਾਜ਼ੀ ਨੂੰ ਲੁਕਾਉਣ ਲਈ ਕੋਲਕਾਤਾ ਵਿੱਚ ਵਿਸ਼ਾਲ ਗ੍ਰੈਫਿਟੀ ਕਲਾਕਾਰ ਉਸ ਵਿੱਚ ਕੰਮ ਕਰਦੇ ਸਨ।[1]
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਲਹਿਰੀ ਦਾ ਜਨਮ 23 ਜਨਵਰੀ 1928 ਨੂੰ ਕਲਕੱਤਾ ਵਿੱਚ ਮਜ਼ੂਮਦਾਰ ਪਰਿਵਾਰ ਵਿੱਚ ਹੋਇਆ ਇਹ ਸੱਤ ਭੈਣ ਭਰਾ ਸਨ। ਉਸ ਦੀ ਮਾਂ, ਰਨੁਕਮੋਈ ਮਜ਼ੂਮਦਾਰ, ਭਾਵੇਂ ਅਨਪੜ੍ਹ ਸੀ, ਉਹ ਰਾਤਾਂ ਨੂੰ ਕੈਲੀਗ੍ਰਾਫੀ ਦਾ ਅਭਿਆਸ ਕਰਦੀ ਸੀ। ਲਹਿਰੀ ਦੇ ਦੋ ਵੱਡੇ ਭਰਾ ਸਨ, ਇੱਕ ਲੇਖਕ ਕਮਲ ਕੁਮਾਰ ਮਜੂਮਦਾਰ ਅਤੇ ਦੂਜਾ ਕਲਾਕਾਰ ਨਿਰੋਦੇ ਮਜੂਮਦਾਰ ਸੀ। ਉਹ ਸਰਕਾਰ ਕਾਲਜ ਕਲਾ ਅਤੇ ਕਰਾਫਟ, ਕਲਕੱਤਾ ਦੀ ਇੱਕ ਵਿਦਿਆਰਥੀ ਸੀ, ਜਿੱਥੇ ਉਸਨੇ 1951 ਵਿੱਚ ਆਪਣੀ ਗ੍ਰੈਜੁਏਸ਼ਨ ਪੂਰੀ ਕੀਤੀ। ਉਹ ਏਆਈਐੱਫਏਸੀਐੱਸ ਦੇ ਰਾਸ਼ਟਰਪਤੀ ਦੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਕਾਲਜ ਦਾ ਪਹਿਲੀ ਵਿਦਿਆਰਥੀ ਸੀ। ਇਹ 1951 ਵਿੱਚ ਵੀ, ਇਸਨੇ ਇਨਕੋਲ ਦੂ ਲੋਉਵਰੇ ਵਿੱਚ ਪੜ੍ਹਾਈ ਕੀਤੀ ਅਤੇ ਅਕੈਡਮੀ ਜੂਲੀਅਨ ਪੈਰਿਸ ਵਿੱਚ ਸਕਾਲਰਸ਼ਿਪ ਲੱਗੀ ਸੀ।[2]
ਕੈਰੀਅਰ
[ਸੋਧੋ]ਲਹਿਰੀ ਬੰਗਾਲ ਸਕੂਲ ਆਫ਼ ਆਰਟਸ ਵਿੱਚ ਇੱਕ ਪੇਂਟਰ ਸੀ।ਉਸ ਦੀ ਪਹਿਲੀ ਚਿੱਤਰਕਾਰੀ ਦੀ ਪ੍ਰਦਰਸ਼ਨੀ 1950 ਵਿੱਚ ਲੱਗੀ।1960 ਵਿੱਚ ਉਸਨੇ ਪੈਰਿਸ ਜਾਣ ਲਈ ਇੱਕ ਸਕਾਲਰਸ਼ਿਪ ਪ੍ਰਾਪਤ ਕੀਤੀ ਜਿਸ ਵਿੱਚ ਉਸਦੀ ਭਾਰਤ ਅਤੇ ਵਿਦੇਸ਼ ਦੋਹਾਂ ਲਈ ਚਿੱਤਰਕਾਰੀ ਦੀ ਪ੍ਰਦਰਸ਼ਨੀ ਹੇਠ ਸੀੇ। ਉਸਨੇ ਪੱਛਮ ਵਿੱਚ ਆਪਣੇ ਅਕਾਦਮਿਕ ਕੈਰੀਅਰ ਦੇ ਲਈ[3] 1970 ਵਿੱਚ, ਉਹ ਰਬਿੰਦਰ ਭਾਰਤੀ ਯੂਨੀਵਰਸਿਟੀ ਦੇ ਦ੍ਰਿਸ਼ ਕਲਾ ਡਿਪਾਰਟਮੈਂਟ ਵਿੱਚ ਬਤੌਰ ਵਿਭਾਗ ਸ਼ਾਮਿਲ ਹੋਈ ਅਤੇ ਬਾਅਦ ਵਿੱਚ ਉਹ ਵਿਜ਼ੁਅਲ ਆਰਟਸ ਫੈਕਲਿਟੀ ਵਿੱਚ ਡੀਨ ਬਣੀ ਸੀ।[4][5]
