ਸ਼ਾਰਜਾਹ ਅੰਤਰਰਾਸ਼ਟਰੀ ਹਵਾਈ ਅੱਡਾ
ਸ਼ਾਰਜਾ ਅੰਤਰਰਾਸ਼ਟਰੀ ਹਵਾਈ ਅੱਡਾ مطار الشارقة الدولي | |
---|---|
ਤਸਵੀਰ:Sharjah IA Logo.png | |
ਸੰਖੇਪ | |
ਹਵਾਈ ਅੱਡਾ ਕਿਸਮ | ਫੌਜ/ਜਨਤਕ |
ਆਪਰੇਟਰ | ਸ਼ਾਰਜਾ ਅੰਤਰਰਾਸ਼ਟਰੀ ਹਵਾਈ ਅੱਡਾ |
ਸੇਵਾ | ਸ਼ਾਰਜਾ, ਸੰਯੁਕਤ ਅਰਬ ਅਮੀਰਾਤ |
ਏਅਰਲਾਈਨ ਟਿਕਾਣਾ |
|
ਸਮਾਂ ਖੇਤਰ | ਯੂਏਈ ਮਿਆਰੀ ਸਮਾਂ (ਯੂਟੀਸੀ+04:00) |
ਉੱਚਾਈ AMSL | 116 ft / 35 m |
ਵੈੱਬਸਾਈਟ | www |
ਸ਼ਾਰਜਾ ਅੰਤਰਰਾਸ਼ਟਰੀ ਹਵਾਈ ਅੱਡਾ (Arabic: مطار الشارقة الدولي) (IATA: SHJ, ICAO: OMSJ) ਇੱਕ ਹਵਾਈ ਜਹਾਜਾਂ ਦਾ ਅੱਡਾ ਹੈ ਜੋ ਕਿ ਸ਼ਾਰਜਾ, ਸੰਯੁਕਤ ਅਰਬ ਅਮੀਰਾਤ ਵਿੱਚ ਸਥਿਤ ਹੈ। ਇਸ ਦਾ ਕੁੱਲ ਖੇਤਰ 15,200,000 m2 (3,800 acres) ਹੈ।[3]
ਆਕਾਰ
[ਸੋਧੋ]ਇਹ ਹਵਾਈ ਅੱਡਾ ਸਮੁੰਦਰੀ ਤਲ ਤੋਂ 116 feet (35 m) ਦੀ ਉਚਾਈ 'ਤੇ ਹੈ। ਇਸ ਹਵਾਈ ਅੱਡੇ ਦਾ 12/30 ਦਾ ਇੱਕ ਰਨਵੇਅ ਹੈ ਅਤੇ ਇਸਦਾ ਆਕਾਰ 4,060 m × 60 m (13,320 ft × 197 ft) ਹੈ।[1][4]
ਇਤਿਹਾਸ
[ਸੋਧੋ]ਮੌਜੂਦਾ ਸ਼ਾਰਜਾ ਹਵਾਈ ਅੱਡਾ 1970ਵੇਂ ਦਹਾਕੇ ਵਿੱਚ ਬਣਿਆ ਸੀ ਅਤੇ ਇਸਨੂੰ 1 ਜਨਵਰੀ 1977 ਨੂੰ ਖੋਲ੍ਹ ਦਿੱਤਾ ਗਿਆ ਸੀ। ਇਸ ਹਵਾਈ ਅੱਡੇ ਦੇ ਖੁੱਲ੍ਹਣ ਨਾਲ ਆਰ.ਏ.ਐਫ ਸ਼ਾਰਜਾ ਹਵਾਈ ਅੱਡਾ ਬੰਦ ਹੋ ਗਿਆ ਸੀ, ਇਹ ਅੱਡਾ ਮੌਜੂਦਾ ਹਵਾਈ ਅੱਡੇ ਦੇ ਨੇੜੇ ਹੀ ਸੀ ਅਤੇ ਪਹਿਲਾਂ ਵਾਲਾ ਹਵਾਈ ਅੱਡਾ 1932 ਵਿੱਚ ਖੁੱਲ੍ਹਿਆ ਸੀ। ਆਰਏਐਫ ਹਵਾਈ ਅੱਡਾ ਸੰਯੁਕਤ ਅਰਬ ਅਮੀਰਾਤ ਦਾ ਪਹਿਲਾ ਹਵਾਈ ਅੱਡਾ ਸੀ ਅਤੇ ਇਸਦੀ ਵਰਤੋਂ 14 ਦਸੰਬਰ 1971 ਤੱਕ ਸ਼ਾਹੀ ਹਵਾਈ ਫੌਜ ਕਰਦੀ ਰਹੀ ਸੀ।