ਆਪਣੀ ਕਲਾ ਰਾਹੀਂ, ਲਹਿਰੀ ਨੇ ਸਮਾਜ ਦੇ ਸਮਕਾਲੀ ਸੱਚਾਈਆਂ ਨੂੰ ਸੰਬੋਧਿਤ ਕੀਤਾ।[4] ਉਸਨੂੰ ਆਪਣੀ ਵਿਅਕਤੀਗਤ ਸਟਾਈਲ ਲਈ ਮਾਨਤਾ ਪ੍ਰਾਪਤ ਸੀ ਅਤੇ ਕੋਲਕਾਤਾ ਦੇ ਸਮਕਾਲੀ ਕਲਾ ਸੀਨ 'ਤੇ ਇੱਕ ਪ੍ਰਸਿੱਧ ਔਰਤ ਕਲਾਕਾਰ ਬਣ ਗਈ, ਜਿਸ ਵਿੱਚ ਸਾਥੀ ਚਿੱਤਰਕਾਰ ਸਾਹਾ ਵੀ ਸਨ।[6]
ਇਨਾਮ
[ਸੋਧੋ]1951 ਵਿੱਚ, ਉਸਨੇ ਏ.ਆਈ.ਐਫ.ਸੀ.ਐਸ. ਦਾ ਮੁੱਖ ਪੁਰਸਕਾਰ ਜਿੱਤਿਆ।[7]
ਕਿਤਾਬਾਂ ਅਤੇ ਪ੍ਰਕਾਸ਼ਨ
[ਸੋਧੋ]ਇਹ ਅਸੰਭਵ ਸੀ ਕਿ ਜਿਹੜਾ ਵੀ ਸ਼ਾਨੂ ਲਹਿਰੀ ਨੂੰ ਮਿਲਣ ਗਿਆ ਹੋਵੇ ਤੇ ਉਸ ਨੂੰ ਬੇਕਾਰ ਛੱਡ ਦੇਣ। ਚਾਹੇ ਉਹ ਸਲਾਦਾਂ ਨੂੰ ਜਲਦੀ ਫਿਕਸ ਕਰ ਰਹੀ ਸੀ ਜਾਂ ਵਿਸਤ੍ਰਿਤ ਭੋਜਨ ਤਿਆਰ ਕਰ ਰਹੀ ਸੀ, ਉਹ ਰਸੋਈ ਵਿੱਚ ਵੀ ਇੱਕ ਪ੍ਰਯੋਗਕਰਤਾ ਵਜੋਂ ਜਾਣੀ ਜਾਂਦੀ ਸੀ। ਉਸ ਦੀ ਧੀ ਦਮਯੰਤੀ ਲਹਿਰੀ ਦੀ ਇੱਕ ਕਿਤਾਬ 'ਟੇਬਲਡ "ਵਿੱਚ ਪਕਵਾਨਾਂ, ਪੇਂਟਿੰਗਾਂ, ਲਿਖਤਾਂ ਅਤੇ ਡੂਡਲਜ਼ ਦਾ ਸੰਗ੍ਰਹਿ ਹੈ।[8]
ਜਨਤਕ ਕਲਾ ਪ੍ਰਾਜੈਕਟ
[ਸੋਧੋ]ਲਹਿਰੀ ਪੂਰੇ ਕੋਲਕਾਤਾ ਵਿੱਚ ਪਬਲਿਕ ਆਰਟ ਅਤੇ ਗ੍ਰੈਫਿਟੀ ਆਰਟ ਪ੍ਰੋਜੈਕਟਾਂ 'ਚ ਵੀ ਸ਼ਾਮਲ ਸੀ। 1980ਵਿਆਂ ਦੀ ਸ਼ੁਰੂਆਤ ਵਿੱਚ, ਉਸ ਨੇ ਸ਼ਹਿਰ ਦੇ ਸੁੰਦਰੀਕਰਨ ਦੇ ਯਤਨ ਵਿੱਚ ਸਟ੍ਰੀਟ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਕੋਲਕਾਤਾ ਦੀਆਂ ਕੰਧਾਂ 'ਤੇ ਰੰਗ ਕਰਨ ਲਈ ਉਤਸ਼ਾਹਤ ਕੀਤਾ। ਪਿਛਲਾ ਦਹਾਕਾ ਨਕਸਲਵਾਦੀ ਲਹਿਰ ਕਾਰਨ ਰਾਜਨੀਤਿਕ ਤੌਰ 'ਤੇ ਹਫੜਾ-ਦਫੜੀ ਵਾਲਾ ਰਿਹਾ, ਜਿਸ ਨੇ ਸ਼ਹਿਰ ਦੀਆਂ ਕੰਧਾਂ ਨੂੰ ਰਾਜਨੀਤਿਕ ਪੋਸਟਰਾਂ, ਨਾਅਰਿਆਂ ਅਤੇ ਹਮਲਾਵਰ ਗਰਾਫਿਟ ਨਾਲ ਢੱਕ ਦਿੱਤਾ। 