[5] ਇਸ ਪੁਰਾਣੇ ਹਵਾਈ ਅੱਡੇ ਨੂੰ ਵਿਕਾਸ ਵਿੱਚ ਲਿਆਉਣ ਲਈ ਸ਼ਾਰਜਾਹ ਤੇ ਕਾਫੀ ਦਬਾਅ ਸੀ। ਪੁਰਾਣਾ ਹਵਾਈ ਅੱਡਾ ਹੁਣ ਸ਼ਹਿਰੀ ਕੇਂਦਰ ਦੇ ਵਿੱਚ ਰਾਜਾ ਅਬਦੁਲ ਅਜ਼ੀਜ਼ ਗਲੀ ਦਾ ਹਿੱਸਾ ਹੈ।[6][7][8]
ਇਸ ਹਵਾਈ ਅੱਡੇ ਦੀ ਵਰਤੋਂ ਅਮਰੀਕੀ ਹਵਾਈ ਫੌਜ ਦੇ 926ਵੇਂ ਲੜਾਕੂ ਸਮੂਹ ਦੁਆਰਾ ਗੁਲਫ਼ ਯੁੱਧ ਸਮੇਂ ਕੀਤੀ ਗਈ ਸੀ।[9] ਯੂਨਿਟ ਦੇ ਅੰਦਾਜ਼ਨ 450 ਮੈਂਬਰ ਇਸ ਹਵਾਈ ਅੱਡੇ ਤੇ ਰੁਕੇ ਸਨ, ਜੋ ਕਿ ਏ-10 ਥੰਡਰਬੋਲਟ II ਨੂੰ ਉਡਾਉਣ ਦੇ ਚਾਲਕ ਸਨ।
ਓਵਰਵਿਊ
[ਸੋਧੋ]ਅੰਤਰਰਾਸ਼ਟਰੀ ਹਵਾਈ ਅੱਡਾ ਸਭਾ ਦੇ 2015 ਦੇ ਅੰਕੜਿਆਂ ਅਨੁਸਾਰ ਸ਼ਾਰਜਾ ਹਵਾਈ ਅੱਡਾ ਕਾਰਬੋ ਟੋਨੇਜ ਵਿੱਚ ਮੱਧ ਪੂਰਬ ਹਵਾਈ ਹੱਬ ਦਾ ਤੀਸਰਾ ਵੱਡਾ ਹਵਾਈ ਅੱਡਾ ਹੈ। 2015 ਵਿੱਚ ਗਰਾਊਂਡ ਸਰਵਿਸ ਕੰਪਨੀ ਬਸ਼ਾਰਜਾ ਅਵੇਸ਼ਨ ਸਰਵਿਸ ਨੇ 586,195 ਟਨ ਸੰਭਾਲਿਆ ਸੀ ਅਤੇ ਇਸ ਵਿੱਚ 16.1% ਪ੍ਰਤੀ ਸਾਲ ਵਾਧਾ ਹੋਇਆ ਸੀ। ਇਸਦਾ ਇੱਕ ਯਾਤਰੀ ਟਰਮੀਨਲ ਹੈ ਜੋ ਕਿ 125,000 m2 (1,350,000 sq ft) ਖੇਤਰ ਘੇਰਦਾ ਹੈ।
ਸ਼ਾਰਜਾ ਅੰਤਰਰਾਸ਼ਟਰੀ ਹਵਾਈ ਅੱਡਾ ਏਅਰ ਅਰਬ ਦਾ ਹੋਮ ਬੇਸ ਰਿਹਾ ਹੈ ਅਤੇ ਏਅਰ ਅਰਬ ਦਾ ਮੁੱਖ ਦਫ਼ਤਰ ਵੀ ਸ਼ਾਰਜਾ ਫਰੇਟ ਸੈਂਟਰ ਹੈ।[10][11] ਇਹ ਸੈਂਟਰ ਪੁਰਾਣਾ ਕਾਰਗੋ ਟਰਮੀਨਲ ਹੈ।
ਮੈਦਾਨੀ ਆਵਾਜਾਈ
[ਸੋਧੋ]ਇਹ ਹਵਾਈ ਅੱਡਾ ਕੇਂਦਰੀ ਦੁਬਈ ਤੋਂ 15 km (9.3 mi) ਦੀ ਦੂਰੀ 'ਤੇ ਹੈ।
ਸ਼ਾਰਜਾ (ਸ਼ਹਿਰ)
[ਸੋਧੋ]ਸ਼ਾਰਜਾ (Arabic: الشارقة) (ਅਸ਼-ਸ਼ਾਰੀਕਾਹ) (ਉਰਦੂ:شارجہ) ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੁਬਈ-ਸ਼ਾਰਜਾ-ਅਜਮਨ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ। ਇਹ ਅਰਬੀ ਪਰਾਇਦੀਪ ਉੱਤੇ ਫ਼ਾਰਸੀ ਖਾੜੀ ਦੇ ਉੱਤਰੀ ਤਟ ਉੱਤੇ ਸਥਿਤ ਹੈ।
ਦੁਰਘਟਨਾਵਾਂ ਅਤੇ ਹੋਰ ਘਟਨਾਵਾਂ
[ਸੋਧੋ]- 15 ਦਸੰਬਰ 1997 ਨੂੰ ਤੁਪੋਲੇਵ ਤੂ-154 ਜੋ ਕਿ ਤਾਜਿਕ ਏਅਰ ਦਾ ਸੀ, ਏਅਰ ਫਲਾਈਟ 3183 ਦੁਰਘਟਨਾ ਗ੍ਰਸਤ ਹੋ ਗਿਆ ਸੀ। ਇਸ ਵਿੱਚ 85 ਤੋਂ 86 ਲੋਕ ਮਾਰੇ ਗਏ ਸਨ।[12]
- 10 ਫਰਵਰੀ 2004 ਨੂੰ ਕਿਸ਼ ਏਅਰ ਫਲਾਈਟ 7170 ਕਰੈਸ਼ ਹੋ ਗਿਆ ਸੀ, ਇਸ ਵਿੱਚ 43 ਲੋਕ ਮਾਰੇ ਗਏ ਸਨ।[13][14]
- 7 ਨਵੰਬਰ 2004 ਨੂੰ ਬੋਇੰਗ 747-230 ਖ਼ਰਾਬ ਟੇਕ ਔਫ ਕਰਨ ਕਰਕੇ ਨੁਕਸਾਨਿਆ ਗਿਆ ਸੀ ਕਿਉਂਕਿ ਕਿ ਉਸਦੀ ਮੁਰੰਮਤ ਠੀਕ ਢੰਗ ਨਾਲ ਨਹੀਂ ਹੋਈ ਸੀ। ਇਸ ਦੁਰਘਟਨਾ ਵਿੱਚ ਚਾਰ ਜਹਾਜ-ਚਾਲਕਾਂ ਨੂੰ ਸੱਟਾਂ ਲੱਗੀਆਂ ਸਨ।[15]
- 21 ਅਕਤੂਬਰ 2009 ਨੂੰ ਅਜ਼ਾ ਟਰਾਂਸਪੋਰਟ ਫਲਾਈਟ 2241 ਟੇਕ ਔਫ ਕਰਨ ਸਮੇਂ ਨੁਕਸਾਨਿਆ ਗਿਆ ਸੀ। ਇਸ ਜਹਾਜ ਕੇਵਲ ਕਾਰਗੋ ਲਈ ਜਾ ਰਿਹਾ ਸੀ ਅਤੇ ਇਸ ਜਹਾਜ ਦੇ ਸਾਰੇ ਛੇ ਮੈਂਬਰ ਮਾਰੇ ਗਏ ਸਨ।[16][17]
ਹਵਾਲੇ
[ਸੋਧੋ]- ↑ 1.0 1.1 United Arab Emirates AIP Archived 2013-12-30 at the Wayback Machine. (login required)
- ↑ "Airport Statistics". Sharjah International Airport. Archived from the original on 2012-03-24. Retrieved 2016-11-29.