1984 ਵਿੱਚ ਲਹਿਰੀ ਨੇ ਲਾ ਮਾਰਟਿਨਿਅਰ ਕਲਕੱਤਾ ਦੇ ਵਿਦਿਆਰਥੀਆਂ ਨੂੰ ਆਪਣੇ ਸਕੂਲ ਦੀ ਕੰਧ ਉੱਤੇ ਰੰਗੀਨ ਕਲਾ ਅਤੇ ਚਿੱਤਰਾਂ ਨਾਲ ਰੰਗਣ ਲਈ ਇਕੱਤਰ ਕੀਤਾ। ਹੌਲੀ-ਹੌਲੀ ਇਹ ਲਹਿਰ ਆਪਣਾ ਜ਼ੋਰ ਫੜਦੀ ਗਈ ਅਤੇ ਆਉਣ ਵਾਲੇ ਸਾਲਾਂ ਵਿੱਚ ਲਹਿਰੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸੇ ਤਰ੍ਹਾਂ ਦੇ ਲੋਕ ਕਲਾ ਪ੍ਰਾਜੈਕਟਾਂ ਵਿੱਚ ਸ਼ਾਮਲ ਹੋਈ ਜਿਵੇਂ ਭਵਾਨੀਪੁਰ ਖੇਤਰ ਵਿੱਚ ਜਾਦੂ ਬਾਬੂਆਂ ਦਾ ਬਾਜ਼ਾਰ, ਸ਼੍ਰੀਭੂਮੀ, ਫੋਰਟ ਵਿਲੀਅਮ ਦੀ ਮੱਛੀ ਮਾਰਕੀਟ ਅਤੇ ਉੱਤਰ ਤੇ ਦੱਖਣ ਦੇ ਹੋਰ ਖੇਤਰਾਂ ਵਿੱਚ ਕਲਕੱਤਾ ਸ਼ਾਮਿਲ ਸੀ। ਬੰਗਾਲ ਦੀਆਂ ਲੋਕ ਗੁੱਡੀਆਂ ਤੋਂ ਪ੍ਰੇਰਿਤ ਹੋ ਕੇ, ਉਸ ਨੇ ਕੋਲਕਾਤਾ ਬਾਈਪਾਸ ਉੱਤੇ ਪਰਮਾ ਦੀ ਮੂਰਤੀ ਬਣਾਈ।
1980 ਦੇ ਦਹਾਕੇ ਵਿੱਚ ਉਹ ਲੇਕ ਟਾਊਨ ਦੇ ਨੇੜੇ ਚਲੀ ਗਈ, ਜਿੱਥੇ ਉਸ ਨੇ ਇੱਕ ਸਥਾਨਕ ਸਮੂਹ ਬਣਾਇਆ ਜਿਸ ਨੂੰ ਭਾਵਨਾ ਕਿਹਾ ਜਾਂਦਾ ਹੈ। ਇਹ ਸਮੂਹ ਕੂੜਾ-ਕਰਕਟ ਨੂੰ ਸਾਫ਼ ਕਰਨ ਦੀਆਂ ਮੁਹਿੰਮਾਂ ਵਿੱਚ ਸ਼ਾਮਲ ਹੈ ਅਤੇ ਨੇੜਲੀਆਂ ਕੰਧਾਂ ਨੂੰ ਗ੍ਰੈਫਿਟੀ ਆਰਟ ਨਾਲ ਰੰਗਣ 'ਤੇ ਜ਼ੋਰ ਹੈ। ਸਥਾਨਕ ਦੁਰਗਾ ਪੂਜਾ ਦੇ ਸਾਲਾਨਾ ਤਿਉਹਾਰ ਤੇ ਲਹਿਰੀ ਦੀ ਆਪਣੀ ਖਾਣ-ਪੀਣ ਵਾਲੀ ਸਟਾਲ ਸੀ ਅਤੇ ਕਬਾਬ ਵੇਚ ਰਹੀ ਸੀ।[9]
ਲਹਿਰੀ ਨੇ ਆਪਣੀ ਸਵੈ-ਜੀਵਨੀ, ਸਮ੍ਰਿਤੀ ਕਾਲਾਜ (ਯਾਦਾਂ ਦੀ ਯਾਦਦਾਸ਼ਤ) 2001 ਵਿੱਚ ਜਾਰੀ ਕੀਤੀ। ਸ਼ੁਰੂਆਤ ਦੇ ਨਾਲ ਮੇਲ ਕਰਨ ਲਈ ਉਸ ਨੇ ਆਪਣੇ ਭਰਾ ਕਮਲ ਅਤੇ ਨਿਰੋਦ ਮਜੂਮਦਾਰ, ਉਸ ਦੇ ਮਜ਼ੂਮਦਾਰ ਕਬੀਲੇ ਦੇ ਹੋਰ ਮੈਂਬਰਾਂ, ਭਤੀਜੇ ਚਿਤ੍ਰੋਵਣੂ ਅਤੇ ਭਤੀਜੀ ਓਡੀਤੀ ਦੇ ਕੰਮ ਦੀ ਪ੍ਰਦਰਸ਼ਨੀ ਵੀ ਲਾਈ।[10]
ਆਖਿਰੀ ਸਾਲ
[ਸੋਧੋ]ਲਹਿਰੀ ਜਨਤਕ ਕਲਾ ਪ੍ਰੋਜੈਕਟਾਂ ਵਿੱਚ ਉਨ੍ਹਾਂ ਦੇ ਅੱਸੀ ਦੀ ਉਮਰ ਵਿੱਚ ਵੀ ਵਿੱਚ ਸਰਗਰਮ ਸੀ। 2010 ਵਿਚ, ਉਸਨੇ ਹੈਦਰਾਬਾਦ ਵਿੱਚ ਇੱਕ ਪ੍ਰੋਜੈਕਟ ਦਾ ਆਯੋਜਨ ਕੀਤਾ, ਰਬਿੰਦਰਨਾਥ ਟੈਗੋਰ ਲਕਸ਼ਮਣ ਬਾਗ਼ ਮੰਦਰ ਦੀਆਂ ਕੰਧਾਂ ਉੱਤੇ ਚਿੱਤਰਕਾਰੀ ਕਰਨ ਲਈ ਵੱਖ-ਵੱਖ ਸਕੂਲਾਂ ਵਿੱਚ, ਐੱਚ.ਆਈ.ਵੀ ਬੱਚਿਆਂ ਨਾਲ 150 ਵੀਂ ਵਰ੍ਹੇਗੰਢ ਸਮਾਗਮ ਮਨਾਇਆ ਸੀ।[11]
ਲਹਿਰੀ ਦੀ ਮੌਤ 1 ਫਰਵਰੀ, 2013 ਨੂੰ ਹੋਈ।[12] ਉਸਨੇ ਉਸਦੀਆਂ ਅੱਖਾਂ ਦਾਨ ਕੀਤੀਆਂ ਸਨ, ਅਤੇ ਉਸਦਾ ਸੰਸਕਾਰ ਕਿਰੋਰਟਾ ਕ੍ਰੀਮੈਟਰੀਅਮ ਵਿੱਚ ਕੀਤਾ ਗਿਆ ਸੀ। ਉਹ ਆਪਣੀ ਬੇਟੀ, ਦਮਯੰਤੀ, ਨਾਲ ਅਤੇ ਉਸਦੇ ਪੁੱਤਰ, ਅਰਨਬ ਨਾਲ ਰਹਿੰਦੀ ਸੀ।[4]
ਕੰਮ
[ਸੋਧੋ]- Open Air Exhibition: Paintings, Tapestries, Glass Paintings of Shanu Lahiri. Calcutta: Birla Academy of Art and Culture. 1989.
- Smr̥tira kolāja. Vol. 1. Bikalpa. 2001.
- Edo Gali Theke Benimadhab, Ananda, 2010, ISBN 81775692608177569260
- Rabīndracitra-cetanā. Ananda. 2010. ISBN 817756949X.
ਹਵਾਲੇ
[ਸੋਧੋ]- ↑ "Noted painter Shanu Lahiri passes away". India TV. Retrieved 14 March 2013.
- ↑ "Noted Painter Shanu Lahiri Dead". Outlook. 1 February 2013. Archived from the original on 11 April 2013. Retrieved 16 March 2013.
{{cite web}}