{{cite web}}
: Unknown parameter|dead-url=
ignored (|url-status=
suggested) (help) - ↑ "Information for Prospective Airline". Archived from the original on 2013-12-30. Retrieved 2016-11-29.
{{cite web}}
: Unknown parameter|dead-url=
ignored (|url-status=
suggested) (help) - ↑ "Yearbook & Directory 2010" (PDF). Sharjah International Airport. Archived from the original (PDF) on 2012-04-07. Retrieved 2016-11-29.
... the existing runway, which at 4,060 metres is the longest in the Middle East
{{cite web}}
: Unknown parameter|dead-url=
ignored (|url-status=
suggested) (help) - ↑ "Stations-S". Retrieved 1 ਜੂਨ 2015.
- ↑ "Airports and ATC: nothing but the best", Flight International, 30 July 1977, p.354 (online archive version). Retrieved 3 ਸਤੰਬਰ 2010.
- ↑ History of Sharjah Archived 2013-05-16 at the Wayback Machine.. Retrieved 3 September 2010.
- ↑ Sharjah – How to Get There Archived 2017-01-03 at the Wayback Machine.. Retrieved 3 ਸਤੰਬਰ 2010.
- ↑ USAF Historical Research Agency Document 00874269
- ↑ "Contact Info Archived 2013-11-03 at the Wayback Machine.." Air Arabia. Retrieved on 21 June 2010. "Air Arabia (UAE) Air Arabia Head Quarters Sharjah Freight Center (Cargo), near Sharjah International Airport P.O. Box 132 Sharjah, United Arab Emirates"
- ↑ Sobie, Brendan. "Low cost & regionals: Arabian pioneers." Flight International. 23 April 2007. Retrieved on 8 February 2011. "Air Arabia's headquarters is hidden in a dated cargo terminal at Sharjah airport, a 15km (9 miles) drive from central Dubai, which should take 15 minutes but can take up to two hours during rush hour."
- ↑ AviationSafety.net database on EY85281 Archived 2010-06-15 at the Wayback Machine., retrieved 9 ਮਈ 2009
- ↑ Khaleej Times Online: article about Kish Air crash Archived 2014-04-14 at the Wayback Machine.
- ↑ "AIRCRAFT ACCIDENT 01/04" (PDF). General Civil Aviation Authority of the UAE. Archived from the original (PDF) on 2011-05-31. Retrieved 21 ਅਗਸਤ 2009.
{{cite web}}
: Unknown parameter|dead-url=
ignored (|url-status=
suggested) (help) - ↑ AviationSafety.net database on plane:TF-APR, retrieved 9 May 2009
- ↑ "Six dead as cargo plane crashes at Sharjah Airport". Arabian Business. Retrieved 21 ਅਕਤੂਬਰ 2009.
- ↑ "UAE crashed cargo plane owned by Sudan's Azza Air". Reuters. 21 ਅਕਤੂਬਰ 2009. Archived from the original on 2020-12-02. Retrieved 21 ਅਕਤੂਬਰ 2009.
ਬਾਹਰੀ ਕੜੀਆਂ
[ਸੋਧੋ]- ਸ਼ਾਰਜਾ ਹਵਾਈ ਅੱਡੇ ਦੀ ਵੈੱਬਸਾਈਟ Archived 2014-10-10 at the Wayback Machine.