: Unknown parameter|dead-url=
ignored (|url-status=
suggested) (help) - ↑ Government College of Art & Craft; Birla Academy of Art & Culture (2001). Art in Art Colleges of West Bengal: An exhibition presented by Birla Academy of Art & Culture, Kolkata, on 5 to 23 December 2001. The Academy. p. 74.
- ↑ 4.0 4.1 4.2
- ↑ Bag, Shamik (13 August 2010). "Not another brick in the wall". Mint. Retrieved 16 March 2013.
- ↑ Roy, Samaren (2005). "The Painters". Calcutta: Society and Change 1690–1990. iUniverse. p. 147. ISBN 0595790003.
- ↑ "Shanu Lahiri dead". www.telegraphindia.com (in ਅੰਗਰੇਜ਼ੀ). Retrieved 2019-03-12.
- ↑
- ↑
- ↑ Ghosh, Labonita (10 December 2001). "Canvas of kinship: Shanu Lahiri releases Smritir Collage, organises Mazumdar family exhibition". India Today. Retrieved 16 March 2013.
- ↑
- ↑ "Shanu Lahiri, the Renowned Bengali Painter Died at 85". Jagran Josh. 4 February 2013. Retrieved 15 March 2013.
ਬਾਹਰੀ ਲਿੰਕ
[ਸੋਧੋ]- Shanu Lahiri, Works and Profile at Goa Art Gallery
- Interview – Shanu Lahiri (Bengali) at Calcuttaweb
- The Wall Event with Shanu Lahiri